World Organ Donation Day: ਵਿਸ਼ਵ ਅੰਗਦਾਨ ਦਿਵਸ : ਡੇਰਾ ਸੱਚਾ ਸੌਦਾ ਦੇ 60 ਹਜ਼ਾਰ ਸ਼ਰਧਾਲੂ ਗੁਰਦਾਦਾਨ ਨੂੰ ਤਿਆਰ

World Organ Donation Day

ਵਿਸ਼ਵ ਅੰਗਦਾਨ ਦਿਵਸ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ | World Organ Donation Day

  • ਅੱਖਾਂ ਦਾਨ ਕਰਕੇ ਲੋਕਾਂ ਦੀ ਜ਼ਿੰਦਗੀ ’ਚ ਕੀਤੀ ਰੌਸ਼ਨੀ

ਜੀਂਦ (ਸੱਚ ਕਹੂੰ ਨਿਊਜ਼)। World Organ Donation Day: ਅੰਗਦਾਨ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅੰਗਦਾਨ ਨੂੰ ਲੈ ਕੇ ਸਮਾਜ ’ਚ ਵੱਖ-ਵੱਖ ਗਲਤ ਧਾਰਨਾਵਾਂ ਦੇ ਤਹਿਤ ਲੋਕ ਇਸਦੇੇ ਲਈ ਅੱਗੇ ਨਹੀਂ ਆ ਪਾਉਂਦੇ ਹਨ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਕ ਵਿਅਕਤੀ ਇੱਥੇ ਹਰ 6 ਮਿੰਟ ’ਚ ਅੰਗ ਟਰਾਂਸਪਲਾਂਟ ਨਾ ਹੋਣ ਕਾਰਨ ਮੌਤ ਦੇ ਮੂੰਹ ’ਚ ਜਾ ਰਿਹਾ ਹੈ ਅਜਿਹੇ ਹਾਲਾਤਾਂ ’ਚ ਸਮਾਜ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਗੁਰੂ ਜੀ ਨੇ, ਨਾ ਸਿਰਫ ਅੰਗਦਾਨ ਨੂੰ ਲੈ ਕੇ ਵਿਆਪਕ ਗਲਤ ਧਾਰਨਾਵਾਂ ਨੂੰ ਦੂਰ ਕੀਤਾ।

ਸਗੋਂ ਰੂਹਾਨੀ ਸਤਿਸੰਗਾਂ ਦੇ ਜਰੀਏ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ। ਪੂਜਨੀਕ ਗੁਰੂ ਜੀ ਦੇ ਚੰਗੇ ਯਤਨ ਹੀ ਹਨ, ਜਿਨ੍ਹਾਂ ਦੀ ਬਦੌਲਤ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜ਼ਰੂਰਤਮੰਦ ਮਰੀਜ਼ਾਂ ਨੂੰ ਕਾਨੂੰਨੀ ਤੌਰ ’ਤੇ ਗੁਰਦਾਦਾਨ ਦੇਣ ਲਈ ਤਿਆਰ ਹਨ ਦੂਜੇ ਪਾਸੇ 60 ਹਜ਼ਾਰ ਦੇ ਕਰੀਬ ਡੇਰਾ ਸ਼ਰਧਾਲੂਆਂ ਨੇ ਐਫੀਡੇਵਟ ਭਰ ਕੇ ਦਿੱਤੇ ਹਨ ਕਿ ਜੇਕਰ ਕਿਸੇ ਮਰੀਜ਼ ਨੂੰ ਗੁਰਦੇ ਦੀ ਜ਼ਰੂਰਤ ਹੈ ਤਾਂ ਉਹ ਨਿਸਵਾਰਥ ਭਾਵ ਨਾਲ ਆਪਣਾ ਗੁਰਦਾਦਾਨ ਕਰਨ ਲਈ ਤਿਆਰ ਹਨ ਐਨਾ ਹੀ ਨਹੀਂ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ 1,44,338 ਸ਼ਰਧਾਲੂ ਜਿਉਂਦੇ ਜੀਅ ਹੀ ਮਰਨ ਤੋਂ ਬਾਅਦ ਅੱਖਾਂ ਦਾਨ ਦਾ ਸੰਕਲਪ ਫਾਰਮ ਭਰ ਚੁੱਕੇ ਹਨ।

Read This : ਬਰਨਾਵਾ ਤੋਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਫਰਮਾਏ ਇਹ ਪਵਿੱਤਰ ਬਚਨ…

17900 ਦੇ ਕਰੀਬ ਮਰਨ ਤੋਂ ਬਾਅਦ ਅੱਖਾਂ ਦਾਨ ਕਰਕੇ ਹਨੇ੍ਹਰੀ ਜ਼ਿੰਦਗੀਆਂ ਨੂੰ ਰੌਸ਼ਨ ਕਰ ਚੁੱਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਦੂਜੇ ਪਾਸੇ ਹਜ਼ਾਰਾਂ ਡੇਰਾ ਸ਼ਰਧਾਲੂਆਂ ਨੇ ਮਰਨ ਤੋਂ ਬਾਅਦ ਸਰੀਰਦਾਨ ਕਰਕੇ ਮੈਡੀਕਲ ਰਿਸਰਚ ’ਚ ਅਹਿਮ ਯੋਗਦਾਨ ਦਿੱਤਾ ਹੈ ਇਨ੍ਹਾਂ ਮਹਾਨ ਕਾਰਜਾਂ ’ਚ ਆਹੂਤੀ ਪਾਉਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਬਦੌਲਤ ਹੀ ਸੰਭਵ ਹੋ ਰਿਹਾ ਹੈ ਉਹ ਕਹਿੰਦੇ ਹਨ ਕਿ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਨੇ ਸਾਨੂੰ ਇਨਸਾਨੀਅਤ ਦੇ ਕੰਮ ਆਉਣਾ ਸਿਖਾਇਆ ਤੇ ਜੀਵਨ ਦਾ ਅਸਲੀ ਮਕਸਦ ਸਮਝਾਇਆ। World Organ Donation Day

ਅੰਗਦਾਨ ਦਿਵਾਉਂਦਾ ਹੈ ਜੀਵਨਦਾਨ | World Organ Donation Day

ਜ਼ਿਕਰਯੋਗ ਹੈ ਕਿ ਹਰ ਸਾਲ 13 ਅਗਸਤ ਨੂੰ ‘ਵਿਸ਼ਵ ਅੰਗ ਦਾਨ’ ਦਿਵਸ ਮਨਾਇਆ ਜਾਂਦਾ ਹੈ ਇਸਦਾ ਮੁੱਖ ਮਕਸਦ ਦੁਨੀਆਂ ਭਰ ’ਚ ਲੋਕਾਂ ਨੂੰ ਅੰਗਦਾਨ ਲਈ ਉਤਸ਼ਾਹਿਤ ਕਰਨਾ ਹੈ ਸਿਹਤਮੰਦ ਵਿਅਕਤੀ ਮੌਤ ਤੋਂ ਬਾਅਦ ਆਪਣੇ ਅੰਗਾਂ ਨੂੰ ਦਾਨ ਕਰਕੇ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾ ਸਕਦਾ ਹੈ। World Organ Donation Day

1954 ’ਚ ਹੋਇਆ ਸੀ ਪਹਿਲਾ ਅੰਗਦਾਨ | World Organ Donation Day

ਇਤਿਹਾਸ ਦੇ ਪੰਨਿਆਂ ਨੂੰ ਪਲਟਣ ਤੋਂ ਪਤਾ ਚੱਲਦਾ ਹੈ ਕਿ ਸਾਲ 1954 ’ਚ ਪਹਿਲੀ ਵਾਰ ਅੰਗਦਾਨ ਕੀਤਾ ਗਿਆ ਸੀ ਉਸ ਸਮੇਂ ਰੋਨਾਲਡ ਲੀ ਹੈਰਿਕ ਨੇ ਆਪਣੇ ਭਰਾ ਨੂੰ ਕਿਡਨੀ ਦਾਨ ਕਰਕੇ ਜੀਵਨਦਾਨ ਦਿੱਤਾ ਸੀ ਦੂਜੇ ਪਾਸੇ, ਡਾ. ਜੌਸਫ ਮਰੇ ਨੇ ਪਹਿਲੀ ਵਾਰ ਕਿਡਨੀ ਟਰਾਂਸਪਲਾਂਟ ਕੀਤੀ ਸੀ ਇਸ ਮਨੁੱਖੀ ਕਾਰਜ ਲਈ ਸਾਲ 1990 ’ਚ ਡਾ. ਜੌਸਫ ਮਰੇ ਨੂੰ ਫਿਜਿਓਲਾਜੀ ’ਚ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। World Organ Donation Day