World Heart Day: ਵਿਸ਼ਵ ਦਿਲ ਦਿਵਸ ਵਿਸ਼ੇਸ਼ : ਰੈਗੂਲਰ ਐਕਸਰਸਾਈਜ਼, ਬੈਲੰਸ ਡਾਈਟ ਤੇ ਹੈਲਦੀ ਆਦਤਾਂ ਨੂੰ ਅਪਣਾ ਕੇ ਰਹਿ ਸਕਦੇ ਹੋ ਦਿਲ ਰੋਗ ਤੋਂ ਫ੍ਰੀ

World Heart Day
World Heart Day: ਵਿਸ਼ਵ ਦਿਲ ਦਿਵਸ ਵਿਸ਼ੇਸ਼ : ਰੈਗੂਲਰ ਐਕਸਰਸਾਈਜ਼, ਬੈਲੰਸ ਡਾਈਟ ਤੇ ਹੈਲਦੀ ਆਦਤਾਂ ਨੂੰ ਅਪਣਾ ਕੇ ਰਹਿ ਸਕਦੇ ਹੋ ਦਿਲ ਰੋਗ ਤੋਂ ਫ੍ਰੀ

ਦਿਲ ਰੋਗ ਤੋਂ ਬਚਾਅ ਲਈ ਡੇਰਾ ਸੱਚਾ ਸੌਦਾ ਨਿਭਾਅ ਰਿਹਾ ਹੈ ਅਹਿਮ ਭੂਮਿਕਾ

  • ਅਵੇਅਰਨੈੱਸ ਕੈਂਪ ਲਾ ਕੇ ਕੀਤਾ ਜਾਂਦੈ ਜਾਗਰੂਕ, ਸ਼ਾਹ ਸਤਿਨਾਮ ਜੀ ਹਸਪਤਾਲ ’ਚ ਸਥਾਪਿਤ ਹੋ ਚੁੱਕੀ ਹੈ ਅਤਿ ਆਧੁਨਿਕ ਕੈਥ ਲੈਬ

ਸਰਸਾ (ਸੱਚ ਕਹੂੰ ਨਿਊਜ਼)। World Heart Day: ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਮਹਾਨ ਸਮਾਜ ਸੁਧਾਰਕ ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਅਧਿਆਤਮਿਕਤਾ ਦਾ ਪ੍ਰਕਾਸ਼ ਫੈਲਾਉਣ ਦੇ ਨਾਲ-ਨਾਲ ਇਨਸਾਨ ਸਿਹਤਮੰਦ ਤੇ ਤੰਦਰੁਸਤ ਰਹੇ, ਇਸ ਦੇ ਲਈ ਲਗਾਤਾਰ ਕਾਰਜ ਕਰ ਰਿਹਾ ਹੈ ਅੱਜ ਵਿਸ਼ਵ ਦਿਲ ਦਿਵਸ ਹੈ ਤੇ ਸਿਹਤ ਤੇ ਸੁਖੀ ਜੀਵਨ ਲਈ ਇੱਕ ਸਿਹਤਮੰਦ ਦਿਲ ਦਾ ਹੋਣਾ ਜ਼ਰੂਰੀ ਹੈ ਲੋਕਾਂ ਦਾ ਦਿਲ ਸਿਹਤਮੰਦ ਰਹੇ।

ਇਸ ਦੇ ਲਈ ਵੀ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਲੋਕਾਂ ਨੂੰ ਦਿਲ ਸਬੰਧੀ ਬਿਮਾਰੀਆਂ ਪ੍ਰਤੀ ਅਵੇਅਰਨੈਸ ਕੈਂਪ ਲਾ ਕੇ ਜਾਗਰੂਕ ਕਰ ਰਿਹਾ ਹੈ ਇਸ ਤੋਂ ਇਲਾਵਾ ਦਿਲ ਦੇ ਆਕਾਰ ’ਚ ਬਣਾਏ ਗਏ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਹੁਣ ਉੱਚ ਪੱਧਰੀ ਦਿਲ ਦੇ ਰੋਗ ਦੇ ਇਲਾਜ ਸਬੰਧੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ, ਜਿੱਥੇ ਮਰੀਜ਼ਾਂ ਨੂੰ ਕਿਫਾਇਤੀ ਦਰਾਂ ’ਤੇ ਉੱਚ ਕੁਆਲਿਟੀ ਦਾ ਇਲਾਜ ਮਿਲੇਗਾ ਇਸ ਨਾਲ ਜਿੱਥੇ ਇਲਾਜ ਲਈ ਗੁਰੂਗ੍ਰਾਮ, ਚੰਡੀਗੜ੍ਹ ਤੇ ਜੈਪੁਰ ਵਰਗੇ ਵੱਡੇ ਸ਼ਹਿਰਾਂ ’ਚ ਨਹੀਂ ਜਾਣਾ ਪਵੇਗਾ ਉੱਥੇ ਹੀ ਸਮੇਂ ਦੀ ਵੀ ਬੱਚਤ ਹੋਵੇਗੀ World Heart Day

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਉੱਚ ਪੱਧਰੀ ਕੈਥ ਲੈਬ ਤੇ ਈਕੋਕਾਰਡੀਓਗ੍ਰਾਫੀ ਮਸ਼ੀਨ ਦੀ ਸਹੂਲਤ ਸ਼ੁਰੂ | World Heart Day

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਉੱਚ ਪੱਧਰੀ ਹਰਿਆਣਾ ਦੀ ਨਵੀਨਤਮ ਕੈਥ ਲੈਬ ਤੇ ਈਕੋਕਾਰਡੀਓ ਗ੍ਰਾਫੀ ਮਸ਼ੀਨ ਦੀ ਸਹੂਲਤ ਸ਼ੁਰੂ ਹੋ ਗਈ ਹੈ ਹਸਪਤਾਲ ’ਚ ਦਿਲ ’ਚ ਸਟੰਟ ਆਦਿ ਪਾਉਣ ਲਈ ਪ੍ਰਸਿੱਧ ਫਿਲਿਪਸ ਕੰਪਨੀ ਦੀ ਨਵੀਨਤਮ ਟੈਕਨਾਲੋਜੀ ਵਾਲੀ ਅਜੂਰੀਅਨ 5ਸੀ12 ਮਸ਼ੀਨ ਸਥਾਪਿਤ ਕੀਤੀ ਗਈ।

ੲੈ ਇਸ ਤੋਂ ਇਲਾਵਾ ਦਿਲ ਸਬੰਧੀ ਰੋਗ ਦੀ ਜਾਂਚ ਲਈ ਈਪੀਆਈਕਿਊਸੀਵੀਐੱਕਸਆਈ ਮਸ਼ੀਨ ਵੀ ਲਾਈ ਗਈ ਹੈ ਉਕਤ ਮਸ਼ੀਨਾਂ ਦੇ ਪੂਰੇ ਸੈਟਅੱਪ ’ਤੇ 5 ਕਰੋੜ ਰੁਪਏ ਖਰਚ ਕੀਤੇ ਗਏ ਹਨ ਉਕਤ ਨਵੀਨਤਮ ਟੈਕਨਾਲੋਜੀ ਦੀ ਮਸ਼ੀਨ ਦਿੱਲੀ ਤੋਂ ਬਾਅਦ ਸਰਸਾ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਾਪਿਤ ਕੀਤੀ ਗਈ ਹੈ ਤੇ ਹਸਪਤਾਲ ’ਚ ਡੀਐੱਮ ਕਾਰਡੀਓਲਾਜੀ ਡਾ. ਅਵਤਾਰ ਸਿੰਘ ਕਲੇਰ ਦੀਆਂ ਰੈਗੂਲਰ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। World Heart Day

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾ. ਅਵਤਾਰ ਸਿੰਘ ਕਲੇਰ | World Heart Day

ਐੱਮਡੀ ਡੀਐੱਮ (ਕਾਰਡੀਓਲਾਜੀ) ਨੇ ਮਸ਼ੀਨ ਦੇ ਐਡਵਾਂਸ ਫੀਚਰ ਬਾਰੇ ਦੱਸਦਿਆਂ ਕਿਹਾ ਕਿ ਇਹ ਮਸ਼ੀਨ ਸਿਰ ਤੋਂ ਲੈ ਕੇ ਪੈਰ ਤੱਕ ਪਤਲੀਆਂ, ਬਾਰੀਕ ਨਸਾਂ ਦੀ ਵੀ ਜਾਂਚ ਕਰ ਲੈਂਦੀ ਹੈ ਇਹ ਸੀÇਲੰਗ ਮਾੳਂੂਟਿਡ ਮਸ਼ੀਨ ਹੈ ਜੋ ਛੱਤ ਨਾਲ ਜੁੜੀ ਹੋਈ ਹੈ ਜਿਸ ਕਾਰਨ ਮਸ਼ੀਨ ਦੀ ਪੂਰੇ ਸਰੀਰ ਦੀ ਜਾਂਚ ਕਰਨ ਦੀ ਸਮਰੱਥਾ ਵਧ ਜਾਂਦੀ ਹੈ ਇਸ ਮਸ਼ੀਨ ਦੀ ਰੇਡੀਏਸ਼ਨ ਸੇਫਟੀ ਆਲ੍ਹਾ ਦਰਜ਼ੇ ਦੀ ਹੈ ਮਸ਼ੀਨ ’ਚ ਰੋਡ ਮੈਪ ਦੀ ਸਹੂਲਤ ਆਧੁਨਿਕ ਹੈ, ਜਿਸ ਨੂੰ ਕਾਰਡਿਨਰੀ ਰੋਡ ਮੈਪ ਕਿਹਾ ਜਾਂਦਾ ਹੈ।

ਇਸ ਨਾਲ ਮਰੀਜ਼ ਦੀ ਨਾੜੀ ’ਚ ਖੂਨ ਦੇ ਵਹਾਅ ਨੂੰ ਅਸਾਨੀ ਨਾਲ ਦੇਖ ਸਕਦੇ ਹਾਂ ਤੇ ਰੁਕਾਵਟ ਕਿਹੋ ਜਿਹੀ ਹੈ ਤੇ ਕਿੱਥੇ ਹੈ। ਉਸ ਨੂੰ ਅਸਾਨੀ ਨਾਲ ਦੇਖ ਸਕਦੇ ਹਨ ਮਸ਼ੀਨ ਆਰਟੀਫਿਸ਼ੀਅਲ ਇੰਟੈਂਲੀਜੈਂਸ ਦੀ ਮੱਦਦ ਨਾਲ ਇਹ ਪਹਿਲਾਂ ਹੀ ਪਤਾ ਲਾ ਲੈਂਦੀ ਹੈ ਕਿ ਦਿੱਕਤ ਕਿੱਥੇ ਹੈ। ਜਿਸ ਨਾਲ ਡਾਕਟਰ ਨੂੰ ਵਾਰ-ਵਾਰ ਮਰੀਜ਼ ਨੂੰ ਡਾਈ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਵਾਰ-ਵਾਰ ਡਾਈ ਦੇਣ ਨਾਲ ਉਹ ਗੁਰਦੇ ’ਤੇ ਕੁਝ ਅਸਰ ਪਾਉਂਦੀ ਹੈ, ਇਸ ਲਈ ਇਹ ਮਸ਼ੀਨ ਦੂਜੀਆਂ ਮਸ਼ੀਨਾਂ ਨਾਲੋਂ ਬਿਹਤਰ ਹੈ।

ਡਾ. ਕਲੇਰ ਨੇ ਖਰਚ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਕਈ ਵਾਰ ਹੁੰਦਾ ਹੈ ਕਿ ਮਸ਼ੀਨ ਨਵੀਨਤਮ ਹੈ ਤਾਂ ਇਲਾਜ ’ਤੇ ਉਸ ਦਾ ਖਰਚ ਜਿਆਦਾ ਹੋਵੇਗਾ, ਅਜਿਹਾ ਇੱਥੇ ਬਿਲਕੁਲ ਵੀ ਨਹੀਂ ਹੈ ਇਸ ਹਸਪਤਾਲ ਦਾ ਇਤਿਹਾਸ ਰਿਹਾ ਹੈ ਕਿ ਇੱਥੇ ਇਲਾਜ ਦੇ ਜੋ ਚਾਰਜਿਜ਼ ਲਏ ਜਾਂਦੇ ਹਨ ਉਹ ਦੂਜਿਆਂ ਨਾਲੋਂ ਘੱਟ ਹੀ ਲਏ ਜਾਂਦੇ ਹਨ ਨਵੀਨਤਮ ਮਸ਼ੀਨ ਦੇ ਨਾਂਅ ’ਤੇ ਇੱਥੇ ਐਕਸਟਰਾ ਵਸੂਲੀ ਨਹੀਂ ਕੀਤੀ ਜਾਵੇਗੀ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣਾ ਹੀ ਮੁੱਖ ਉਦੇਸ਼ ਹੈ। World Heart Day

ਹਾਰਟ ਦਾ ਕੰਮ ਪੂਰੇ ਸਰੀਰ ਨੂੰ ਆਕਸੀਜਨ ਪਹੁੰਚਾਉਣਾ | World Heart Day

ਹਾਰਟ ਭਾਵ ਦਿਲ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ ਜੋ ਇੱਕ ਪੰਪ ਵਾਗ ਕੰਮ ਕਰਦਾ ਹੈ, ਜੋ ਪੂਰੇ ਸਰੀਰ ’ਚ ਖੂਨ ਤੇ ਆਕਸੀਜ਼ਨ ਪਹੁੰਚਾਉਂਦਾ ਹੈ ਜੇਕਰ ਦਿਲ ਠੀਕ ਕੰਮ ਨਹੀਂ ਕਰਦਾ, ਤਾਂ ਸਾਡਾ ਸਰੀਰ ਸੁਚੱਜੇ ਤਰੀਕੇ ਨਾਲ ਕੰਮ ਨਹੀਂ ਕਰ ਸਕੇਗਾ ਇਸ ਲਈ ਦਿਲ ਦੀ ਸਿਹਤ ’ਤੇ ਧਿਆਨ ਦੇਣਾ ਜ਼ਰੂਰੀ ਹੈ ਹਾਲਾਂਕਿ ਲਾਈਫ਼ ਸਟਾਈਲ ਤੇ ਖਾਣ-ਪੀਣ ਕਾਰਨ ਅੱਜ ਦਿਲ ਰੋਗਾਂ ਦਾ ਖਤਰਾ ਕਾਫ਼ੀ ਵਧਦਾ ਜਾ ਰਿਹਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਦਿਲ ਦੇ ਰੋਗਾਂ ਦਾ ਖਤਰਾ ਪਹਿਲਾਂ ਵੱਡੀ ਉਮਰ ਦੇ ਲੋਕਾਂ ’ਚ ਮੰਨਿਆ ਜਾਂਦਾ ਸੀ।

ਪਰ ਅੱਜ ਘੱਟ ਉਮਰ ’ਚ ਵੀ ਦਿਲ ਨਾਲ ਜੁੜੇ ਰੋਗ ਦੇਖਣ ਨੂੰ ਮਿਲ ਰਹੇ ਹਨ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਕਰੀਬ 1 ਕਰੋੜ 80 ਲੱਖ ਲੋਕ ਦਿਲ ਨਾਲ ਜੁੜੀ ਕਿਸੇ ਨਾ ਕਿਸੇ ਸਮੱਸਿਆ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਇਹੀ ਕਾਰਨ ਹੈ ਕਿ ਇਸ ਦਿਨ ਦੁਨੀਆ ਭਰ ’ਚ ਲੋਕਾਂ ਨੂੰ ਹਾਰਟ ਹੈਲਥ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ

ਇਹ ਹੋ ਸਕਦੇ ਹਨ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ | World Heart Day

ਕੀ ਤੁਹਾਨੂੰ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ ਜਾਂ ਫਿਰ ਤੁਸੀਂ ਲਗਾਤਾਰ ਤਣਾਅ ਨਾਲ ਪਰੇਸ਼ਾਨ ਰਹਿੰਦੇ ਹੋ ਜਾਂ ਤੁਹਾਡੀ ਧੜਕਣ ਬੇ-ਤਰਤੀਬੀ ਹੈ? ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ‘ਹਾਂ’ ’ ਹਨ, ਤਾਂ ਹੋ ਸਕਦਾ ਹੈ ਕਿ ਤੁਸੀਂ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦਾ ਅਨੁਭਵ ਕਰ ਰਹੇ ਹੋ ਅੱਜ ਕੱਲ੍ਹ, 40 ਸਾਲਾਂ ਤੋਂ ਜ਼ਿਆਦਾ ਉਮਰ ਦੇ ਬਹੁਤ ਸਾਰੇ ਲੋਕਾਂ ਨੂੰ ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੇਸਟ੍ਰਾਲ ਵਰਗੀਆਂ ਸਮੱਸਿਆਵਾਂ ਹਨ, ਜੋ ਦਿਲ ਦੇ ਰੋਗ ਦਾ ਖਤਰਾ ਵਧਾਉਂਦੀ ਹੈ ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਰੈਗੂਲਰ ਕਸਰਤ, ਬੈਲੰਸ ਡਾਈਟ ਤੇ ਸਟ੍ਰੈਸ ਮੈਨੇਜ਼ਮੈਂਟ ਵਰਗੀ ਹੈਲਦੀ ਹੈਬਿਟਸ ਨੂੰ ਅਪਣਾ ਕੇ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹੋ।

Read This : Punjab Fire Accident: ਡੇਰਾ ਪ੍ਰੇਮੀਆਂ ਨੇ ਫਰਨੀਚਰ ਦੀ ਦੁਕਾਨ ’ਚ ਲੱਗੀ ਅੱਗ ’ਤੇ ਪਾਇਆ ਕਾਬੂ

ਦਿਲ ਰੋਗ ਦੇ ਜ਼ਿੰਮੇਵਾਰ ਕਾਰਕ | World Heart Day

  • ਖਰਾਬ ਕੋਲੈਸਟ੍ਰਾਲ ਦਾ ਪੱਧਰ
  • ਸਿਗਰਟਨੋਸ਼ੀ
  • ਮੋਟਾਪਾ
  • ਹਾਈ ਬਲੱਡ ਪ੍ਰੈਸ਼ਰ
  • ਸਰੀਰਕ ਗਤੀਵਿਧੀ ਦੀ ਕਮੀ
  • ਸ਼ੂਗਰ
  • ਤਣਾਅ ਤੇ ਕਰੋਧ
  • ਨੀਂਦ ਦੀ ਕਮੀ
  • ਖਰਾਬ ਖਾਣੇ ਦਾ ਸੇਵਨ
  • ਸ਼ਰਾਬ ਦਾ ਸੇਵਨ

ਵਿਸ਼ਵ ਦਿਲ ਦਿਵਸ 2024 ਦਾ ਵਿਸ਼ਾ ਵਿਅਕਤੀਆਂ ਨੂੰ ਆਪਣੇ ਦਿਲ ਸਿਹਤ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕਰਨਾ ਹੈ ਇਸ ਸਾਲ ਵਿਸ਼ਵ ਦਿਲ ਦਿਵਸ ਦਾ ਉਦੇਸ਼ ਹੈ : ਵਿਅਕਤੀਆਂ ਨੂੰ ਆਪਣੇ ਦਿਲ ਦੀ ਸਿਹਤ ਦੀ ਜਿੰਮੇਵਾਰੀ ਲੈਣ ਲਈ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣਾ ਇਹ ਹਰ ਸਾਲ ਜਾਗਰੂਕਤਾ ਵਧਾਉਣ ਤੇ ਰਾਸ਼ਟਰਾਂ ਨੂੰ ਦਿਲ ਸਿਹਤ ਲਈ ਕੌਮੀ ਯੋਜਨਾਵਾਂ ਨੂੰ ਲਾਗੂ ਕਰਨ ਤੇ ਉਨ੍ਹਾਂ ਦੀ ਹਮਾਇਤ ਕਰਨ ਲਈ ਪ੍ਰੇਰਿਤ ਕਰਨ ਲਈ ਮਨਾਇਆ ਜਾਂਦਾ ਹੈ ਅੱਜ-ਕੱਲ੍ਹ ਦੀ ਭੱਜਦੌੜ ਭਰੀ ਜਿੰਦਗੀ, ਤਣਾਅ, ਗਲਤ ਖਾਣ-ਪੀਣ ਤੇ ਘੱਟ ਸਰੀਰਕ ਸਰਗਰਮੀ ਦੇ ਕਾਰਨ ਦਿਲ ਦੇ ਰੋਗਾਂ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਦਿਲ ਦੀ ਸਿਹਤ ਦਾ ਖਿਆਲ ਰੱਖੀਏ ਤਾਂ ਕਿ ਅਸੀਂ ਲੰਮੀ ਤੇ ਸਿਹਤਮੰਦ ਜ਼ਿੰਦਗੀ ਜੀਅ ਸਕੀਏ। World Heart Day

ਦਿਲ ਰੋਗ ਤੋਂ ਬਚਾਅ ਦੇ ਉਪਾਅ | World Heart Day

  • ਸੰਤੁਲਿਤ ਆਹਾਰ ਲਓ : ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ ਤੇ ਘੱਟ ਫੈਟ ਵਾਲੇ ਡੇਅਰੀ ਉਤਪਾਦ ਆਪਣੇ ਅਹਾਰ ’ਚ ਸ਼ਾਮਲ ਕਰੋ ਲੂਣ, ਖੰਡ ਤੇ ਸੈਚੁਰੇਟਿਡ ਫੈਟ ਦੀ ਮਾਤਰਾ ਘੱਟ ਰੱਖੋ।
  • ਤਣਾਅ ਘੱਟ ਕਰੋ : ਸਿਮਰਨ (ਮੈਡੀਟੇਸ਼ਨ) ਤੇ ਯੋਗ ਦਾ ਸਹਾਰਾ ਲੈ ਕੇ ਮਾਨਸਿਕ ਸ਼ਾਂਤੀ ਬਣਾਈ ਰੱਖੋ ਚੰਗਾ ਮਿਊਜ਼ਿਕ ਸੁਣੋ ਤੇ ਨੀਂਦ ਪੂਰੀ ਲਓ।
  • ਸਿਗਰਟਨੋਸ਼ੀ ਤੇ ਸ਼ਰਾਬ ਤੋਂ ਬਚੋ : ਜੇਕਰ ਤੁਸੀਂ ਸਿਗਰਟਨੋਸ਼ੀ ਤੇ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਸ ਨੂੰ ਛੇਤੀ ਤੋਂ ਛੇਤੀ ਛੱਡੋ ।
  • ਸਿਗਰਟਨੋਸ਼ੀ ਤੇ ਸ਼ਰਾਬ ਨਾ ਸਿਰਫ਼ ਤੁਹਾਡੇ ਦਿਲ, ਸਗੋਂ ਤੁਹਾਡੇ ਪੂਰੇ ਸਰੀਰ ਲਈ ਹਾਨੀਕਾਰਨ ਹੈ।
  • ਰੈਗੂਲਰ ਸਿਹਤ ਜਾਂਚ ਕਰਵਾਓ : ਬਲੱਡ ਪ੍ਰੈਸ਼ਰ, ਸ਼ੂਗਰ ਤੇ ਕੋਲੈਸਟ੍ਰਾਲ ਦੀ ਰੈਗੂਲਰ ਜਾਂਚ ਕਰਵਾਓ ਜੇਕਰ ਕੋਈ ਸਮੱਸਿਆ ਹੋਵੇ ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਲਓ।

ਦਿਲ ਦੀ ਸਿਹਤ ਨਾ ਜੁੜੇ ਕੁਝ ਮਿੱਥ | World Heart Day

  1. ਨੌਜਵਾਨ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ : ਇਹ ਇੱਕ ਗਲਤ ਧਾਰਨਾ ਹੈ।
  2. ਅੱਜ ਕੱਲ੍ਹ ਨੌਜਵਾਨ ਵੀ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ, ਖਾਸ ਕਰਕੇ ਗਲਤ ਲਾਈਫ਼ ਸਟਾਈਲ ਕਾਰਨ
    ਮਹਿਲਾਵਾਂ ’ਚ ਦਿਲ ਦੇ ਰੋਗ ਦਾ ਖਤਰਾ ਘੱਟ ਹੁੰਦਾ ਹੈ : ਇਹ ਸਹੀ ਨਹੀਂ ਹੈ ਮਹਿਲਾਵਾਂ ਵੀ ਦਿਲ ਰੋਗਾਂ ਦੇ ਖਤਰੇ ’ਚ ਹੁੰਦੀਆਂ ਹਨ, ਖਾਸ ਤੌਰ ’ਤੇ ਮਾਹਵਾਰੀ ਦਾ ਬੰਦ ਹੋਣਾ।
  3. ਸਿਰਫ਼ ਮੋਟੇ ਲੋਕਾਂ ਨੂੰ ਦਿਲ ਦੀ ਸਮੱਸਿਆ ਹੁੰਦੀ ਹੈ : ਦਿਲ ਦੇ ਰੋਗ ਸਿਰਫ਼ ਮੋਟੇ ਲੋਕਾਂ ਤੱਕ ਸੀਮਤ ਨਹੀਂ ਹੈ ਦੁਬਲੇ-ਪਤਲੇ ਲੋਕ ਵੀ ਗਲਤ ਖਾਣ-ਪੀਣ ਤੇ ਗਲਤ ਜੀਵਨ ਸ਼ੈਲੀ ਕਾਰਨ ਇਸ ਦਾ ਸ਼ਿਕਾਰ ਹੋ ਸਕਦੇ ਹਨ।

ਸਿੱਟਾ | World Heart Day

ਦਿਲ ਸਾਡੀ ਜੀਵਨ ਸ਼ੈਲੀ ਦਾ ਪ੍ਰਤੀਬਿੰਬ ਹੈ ਜੇਕਰ ਅਸੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਂਦੇ ਹਾਂ, ਤਾਂ ਸਾਡਾ ਦਿਲ ਵੀ ਸਿਹਤਮੰਦ ਰਹੇਗਾ ਇਸ ਵਿਸ਼ਵ ਦਿਲ ਦਿਵਸ ’ਤੇ ਸੰਕਲਪ ਲਓ ਕਿ ਅਸੀਂ ਆਪਣੇ ਦਿਲ ਦਾ ਖਿਆਲ ਰੱਖਾਂਗੇ, ਰੈਗੂਲਰ ਕਸਰਤ ਕਰਾਂਗੇ, ਸਹੀ ਖਾਣ-ਪੀਣ ਅਪਣਾਵਾਂਗੇ ਤੇ ਤਣਾਅ ਤੋਂ ਦੂਰ ਰਹਾਂਗੇ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ਤੇ ਸਿਹਤਮੰਦ ਬਣਾ ਸਕਦੇ ਹੋ ਦਿਲ ਸਿਹਤਮੰਦ ਤਾਂ ਅਸੀਂ ਸਿਹਤਮੰਦ।

ਆਪਣੀ ਰੋਜ਼ਾਨਾ ਜ਼ਿੰਦਗੀ ’ਚ ਇਸ ਨੂੰ ਕਰੋ ਸ਼ਾਮਲ…

ਪ੍ਰਤੀ ਦਿਨ ਘੱਟੋ-ਘੱਟ 30 ਮਿੰਟ ਤੱਕ ਤੇਜ਼ ਚੱਲੋ, ਸਾਈਕÇਲੰਗ ਕਰੋ ਜਾਂ ਯੋਗ ਕਰੋ ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ

LEAVE A REPLY

Please enter your comment!
Please enter your name here