ਸਰਕਾਰੀ ਹਸਪਤਾਲ ‘ਚ ਮਨਾਇਆ ਗਿਆ ਵਿਸ਼ਵ ਦਿਲ ਦਿਵਸ

ਸਰਕਾਰੀ ਹਸਪਤਾਲ ‘ਚ ਮਨਾਇਆ ਗਿਆ ਵਿਸ਼ਵ ਦਿਲ ਦਿਵਸ

ਫਾਜ਼ਿਲਕਾ (ਰਜਨੀਸ਼ ਰਵੀ) | ਸਿਵਲ ਸਰਜਨ ਫਾਜ਼ਿਲਕਾ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਵਿਚ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਦਿਲ ਦੇ ਰੋਗਾਂ ਅਤੇ ਬਚਾਅ ਬਾਰੇ ਦੱਸਿਆ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਭਾਰਤ ਵਿਚ ਹਰ ਸਾਲ ਲੱਖਾਂ ਲੋਕਾਂ ਦੀ ਦਿਲ ਦੀ ਸਰਜਰੀ ਹੋ ਰਹੀ ਹੈ ਤੇ ਹਰ ਸਾਲ 10% ਦਾ ਵਾਧਾ ਹੋ ਰਿਹਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਹਰ ਦਿਨ 30- 45 ਮਿੰਟ ਦੀ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਜਿਸ ਨਾਲ ਸ਼ਰੀਰ ਤੰਦਰੂਸਤ ਰਹਿੰਦਾ ਹੈ। ਜੇਕਰ ਆਪਣੇ ਦਿਲ ਨੂੰ ਬਿਮਾਰੀਆਂ ਤੋ ਬਚਾਉਣਾ ਹੈ ਤਾਂ ਇਸ ਵਸਤੇ ਸਾਨੂੰ ਆਪਣੀਆਂ ਖਾਣ ਪੀਣ ਦੀਆਂ ਚੰਗੀਆ ਆਦਤਾਂ ਨੂੰ ਅਪਣਾਉਨਾ ਚਾਹੀਦਾ ਹੈ। ਸਾਨੂੰ ਤਲੀਆਂ ਵਸਤਾਂ, ਵੱਧ ਫੈਟ ਵਾਲੇ ਖਾਦ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਭ ਨੂੰ 35 ਤੋਂ 40 ਸਾਲ ਦੀ ਉਮਰ ਬਾਅਦ ਆਪਣਾ ਰੁਟੀਨ ਚੈਕਅਪ ਅਤੇ ਆਪਣੇ ਸਾਰੇ ਹੀ ਟੈਸਟ ਸਮੇਂ ਸਮੇਂ ਤੇ ਕਰਵਾਉਣੇ ਚਾਹੀਦੇ ਹਨ ਅਤੇ ਕਦੇ ਵੀ ਸੈਲਫ ਮੈਡੀਕੇਸ਼ਨ ਨਹੀ ਕਰਨੀ ਚਾਹੀਦੀ। ਲੋੜ ਤੋ ਵੱਧ ਨਮਕ, ਚਿਕਨਾਈ ਅਤੇ ਮਿਠਾ ਸਿਹਤ ਲਈ ਹਾਣੀਕਾਰਕ ਹੰਦਾ ਹੈ। ਸੰਤੁਲਿਤ ਭੋਜਨ ਅਤੇ ਰੋਜਾਨਾ ਕਸਰਤ ਨਾਲ ਦਿਲ ਦੀ ਬੀਮਾਰੀਆ ਤੋਂ ਬਚਿਆ ਜਾ ਸਕਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮਾਸ ਮੀਡੀਆ ਅਫਸਰ ਸੁਖਵਿੰਦਰ ਕੌਰ, ਡਾ. ਸੁਨੀਤਾ ਐਪੀਡੀਮਾਲੋਜਿਸਟ, ਡਾ. ਆਮਨਾ ਕੰਬੋਜ ਏਐਮਓ, ਡਾ. ਨੀਲੂ ਚੁੱਘ ਡੀਟੀਓ, ਬੀਈਈ ਹਰਮੀਤ ਸਿੰਘ, ਰੋਹਿਤ ਕੁਮਾਰ ਸਟੈਨੋ, ਸ਼ਾਂਤ ਸ਼ਰਮਾ ਕਲਰਕ, ਪ੍ਰਿਯੰਕਾ ਕਲਰਕ ਆਦਿ ਤੋਂ ਇਲਾਵਾ ਹੋਰ ਮਰੀਜ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ