ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਕੰਮ ਨੂੰ ਪਹਿਲ

    ਕੰਮ ਨੂੰ ਪਹਿਲ

    Simran Competition

    ਕੰਮ ਨੂੰ ਪਹਿਲ

    ਪੰਡਿਤ ਮਾਖਨ ਲਾਲ ਚਤੁਰਵੇਦੀ ਨੂੰ ਮਹਾਂਰਾਸ਼ਟਰ ‘ਚ ਘੁੰਮਣ ਦੀ ਬੜੀ ਇੱਛਾ ਸੀ ਉਨ੍ਹਾਂ ਨੇ ਛਤਰਪਤੀ ਸ਼ਿਵਾ ਜੀ ਦੀ ਕਰਮਭੂਮੀ ਨੂੰ ਵੀ ਬੜੇ ਨੇੜਿਓਂ ਦੇਖਿਆ ਸ਼ਿਵਾਜੀ ਦੇ ਕਿਲ੍ਹੇ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਅੰਦਰ ਗਏ ਤਾਂ ਤਸੱਲੀ ਹੋਣ ‘ਤੇ ਹੀ ਕੈਂਪਸ ‘ਚੋਂ ਬਾਹਰ ਆਏ ਪੂਨੇ ਪੁੱਜ ਕੇ ਉਹ ਬਾਲ ਗੰਗਾਧਰ ਤਿਲਕ ਨੂੰ ਮਿਲਣ ਵੀ ਪੁੱਜੇ ਇੱਕ-ਦੋ ਦਿਨ ਉਨ੍ਹਾਂ ਕੋਲ ਠਹਿਰਨ ਦਾ ਮਨ ਬਣਾ ਰੱਖਿਆ ਸੀ ਦੋਵੇਂ ਬਹੁਤ ਹੀ ਖੁਸ਼ੀ-ਖੁਸ਼ੀ ਮਿਲੇ ‘ਮੈਂ ਥੋੜ੍ਹਾ ਜ਼ਰੂਰੀ ਕੰਮ ਨਜਿੱਠ ਲਵਾਂ’, ਤਿਲਕ ਜੀ ਨੇ ਕਿਹਾ ਤੇ ਉਹ ਸੰਪਾਦਕੀ ਲਿਖਣ ਬੈਠ ਗਏ ਇਸ ਤੋਂ ਬਾਦ ਕੁਝ ਜ਼ਰੂਰੀ ਡਾਕ ਕੱਢੀ

    ਅਜੇ ਉਹ ਆਪਣੇ ਕੰਮ ਪੂਰੇ ਵੀ ਨਹੀਂ ਕਰ ਸਕੇ ਸਨ ਕਿ ਕੁਝ ਮਿਲਣ ਵਾਲੇ ਆਉਣ ਲੱਗੇ ਇੱਕ-ਇੱਕ ਕਰਕੇ ਉਨ੍ਹਾਂ ਨੂੰ ਮਿਲੇ ਇਸ ਤਰ੍ਹਾਂ ਤਿੰਨ ਵੱਜ ਗਏ ਮਹਾਨ ਕਵੀ ਮਾਖਨ ਲਾਲ ਚਤੁਰਵੇਦੀ ਸਾਰਾ ਕੁਝ ਦੇਖਦੇ ਰਹੇ ਉਨ੍ਹਾਂ ਤੋਂ ਰਿਹਾ ਨਾ ਗਿਆ ਤੇ ਕਹਿ ਹੀ ਦਿੱਤਾ, ‘ਮੈਂ ਤੁਹਾਨੂੰ ਸਵੇਰੇ ਛੇ ਵਜੇ ਤੋਂ ਲਗਾਤਾਰ ਰੁੱਝਿਆ ਹੋਇਆ ਦੇਖ ਰਿਹਾ ਹਾਂ ਨਾ ਭੋਜਨ, ਨਾ ਅਰਾਮ, ਇੰਨਾ ਵੀ ਕੀ ਹੋਇਆ? ਕੀ ਇਹ ਆਪਣੇ ਸਰੀਰ ਨਾਲ ਅਨਿਆਂ ਨਹੀਂ?’

    ‘ਤੁਸੀਂ ਆਪਣੀ ਜਗ੍ਹਾ ਠੀਕ ਹੋ ਸੱਚਾਈ ਤਾਂ ਇਹ ਹੈ ਕਿ ਮੈਂ ਸੰਪਾਦਕੀ ਲਿਖਣ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਨੂੰ ਹੀ ਸੱਚਾ ਕਰਮ ਮੰਨਦਾ ਹਾਂ’ ਇਹ ਸੁਣ ਕੇ ਚਤੁਰਵੇਦੀ ਜੀ ਨੇ ਉਨ੍ਹਾਂ ਦੀ ਸੋਚ ਦੀ ਦਾਦ ਦਿੱਤੀ ਕਰਤੱਵ ਨਿਭਾਉਣ ਵਾਲੇ ਤਿਲਕ ਜੀ ਨੂੰ ਸਹੀ ਮੰਨਿਆ ਤੇ ਸ਼ਲਾਘਾ ਕੀਤੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.