ਫ਼ਿਨਲੈਂਡ ਦੇ ਟੈਂਪੇਅਰ ਸ਼ਹਿਰ ਵਿਚ 18 ਸਾਲ ਦੀ ਹਿਮਾ ਦਾਸ ਨੇ ਇਤਿਹਾਸ ਰਚਦੇ ਹੋਏ ਆਈਏਏਐਫ਼ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੇ 400 ਮੀਟਰ ਦੌੜ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹਿਮਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਟਰੈਕ ਮੁਕਾਬਲੇ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ ਅਸਾਮ ਦੇ ਨੌਗਾਂਵ ਜ਼ਿਲ੍ਹੇ ਦੀ ਰਹਿਣ ਵਾਲੀ ਹਿਮਾ ਦਾਸ ਦੀ ਇਸ ਕੌਮਾਂਤਰੀ ਕਾਮਯਾਬੀ ਤੋਂ ਬਾਅਦ ਫ਼ਿਨਲੈਂਡ ਤੋਂ ਲੈ ਕੇ ਪੂਰੇ ਹਿੰਦੁਸਤਾਨ ਤੱਕ ਚਰਚਾ ਹੈ।
ਹਿਮਾ ਨੂੰ ਮਿਲੀ ਇਸ ਕਾਮਯਾਬੀ ਤੋਂ ਬਾਅਦ ਪੂਰਾ ਦੇਸ਼ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੇ ਉਨ੍ਹਾਂ ਨੂੰ ਇਸ ਇਤਿਹਾਸਕ ਕਾਮਯਾਬੀ ਲਈ ਟਵੀਟ ਕਰਕੇ ਵਧਾਈ ਦਿੱਤੀ ਹੈ ਹਿਮਾ ਨੇ ਵੀ ਸਭ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਦੇਸ਼ ਲਈ ਸੋਨ ਤਮਗਾ ਜਿੱਤ ਕੇ ਬੇਹੱਦ ਖੁਸ਼ ਹੈ, ਉਹ ਅੱਗੇ ਵੀ ਹੋਰ ਜ਼ਿਆਦਾ ਤਮਗੇ ਜਿੱਤਣ ਦੀ ਕੋਸ਼ਿਸ਼ ਕਰੇਗੀ ਬੀਤੀ ਅਪਰੈਲ ਵਿਚ ਗੋਲਡ ਕੋਸਟ ਕਾਮਨਵੈਲਥ ਖੇਡਾਂ ਦੇ 400 ਦੇ ਮੁਕਾਬਲੇ ਵਿਚ ਹਿਮਾ ਦਾਸ ਛੇਵੇਂ ਸਥਾਨ ‘ਤੇ ਰਹੀ ਸੀ।
ਇਹ ਵੀ ਪੜ੍ਹੋ : ਸਾਵਧਾਨ! ਟੈਟੂ ਬਣਵਾਉਣ ਨਾਲ ਹੋ ਸਕਦੈ ਕੈਂਸਰ
ਇਸ ਤੋਂ ਇਲਾਵਾ ਹਾਲ ਹੀ ਵਿਚ ਗੁਹਾਟੀ ਵਿਚ ਹੋਈ ਅੰਤਤਰਾਜੀ ਚੈਂਪੀਅਨਸ਼ਿਪ ਵਿਚ ਉਨ੍ਹਾਂ ਨੇ ਗੋਲਡ ਮੈਡਲ ਆਪਣੇ ਨਾਂਅ ਕੀਤਾ ਸੀ ਵਿਸ਼ਵ ਪੱਧਰ ‘ਤੇ ਟਰੈਕ ਮੁਕਾਬਲੇ ਵਿਚ ਸੁਨਹਿਰੀ ਇਤਿਹਾਸ ਰਚਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰਣ ਹਨ ਹਿਮਾ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਸੀ ਫੁੱਟਬਾਲ ਵਿਚ ਖੂਬ ਦੌੜਨਾ ਪੈਂਦਾ ਸੀ ਇਸੇ ਵਜ੍ਹਾ ਨਾਲ ਹਿਮਾ ਦਾ ਸਟੈਮਿਨਾ ਚੰਗਾ ਬਣਦਾ ਰਿਹਾ, ਜਿਸ ਵਜ੍ਹਾ ਨਾਲ ਉਹ ਟਰੈਕ ‘ਤੇ ਵੀ ਬਿਹਤਰ ਕਰਨ ਵਿਚ ਕਾਮਯਾਬ ਰਹੀ ਹਿਮਾ 16 ਮੈਂਬਰਾਂ ਵਾਲੇ ਇੱਕ ਸਾਂਝੇ ਪਰਿਵਾਰ ਤੋਂ ਹੈ ਉਨ੍ਹਾਂ ਦੇ ਪਿਤਾ ਕਿਸਾਨ ਹਨ, ਖੇਤੀ ਕਰਦੇ ਹਨ, ਜਦੋਂ ਕਿ ਮਾਂ ਘਰ ਸੰਭਾਲਦੀ ਹੈ।
ਕੁਝ ਮਹੀਨੇ ਪਹਿਲਾਂ ਅਸਟਰੇਲੀਆ ਵਿਚ ਮੁਕੰਮਲ ਹੋਈਆਂ 21ਵੀਆਂ ਕਾਮਨਵੈਲਥ ਖੇਡਾਂ ਵਿਚ 26 ਸੋਨ ਸਮੇਤ 55 ਤਮਗਿਆਂ ਦੇ ਨਾਲ ਭਾਰਤ ਤਮਗਾ ਸੂਚੀ ਵਿਚ ਤੀਜੇ ਸਥਾਨ ‘ਤੇ ਰਿਹਾ ਸੀ ਇਸ ਵਾਰ ਮਹਿਲਾ ਖਿਡਾਰੀਆਂ ਨੇ ਕਾਮਨਵੈਲਥ ਵਿਚ ਆਪਣਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ, ਕੁੱਲ 66 ਤਮਗਿਆਂ ਵਿਚੋਂ 31 ਤਮਗੇ ਹਾਸਲ ਕੀਤੇ ਇਹ ਕੁੱਲ ਤਮਗਿਆਂ ਦਾ 47 ਪ੍ਰਤੀਸ਼ ਹੈ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਖੇਡਾਂ ਵਿਚ ਮਹਿਲਾ ਖਿਡਾਰੀਆਂ ਦੁਆਰਾ ਤਮਗੇ ਹਾਸਲ ਕਰਨਾ, ਪੁਰਸ਼ ਖਿਡਾਰੀਆਂ ਦੇ ਮੁਕਾਬਲੇ ਜ਼ਿਆਦਾ ਅਹਿਮ ਹੇ ਸਾਡੇ ਦੇਸ਼ ਵਿਚ ਸਰਕਾਰੀ ਅਣਦੇਖੀ ਤਾਂ ਇੱਕ ਅਜਿਹੀ ਸਮੱਸਿਆ ਹੈ।
ਜਿਸਦਾ ਸਾਹਮਣਾ ਤਾਂ ਸਾਰੇ ਖਿਡਾਰੀਆਂ ਨੂੰ ਕਰਨਾ ਹੀ ਪੈਂਦਾ ਹੈ ਪਰ ਲੜਕੀਆਂ ਦੇ ਸਾਹਮਣੇ ਇਸ ਤੋਂ ਵੱਖ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ ਪਿਛਲੇ ਸਾਲਾਂ ਵਿਚ ਭਾਰਤੀ ਖੇਡ ਜਗਤ ਵਿਚ ਮਹਿਲਾ ਖਿਡਾਰੀਆਂ ਦੀ ਇੱਕ ਨਵੀਂ ਖੇਪ ਸਾਹਮਣੇ ਆਈ ਹੈ, ਜਿਸਨੇ ਕੌਮਾਂਤਰੀ ਮੰਚਾਂ ‘ਤੇ ਆਪਣੀ ਚਮਕ ਬਿਖੇਰੀ ਹੈ ਗੋਲਡ ਕੋਸਟ ਦੀਆਂ ਕਾਮਨਵੈਲਥ ਖੇਡਾਂ ਵਿਚ ਭਾਗ ਲੈਣ ਗਈ ਭਾਰਤੀ ਟੀਮ ਵਿਚ ਸ਼ਾਮਲ ਨੌਜਵਾਨ ਖਿਡਾਰੀਆਂ ਦਾ ਦਬਦਬਾ ਰਿਹਾ ਅਤੇ ਇਨ੍ਹਾਂ ਨੇ ਆਪਣਾ ਪੂਰਾ ਦਮ ਦਿਖਾਇਆ ਮਹਿਲਾ ਸੋਨ ਜੇਤੂਆਂ ਵਿਚ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ, ਮੁੱਕੇਬਾਜ ਐਮ. ਸੀ. ਮੈਰੀਕਾਮ, ਨਿਸ਼ਾਨੇਬਾਜ ਮਨੂ ਭਾਕਰ, ਹੀਨਾ ਸਿੱਧੂ, ਤੇਜੱਸਵਨੀ ਸਾਵੰਤ ਅਤੇ ਸ਼੍ਰੇਅਸੀ ਸਿੰਘ, ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਾ ਅਤੇ ਮਹਿਲਾ ਟੀਮ, ਵੇਟ ਲਿਫ਼ਟਰ ਮੀਰਾਬਾਈ ਚਾਨੂ, ਸੰਜੀਤਾ ਚਾਨੂ ਅਤੇ ਪੂਨਮ ਯਾਦਵ ਅਤੇ ਪਹਿਲਵਾਨ ਵਿਨੇਸ਼ ਫੋਗਾਟ ਸ਼ਾਮਲ ਸਨ।
ਸ਼ੂਟਿੰਗ ਵਿਚ ਹੀ ਸੋਨ ਤਮਗੇ ‘ਤੇ ਨਿਸ਼ਾਨਾ ਲਾਉਣ ਵਾਲੀ ਮਨੂ ਭਾਕਰ ਸਿਰਫ਼ 16 ਸਾਲ ਦੀ ਹੈ ਹਾਲ ਹੀ ਵਿਚ ਚੈੱਕ ਰਿਪਬਲਿਕਨ ਦੀ ਪਿਲਸਨ ਸਿਟੀ ਵਿਚ ਮੁਕੰਮਲ ਹੋਈ ਵਰਲਡ ਕੱਪ ਮੀਟਿੰਗ ਆਫ਼ ਸ਼ੂਟਿੰਗ ਹੋਪਸ ਗੇਮਸ ਵਿਚ ਮਨੂ ਭਾਕਰ ਨੇ ਮੁਕਾਬਲੇਬਾਜ ਖਿਡਾਰੀਆਂ ਨੂੰ ਪਛਾੜਦੇ ਹੋਏ ਪਹਿਲੇ ਸਥਾਨ ‘ਤੇ ਰਹਿ ਕੇ ਸੋਨ ਤਮਗਾ ਜਿੱਤਿਆ ਹੈ ਮਨੂ ਨੇ ਕੁਝ ਦਿਨ ਪਹਿਲਾਂ ਜਰਮਨੀ ਵਿਚ ਹੋਏ ਜੂਨੀਅਰ ਸ਼ੂਟਿੰਗ ਵਰਲਡ ਕੱਪ ਚੈਂਪੀਅਨਸ਼ਿਪ ਵਿਚ ਵੀ ਤਮਗਾ ਹਾਸਲ ਕੀਤਾ ਸੀ ਮਨੂ ਭਾਕਰ ਨੇ ਇੱਕ ਸਾਲ ਦੇ ਅੰਦਰ ਵਿਸ਼ਵ ਪੱਧਰ ‘ਤੇ ਇਹ 9ਵਾਂ ਤਮਗਾ ਹਾਸਲ ਕੀਤਾ ਸੀ ਇੰਟਰਨੈਸ਼ਨਲ ਸ਼ੂਟਿੰਗ ਵਿਚ ਆਪਣਾ ਲੋਹਾ ਮਨਵਾ ਚੁੱਕੀ ਮਨੂ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਗੌਰੈਆ ਪਿੰਡ ਦੇ ਯੂਨੀਵਰਸਲ ਸੀਨੀਅਰ ਸੈਕੰਡਰੀ ਸਕੂਨ ਵਿਚ 11ਵੀਂ ਕਲਾਸ ਦੀ ਵਿਦਿਆਰਥੀ ਹੈ।
ਕਾਮਨਵੈਲਥ ਖੇਡਾਂ ਵਿਚ 22 ਸਾਲ ਦੀ ਮਣਿਕਾ ਬੱਤਰਾ ਨੇ ਟੇਬਲ ਟੈਨਿਸ ਦੇ ਵੱਖ-ਵੱਖ ਇਵੈਂਟ ਵਿਚ ਚਾਰ ਤਮਗੇ ਜਿੱਤ ਕੇ ਇਤਿਹਾਸ ਰਚਿਆ ਕਾਮਨਵੈਲਥ ਖੇਡਾਂ ਵਿਚ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰੀ ਬਣੀ ਮਣਿਕਾ ਨੇ ਟੇਬਲ ਟੈਨਿਸ ਦੇ ਮਹਿਲਾ ਸਿੰਗਲਜ਼ ਵਿਚ ਤਾਂ ਸੋਨਾ ਜਿੱਤਿਆ ਹੀ, ਮਹਿਲਾਵਾਂ ਦੀ ਟੀਮ ਇਵੈਂਟ ਵਿਚ ਵੀ ਸੋਨਾ, ਮਹਿਲਾ ਡਬਲਜ਼ ਮੁਕਾਬਲੇ ਵਿਚ ਸਿਲਵਰ ਅਤੇ ਮਿਕਸਡ ਡਬਲਜ਼ ਵਿਚ ਬ੍ਰਾਂਜ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ : ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ
ਇਸੇ ਤਰ੍ਹਾਂ ਮੀਰਾਬਾਈ ਚਾਨੂ, ਸੰਜੀਤਾ ਚਾਨੂ, ਹੀਨਾ ਸਿੱਧੂ, ਪੂਨਮ ਯਾਦਵ, ਸ਼੍ਰੇਅਸੀ ਸਿੰਘ, ਵਿਨੇਸ਼ ਫੋਗਾਟ, ਤੇਜੱਸਵਨੀ ਸਾਵੰਤ ਆਦਿ ਨੇ ਆਪਣੀ ਸ਼ਾਨਦਾਰ ਖੇਡ ਨਾਲ ਭਾਰਤ ਦੀ ਝੋਲੀ ਤਮਗਿਆਂ ਨਾਲ ਭਰ ਕੇ ਆਉਣ ਵਾਲੇ ਸਮੇਂ ਵਿਚ ਖੇਡ ਦੀ ਦੁਨੀਆਂ ਵਿਚ ਨਾਰੀ ਸ਼ਕਤੀ ਦੇ ਹਾਵੀ ਰਹਿਣ ਦਾ ਅਹਿਸਾਸ ਕਰਵਾ ਦਿੱਤਾ ਹੈ ਯੁਵਾ ਸ਼ਕਤੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਹੀ ਅਨੁਭਵੀ ਮੈਰੀਕਾਮ ਅਤੇ ਸਾਈਨਾ ਨੇਹਵਾਲ ਨੇ ਵੀ ਸੋਨ ਤਮਗੇ ਜਿੱਤ ਕੇ ਇਹ ਦਰਸ਼ਾ ਦਿੱਤਾ ਕਿ ਅਨੁਭਵ ਦੀ ਵੀ ਅਹਿਮੀਅਤ ਘੱਟ ਨਹੀਂ ਹੁੰਦੀ ਭਾਰਤੀ ਟੀਮ ਨੂੰ ਜਿਨ੍ਹਾਂ ਖੇਡਾਂ ਵਿਚ ਉਮੀਦ ਸੀ, ਕਰੀਬ-ਕਰੀਬ ਸਾਰੀਆਂ ਵਿਚ ਚੰਗਾ ਪ੍ਰਦਰਸ਼ਨ ਰਿਹਾ।
ਵੇਟ ਲਿਫ਼ਟਰ ਖਿਡਾਰੀ ਸੰਜੀਤਾ ਚਾਨੂ ਨੇ ਗਲਾਸਗੋ ਵਿਚ ਹੋਈਆਂ 2014 ਰਾਸ਼ਟਰਮੰਡਲ ਖੇਡਾਂ ਵਿਚ ਵੇਟ ਲਿਫ਼ਟਿੰਗ ਮੁਕਾਬਲੇ ਦੇ 48 ਕਿੱਲੋਗ੍ਰਾਮ ਵਰਗ ਵਿਚ ਸੋਨ ਤਮਗਾ ਹਾਸਲ ਕੀਤਾ ਉਨ੍ਹਾਂ ਅਸਟਰੇਲੀ ਵਿਚ ਗੋਲਡ ਕੋਸਟ ਵਿਚ ਹੋਈਆਂ 2018 ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ 53 ਕਿੱਲੋਗ੍ਰਾਮ ਵਰਗ ਵਿਚ ਸੋਨ ਤਮਗਾ ਜਿੱਤ ਕੇ ਲਗਾਤਾਰ ਦੂਜਾ ਸੋਨਾ ਜਿੱਤਿਆ ਗੋਲਡ ਕੋਸਟ ਕਾਮਨਵੈਲਥ ਖੇਡਾਂ ਵਿਚ ਬਨਾਰਸ ਦੀ ਪੂਨਮ ਯਾਦਵ ਨੇ 69 ਕਿੱਲੋਗ੍ਰਾਮ ਵਰਗ ਵਿਚ ਸੋਨ ਤਮਗਾ ਜਿੱਤਿਆ ਮਹਿਲਾਵਾਂ ਦੇ 50 ਮੀਟਰ ਰਾਈਫ਼ਲ ਥ੍ਰੀ ਪੋਜੀਸ਼ਨ ਮੁਕਾਬਲੇ ਵਿਚ ਕੋਹਲਾਪੁਰ ਦੀ ਤੇਜੱਸਵਨੀ ਸਾਵੰਤ ਨੇ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ।
ਇਹ ਵੀ ਪੜ੍ਹੋ : ਵੀਜ਼ੇ ਲਈ ਠੱਗੀਆਂ ਦਾ ਜ਼ਾਲ
ਉਨ੍ਹਾਂ ਨੇ ਕਾਮਨਵੈਲਥ ਖੇਡਾਂ ਵਿਚ ਰਿਕਾਰਡ ਬਣਾਇਫਾ ਕਾਮਨਵੈਲਥ ਖੇਡਾਂ ਵਿਚ ਸਾਬਕਾ ਕੇਂਤਰੀ ਮੰਤਰੀ ਦਿੱਗਵਿਜੈ ਸਿੰਘ ਦੀ ਬੇਟੀ ਸ਼੍ਰੇਅਸੀ ਨੇ ਮਹਿਲਾ ਡਬਲ ਟਰੈਪ ਮੁਕਾਬਲੇ ਵਿਚ ਭਾਰਤ ਨੂੰ ਸੋਨਾ ਦਵਾਇਆ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਵੀ ਆਪਣਾ ਜਲਵਾ ਦਿਖਾ ਰਹੀਆਂ ਹਨ ਵਨਡੇ ਮੈਚਾਂ ਦੀ ਕਪਤਾਨ ਮਿਤਾਲੀ ਰਾਜ ਵਰਲਡ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਨਡੇ ਇੰਟਰਨੈਸ਼ਨਲ ਮੈਚ ਖੇਡਣ ਵਾਲੀ ਮਹਿਲਾ ਖਿਡਾਰਨ ਬਣ ਗਈ ਹੈ ਮਿਤਾਲੀ ਮਹਿਲਾ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਵੀ ਹੈ ਮਿਤਾਲੀ ਹੁਣ ਤੱਕ ਕੁੱਲ 192 ਮੈਚਾਂ ਵਿਚ 6200 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੀ ਹੈ। ਭਾਰਤ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਆਪਣੇ ਵਨਡੇ ਇੰਟਰਨੈਸ਼ਨਲ ਕਰੀਅਰ ਦੇ ਵਨਡੇ ਮੈਚਾਂ ਵਿਚ 200 ਵਿਕਟਾਂ ਪੂਰੀਆਂ ਕਰ ਲਈਆਂ ਹਨ ਅਜਿਹਾ ਕਰਨ ਵਾਲੀ ਉਹ ਦੁਨੀਆਂ ਦੀ ਪਹਿਲੀ ਮਹਿਲਾ ਕ੍ਰਿਕਟਰ ਹੈ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਪਲੇਅਰ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਨੂੰ ਬੀਸੀਸੀਆਈ ਦਾ ਬੈਸਟ ਕ੍ਰਿਕਟਰ ਐਵਾਰਡ ਮਿਲਿਆ ਹੈ।
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ
ਭਾਰਤ ਦੀ ਦਿਵਿਆਂਗ ਖਿਡਾਰੀ ਦੀਪਾ ਮਲਿਕ ਨੇ 2016 ਵਿਚ ਰੀਓ ਵਿਚ ਮੁਕੰਮਲ ਹੋਈ ਪੈਰਾਓਲੰਪਿਕ ਵਿਚ ਗੋਲ ਸੁੱਟ ਐਫ਼-53 ਮੁਕਾਬਲੇ ਵਿਚ ਚਾਂਦੀ ਤਮਗਾ ਜਿੱਤ ਕੇ ਪੈਰਾਓਲੰਪਿਕ ਵਿਚ ਤਮਗਾ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰੀ ਬਣੀ ਸੀ ਦੀਪਾ ਦੀ ਕਮਰ ਦਾ ਹੇਠਲਾ ਹਿੱਸਾ ਲਕਵਗ੍ਰਸਤ ਹੈ। ਤਮਾਮ ਦਿੱਕਤਾਂ ਦੇ ਬਾਵਜ਼ੂਦ ਮਹਿਲਾਵਾਂ ਨੇ ਪੁਰਸ਼ਾਂ ਨਾਲ ਮਿਲ ਕੇ ਕਾਮਨਵੈਲਥ ਖੇਡਾਂ ਵਿਚ ਜੋ ਵੱਡੀ ਉਪਲੱਬਧੀ ਹਾਸ ਕੀਤੀ ਹੈ, ਉਸ ਨੇ ਖੇਡਾਂ ਵਿਚ ਹੋਰ ਜ਼ਿਆਦਾ ਗਿਣਤੀ ਵਿਚ ਲੜਕੀਆਂ ਦੇ ਆਉਣ ਲਈ ਰਸਤਾ ਤਿਆਰ ਕਰ ਦਿੱਤਾ ਹੈ ਇਹ ਮਹਿਲਾ ਖਿਡਾਰੀ ਬਹੁਤ ਸਾਰੀਆਂ ਲੜਕੀਆਂ ਲਈ ਰੋਲ ਮਾਡਲ ਬਣਨਗੀਆਂ ਮਹਿਲਾ ਖਿਡਾਰੀਆਂ ਦੀ ਇਹ ਸਫ਼ਲਤਾ ਯਕੀਨੀ ਤੌਰ ‘ਤੇ ਸਮਾਜ ਦੀ ਸੋਚ ਵੀ ਬਦਲਣ ਵਿਚ ਸਹਿਯੋਗ ਕਰੇਗੀ ਜਿਸਦਾ ਸਕਾਰਾਤਮਕ ਅਸਰ ਆਉਣ ਵਾਲੀਆਂ ਨਵੀਆਂ ਮਹਿਲਾ ਖਿਡਾਰੀਆਂ ‘ਤੇ ਪਏਗਾ।
ਬੀਤੇ ਕੁਝ ਸਾਲਾਂ ਵਿਚ ਕੌਮਾਂਤਰੀ ਪੱਧਰ ‘ਤੇ ਮਹਿਲਾ ਖਿਡਾਰੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਇਸ ਤੋਂ ਸਪੱਸ਼ਟ ਹੈ ਕਿ ਸਾਡੇ ਸਮਾਜ ਵਿਚ ਖੇਡਾਂ ਨੂੰ ਲੈ ਕੇ ਧਾਰਨਾ ਬਦਲ ਰਹੀ ਹੈ ਸਰਕਾਰ ਵੀ ਜਾਗਰੂਕ ਹੋਈ ਹੈ ਪਰ ਹਾਲੇ ਵੀ ਖੇਡਾਂ ਨੂੰ ਉਤਸ਼ਾਹ ਦੇਣ ਦੇ ਯਤਨਾਂ ਵਿਚ ਹੋਰ ਗਤੀ ਲਿਆਉਣ ਦੀ ਲੋੜ ਹੈ ਸਰਕਾਰ ਨੂੰ ਪੂਰੇ ਦੇਸ਼ ਦੇ ਪਿੰਡਾਂ ਤੱਕ ਖੇਡਾਂ ਲਈ ਜ਼ਰੂਰੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੋਣਗੀਆਂ ਦੇਸ਼ ਦੇ ਵੱਖ-ਵੱਚ ਖੇਤਰਾਂ ਵਿਚ ਹੋਰ ਜਿਆਦਾ ਸਪੋਰਟਸ ਯੂਨੀਵਰਸਿਟੀਆਂ, ਸਪੋਰਟਸ ਸੈਂਟਰ ਸਥਾਪਤ ਕਰਨੇ ਹੋਣਗੇ ਖਿਡਾਰੀਆਂ ਨੂੰ ਦੇਸ਼ ਵਿਚ ਹੀ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਹੀ ਵਿਦੇਸ਼ੀ ਧਰਤੀ ‘ਤੇ ਅਭਿਆਸ ਦੇ ਭਰਪੂਰ ਮੌਕੇ ਦੇਣੇ ਹੋਣਗੇ ਤਾਂ ਹੀ ਉਨ੍ਹਾਂ ਦਾ ਪ੍ਰਦਰਸ਼ਨ ਨਿੱਖਰੇਗਾ ਅਤੇ ਉਹ ਏਸ਼ੀਆਡ ਅਤੇ ਓਲੰਪਿਕ ਵਰਗੇ ਵੱਡੇ ਮੁਕਾਬਲਿਆਂ ਵਿਚ ਵੀ ਦੇਸ਼ ਲਈ ਤਮਗੇ ਜਿੱਤਕੇ ਲਿਆ ਸਕਣਗੇ।