Om Birla: ਬਿਰਲਾ ਦੇ ਸਪੀਕਰ ਬਣਨ ਨਾਲ ਸ਼ੁਰੂਆਤ ਸਹੀ ਦਿਸ਼ਾ ’ਚ

Om Birla

Om Birla

ਓਮ ਬਿਰਲਾ ਨੂੰ ਦੂਜੀ ਵਾਰ 18ਵੀਂ ਲੋਕ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉਨ੍ਹਾਂ ਨੂੰ ਆਸਣ ਤੱਕ ਲੈ ਕੇ ਪੁੱਜੇ ਅਵਾਜ਼ ਦੀ ਵੋਟ ’ਤੇ ਵਿਰੋਧੀ ਧਿਰ ਨੇ ਡਿਵੀਜ਼ਨ ਦੀ ਮੰਗ ਨਹੀਂ ਕੀਤੀ ਓਮ ਬਿਰਲਾ ਦੇ ਨਾਂਅ ’ਤੇ ਵਿਰੋਧੀ ਧਿਰ ਦਾ ਵਿਰੋਧ ਨਾ ਕਰਨਾ ਮੋਦੀ ਸਰਕਾਰ ਲ।ਈ ਵੀ ਕਿਸੇ ਹੈਰਾਨੀ ਤੋਂ ਘੱਟ ਨਹੀਂ ਰਿਹਾ ਉਮੀਦ ਇਹੀ ਕੀਤੀ ਜਾ ਰਹੀ ਸੀ ਕਿ ਵਿਰੋਧੀ ਧਿਰ ਵੋਟਿੰਗ ਦੀ ਮੰਗ ਕਰੇਗਾ ਅਤੇ ਫਿਰ ਪੂਰੀ ਪ੍ਰਕਿਰਿਆ ਤਹਿਤ ਵੋਟਿੰਗ ਹੋਵੇਗੀ ਪਰ ਜੁਬਾਨੀ ਵੋਟਿੰਗ ਰਾਹੀਂ ਬਿਰਲਾ ਨੂੰ ਨਵੇਂ ਲੋਕ ਸਭਾ ਦੇ ਸਪੀਕਰ ਚੁਣੇ ਜਾਣ ਦੀ ਸੰਪੂਰਨ ਪ੍ਰਕਿਰਿਆ ਜਿੱਥੇ ਲੋਕਤੰਤਰਿਕ ਮੁੱਲਾਂ ਦੀ ਖੂਬਸੂਰਤੀ ਦਰਸ਼ਾ ਰਹੀ ਸੀ।

ਜਾਖੜ 9 ਸਾਲਾਂ ਤੱਕ ਸਪੀਕਰ ਰਹੇ ਸਨ

ਉੱਥੇ ਅਜਿਹੀਆਂ ਸੰਭਾਵਨਾਵਾਂ ਨੂੰ ਬਲ ਮਿਲਿਆ ਕਿ 18ਵੀਂ ਲੋਕ ਸਭਾ ਦੇ ਸਾਰੇ ਸੈਸ਼ਨ ਇੱਕ ਨਵਾਂ ਇਤਿਹਾਸ ਦੀ ਸਿਰਜਣਾ ਕਰਦਿਆਂ ਉਮੀਦ ਭਰੇ ਹੋਣਗੇ ਕੋਟਾ ਤੋਂ ਤੀਜੀ ਵਾਰ ਸਾਂਸਦ ਓਮ ਬਿਰਲਾ ਨੇ ਦੂਜੀ ਵਾਰ ਲੋਕ ਸਭਾ ਸਪੀਕਰ ਬਣ ਕੇ ਇਤਿਹਾਸ ਰਚ ਦਿੱਤਾ ਹੈ ਉਹ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਬਣਨ ਵਾਲੇ ਤੀਜੇ ਸ਼ਖ਼ਸ ਹਨ ਉਨ੍ਹਾਂ ਤੋਂ ਪਹਿਲਾਂ ਬਲਰਾਮ ਜਾਖੜ 9 ਸਾਲਾਂ ਤੱਕ ਸਪੀਕਰ ਰਹੇ ਸਨ ਓਮ ਬਿਰਲਾ ਦਾ ਚੁਣਿਆ ਜਾਣਾ ਹੈਰਾਨ ਨਹੀਂ ਕਰਦਾ, ਸਗੋਂ ਜੋ ਗੱਲ ਥੋੜ੍ਹੀ ਹੈਰਾਨ ਕਰਨ ਵਾਲੀ ਸੀ ਉਹ ਇਹ ਸੀ ਕਿ ਇਸ ਅਹੁਦੇ ਲਈ ਚੋਣਾਂ ਦੀ ਨੌਬਤ ਆ ਜਾਣਾ ਉਂਜ ਤਾਂ ਲੋਕਤੰਤਰ ’ਚ ਚੋਣ ਕਿਸੇ ਵੀ ਅਹੁਦੇ ਲਈ ਹੋਵੇ। (Om Birla)

ਉਸ ਨੂੰ ਮਾੜਾ ਮੰਨਣ ਦਾ ਕੋਈ ਕਾਰਨ ਨਹੀਂ ਹੈ ਪਰ ਲੋਕ ਸਭਾ ਸਪੀਕਰ ਦਾ ਅਹੁਦਾ ਅਜਿਹਾ ਹੈ ਜਿਸ ਵਿਚ ਆਮ ਰਾਇ ਨੂੰ ਹਮੇਸ਼ਾ ਤਵੱਜੋਂ ਦਿੱਤੀ ਜਾਂਦੀ ਰਹੀ ਹੈ ਵਜ੍ਹਾ ਇਹ ਹੈ ਕਿ ਸਦਨ ਦੇ ਸੁਚਾਰੂ ਸੰਚਾਲਨ ਲਈ ਸਪੀਕਰ ਨੂੰ ਦੋਵਾਂ ਪੱਖਾਂ ਦਾ ਸਹਿਯੋਗ ਚਾਹੀਦਾ ਹੁੰਦਾ ਹੈ ਅਜਿਹੇ ’ਚ ਜੇਕਰ ਇਸ ਅਹੁਦੇ ’ਤੇ ਬੈਠੇ ਵਿਅਕਤੀ ਦੀ ਚੋਣ ਦੋਵੇਂ ਪੱਖ ਉਸ ਵਿੱਚ ਆਪਣਾ ਵਿਸ਼ਵਾਸ ਐਲਾਨ ਕਰਦਿਆਂ ਕਰਨ ਤਾਂ ਅਹੁਦੇ ਦੀ ਸੋਭਾ ਕਈ ਗੁਣਾ ਵਧ ਜਾਂਦੀ ਹੈ ਅਜ਼ਾਦ ਭਾਰਤ ’ਚ ਲੋਕ ਸਭਾ ਸਪੀਕਰ ਅਹੁਦੇ ਲਈ ਸਿਰਫ਼ ਤਿੰਨ ਵਾਰ 1952, 1967 ਅਤੇ 1976 ’ਚ ਚੋਣਾਂ ਹੋਈਆਂ ਸਾਲ 1952 ’ਚ ਕਾਂਗਰਸ ਮੈਂਬਰ ਜੀ. ਵੀ. ਮਾਵਲੰਕਰ ਨੂੰ ਲੋਕ ਸਭਾ ਸਪੀਕਰ ਦੇ ਰੂਪ ’ਚ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ : ਬੁਲੇਟ ਨਾਲ ਪਟਾਖੇ ਵਜਾਉਣ ਵਾਲਿਆਂ ਖਿਲਾਫ਼ ਕਾਰਵਾਈ, ਸਿਲੰਸਰਾਂ ’ਤੇ ਚੱਲਿਆ ਬੁਲਡੋਜਰ

ਲੋਕ ਸਭਾ ਸਪੀਕਰ ਅਹੁਦੇ ’ਤੇ ਚੋਣ ਸਬੰਧੀ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਸਹਿਮਤੀ ਨਹੀਂ ਬਣ ਸਕੀ, ਜਿਸ ਵਜ੍ਹਾ ਨਾਲ ਚੋਣਾਂ ਦੀ ਨੌਬਤ ਆ ਗਈ ਕੇਂਦਰ ’ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਲਗਾਤਾਰ ਤੀਜੀ ਵਾਰ ਐਨਡੀਏ ਸਰਕਾਰ ਦੇ ਗਠਜੋੜ ਤੋਂ ਬਾਅਦ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਇਹ ਪਹਿਲਾ ਸ਼ਕਤੀ ਪ੍ਰਦਰਸ਼ਨ ਸੀ ਇਸ ਲਈ ਭਾਜਪਾ ਦੇ ਰਣਨੀਤੀਕਾਰ ਆਪਣੇ ਉਮੀਦਵਾਰ ਓਮ ਬਿਰਲਾ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਂਸਦਾਂ ਦੀ ਹਮਾਇਤ ਨਾਲ ਵੱੱਡੀ ਜਿੱਤ ਦਿਵਾਉਣ ਦੇ ਮਿਸ਼ਨ ’ਚ ਲੱਗ ਗਏ ਸਨ ਇੰਡੀਆ ਗਠਜੋੜ ਦੀ ਹੋਈ ਬੈਠਕ ’ਚ ਹੀ ਆਗੂਆਂ ਦਾ ਕਹਿਣਾ ਸੀ ਕਿ ਇੰਡੀਆ ਗਠਜੋੜ ਕੋਲ ਗਿਣਤੀ ਬਲ ਨਹੀਂ ਹੈ। (Om Birla)

ਇਸ ਲਈ ਬਿਨਾਂ ਵੋਟਿੰਗ ਦੇ ਜੁਬਾਨੀ ਵੋਟਿੰਗ ਰਾਹੀਂ ਬਿਰਲਾ ਦੇ ਸਪੀਕਰ ਚੁਣਨ ਦੀ ਕਾਰਵਾਈ ਨੂੰ ਲਾਗੂ ਹੋਣ ਦਿੱਤਾ ਅਤੇ ਸੰਸਦੀ ਪਟਲ ’ਤੇ ਖੁਸ਼ੀ ਦਾ ਮਾਹੌਲ ਦਿਖਾਈ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਦਨ ਦੀ ਚੰਗਾ ਕਿਸਮਤ ਹੈ ਕਿ ਤੁਸੀਂ ਦੂਜੀ ਵਾਰ ਇਸ ਆਸਣ ’ਤੇ ਬਿਰਾਜਮਾਨ ਹੋ ਰਹੇ ਹੋ ਅੰਮ੍ਰਿਤਕਾਲ ਦੇ ਇਸ ਮਹੱਤਵਪੂਰਨ ਕਾਲਖੰਡ ’ਚ ਦੂਜੀ ਵਾਰ ਇਸ ਅਹੁਦੇ ’ਤੇ ਬਿਰਾਜਮਾਨ ਹੋਣਾ ਬਹੁਤ ਵੱਡੀ ਜਿੰਮੇਵਾਰੀ ਤੁਹਾਨੂੰ ਮਿਲੀ ਹੈ, ਸਾਡਾ ਸਾਰਿਆਂ ਦਾ ਵਿਸ਼ਵਾਸ ਹੈ ਕਿ ਤੁਸੀਂ ਆਉਣ ਵਾਲੇ 5 ਸਾਲ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰੋਗੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਧਾਈ ਦਿੰਦਿਆਂ ਸੰਵਿਧਾਨ ਦੀ ਰੱਖਿਆ ਦੀ ਗੱਲ ਦੁਹਰਾਈ ਸਦਨ ’ਚ ਤੀਜੀ ਸਭ ਤੋਂ ਵੱਡੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕਿਹਾ ਕਿ ਜਿਸ ਅਹੁਦੇ ’ਤੇ ਤੁਸੀਂ ਬੈਠੇ ਹੋ।

ਇਹ ਵੀ ਪੜ੍ਹੋ : India vs England: ਕੁਲਦੀਪ, ਅਕਸ਼ਰ ਸਾਹਮਣੇ ਬੇਵੱਸ ਇੰਗਲੈਂਡ, ਭਾਰਤ ਫਾਈਨਲ ‘ਚ, 2022 ‘ਚ ਮਿਲੀ ਹਾਰ ਦਾ …

ਇਸ ਨਾਲ ਬਹੁਤ ਮਾਣਮੱਤੀ ਪਰੰਪਰਾ ਜੁੜੀ ਹੈ ਇਸ ਲਈ ਸਭ ਕੁਝ ਬਿਨਾਂ ਭੇਦਭਾਵ ਅੱਗੇ ਵਧੇਗਾ ਨਿਰਪੱਖਤਾ ਇਸ ਮਹਾਨ ਅਹੁਦੇ ਦੀ ਮਹਾਨ ਜਿੰਮੇਵਾਰੀ ਹੈ ਤੁਸੀਂ ਲੋਕਤੰਤਰ ਦੇ ਚੀਫ਼ ਜਸਟਿਸ ਵਾਂਗ ਬੈਠੇ ਹੋ ਹਰ ਰਾਸ਼ਟਰ ਦਾ ਸਰਵਉੱਚ ਮੰਚ ਉਸ ਰਾਸ਼ਟਰ ਦੀ ਪਾਰਲੀਮੈਂਟ ਹੁੰਦੀ ਹੈ, ਜੋ ਪੂਰੇ ਰਾਸ਼ਟਰ ਦੇ ਲੋਕਾਂ ਵੱਲੋ ਚੁਣੇ ਗਏ ਨੁਮਾਇੰਦਿਆਂ ਵੱਲੋਂ ਚਲਾਈ ਜਾਂਦੀ ਹੈ, ਰਾਸ਼ਟਰ ਨੂੰ ਚਲਾਉਣ ਦੀ ਰੀਤੀ-ਨੀਤੀ ਅਤੇ ਨਿਯਮ ਤੈਅ ਕਰਦੀ ਹੈ, ਉਨ੍ਹਾਂ ਦੀ ਅਵਾਜ਼ ਬਣਦੀ ਹੈ ਅਤੇ ਉਨ੍ਹਾਂ ਦੇ ਹੀ ਹਿੱਤ ’ਚ ਕੰਮ ਕਰਦੀ ਹੈ ਰਾਸ਼ਟਰ ਦੇ ਵਿਆਪਕ ਹਿੱਤਾਂ ਦੀ ਸੁਰੱਖਿਆ ਕਰਦੀ ਹੈ ਭਾਰਤ ਦਾ ਲੋਕਤੰਤਰ ਨਾ ਸਿਰਫ਼ ਮਜ਼ਬੂਤ ਹੈ ਸਗੋਂ ਅਨੋਖਾ ਅਤੇ ਪ੍ਰੇਰਕ ਹੈ। (Om Birla)

17ਵੀਂ ਲੋਕ ਸਭਾ ਦੇ ਸੈਸ਼ਨਾਂ ਦੀ ਕਾਰਵਾਈ ਬਿਰਲਾ ਨੇ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾ ਕੇ ਇੱਕ ਸਿਹਤਮੰਦ ਪਰੰਪਰਾ ਦਾ ਆਗਾਜ਼ ਕੀਤਾ ਸੀ

ਉਸ ਦਾ ਸਰਵਉੱਚ ਮੰਚ ਲੋਕ ਸਭਾ ਹੈ 17ਵੀਂ ਲੋਕ ਸਭਾ ਦੇ ਸੈਸ਼ਨਾਂ ਦੀ ਕਾਰਵਾਈ ਬਿਰਲਾ ਨੇ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾ ਕੇ ਇੱਕ ਸਿਹਤਮੰਦ ਪਰੰਪਰਾ ਦਾ ਆਗਾਜ਼ ਕੀਤਾ ਸੀ, ਉਨ੍ਹਾਂ ਦੇ ਤਜ਼ਰਬੇ ਅਤੇ ਸਮਰੱਥਾਵਾਂ ਸਦਨ ਨੂੰ ਨਵੀਂ ਦ੍ਰਿਸ਼ਟੀ ਦੇਣ ਲਈ ਤੱਤਪਰ ਰਹੀਆਂ ਹਨ ਉਨ੍ਹਾਂ ਦੇ ਸਦਨ ਨੂੰ ਚਲਾਉਣ ਦੀ ਮੁਹਾਰਤ ਅਤੇ ਕੌਸ਼ਲ ਦੀ ਤਾਜ਼ੀ ਹਵਾ ਦੇ ਬੁੱਲਿਆਂ ਦਾ ਅਹਿਸਾਸ ਦੇਸ਼ ਦਾ ਸਰਵਉੱਚ ਲੋਕਤੰਤਰਿਕ ਸਦਨ ਲੋਕ ਸਭਾ ਮਹਿਸੂਸ ਕਰਦਾ ਰਿਹਾ ਹੈ ਉਹ ਲੋਕ ਸਭਾ ਨੂੰ ਕੁਸ਼ਲਤਾ ਨਾਲ ਚਲਾਉਣ ’ਚ ਨਾ ਸਿਰਫ਼ ਖਰੇ ਉੱਤਰੇ ਹਨ।

ਸਗੋਂ ਨਵੇਂ ਦਿਸਹੱਦੇ ਸਥਾਪਿਤ ਕਰਦਿਆਂ ਸਦਨ ਦੀ ਮਰਿਆਦਾ ਅਤੇ ਮਾਣ ’ਚ ਵਾਧਾ ਕੀਤਾ ਹੈ 18ਵੀਂ ਲੋਕ ਸਭਾ ਦੇ ਸਪੀਕਰ ਬਣ ਕੇ ਨਿਸ਼ਚਿਤ ਹੀ ਉਹ ਸਦਨ ਦੀ ਕਾਰਵਾਈ ਨੂੰ ਅਨੁਸ਼ਾਸਿਤ ਵੀ ਕਰ ਸਕਣਗੇ, ਪ੍ਰੇਰਿਤ ਵੀ ਕਰ ਸਕਣਗੇ ਅਤੇ ਸੱਤਾਧਿਰ-ਵਿਰੋਧੀ ਧਿਰ ਵਿਚਕਾਰ ਸੰਤੁਲਨ ਰੱਖਦਿਆਂ ਦੇਸ਼ਹਿੱਤ ’ਚ ਮਹੱਤਵਪੂਰਨ ਫੈਸਲੇ ਲੈਣ ਦਾ ਰਾਹ ਰੌਸ਼ਨ ਕਰ ਸਕਣਗੇ, ਅਜਿਹਾ ਵਿਸ਼ਵਾਸ ਹੈ ਨਿਸ਼ਚਿਤ ਹੀ ਨਿਰਪੱਖ ਹੋ ਕੇ ਆਪਣੀ ਭੂਮਿਕਾ ਨਿਭਾਉਂਦਿਆਂ ਸਦਨ ਦੀ ਮਰਿਆਦਾ ਨੂੰ ਨਵੇਂ ਪੱਧਰ ਤੱਕ ਲੈ ਕੇ ਜਾਣ ’ਚ ਉਹ ਸਮਰੱਥ ਸਾਬਤ ਹੋਣਗੇ। (Om Birla)

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ

LEAVE A REPLY

Please enter your comment!
Please enter your name here