ਕੀ ਪਾਰਟੀ ’ਚ ਬਦਲਾਅ ਦੀ ਲਹਿਰ ਚੱਲੇਗੀ?
ਸਿਆਸੀ ਦਿੱਲੀ ਇੱਕ ਜੰਗ ਦਾ ਮੈਦਾਨ ਜਿਹਾ ਦਿਸ ਰਹੀ ਹੈ ਕਿਸਾਨਾਂ ਦੇ ਅੰਦੋਲਨ ਤੋਂ ਲੈ ਕੇ ਸਿਆਸੀ ਪਾਰਟੀਆਂ ਇੱਕ-ਦੂਜੇ ’ਤੇ ਦੂਸ਼ਣਬਾਜੀ ਕਰ ਰਹੀਆਂ ਹਨ ਅਤੇ ਇੱਕ-ਦੂਜੇ ’ਤੇ ਉਂਗਲ ਚੁੱਕ ਰਹੀਆਂ ਹਨ ਸਰਕਾਰ ਆਪਣੇ ਰੁਖ਼ ’ਤੇ ਕਾਇਮ ਹੈ ਅਤੇ ਵਿਰੋਧੀ ਧਿਰ ਨੂੰ ਚੁਣੌਤੀ ਦੇ ਰਹੀ ਹੈ ਇਸ ਸੰਕਟ ਦਰਮਿਆਨ ਕਾਂਗਰਸ ਦੀ ਸਥਿਤੀ ਬਿਲਕੁਲ ਵੱਖ ਹੈ ਪਾਰਟੀ ’ਚ ਚੱਲ ਰਹੀ ਸਰਕਸ ’ਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਪ੍ਰਗਟ ਕਰੀਏ! ਪਾਰਟੀ ਦੇ 23 ਬਾਗੀ ਆਗੂਆਂ ਨੇ ਸ਼ਨਿੱਚਰਵਾਰ ਨੂੰ ਮਾਂ-ਪੁੱਤ ਸੋਨੀਆ -ਰਾਹੁਲ ਨਾਲ ਮੁਲਾਕਾਤ ਕੀਤੀ ਇਸ ਨਾਲ ਪਾਰਟੀ ’ਚ ਹਲਚਲ ਹੋਰ ਵਧ ਗਈ ਹੈ
ਇਸ ਮੁਲਾਕਾਤ ਤੋਂ ਬਾਅਦ ਇਹ ਕਹਿਣਾ ਹਾਲੇ ਜ਼ਲਦਬਾਜੀ ਹੋਵੇਗੀ ਕਿ ਇਸ ਨਾਲ ਪਾਰਟੀ ’ਚ ਵਿਆਪਕ ਬਦਲਾਅ ਆਉਣਗੇ ਅਤੇ ਪਾਰਟੀ ਮਰਣ-ਆਸਣ ਅਵਸਥਾ ’ਚੋਂ ਮੁੜ-ਸੁਰਜੀਤ ਹੋਵੇਗੀ ਅਤੇ ਪਾਰਟੀ ’ਚ ਇੱਕ ਪ੍ਰਭਾਵਸ਼ਾਲੀ ਅਤੇ ਪੂਰਨਕਾਲੀ ਅਗਵਾਈ ਹੋਵੇਗੀ ਪਾਰਟੀ ’ਚ ਸਾਰੇ ਪੱਧਰਾਂ ’ਤੇ ਅਜ਼ਾਦ, ਨਿਰਪੱਖ ਅਤੇ ਲੋਕਤੰਤਰਿਕ ਚੋਣਾਂ ਹੋਣਗੀਆਂ ਅਤੇ ਇੱਕ ਸੰਸਥਾਗਤ ਅਗਵਾਈ ਦੀ ਸਥਾਪਨਾ ਹੋਵੇਗੀ ਜੋ ਪਾਰਟੀ ਨੂੰ ਸਮੂਹਿਕ ਤੌਰ ’ਤੇ ਰਸਤਾ ਦਿਖਾਏਗੀ
ਵਰਤਮਾਨ ਸਥਿਤੀ ਨੂੰ ਦੇਖ ਕੇ ਲੱਗਦਾ ਹੈ ਕਿ ਪਾਰਟੀ ਨੂੰ ਅੰਸ਼ਕਾਲੀ, ਮੱਧਕਾਲੀ ਅਤੇ ਦੀਰਘਦਾਲੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਖਾਸ ਕਰਕੇ ਇਸ ਲਈ ਵੀ ਕਿ ਦੋ ਆਮ ਚੋਣਾਂ ’ਚ ਪਾਰਟੀ ਦੀ ਹਾਰ ਅਤੇ ਉਸ ਤੋਂ ਬਾਅਦ ਹਾਲ ਹੀ ਵਿਚ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਆਗੂਆਂ ਨੇ ਕੋਈ ਸਬਕ ਨਹੀਂ ਲਿਆ ਹੈ ਪਾਰਟੀ ਫ਼ਿਲਹਾਲ ਯੁੁੱਧ-ਬੰਦੀਆਂ ਦੀ ਪਾਰਟੀ ਜਿਹੀ ਲੱਗਦੀ ਹੈ ਜੋ ਹਾਰੇ ਹਨ, ਜਿਨ੍ਹਾਂ ਦਾ ਮਨੋਬਲ ਟੁੱਟਿਆ ਹੋਇਆ ਹੈ ਅਤੇ ਜੋ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਰੂਪ ’ਚ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਬਜਾਇ ਆਪਣੇ ਸੁਨਹਿਰੀ ਦਿਨਾਂ ਦਾ ਰੋਣਾ ਰੋ ਰਹੇ ਹਨ ਵਿਹਾਰਕ ਨਜ਼ਰੀਏ ਨਾਲ ਦੇਖੀਏ ਤਾਂ ਪਾਰਟੀ ’ਤੇ ਗਾਂਧੀ ਪਰਿਵਾਰ ਦੀ ਪਕੜ ਢਿੱਲੀ ਹੋ ਗਈ ਹੈ
ਸਵਾਲ ਉੁਠਦਾ ਹੈ ਕਿ ਇੱਕ ਅਜਿਹੇ ਵਾਤਾਵਰਨ ’ਚ ਜਿੱਥੇ ਸਭ ਕੁਝ ਪਾਰਟੀ ਦੇ ਵਿਰੁੱਧ ਹੈ, ਉਹ ਕਿਵੇਂ ਪ੍ਰਾਸੰਗਿਕ ਬਣੇ ਰਹੇ ਹੌਲੀ-ਹੌਲੀ ਪਾਰਟੀ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਸ ਦੇ ਸਾਹਮਣੇ ਕਈ ਚੁਣੌਤੀਆਂ ਹਨ ਪਾਰਟੀ ਦੇ ਆਗੂ ਪਾਰਟੀ ਛੱਡ ਰਹੇ ਹਨ, ਪਾਰਟੀ ’ਚ ਅਨੁਸ਼ਾਸਨਹੀਣਤਾ ਹੈ, ਪਾਰਟੀ ਦੇ ਸੀਨੀਅਰ ਆਗੂ ਨਾਰਾਜ਼ ਹਨ ਜਿਸ ਦੇ ਚੱਲਦਿਆਂ ਵੱਡੇ-ਛੋਟੇ ਸਾਰੇ ਆਗੂਆਂ ਵਿਚਕਾਰ ਵਿਰੋਧ ਬਣਿਆ ਹੋਇਆ ਹੈ ਪੁਰਾਣੇ ਆਗੂ ਆਪਣਾ ਪ੍ਰਭਾਵ ਗੁਆਉਣਾ ਨਹੀਂ ਚਾਹੁੰਦੇ ਹਨ ਅਤੇ ਰਾਹੁਲ ਬ੍ਰਿਗੇਡ ਪਾਰਟੀ ’ਤੇ ਆਪਣੀ ਹੋਂਦ ਵਧਾਉਣਾ ਚਾਹੁੰਦੀ ਹੈ
ਵੱਖ-ਵੱਖ ਪੱਧਰਾਂ ’ਤੇ ਇਹ ਸਮੱਸਿਆ ਖੁਦ ਪੈਦਾ ਕੀਤੀ ਗਈ ਹੈ ਅਤੇ ਇਸ ਲਈ ਗਾਂਧੀ ਪਰਿਵਾਰ ਜਿੰਮੇਵਾਰ ਹੈ ਸੀਨੀਅਰ ਆਗੂ ਜਿਵੇਂ ਚਿਦੰਬਰਮ, ਅਜ਼ਾਦ, ਆਨੰਦ ਸ਼ਰਮਾ, ਸਿੱਬਲ, ਮੋਇਲੀ ਆਦਿ ਪਾਰਟੀ ’ਚ ਆਪਣਾ ਪ੍ਰਭਾਵ ਗੁਆਉਣਾ ਨਹੀਂ ਚਾਹੁੰਦੇ ਹਨ ਅਤੇ ਉਹ ਨੌਜਵਾਨ ਆਗੂਆਂ ਨੂੰ ਅੱਗੇ ਆਉਣ ਦੇਣਾ ਨਹੀਂ ਚਾਹੁੰਦੇ ਹਨ ਇੱਕ ਨੌਜਵਾਨਾਂ ਆਗੂ ਦੇ ਸ਼ਬਦਾਂ ’ਚ, ਇਹ ਲੋਕ ਸਾਨੂੰ ਉਦੋਂ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਦੇਣਗੇ ਤਾਂ ਕਿ ਪਾਰਟੀ ਅੱਗੇ ਵਧ ਸਕੇ ਉਨ੍ਹਾਂ ’ਚੋਂ ਜ਼ਿਆਦਾਤਰ ਆਰਮ ਚੇਅਰ, ਬਜ਼ੁਰਗ ਅਤੇ ਥੱਕੇ ਹੋਏ ਆਗੂ ਹਨ ਜਾਂ ਕੁਝ ਅਜਿਹੇ ਆਗੂ ਹਨ
ਜੋ ਨਿਹਚਾ ਕਾਰਨ ਪਾਰਟੀ ’ਚ ਬਣੇ ਹੋਏ ਹਨ ਜਿਨ੍ਹਾਂ ਨੇ ਕਦੇ ਵੀ ਆਪਣੇ ਬਲਬੂਤੇ ’ਤੇ ਚੋਣਾਂ ਨਹੀਂ ਲੜੀਆਂ ਹਨ ਉਹ ਪਾਰਟੀ ਵਰਕਰਾਂ ਜਾਂ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਹਨ ਨਤੀਜੇ ਵਜੋਂ ਸੀਨੀਅਰ ਆਗੂ ਰਾਹੁਲ ਦੀ ਅਲੋਚਨਾ ਕਰਦੇ ਹਨ ਅਤੇ ਇੱਕ-ਦੂਜੇ ’ਤੇ ਦੂਸ਼ਣਬਾਜੀ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਨਮੋ ਦੇ ਹਿੰਦੂਤਵ ਅਤੇ ਰਾਸ਼ਟਰਵਾਦੀ ਉਤਸ਼ਾਹ ਦਾ ਸਾਹਮਣਾ ਨਹੀਂ ਕਰ ਸਕਦੇ ਹਨ
ਲੋਕ ਸਭਾ ’ਚ ਪਾਰਟੀ ਦੇ ਸਿਰਫ਼ 52 ਮੈਂਬਰ ਹਨ ਅਤੇ ਸੂਬਿਆਂ ’ਚ ਵੀ ਪਾਰਟੀ ਦੀ ਸਥਿਤੀ ਚੰਗੀ ਨਹੀਂ ਹੈ ਇਸ ਲਈ ਕਾਂਗਰਸੀ ਆਗੂ ਹਮੇਸ਼ਾ ਗਾਂਧੀ ਪਰਿਵਾਰ ਦੇ ਗੁਲਾਮ ਬਣੇ ਰਹਿਣਗੇ ਹੁਣ ਪਾਰਟੀ ਇਸ ਤਰ੍ਹਾਂ ਦਾ ਸੰਗਠਨ ਨਹੀਂ ਰਹਿ ਗਿਆ ਜਿਸ ’ਚ ਵੱਖ-ਵੱਖ ਤਰ੍ਹਾਂ ਦੇ ਵਿਚਾਰ ਵਧ-ਫ਼ੁੱਲ ਸਕਦੇ ਹਨ ਕਿਉਂਕਿ ਪਾਰਟੀ ’ਚ ਜ਼ਮੀਨ ਨਾਲ ਜੁੜੇ ਅਤੇ ਸੀਨੀਅਰ ਆਗੂਆਂ ਦੀ ਅਣਦੇਖੀ ਹੋ ਰਹੀ ਹੈ ਅਤੇ ਉਸ ਦੀ ਥਾਂ ਸਾਮੰਤੀ ਕਾਰਜਸ਼ੈਲੀ, ਨਜ਼ਰੀਆ ਅਤੇ ਪਾਰਟੀ ਅਗਵਾਈ ਨੂੰ ਅੰਨਦਾਤਾ ਮੰਨਣ ਵਾਲੇ ਚਮਚਿਆਂ ਨੇ ਲੈ ਲਈ ਹੈ
ਜੋ ਪਾਰਟੀ ਅਗਵਾਈ ਦੀ ਦਇਆ ’ਤੇ ਨਿਰਭਰ ਕਰਦੇ ਹਨ ਅਤੇ ਪਾਰਟੀ ’ਚ ਵਧ-ਫੁੱਲ ਰਹੇ ਨਾਮਜ਼ਦਗੀ ਦੇ ਸੱਭਿਆਚਾਰ ’ਚ ਉਹੀ ਆਗੂ ਅੱਗੇ ਵਧਦੇ ਹਨ ਜੋ ਨਿਹਚਾਵਾਨ ਹੁੰਦੇ ਹਨ ਪਾਰਟੀ ’ਚ ਅਸਹਿਮਤੀ ਅਤੇ ਬਹਿਸ ਨੂੰ ਧੋਖੇ ਦੇ ਰੂਪ ’ਚ ਦੇਖਿਆ ਜਾਂਦਾ ਹੈ ਬਿਡੰਬਨਾ ਦੇਖੋ ਜਿੱਥੇ ਇੱਕ ਪਾਸੇ ਰਾਹੁਲ ਆਪਣੇ ਨਾਨਾ ਨਹਿਰੂ ਦੀ ਜਯੰਤੀ ’ਤੇ ਉਨ੍ਹਾਂ ਦੇ ਭਾਈਚਾਰੇ, ਸਾਮੰਤਵਾਦੀ ਸਮਾਜ ਅਤੇ ਆਧੁਨਿਕ ਨਜ਼ਰੀਏ ਦੀਆਂ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਦੇ ਹਨ ਅਤੇ ਸੁਝਾਅ ਦਿੰਦੇ ਹਨ ਕਿ ਪਾਰਟੀ ਨੂੰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅਪਣਾਉਣਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਖੁਦ ਇਨ੍ਹਾਂ ਨਹਿਰੂ-ਗਾਂਧੀ ਆਦਰਸ਼ਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਪਾਰਟੀ ਵਿਚਾਰਾਂ ਦੀ ਵਿਭਿੰਨਤਾ, ਖੁੱਲ੍ਹੀ ਬਹਿਸ, ਚਰਚਾ ਆਦਿ ਨੂੰ ਥਾਂ ਦੇਣੀ ਚਾਹੀਦੀ ਹੈ 23 ਬਾਗੀ ਆਗੂਆਂ ਵੱਲੋਂ ਸੋਨੀਆ ਨੂੰ ਲਿਖੀ ਚਿੱਠੀ ਇਸ ਦੀ ਉਦਾਹਰਨ ਹੈ
ਇਸ ਚਿੱਠੀ ’ਚ ਇਨ੍ਹਾਂ ਆਗੂਆਂ ਨੇ ਪਾਰਟੀ ਦੇ ਪੂਰਨਕਾਲੀ ਪ੍ਰਧਾਨ, ਕਾਂਗਰਸ ਕਾਰਜ ਕਮੇਟੀ ਦੀ ਚੋਣ ਅਤੇ ਪਾਰਟੀ ਦੀ ਸਥਿਤੀ ’ਚ ਸੁਧਾਰ ਲਈ ਵਿਆਪਕ ਬਦਲਾਵਾਂ ਦੀ ਮੰਗ ਕੀਤੀ ਹੈ ਪਰੰਤੂ ਇਸ ਚਿੱਠੀ ਨੂੰ ਗਾਂਧੀ ਖਾਨਦਾਨ ਦੇ ਨਿਹਚਾਵਾਨ ਆਗੂਆਂ ਅਤੇ ਜੀ-ਹਜ਼ੂਰੀਆਂ ਨੇ ਧੋਖਾ ਕਿਹਾ ਹੈ ਪਰੰਤੂ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਪਾਰਟੀ ਦੀ ਸਥਿਤੀ ਨੂੰ ਦਰਸ਼ਾ ਦਿੰਦੇ ਹਨ ਅਤੇ ਇਸ ਨਾਲ ਪਾਰਟੀ ’ਚ ਮੱਤਭੇਦ ਦੇ ਸੁਰ ਹੋਰ ਉੱਚੇ ਹੋਏ ਹਨ
ਸਾਲ 2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੇ 70 ਸੀਟਾਂ ’ਤੇ ਚੋਣਾਂ ਲੜੀਆਂ ਸਨ ਅਤੇ 27 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਸਿਰਫ਼ 20 ਸੀਟਾਂ ਜਿੱਤੀਆਂ ਹਨ ਇਹੀ ਨਹੀਂ ਰਾਹੁਲ ਨੇ ਬਿਹਾਰ ’ਚ ਤਿੰਨ ਦਿਨ ਤੱਕ ਚੋਣ ਪ੍ਰਚਾਰ ਕੀਤਾ ਅਤੇ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ ਜਦੋਂਕਿ ਪ੍ਰਧਾਨ ਮੰਤਰੀ ਨੇ ਪੰਜ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਉਸ ਤੋਂ ਬਾਅਦ ਰਾਹੁਲ ਆਪਣੀ ਭੈਣ ਪ੍ਰਿਅੰਕਾ ਨਾਲ ਸ਼ਿਮਲੇ ਪਿਕਨਿਕ ਮਨਾਉਣ ਚਲੇ ਗਏ ਵਰਤਮਾਨ ਸਥਿਤੀ ਨੂੰ ਦੇਖਦਿਆਂ ਲੱਗਦਾ ਹੈ ਕਿ ਪਾਰਟੀ 2024 ਦੀਆਂ ਆਮ ਚੋਣਾਂ ’ਚ ਵੀ ਸੱਤਾ ’ਚ ਵਾਸਪੀ ਨਹੀਂ ਕਰੇਗੀ
ਪਰੰਤੂ ਪਾਰਟੀ ਘੱਟੋ-ਘੱਟ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਸ਼ੁਰੂ ਕਰ ਸਕਦੀ ਹੈ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦੇ ਸਕਦੀ ਹੈ ਅਤੇ ਸੰਗਠਨਾਤਮਿਕ ਚੋਣਾਂ ਕਰਵਾ ਸਕਦੀ ਹੈ ਅਤੇ ਅਜਿਹੇ ਚੁਣੇ ਆਗੂਆਂ ਨੂੰ ਕਾਂਗਰਸ ਕਾਰਜ ਕਮੇਟੀ ਤੱਕ ਸਾਰੇ ਪੱਧਰਾਂ ’ਤੇ ਅਹੁਦੇਦਾਰ ਬਣਾ ਸਕਦੀ ਹੈ ਰਾਹੁਲ ਨੇ ਇਸ ਦਿਸ਼ਾ ’ਚ ਸਹੀ ਕਦਮ ਚੁੱਕਿਆ ਹੈ ਕਿ ਉਨ੍ਹਾਂ ਨੇ ਪਾਰਟੀ ’ਚ ਮੁੱਢਲੇ ਪੱਧਰ ’ਤੇ ਉਮੀਦਵਾਰਾਂ ਦੀ ਚੋਣ ਅਤੇ ਫੈਸਲਾ ਲੈਣ ’ਚ ਵਿਕੇਂਦਰੀਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ ਉਹ ਬਦਲਾਵਾਂ ਨੂੰ ਲਾਗੂ ਕਰ ਸਕਦੇ ਹਨ ਹੁਣ ਪਾਰਟੀ ’ਚ ਉਨ੍ਹਾਂ ਨੂੰ ਮੁੜ ਪ੍ਰਧਾਨ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ
ਪਰੰਤੂ ਪਾਰਟੀ ਚਾਹੁੰਦੀ ਹੈ ਕਿ ਉਹ ਗਾਂਧੀ ਬ੍ਰਾਂਡ ਨਾਲ ਜੁੜੀ ਰਹੇ ਅਤੇ ਜੇਕਰ ਰਾਹੁਲ ਮੁੜ ਪਾਰਟੀ ਪ੍ਰਧਾਨ ਬਣਨ ਲਈ ਸਹਿਮਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਦ੍ਰਿੜਤਾ ਨਾਲ ਪਾਰਟੀ ’ਚ ਸੁਧਾਰ ਸ਼ੁਰੂ ਕਰਨੇ ਚਾਹੀਦੇ ਹਨ ਉਨ੍ਹਾਂ ਨੂੰ ਸੰਗਠਨਾਤਮਕ ਚੋਣਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਹਰ ਪੱਧਰ ’ਤੇ ਚੁਣੇ ਆਗੂਆਂ ਨੂੰ ਅਹੁਦੇਦਾਰ ਬਣਾਉਣਾ ਚਾਹੀਦਾ ਹੈ ਨਾਲ ਹੀ ਪਾਰਟੀ ’ਚ ਨੌਜਵਾਨ, ਮਹੱਤਵਪੂਰਨ ਅਤੇ ਪਾਰਟੀ ਨੂੰ ਜਿੱਤ ਦਿਵਾਉਣ ਲਈ ਕਾਹਲੇ ਆਗੂਆਂ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਨਾਲ ਹੀ ਸੀਨੀਅਰ ਆਗੂਆਂ ਨੂੰ ਪਾਰਟੀ ਦੇ ਕੰਮਾਂ ਤੋਂ ਮੁਕਤ ਕਰਕੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਫੈਸਲਾ ਲੈਣ ’ਚ ਉਨ੍ਹਾਂ ਦੀ ਭੂਮਿਕਾ ਨਾ ਹੋਵੇ
ਜੇਕਰ ਉਹ ਇਹ ਕਦਮ ਨਹੀਂ ਚੁੱਕਦੇ ਹਨ ਤਾਂ ਪਾਰਟੀ ਲਈ ਮੁਸ਼ਕਲ ਹੋਵੇਗੀ ਅਤੇ ਜੇਕਰ ਅਜਿਹਾ ਕਰਨ ’ਚ ਸਫ਼ਲ ਰਹਿੰਦੇ ਹਨ ਤਾਂ 2024 ਦੀਆਂ ਚੋਣਾਂ ’ਚ ਪਾਰਟੀ ਲਈ ਕੁਝ ਆਸ ਦੀ ਕਿਰਨ ਦਿਸ ਸਕਦੀ ਹੈ ਕੁੱਲ ਮਿਲਾ ਕੇ ਸਮਾਂ ਆ ਗਿਆ ਹੈ ਕਿ ਹੁਣ ਕੰਮ ਚਲਾਊ ਕਦਮ ਚੁੱਕਣ ਨਾਲ ਕੰਮ ਨਹੀਂ ਚੱਲੇਗਾ ਜਦੋਂ ਤੱਕ ਮਿਹਨਤ ਨਹੀਂ ਕਰਨਗੇ ਉਦੋਂ ਤੱਕ ਸਫ਼ਲਤਾ ਨਹੀਂ ਮਿਲੇਗੀ ਪਾਰਟੀ ਨੂੰ ਆਤਮ-ਪੜਚੋਲ ਕਰਨੀ ਪਵੇਗੀ ਅਤੇ ਅੰਦਰੂਨੀ ਵਿਰੋਧਤਾ ਨੂੰ ਦੂਰ ਕਰਨਾ ਹੋਵੇਗਾ ਅਤੇ ਪਾਰਟੀ ਦੇ ਆਗੂਆਂ ਵਿਚਕਾਰ ਸੁਹਿਰਦਤਾ ਬਣਾਉਣ ਦਾ ਯਤਨ ਕਰਨਾ ਹੋਵੇਗਾ ਪਾਰਟੀ ਨੂੰ ਸੋਨੀਆ, ਰਾਹੁਲ ਤੋਂ ਪਰੇ ਦੇਖ ਕੇ ਇਸ ਸਮੱਸਿਆ ਦਾ ਹੱਲ ਕਰਨਾ ਹੋਵੇਗਾ ਕਿਉਂਕਿ ਕੋਈ ਵੀ ਆਗੂ ਚਾਹੇ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਇਕੱਲਾ ਕੁਝ ਨਹੀਂ ਕਰ ਸਕਦਾ
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.