ਭਰਮਾਊ ਪ੍ਰਚਾਰ ਸਾਡੇ ਹੀ ਦੇਸ਼ ’ਚ ਕਿਉਂ

ਭਰਮਾਊ ਪ੍ਰਚਾਰ ਸਾਡੇ ਹੀ ਦੇਸ਼ ’ਚ ਕਿਉਂ

ਲੱਗਦਾ ਹੈ ਅਸੀਂ ਭਾਰਤੀ ਦੁਨੀਆ ਦੇ ਨਾਲ ਚੱਲਣ ਲਈ ਤਿਆਰ ਨਹੀਂ ਵਾਕਿਆਈ ਦੁਨੀਆ ਚੰਨ ’ਤੇ ਜਾ ਚੜ੍ਹੀ ਹੈ ਪਰ ਅਸੀਂ ਧਰਤੀ ’ਤੇ ਇੱਕ-ਦੂਜੇ ਨਾਲ ਲੜਦੇ ਰਹਾਂਗੇ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਚੱਲ ਪਈ ਹੈ ਪਰ ਇੱਥੇ ਅਫ਼ਵਾਹਾਂ ਦਾ ਦੌਰ ਜਾਰੀ ਹੈ ਕਦੇ ਕੋਈ ਆਗੂ ਕਹਿੰਦਾ ਹੈ ਕਿ ਇਸ ਨਾਲ ਕੋਈ ਬਿਮਾਰੀ ਹੋ ਸਕਦੀ ਹੈ ਤੇ ਕੋਈ ਇਸ ਨੂੰ ਅਸੁਰੱਖਿਅਤ ਮੰਨ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਲੀਡਰ ਪਹਿਲਾਂ ਟੀਕਾ ਕਿਉਂ ਨਹੀਂ ਲਵਾ ਰਹੇ ਦੂਜੇ ਪਾਸੇ ਬਾਹਰਲੇ ਮੁਲਕਾਂ ’ਚ ਅਜਿਹੀ ਕੋਈ ਦੂਸ਼ਣਬਾਜ਼ੀ ਨਜ਼ਰ ਨਹੀਂ ਆ ਰਹੀ ਅਮਰੀਕਾ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਜੋ ਬਾਇਡੇਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਇਜ਼ਰਾਈਲੀ ਰਾਸ਼ਟਰਪਤੀ ਨੇਤਨਯਾਹੂ, ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਨੇ ਸਭ ਤੋਂ ਪਹਿਲਾਂ ਟੀਕਾ ਲਵਾਇਆ ਹੈ

ਹੋਰਨਾਂ ਮੁਲਕਾਂ ’ਚ ਜੇਕਰ ਆਗੂਆਂ ਨੇ ਪਹਿਲਾਂ ਟੀਕਾ ਨਹੀਂ ਵੀ ਲਵਾਇਆ ਤਾਂ ਵੀ ਉੱਥੇ ਕੋਈ ਮੁੱਦਾ ਨਹੀਂ ਆਖ਼ਰ ਸਾਡੇ ਦੇਸ਼ ਵਿੱਚ ਵੀ ਟੀਕਾ ਤਿਆਰ ਤਾਂ ਵਿਗਿਆਨੀਆਂ ਨੇ ਹੀ ਕੀਤਾ ਹੈ, ਉਹ ਵੀ ਤਿੰਨ ਟਰਾਇਲ ਕਰਨ ਤੋਂ ਬਾਅਦ ਟੀਕਾ ਜ਼ਿੰਦਗੀ ਵਾਸਤੇ ਤਿਆਰ ਕੀਤਾ ਗਿਆ ਹੈ ਨਾ ਕਿ ਕਿਸੇ ਨੂੰ ਮਾਰਨ ਵਾਸਤੇ ਅਜਿਹੀਆਂ ਅਫ਼ਵਾਹਾਂ ਨਾਲ ਟੀਕਾਕਰਨ ਮੁਹਿੰਮ ਪ੍ਰਭਾਵਿਤ ਹੁੰਦੀ ਹੈ ਤੇ ਸਮੇਂ ਸਿਰ ਟੀਕਾ ਨਹੀਂ ਲੱਗਦਾ ਇਸ ਤੋਂ ਪਹਿਲਾਂ ਪਲਸ ਪੋਲੀਓ ਮੁਹਿੰਮ ਨੂੰ ਅਫ਼ਵਾਹਾਂ ਫੈਲਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਰਕਾਰ ਨੇ ਪਲਸ ਪੋਲੀਓ ਦਾ ਪ੍ਰਚਾਰ ਹੀ ਏਨਾ ਕੀਤਾ ਕਿ ਜਾਗਰੂਕਤਾ ਆਉਣ ਨਾਲ ਪੋਲੀਓ ਲਗਭਗ ਖ਼ਤਮ ਹੋ ਗਈ ਹੈ

ਸਾਨੂੰ ਵੀ ਅਜਿਹੇ ਘਸੇ-ਪਿਟੇ ਅਫ਼ਵਾਹਾਂ ਨਾਲ ਭਰੇ ਰੁਝਾਨ ਤੋਂ ਬਾਹਰ ਆਉਣ ਦੀ ਜ਼ਰੂੂਰਤ ਹੈ ਅਸਲ ’ਚ ਜ਼ੋਰ ਤਾਂ ਇਸ ਗੱਲ ’ਤੇ ਦੇਣਾ ਚਾਹੀਦਾ ਹੈ ਕਿ ਟੀਕਾਕਰਨ ਦੀ ਮੁਹਿੰਮ ’ਚ ਕਿਤੇ ਢਿੱਲ-ਮੱਠ ਹੈ ਤਾਂ ਉਸ ਚੀਜ ਦੀ ਅਲੋਚਨਾ ਕੀਤੀ ਜਾਵੇ ਮਹਾਂਮਾਰੀ ਦੇ ਦੌਰ ’ਚ ਅਗਿਆਨਤਾ ਤੇ ਅਫ਼ਵਾਹਾਂ ਤੋਂ ਗੁਰੇਜ਼ ਹੋਣਾ ਚਾਹੀਦਾ ਹੈ ਸਾਡੇ ਭਾਰਤੀਆਂ ਦੀ ਮਾਨਸਿਕਤਾ ਤਾਂ ਅਜਿਹੀ ਬਣ ਗਈ ਹੈ ਕਿ ਖੰਭ ਦੀ ਡਾਰ ਬਣਾ ਦਿੱਤੀ ਜਾਂਦੀ ਹੈ ਜਦੋਂ ਕੋਈ ਤਾਂਤਰਿਕ ਧਾਗੇ ਤਵੀਤਾਂ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਰੋਗ ਠੀਕ ਕਰਨ ਦੇ ਨਾਂਅ ’ਤੇ ਠੱਗ ਲੈਂਦਾ ਹੈ ਤਾਂ ਉਸ ਵੇਲੇ ਸਭ ਚੁੱਪ ਰਹਿੰਦੇ ਹਨ ਚੰਗੀ ਗੱਲ ਇਹ ਹੈ ਕਿ ਲੋਕਾਂ ਨੂੰ ਟੀਕਾਕਰਨ ਲਈ ਜਾਗਰੂਕ ਕਰਕੇ ਅਫ਼ਵਾਹਾਂ ਤੇ ਅੰਧਵਿਸ਼ਵਾਸ ਤੋਂ ਬਚਣ ਲਈ ਕਿਹਾ ਜਾਵੇ

ਮਹਾਂਮਾਰੀ ’ਚ ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਸਭ ਦੀ ਨੈਤਿਕ ਜਿੰਮੇਵਾਰੀ ਹੈ ਇਸ ਗੱਲ ’ਚ ਕੋਈ ਦਮ ਨਹੀਂ ਕਿ ਜੇਕਰ ਕੋਈ ਸਿਆਸੀ ਆਗੂ ਆਪ ਟੀਕਾ ਨਹੀਂ ਲਵਾਉਂਦਾ ਤਾਂ ਟੀਕੇ ਦੀ ਭਰੋਸੇਯੋਗਤਾ ਨਹੀਂ ਹੈ ਕੀ ਇਸ ਗੱਲ ਨੂੰ ਨਹੀਂ ਵਿਚਾਰਿਆ ਜਾਣਾ ਚਾਹੀਦਾ ਕਿ ਜਨਤਾ ਨੂੰ ਘਟੀਆ ਟੀਕੇ ਲਾਉਣ ਨਾਲ ਜਨਤਾ ਦੇ ਨੁਕਸਾਨ ਦੀ ਜਿੰਮੇਵਾਰੀ ਵੀ ਸਬੰਧਿਤ ਸਰਕਾਰ ਦੇ ਲੀਡਰਾਂ ਦੀ ਹੁੰਦੀ ਹੈ ਉਂਜ ਵੀ ਟੀਕੇ ’ਤੇ ਸਵਾਲ ਉਠਾਉਣ ਦੀ ਪਾਰਟੀ ਪੱਧਰ ’ਤੇ ਅਜਿਹੀ ਕੋਈ ਮੁਹਿੰਮ ਨਜ਼ਰ ਨਹੀਂ ਆ ਰਹੀ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬੇ ਵੀ ਟੀਕਾਕਰਨ ਮੁਹਿੰਮ ਚਲਾ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.