ਕਿਉਂ ਹੁੰਦਾ ਹੈ ਕਮਰ ਦਰਦ?
ਮਨੁੱਖੀ ਰੀੜ੍ਹ ਦੀ ਹੱਡੀ ਛੋਟੀਆਂ-ਮੋਟੀਆਂ ਹੱਡੀਆਂ ਨਾਲ ਸਬੰਧਤ ਹੈ ਇਹ ਹੱਡੀਆਂ ਪੱਠਿਆਂ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਿੱਧਾ ਤੇ ਮਜ਼ਬੂਤ ਰੱਖਦੀਆਂ ਹਨ ਪੱਠਿਆਂ ਦੇ ਨਾਲ-ਨਾਲ ਦੋ ਹੱਡੀਆਂ ਅਜਿਹੀਆਂ ਹਨ ਜਿਹੜੀਆਂ ਸਾਕ ਅਬਜ਼ਰਵਰਾਂ ਦਾ ਕੰਮ ਕਰਦੀਆਂ ਹਨ ਤੇ ਇਨ੍ਹਾਂ ਦੋਵਾਂ ਦਾ ਸਬੰਧ ਪਿੱਠ ਤੋਂ ਬਿਲਕੁਲ ਹੇਠਾਂ ਸਿੱਧਾ ਰੀੜ੍ਹ ਦੀ ਹੱਡੀ ਥੱਲੇ ਬਣੀ ਚੱਪਣੀ ਨਾਲ ਹੁੰਦਾ ਹੈ,
ਜਿਸਨੂੰ ਡਿਸਕ ਵੀ ਕਿਹਾ ਜਾਂਦਾ ਹੈ ਕਮਰ ਦਰਦ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਪੱਠਿਆਂ ‘ਤੇ ਵਧੇਰੇ ਜ਼ੋਰ ਪੈਂਦਾ ਹੈ ਤੇ ਉਸ ਵਕਤ ਨਾੜਾਂ ਵਿਚ ਖਿਚਾਅ ਵਧ ਜਾਂਦਾ ਹੈ ਕਈ ਵਾਰ ਇਹ ਦਰਦ ਹੱਡੀਆਂ ਦਾ ਠੀਕ ਤਰ੍ਹਾਂ ਨਾਲ ਵਿਕਾਸ ਨਾ ਹੋਣ ਕਾਰਨ ਵੀ ਹੋ ਸਕਦਾ ਹੈ ਇਹੋ-ਜਿਹੇ ਕੇਸ ਆਮ ਤੌਰ ‘ਤੇ ਬਚਪਨ ‘ਚ ਵੇਖਣ ਨੂੰ ਮਿਲਦੇ ਹਨ ਹੋਰ ਕਾਰਨਾਂ ਵਿਚ ਰੀੜ੍ਹ ਦੀ ਹੱਡੀ ਜਾਂ ਇਸ ਨਾਲ ਸਬੰਧਤ ਹੋਰ ਹੱਡੀਆਂ ਉੱਪਰ ਕਿਸੇ ਸੱਟ ਆਦਿ ਦਾ ਲੱਗ ਜਾਣਾ ਹੈ ਟੀ. ਬੀ., ਗੁਰਦਿਆਂ ਦੀ ਖਰਾਬੀ ਤੇ ਅਲਸਰ ਵਰਗੀਆਂ ਬਿਮਾਰੀਆਂ ਇਸ ਰੋਗ ਦਾ ਮੁੱਖ ਕਾਰਨ ਬਣ ਸਕਦਾ ਹੈ
ਇੱਥੇ ਇੱਕ ਗੱਲ ਵਿਚਾਰਨਯੋਗ ਤੇ ਜ਼ਰੂਰੀ ਦੱਸਣ ਵਾਲੀ ਹੈ ਕਿ ਖੂਨ ਦੀ ਖਰਾਬੀ ਵੀ ਕਮਰ ਦਰਦ ਦਾ ਕਾਰਨ ਬਣ ਸਕਦੀ ਹੈ ਪਿੱਠ ਦਰਦ ਕੇਵਲ ਜਿਸਮਾਨੀ ਵਜ੍ਹਾ ਕਰਕੇ ਹੀ ਨਹੀਂ ਸਗੋਂ ਦਿਮਾਗੀ ਹਾਲਾਤਾਂ ਕਰਕੇ ਵੀ ਹੋ ਸਕਦੀ ਹੈ ਭਾਵੇਂ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਫਿਰ ਵੀ ਇਹ ਕਾਫੀ ਪੇਚੀਦਾ ਰੋਗ ਹੈ
ਇੱਕ ਸਰਵੇਖਣ ਅਨੁਸਾਰ ਦਰਮਿਆਨੀ ਉਮਰ ਦੇ ਬਹੁਤੇ ਲੋਕ ਇਸ ਰੋਗ ਤੋਂ ਪੀੜਤ ਹਨ ਬਹੁਤੇ ਕੰਮਾਂ ‘ਚ ਜਦੋਂ ਆਦਮੀ ਕੰਮ ਕਰਨ ਲੱਗਾ ਠੀਕ ਤਰੀਕੇ ਨਾਲ ਨਹੀਂ ਬੈਠਦਾ ਤਾਂ ਉਸ ਦੀਆਂ ਨਾੜਾਂ ‘ਤੇ ਨਿਰੰਤਰ ਦਬਾਅ ਪੈਂਦਾ ਹੈ ਜੋ ਨਾੜਾਂ ਨੂੰ ਖਿੱਚਦਾ ਹੈ ਤੇ ਇਹ ਤਣ ਜਾਂਦੀਆਂ ਹਨ ਤੇ ਦਰਦ ਸ਼ੁਰੂ ਹੋ ਜਾਂਦਾ ਹੈ
ਜਿਹੜੇ ਲੋਕ ਦਿਮਾਗੀ ਕੰਮ ਜ਼ਿਆਦਾ ਨਹੀਂ ਕਰਦੇ ਤੇ ਜਿਸਮਾਨੀ ਮਜ਼ਦੂਰੀ ਕਰਦੇ ਹਨ ਉਨ੍ਹਾਂ ਨੂੰ ਵੀ ਕਮਰ ਦਰਦ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਦਫ਼ਤਰਾਂ ਆਦਿ ‘ਚ ਜਿਨ੍ਹਾਂ ਲੋਕਾਂ ਨੂੰ ਲੰਮੇ ਸਮੇਂ ਤੱਕ ਕੁਰਸੀ ‘ਤੇ ਬੈਠਣਾ ਪੈਂਦਾ ਹੈ, ਉਨ੍ਹਾਂ ਨੂੰ ਵੀ ਇਹ ਰੋਗ ਅਵੇਸਲਿਆਂ ਹੀ ਹੋ ਜਾਂਦਾ ਹੈ
ਬੱਚੇ ਦੀ ਪੈਦਾਇਸ਼ ਤੋਂ ਬਾਅਦ ਔਰਤਾਂ ਵਿਚ ਵੀ ਇਹ ਰੋਗ ਅਕਸਰ ਵੇਖਣ ਨੂੰ ਮਿਲਦਾ ਹੈ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਬਹੁਤ ਸਾਰੀਆਂ ਔਰਤਾਂ ਦੇ ਪੱਠਿਆਂ ਵਿਚ ਦਰਦ ਬੱਚੇ ਦੀ ਪੈਦਾਇਸ਼ ਤੋਂ ਕੁਝ ਸਮੇਂ ਬਾਅਦ ਉੱਕਾ ਹੀ ਹਟ ਜਾਂਦਾ ਹੈ ਕੁਝ ਕੇਸਾਂ ਵਿਚ ਹੋਰ ਬਿਮਾਰੀਆਂ ਦਾ ਵੀ ਆ ਜਾਣਾ ਸ਼ਾਮਲ ਹੈ
ਇਨ੍ਹਾਂ ਵਿਚ ਵਧੇਰੇ ਕਰਕੇ ਪੇਟ ਗੈਸ ਹੈ ਇਸ ਨਾਲ ਪੇਟ ਵਿਚ ਮੱਠਾ-ਮੱਠਾ ਦਰਦ ਰਹਿੰਦਾ ਹੈ ਤੇ ਪਿੱਠ ਦੀ ਡਿਸਕ ਵੀ ਕਈ ਵਾਰ ਇੱਧਰ-ਉੱਧਰ ਹੋ ਜਾਂਦੀ ਹੈ ਕਿਸੇ ਸੱਟ-ਫੇਟ, ਅਚਾਨਕ ਹੰਭਲਾ ਮਾਰਨ ਜਾਂ ਦਬਾਅ ਪੈਣ ਨਾਲ ਵੀ ਡਿਸਕ ਆਪਣੀ ਅਸਲ ਥਾਂ ਤੋਂ ਹਿੱਲ ਜਾਂਦੀ ਹੈ ਜਿਸ ਨਾਲ ਦੂਜੀਆਂ ਹੱਡੀਆਂ ਦੀਆਂ ਜੜ੍ਹਾਂ ਉੱਪਰ ਦਬਾਅ ਪੈਂਦਾ ਹੈ ਇਹ ਦਰਦ ਪਿੱਠ ਦੇ ਇੱਕ ਪਾਸਿਓਂ ਸ਼ੁਰੂ ਹੁੰਦਾ ਹੈ, ਜੋ ਹੌਲੀ-ਹੌਲੀ ਲੱਤਾਂ ਤੇ ਇੱਥੋਂ ਤੱਕ ਕਿ ਪੈਰ ਦੇ ਪੰਜਿਆਂ ਤੇ ਹੱਡੀਆਂ ਵਿਚ ਵੀ ਆ ਜਾਂਦਾ ਹੈ
ਅਜਿਹੀ ਸਥਿਤੀ ਵਿਚ ਰੋਗੀ ਨੂੰ ਤੁਰੰਤ ਕਿਸੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਰੋਗ ਦਾ ਜੇਕਰ ਸ਼ੁਰੂ ਵਿਚ ਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਪਿੱਛੋਂ ਇਹੀ ਰੋਗ ਅਧਰੰਗ ਦਾ ਰੂਪ ਲੈ ਲੈਂਦਾ ਹੈ ਜਿਸ ਨਾਲ ਸਰੀਰ ਦਾ ਇੱਕ ਪਾਸਾ ਮਾਰਿਆ ਜਾਂਦਾ ਹੈ ਭਾਵ ਕੰਮ ਕਰਨੋਂ ਹਟ ਜਾਂਦਾ ਹੈ
ਉਪਾਅ
ਜਿਸ ਸਮੇਂ ਦਰਦ ਹੋਵੇ ਉਸ ਵੇਲੇ ਸਭ ਤੋਂ ਵਧੀਆ ਉਪਾਅ ਹੈ ਕਿ ਰੋਗੀ ਨੂੰ ਮੁਕੰਮਲ ਆਰਾਮ ਦਿੱਤਾ ਜਾਵੇ ਇਸ ਸਮੇਂ ਰੋਗੀ ਦਾ ਮੰਜਾ/ਬੈੱਡ ਆਦਿ ਸਖ਼ਤ ਹੋਣਾ ਚਾਹੀਦਾ ਹੈ ਪਰ ਉਸ ਉੱਪਰ ਕੋਈ ਕੱਪੜਾ ਜ਼ਰੂਰ ਹੋਵੇ ਕਿਉਂਕਿ ਜੇਕਰ ਰੋਗੀ ਕੁਸ਼ਨ ਆਦਿ ਵਾਲੇ ਬਿਸਤਰੇ ‘ਤੇ ਸੌਂਦਾ ਹੈ ਤੇ ਤੁਸੀਂ ਉਸ ਦੇ ਇਸ ਰੋਗ ‘ਚ ਅਚਾਨਕ ਉਸ ਨੂੰ ਸਖ਼ਤ ਮੰਜਾ/ਬੈੱਡ ਦੇ ਦਿਓ ਤਾਂ ਉਸ ਦਾ ਦਰਦ ਘਟਣ ਦੀ ਬਜਾਏ ਵਧ ਜਾਵੇਗਾ ਇਸ ਦਾ ਮੰਤਵ ਤਾਂ ਪਿੱਠ ਨੂੰ ਸਹਾਰਾ ਦੇਣਾ ਹੁੰਦਾ ਹੈ ਇਸ ਲਈ ਦੋ ਇੰਚ ਤੱਕ ਤਹਿ ਵਾਲਾ ਕੁਸ਼ਨ ਵਰਤਿਆ ਜਾ ਸਕਦਾ ਹੈ
-ਜਿਨ੍ਹਾਂ ਲੋਕਾਂ ਦੇ ਦਰਦ ਵਧੇਰਾ ਹੁੰਦਾ ਹੈ, ਉਹ ਜ਼ਿਆਦਾ ਕਰਕੇ ਡਿਸਕ ਦੇ ਹਿੱਲ ਜਾਣ ਕਰਕੇ ਹੁੰਦਾ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਦਾ ਇਲਾਜ ਕਰਵਾ ਕੇ ਵੇਖਣ ਜੇਕਰ ਇਹ ਆਪਣੀ ਥਾਂ ‘ਤੇ ਆ ਜਾਵੇ ਤਾਂ ਠੀਕ ਹੈ ਨਹੀਂ ਤਾਂ ਇਸ ਨੂੰ ਕਢਵਾ ਦੇਣਾ ਹੀ ਬਿਹਤਰ ਹੈ ਇਸ ਦੇ ਨਿੱਕਲ ਜਾਣ ਨਾਲ ਸਰੀਰ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ
-ਪਿੱਠ ਦਰਦ ਦੇ ਬਹੁਤੇ ਰੋਗੀ ਪਿੱਠ ਨੂੰ ਛੋਟੇ-ਛੋਟੇ ਝਟਕੇ ਲਾ ਕੇ ਆਰਾਮ ਮਹਿਸੂਸ ਕਰਦੇ ਹਨ ਪਰ ਇਹ ਤਰੀਕਾ ਖ਼ਤਰਨਾਕ ਹੈ ਇਸ ਨਾਲ ਅਧਰੰਗ ਹੋਣ ਦਾ ਖਤਰਾ ਵਧਦਾ ਹੈ
-ਇਸ ਰੋਗ ਤੋਂ ਬਚਣ ਲਈ ਆਪਣੀ ਕਮਰ ਐਨ ਸਿੱਧੀ ਅਤੇ ਤਣੀ ਰੱਖੋ, ਭਾਵੇਂ ਤੁਸੀਂ ਬੈਠੇ ਜਾਂ ਖਲੋਤੇ ਹੋਵੋ ਜੇਕਰ ਤੁਸੀਂ ਕੁਰਸੀ ਆਦਿ ‘ਤੇ ਜ਼ਿਆਦਾ ਦੇਰ ਤੱਕ ਬੈਠਣਾ ਹੈ ਤਾਂ ਵੀ ਆਪਣੀ ਪਿੱਠ ਨੂੰ ਕੋਈ ਸਹਾਰਾ ਦੇਈ ਰੱਖੋ
-ਬਹੁਤੇ ਨਰਮ ਬਿਸਤਰੇ ‘ਤੇ ਸੌਣ ਤੋਂ ਸੰਕੋਚ ਕਰੋ ਇਸ ਨਾਲ ਵੀ ਪਿੱਠ ‘ਤੇ ਦਬਾਅ ਪੈਂਦਾ ਹੈ, ਪਿੱਠ ਦਰਦ ਕਰਦੀ ਹੈ ਤੇ ਹੋਰ ਵੀ ਕਈ ਸਰੀਰਕ ਉਲਝਣਾਂ ਪੈਦਾ ਹੋਣ ਦਾ ਡਰ ਰਹਿੰਦਾ ਹੈ
-ਜੇਕਰ ਤੁਸੀਂ ਬਹੁਤ ਸਖ਼ਤ ਕੰਮ ਨਹੀਂ ਕਰਦੇ ਤਾਂ ਸਰੀਰ ਨੂੰ ਬਹੁਤਾ ਜੰਪ ਨਾ ਕਰਵਾਓ ਸੱਟ-ਫੇਟ ਤੋਂ ਬਚੋ ਹੋ ਸਕੇ ਤਾਂ ਜਿਸਮਾਨੀ ਕਸਰਤਾਂ ਕਰੋ ਸਭ ਤੋਂ ਵਧੀਆ ਢੰਗ ਤੈਰਾਕੀ ਹੈ ਜੇਕਰ ਇਹ ਕਰ ਸਕੋ ਤਾਂ ਬਿਹਤਰ ਹੈ ਪਰ ਜੇਕਰ ਇਸ ਰੋਗ ਤੋਂ ਕਿਸੇ ਤਰ੍ਹਾਂ ਵੀ ਖਹਿੜਾ ਨਾ ਛੁੱਟੇ ਤਾਂ ਇਹ ਜ਼ਰੂਰੀ ਹੈ ਕਿਸੇ ਮਾਹਿਰ ਡਾਕਟਰ ਕੋਲੋਂ ਜਾਂਚ-ਪੜਤਾਲ ਕਰਵਾ ਕੇ ਇਸ ਦਾ ਉਚਿਤ ਇਲਾਜ ਕੀਤਾ ਜਾਵੇ
ਹਰਪ੍ਰੀਤ ਸਿੰਘ ਬਰਾੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।