Narayan Singh Chaura: ਸੁਖਬੀਰ ‘ਤੇ ਹਮਲੇ ਕਰਨ ਵਾਲਾ ਨਰਾਇਣ ਸਿੰਘ ਚੌੜਾ ਕੌਣ ਹੈ, ਕੀ ਹੈ ਅਪਰਾਧਿਕ ਪਿਛੋਕਡ਼, ਜਾਣੋ

Narayan Singh Chaura
Narayan Singh Chaura: ਸੁਖਬੀਰ 'ਤੇ ਹਮਲੇ ਕਰਨ ਵਾਲਾ ਨਰਾਇਣ ਸਿੰਘ ਚੌੜਾ ਕੌਣ ਹੈ, ਕੀ ਹੈ ਅਪਰਾਧਿਕ ਪਿਛੋਕਡ਼, ਜਾਣੋ

Narayan Singh Chaura: ਮੁਲਜ਼ਮ ਨਰਾਇਣ ਚੌਡ਼ਾ ਨੇ ਵੀਲ੍ਹ ਚੇਅਰ ਉੱਤੇ ਬੈਠੇ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਪੁਲਿਸ ਦੇ ਚੌਕਸ ਮੁਲਾਜ਼ਮਾਂ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਤੇ ਮੌਕੇ ’ਤੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਜਿੱਥੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਮੁਲਜ਼ਮ ਨਰਾਇਣ ਸਿੰਘ ਚੌਡ਼ਾ ਬਾਰੇ ਹਰ ਕੋਈ ਜਾਣਨ ਲਈ ਵੀ ਉਤਾਵਲਾ ਹੈ ਆਖਰ ਇਹ ਸਖਸ਼ ਕੌਣ ਹੈ? ਜਿਸ ਨੇ ਦਿਨ ਦਿਹਾਡ਼ੇ ਐਨੀ ਵੱਡਾ ਘਟਨਾ ਨੂੰ ਅੰਜਾਮ ਦਿੱਤਾ ਹੈ। ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌਡ਼ਾ ਦਾ ਪਿਛੋਕਡ਼ ਅਪਰਾਧਾਂ ਨਾਲ ਭਰਿਆ ਹੋਇਆ ਹੈ। ਉਸ ਦੇ ਖਿਲ਼ਾਫ ਇੱਕ ਨਹੀਂ ਸਗੋਂ ਦਰਜਨਾਂ ਮਾਮਲੇ ਦਰਜ ਹਨ। ਇਹ ਗਰਮਖਿਆਲੀ ਕਥਿਤ ਤੌਰ ‘ਤੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਤੇ ਅਕਾਲ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ। ਚੌੜਾ ਨੂੰ 28 ਫਰਵਰੀ 2013 ਨੂੰ ਤਰਨ ਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਮੁਸ਼ਤੈਦੀ ਕਰਕੇ ਸੁਖਬੀਰ ਬਾਦਲ ’ਤੇ ਹਮਲੇ ਦੀ ਸਾਜ਼ਿਸ਼ ਹੋਈ ਨਾਕਾਮ

ਨਰਾਇਣ ਚੌਡ਼ਾ ਦਾ ਸਬੰਧ ਡੇਰਾ ਬਾਬਾ ਨਾਨਕ ਕਸਬੇ ਦੇ ਚੌੜਾ ਪਿੰਡ ਨਾਲ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਪੇਸ਼ੇ ਵਜੋਂ ਵਕੀਲ ਹਨ। ਨਰਾਇਣ ਚੌਡ਼ਾ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਚੇਅਰਮੈਨ ਨਰਿੰਦਰ ਸਿੰਘ ਚੌੜਾ ਦਾ ਭਰਾ ਹੈ। ਨਰਾਇਣ ਸਿੰਘ ਚੌੜਾ “ਖ਼ਾਲਿਸਤਾਨ ਵਿਰੁੱਧ ਸਾਜਿਸ਼” ਕਿਤਾਬ ਦਾ ਲੇਖਕ ਵੀ ਹੈ। ਉਸ ਦੀ ਕਿਤਾਬ ਵਿੱਚ ਦਿੱਤੀ ਜਾਣਕਾਰੀ ਮੁਤਾਬਕ, ਉਹ ਸਤੰਬਰ 1995 ਤੋਂ ਜੁਲਾਈ 1997, ਜਨਵਰੀ 2004 ਤੋਂ ਅਪ੍ਰੈਲ 2005 ਤੱਕ, ਫਰਵਰੀ 2013 ਤੋਂ ਅਗਸਤ 2018 ਤੱਕ, ਅੰਮ੍ਰਿਤਸਰ, ਜਲੰਧਰ, ਨਾਭਾ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਵੱਖ-ਵੱਖ ਕੇਸਾਂ ਤਹਿਤ ਬੰਦ ਰਿਹਾ ਹੈ।

ਦਰਜ ਹੋਇਆ ਹੈ UAPA ਕੇਸ | Narayan Singh Chaura

ਨਰਾਇਣ ਸਿੰਘ ਚੌੜਾ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਯੂ.ਏ.ਪੀ.ਏ. ਕਹਿੰਦੇ ਹਨ। ਅਪਰਾਧਿਕ ਪਿਛੋਕਡ਼ ਤੋਂ ਪਤਾ ਚੱਲਦਾ ਹੈ ਕਿ, ਉਹ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੈ ਜੋ ਕਈ ਵਾਰ ਜੇਲ੍ਹ ਵੀ ਜਾ ਚੁੱਕਿਆ ਹੈ। ਚੌਡ਼ਾ ਨੂੰ ਬੁਡੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਚੌਡ਼ਾ ਨੂੰ ਆਖਰੀ ਵਾਰ 2022 ‘ਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ ਅਤੇ ਉਹ ਅੰਮ੍ਰਿਤਸਰ, ਰੋਪੜ ਅਤੇ ਤਰਨਤਾਰਨ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ।

ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਮੁਲਜ਼ਮ

ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼ ਧ੍ਰੋਹੀ” ਸਾਹਿਤ ‘ਤੇ ਇੱਕ ਕਿਤਾਬ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਮੁਲਜ਼ਮ ਸੀ। Narayan Singh Chaura

LEAVE A REPLY

Please enter your comment!
Please enter your name here