ਭਾਰਤ-ਨੇਪਾਲ ਤਣਾਅ ‘ਚ ਕਿਸ ਦਾ ਫਾਇਦਾ
ਭਾਰਤ ਨੇ ਹਾਲ ਹੀ ‘ਚ ਲਿਪੁਲੇਖ ਕੋਲ ਸੜਕ ਦਾ ਉਦਘਾਟਨ ਕੀਤਾ ਹੈ ਜੋਕਿ ਭਾਰਤ ਤੋਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ‘ਤੇ ਜਾਣ ਵਾਲਿਆਂ ਮੁੱਖ ਰਸਤਾ ਹੈ ਨਾਲ ਹੀ ਇਸ ਨਾਲ ਭਾਰਤ ਦੀ ਚੀਨ ਸੀਮਾ ਤੱਕ ਫੌਜੀ ਸਮਾਨ ਦੀ ਵੀ ਸਪਲਾਈ ਹੁੰਦੀ ਹੈ ਭਾਰਤ ਨੇਪਾਲ ਸੀਮਾ ਨੂੰ ਮਹਾਂਕਾਲੀ ਨਦੀ ਅਤੇ ਗੰਡਕ ਨਦੀ ਤੈਅ ਕਰਦੀ ਹੈ ਪਰੰਤੂ ਨਦੀਆਂ ਦਾ ਸੁਭਾਅ ਹੈ ਕਿ ਉਹ ਹਰ ਮੌਸਮ ‘ਚ ਆਪਣਾ ਸਥਾਨ ਬਦਲ ਲੈਂਦੀਆਂ ਹਨ
ਜਿਸ ਵਜ੍ਹਾ ਨਾਲ ਭਾਰਤ ਨੇਪਾਲ ਵਿਚਕਾਰ ਸੀਮਾ ਰੇਖਾ ‘ਚ ਵਿਵਾਦ ਪੈਦਾ ਹੋ ਜਾਂਦੇ ਹਨ ਏਨਾ ਹੀ ਨਹੀਂ ਭਾਰਤ ਨੇਪਾਲ ਸੱਭਿਆਚਾਰਕ, ਧਾਰਮਿਕ, ਭੁਗੋਲਿਕ ਤੌਰ ‘ਤੇ ਏਨੇ ਨਜਦੀਕ ਹਨ ਕਿ ਇਨ੍ਹਾਂ ਵਿਚਕਾਰ ਕਦੇ ਵੀ ਆਮ ਲੋਕਾਂ ਨੇ ਸੀਮਾ ਰੇਖਾ ਨੂੰ ਲੈ ਕੇ ਕਦੇ ਕੋਈ ਪਰਵਾਹ ਨਹੀਂ ਕੀਤੀ ਅੱਜ ਵੀ ਦੋਵੇਂ ਪਾਸੇ ਦੇ ਲੋਕ ਆਮ ਦੀ ਤਰ੍ਹਾਂ ਇੱਧਰ ਤੋਂ ਉੱਧਰ ਘੁੰਮਦੇ ਰਹਿੰਦੇ ਹਨ ਪਰੰਤੂ ਨੇਪਾਲ ‘ਚ ਇਨ੍ਹੀਂ ਦਿਨੀਂ ਭਾਰਤ ਦਾ ਵਿਰੋਧ ਵੱਧ ਹੈ, ਲੋਕ ਸੜਕਾਂ ਤੋਂ ਲੈ ਕੇ ਨੇਪਾਲੀ ਸੰਸਦ ਤੱਕ ਭਾਰਤ ਨੂੰ ਕਟਹਿਰੇ ‘ਚ ਖੜਾ ਕਰਕੇ ਸਵਾਲ ਪੁੱਛ ਰਹੇ ਹਨ ਕਿ ਭਾਰਤ ਕਿਉਂ ਕਾਲਾਪਾਣੀ, ਲਿਪੁਲੇਖ ‘ਤੇ ਆਪਣਾ ਕਬਜ਼ਾ ਕਰੀ ਬੈਠਾ ਹੈ
ਨੇਪਾਲ ਸਰਕਾਰ ਅਤੇ ਆਮ ਲੋਕ ਉਨ੍ਹਾਂ ਦੀਆਂ ਅੰਗਰੇਜ਼ਾਂ ਦੇ ਨਾਲ ਹੋਈ 1816 ਦੀ ਸੂਗੋਲੀ ਦੀ ਸੰਧੀ ਦਾ ਹਵਾਲਾ ਦੇ ਰਹੇ ਹਨ ਏਨਾ ਹੀ ਨਹੀਂ ਨੇਪਾਲੀ ਭਾਰਤ ਤੋਂ ਜਾਣ ਵਾਲੇ ਕੈਲਾਸ਼ ਮਾਨਸਰੋਵਰ ਤੀਰਥ ਯਾਤਰੀਆਂ ਦੇ ਯਾਤਰਾ ਬ੍ਰਿਤਾਂਤ ਦਾ ਵੀ ਹਵਾਲਾ ਦੇ ਰਹੇ ਹਨ ਜੋ ਕਿ ਇਸ ਖੇਤਰ ‘ਚੋਂ ਜਦੋਂ ਗੁਜਰੇ ਉਦੋਂ ਉਨ੍ਹਾਂ ਦਾ ਨੇਪਾਲੀ ਸੁਰੱਖਿਆ ਬਲਾਂ ਨੇ ਬਹੁਤ ਉਨ੍ਹਾਂ ਪਿੰਡਾਂ ਦੇ ਮਾਲੀਆ ਵਸੂਲੀ ਦੀਆਂ ਪੁਰਾਣੀਆਂ ਰਸੀਦਾਂ ਅਤੇ ਲੋਕਾਂ ਦੇ ਪਛਾਣ ਪੱਤਰਾਂ ਦਾ ਵੀ ਹਵਾਲਾ ਦੇ ਰਹੇ ਹਨ
ਭਾਰਤ ਦਾ ਦਾਅਵਾ 1875 ਦਾ ਨਕਸ਼ਾ ਹੈ ਜਿਸ ‘ਚ ਲਿਪੁਲੇਖ ਅਤੇ ਕਾਲਾਪਾਣੀ ਭਾਰਤ ਦੇ ਖੇਤਰ ਦਰਸਾਏ ਗਏ ਹਨ ਭਾਰਤ ਦੇ ਦਾਅਵਿਆਂ ‘ਚ ਨੇਪਾਲ-ਭਾਰਤ ਸੀਮਾ ਦੇ 1800 ਕਿਲੋਮੀਟਰ ‘ਚ ਕਈ ਸਥਾਨ ਹਨ ਜਿੱਥੇ ਹਾਲੇ ਦੋਵਾਂ ਦੇਸ਼ਾਂ ਨੇ ਸੀਮਾ ਦਾ ਸਹੀ ਸਹੀ ਮੁਲਾਂਕਣ ਕਰਨਾ ਹੈ ਇਸ ਤੋਂ ਪਹਿਲਾਂ ਵੀ ਨੇਪਾਲ ਦੇ ਸੰਵਿਧਾਨ ਪਰਿਵਰਤਨ ਅਤੇ ਸੰਸਦੀ ਖੇਤਰ ਦੇ ਨਿਰਧਾਰਨ ਵਕਤ ਨੇਪਾਲ ਤੋਂ ਇਲਾਵਾ ਹਾਲਾਤਾਂ ਨੂੰ ਭਾਰਤ ਦੇ ਵਿਰੋਧ ਦਾ ਮਾਹੌਲ ਬਣਾਇਆ ਸੀ ਨੇਪਾਲ ‘ਚ ਤਰਾਈ ਦਾ ਖੇਤਰ ਮਧੇਸ਼ੀਆਂ ਦਾ ਹੈ ਅਤੇ ਪਰਬਤੀ ਖੇਤਰ ‘ਚ ਮੰਗੋਲ ਨਸਲ ਦੇ ਲੋਕ ਹਨ
ਪਰਬਤ ਦੇ ਲੋਕ ਚੀਨ ਨਾਲ ਨਜ਼ਦੀਕੀ ਰੱਖਦੇ ਹਨ ਮਧੇਸ਼ੀ ਭਾਰਤ ਨਾਲ ਨਜ਼ਦੀਕੀ ਰੱਖਦੇ ਹਨ ਇਨ੍ਹਾਂ ਦੇ ਆਪਸੀ ਵਿਵਾਦ ਬਹੁਤ ਵਾਰ ਭਾਰਤ ਵਿਰੋਧੀ ਸੁਰ ਬਣ ਜਾਂਦੇ ਹਨ ਵਰਤਮਾਨ ਵਿਵਾਦ ਵੀ ਭਾਰਤ ਵਿਰੋਧੀ ਕਿਸੇ ਸੰਗਠਨ ਦਾ ਕੰਮ ਹੈ ਜੋ ਨਹੀਂ ਚਾਹੁੰਦਾ ਹੈ ਕਿ ਨੇਪਾਲ ਅਤੇ ਭਾਰਤ ‘ਚ ਆਪਸੀ ਨੇੜਤਾ ਬਣੀ ਰਹੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਭਾਰਤ ਹੀ ਨੇਪਾਲ ਨੂੰ ਰੋਜ਼ਾਨਾ ਦੇ ਸਮਾਨ ਦੀ ਸਪਲਾਈ ਕਰਦਾ ਆ ਰਿਹਾ ਹੈ, ਲੱਖਾਂ ਨੇਪਾਲੀ ਵੀ ਭਾਰਤ ‘ਚ ਭਾਰਤੀਆਂ ਦੀ ਤਰ੍ਹਾਂ ਰਹਿੰਦੇ ਆਏ ਹਨ ਪਰ ਭਾਰਤ ਵਿਰੋਧੀ ਗਠਜੋੜ ਭਾਰਤ-ਨੇਪਾਲ ਸਬੰਧਾਂ ‘ਚ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਜੋੜਦਾ ਆ ਰਿਹਾ ਹੈ
ਦੇਰ ਸਵੇਰ ਉਨ੍ਹਾਂ ਤਾਕਤਾਂ ਦੇ ਚਿਹਰੇ ਤੋਂ ਪਰਦਾ ਜ਼ਰੂਰ ਹਟੇਗਾ ਜੋ ਭਾਰਤ ਨੇਪਾਲ ਰਿਸ਼ਤਿਆਂ ਨੂੰ ਸਾਧਾਰਨ ਅਤੇ ਦੋਸਤਾਨਾ ਨਹੀਂ ਰਹਿਣ ਦੇਣਾ ਚਾਹੁੰਦੇ ਭਾਰਤ ਨੂੰ ਆਪਣੇ ਸਦੀਆਂ ਤੋਂ ਨਾਲ ਰਹਿ ਰਹੇ ਨੇੜਲੇ ਗੁਆਂਢੀ ਦੇ ਸ਼ੱਕ ਨੂੰ ਦੂਰ ਕਰਨਾ ਚਾਹੀਦਾ ਹੈ ਹਰ ਸਮੱਸਿਆ ਦਾ ਹੱਲ ਆਪਸੀ ਮਿਲ ਬੈਠਣ ਨਾਲ ਸੰਭਵ ਹੈ ਭਾਰਤ ਨੂੰ ਨੇਪਾਲ ਦੇ ਤਾਜ਼ਾ ਗੁੱਸੇ ਅਤੇ ਮਤਭੇਦਾਂ ਨੂੰ ਜਲਦ ਤੋਂ ਜਲਦ ਸ਼ਾਂਤ ਕਰਨਾ ਚਾਹੀਦਾ ਹੈ ਕਿਉਂਕਿ ਨੇਪਾਲ ਦੇ ਪਰਲੇ ਪਾਸੇ ਬੈਠਾ ਚੀਨ ਵੀ ਇਸ ‘ਚ ਆਪਣੇ ਬਹੁਤ ਸਾਰੇ ਫ਼ਾਇਦੇ ਦੇਖ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।