ਕੀ ਤੁਹਾਨੂੰ ਪਤਾ ਹੈ ਕਦੇ MRF ਟਾਇਰ ਕੰਪਨੀ ਦੇ ਮਾਲਕ ਵੇਚਦੇ ਸਨ ਗੁਬਾਰੇ? ਜਾਣੋ ਪੂਰੀ ਕਹਾਣੀ

MRF Tyre Company

ਹੌਂਸਲੇ ਦੀ ਉਡਾਣ : ਗੁਬਾਰੇ ਵੇਚਣ ਤੋਂ ਲੈ ਕੇ ਟਾਇਰ ਕੰਪਨੀ ਦੇ ਮਾਲਕ ਬਣਨ ਤੱਕ ਦਾ ਸਫ਼ਰ | MRF Tyre Company

ਅਕਸਰ ਅਖ਼ਬਾਰਾਂ ’ਚ ਇੱਕ ਵੱਡਾ ਸਾਰਾ ਇਸ਼ਤਿਹਾਰ ਹੁੰਦਾ ਹੈ ਕਿ ਇੱਕ ਬਹੁਤ ਤਾਕਤਵਰ ਵਿਅਕਤੀ ਇੱਕ ਮੋਟੇ ਮਜ਼ਬੂਤ ਟਾਇਰ ਨੂੰ ਦੋਵਾਂ ਹੱਥਾਂ ’ਤੇ ਚੱੁਕੀ ਦਿਖਾਈ ਦਿੰਦਾ ਹੈ। ਇਹੀ ਮੱਪੀਲਾਈ ਦਾ ਬਣਾਇਆ ਹੋਇਆ ਟਾਇਰ ਹੈ, ਜੋ ਭਾਰਤੀ ਸੜਕਾਂ ਨੂੰ ਮਿੱਧਦਾ ਤੁਰਿਆ ਜਾਂਦਾ ਹੈ। ਮੱਪੀਲਾਈ ਇਸ ਗੱਲ ਦੀ ਜਿਉਂਦੀ-ਜਾਗਦੀ ਉਦਾਹਰਨ ਹਨ ਕਿ ਜੇਕਰ ਵਿਅਕਤੀ ਚਾਹਵੇ ਤਾਂ ਆਪਣੀ ਸੂਝ-ਬੂਝ, ਲਗਨ ਅਤੇ ਨਿਹਚਾ ਨਾਲ ਕੁਝ ਵੀ ਕਰ ਸਕਦਾ ਹੈ ਅਤੇ ਵਧੀਆ ਉੱਦਮੀਆਂ ਦੀ ਸ਼੍ਰੇਣੀ ’ਚ ਆ ਸਕਦਾ ਹੈ। (MRF Tyre Company)

Who are the owner of MRF Tyre Company?

ਕਿਸੇ ਜ਼ਮਾਨੇ ’ਚ ਮੈਮੇਨ ਮੱਪੀਲਾਈ ਦੇ ਪਿਤਾ ਇੱਕ ਬੈਂਕ ਦੇ ਨਾਲ-ਨਾਲ ਇੱਕ ਅਖ਼ਬਾਰ ਦੇ ਵੀ ਮਾਲਕ ਸਨ, ਪਰ ਉਨ੍ਹਾਂ ਦੀ ਸਾਰੀ ਜਾਇਦਾਦ ਤੱਤਕਾਲੀ ਤ੍ਰਾਵਣਕੋਰ ਰਿਆਸਤ ਨੇ ਜ਼ਬਤ ਕਰ ਲਈ ਸੀ। ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ ਦੋ ਸਾਲ ਤੱਕ ਜੇਲ੍ਹ ’ਚ ਰੱਖਿਆ ਗਿਆ। ਉਸ ਸਮੇਂ ਮੈੱਮੇਨ ਮੱਪੀਲਾਈ ਮਦਰਾਸ ਕ੍ਰਿਸ਼ਚੀਅਨ ਕਾਲਜ ’ਚ ਪੜ੍ਹ ਰਹੇ ਸਨ। ਆਪਣੇ ਪਿਤਾ ਤੋਂ ਬਾਅਦ ਮੰਨੋ ਮੈੱਮੇਨ ਮੱਪੀਲਾਈ ਦੇ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਅਜਿਹੇ ਮੁਸ਼ਕਿਲ ਸਮੇਂ ’ਚ ਹਾਲਾਤ ਅਜਿਹੇ ਹੋ ਗਏ ਕਿ ਉਨ੍ਹਾਂ ਨੂੰ ਸੈਂਟ ਥਾਮਸ ਹਾਲ ਦੇ ਫਰਸ਼ ’ਤੇ ਸੌਣਾ ਪਿਆ। ਮੱਪੀਲਾਈ ਨੇ ਜਿਵੇਂ-ਕਿਵੇਂ ਸੰਘਰਸ਼ ਦੇ ਨਾਲ ਆਪਣੀ ਗੈ੍ਰਜੂਏਸ਼ਨ ਪੂਰੀ ਕੀਤੀ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਗੁਬਾਰੇ ਬਣਾਉਣਾ ਅਤੇ ਵੇਚਣਾ ਸ਼ੁਰੂ ਕਰ ਦਿੱਤਾ। 1952 ’ਚ ਮੱਪੀਲਾਈ ਨੂੰ ਪਤਾ ਲੱਗਾ ਕਿ ਇੱਕ ਵਿਦੇਸ਼ੀ ਕੰਪਨੀ ਭਾਰਤ ’ਚ ਇੱਕ ਰਿਟੇ੍ਰਡਿੰਗ ਪਲਾਂਟ ਨੂੰ ਟ੍ਰੇਡ ਰਬੜ ਦੀ ਸਪਲਾਈ ਕਰ ਰਹੀ ਹੈ। ਰਿਟੇ੍ਰਡਿੰਗ ਦਾ ਮਤਲਬ ਪੁਰਾਣੇ ਟਾਇਰਾਂ ਨੂੰ ਮੁੜ ਨਵੇਂ ਵਰਗਾ ਬਣਾਉਣਾ ਹੈ। ਮੱਪੀਲਾਈ ਨੇ ਸੋਚਿਆ ਕਿ ਉਹ ਵੀ ਇਹ ਕੰਮ ਕਰ ਸਕਦੇ ਹਨ। ਇਸ ਤੋਂ ਬਾਅਦ ਮੱਪੀਲਾਈ ਨੇ ਗੁਬਾਰੇ ਵੇਚ ਕੇ ਜੋ ਵੀ ਪੈਸਾ ਕਮਾਇਆ ਸੀ, ਉਸ ਨੂੰ ਇਸ ਕਾਰੋਬਾਰ ’ਚ ਲਾ ਦਿੱਤਾ।

Also Read : ਇਸ ਮਹੀਨੇ ’ਚ ਜ਼ਰੂਰ ਨਿਬੇੜ ਲਓ ਇਹ ਚਾਰ ਕੰਮ, ਨਹੀਂ ਰਹਿ ਜਾਓਗੇ ਪਛਾਉਂਦੇ!

ਉਨ੍ਹਾਂ ਨੇ ਬਿਜ਼ਨਸ ਕਰਨ ਲਈ ਇੱਕ ਵੱਡਾ ਜੋਖ਼ਿਮ ਲਿਆ, ਪਰ ਉਨ੍ਹਾਂ ਨੂੰ ਇਸ ’ਚ ਜ਼ਬਰਦਸਤ ਸਫ਼ਲਤਾ ਮਿਲੀ। ਦਿਲਚਸਪ ਗੱਲ ਇਹ ਹੈ ਕਿ ਐਮਆਰਐਫ ਇੱਕੋ-ਇੱਕ ਭਾਰਤੀ ਕੰਪਨੀ ਸੀ, ਜੋ ਟਰੇਡ ਰਬੜ ਦਾ ਨਿਰਮਾਣ ਕਰ ਰਹੀ ਸੀ ਅਤੇ ਉਸ ਸਮੇਂ ਇਸ ਖੇਤਰ ਦੀਆਂ ਹੋਰ ਸਾਰੀਆਂ ਕੰਪਨੀਆਂ ਵਿਦੇਸ਼ੀ ਸਨ। ਸਿਰਫ਼ ਚਾਰ ਸਾਲ ਅੰਦਰ ਐਮਆਰਐਫ਼ ਦੀ ਬਜ਼ਾਰ ਹਿੱਸੇਦਾਰੀ 50 ਫੀਸਦੀ ਤੱਕ ਪਹੰੁਚ ਗਈ ਅਤੇ ਕਈ ਅੰਤਰਰਾਸ਼ਟਰੀ ਕੰਪਨੀਆਂ ਨੇ ਇਸ ਦੇ ਚੱਲਦਿਆਂ ਭਾਰਤ ਛੱਡ ਦਿੱਤਾ। ਮੈੱਮੇਨ ਮੱਪੀਲਾਈ ਇੱਥੇ ਨਹੀਂ ਰੁਕੇ ਅਤੇ ਉਨ੍ਹਾਂ ਨੇ ਟਾਇਰ ਨਿਰਮਾਣ ਕਾਰੋਬਾਰ ’ਚ ਉੱਤਰਨ ਦਾ ਫੈਸਲਾ ਵੀ ਕੀਤਾ।

1961 ’ਚ ਉਨ੍ਹਾਂ ਨੇ ਟਾਇਰ ਬਣਾਉਣ ਲਈ ਇੱਕ ਫੈਕਟਰੀ ਸ਼ੁਰੂ ਕੀਤੀ। ਹਾਲਾਂਕਿ, ਕੰਪਨੀ ਤਕਨੀਕੀ ਤੌਰ ’ਤੇ ਐਨੀ ਮਜ਼ਬੂਤ ਨਹੀਂ ਸੀ ਕਿ ਟਾਇਰ ਬਣਾ ਸਕੇ ਅਤੇ ਇਸ ਲਈ ਐਮਆਰਐਫ਼ ਨੇ ਅਮਰੀਕੀ ਕੰਪਨੀ ਮੈਨਸਫੀਲਡ ਟਾਇਰ ਐਂਡ ਰਬੜ ਕੰਪਨੀ ਨਾਲ ਪਾਰਟਨਰਸ਼ਿਪ ਕੀਤੀ। ਇਸੇ ਸਾਲ ਕੰਪਨੀ ਮਦਰਾਸ ਸਟਾਕ ਐਕਸਚੇਂਜ ’ਚ ਆਪਣਾ ਆਈਪੀਓ ਵੀ ਲੈ ਕੇ ਆਈ। 1963 ਤੱਕ ਐੈਮਆਰਐਫ਼ ਇੱਕ ਮੰਨਿਆ-ਪ੍ਰਮੰਨਿਆ ਨਾਂਅ ਬਣ ਗਿਆ। ਇਸ਼ਤਿਹਾਰ ਲਈ ਕੰਪਨੀ ਨੇ ਹੋਰ ਤਰੀਕਿਆਂ ਤੋਂ ਇਲਾਵਾ ਕ੍ਰਿਕਟ ਦੇ ਬੱਲੇ ਨੂੰ ਵੀ ਨਿਸ਼ਾਨਾ ਬਣਾਇਆ।

ਸਚਿਨ ਤੇਂਦੁਲਕਰ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਪ੍ਰਸਿੱਧ ਹਸਤੀਆਂ ਕੰਪਨੀ ਦੀਆਂ ਬ੍ਰਾਂਡ ਅੰਬੈਸਡਰ ਬਣ ਗਈਆਂ ਅਤੇ ਐਮਆਰਐਫ ਹੌਲੀ-ਹੌਲੀ ਲੋਕਾਂ ਵਿਚਕਾਰ ਬਹੁਤ ਹਰਮਨਪਿਆਰਾ ਹੋ ਗਿਆ। ਅੱਜ ਦੀ ਤਰੀਕ ’ਚ ਟਾਇਰ ਇੰਡਸਟ੍ਰੀਜ਼ ’ਚ ਐਮਆਰਐਫ਼ ਇੱਕ ਵੱਡਾ ਨਾਂਅ ਬਣ ਗਿਆ ਹੈ। ਕੰਪਨੀ ਦਾ ਮਾਰਕਿਟ ਕੈਪ 50,000 ਕਰੋੜ ਰੁਪਏ ਹੈ। ਐਮਆਰਐਫ ਦੇ ਇੱਕ ਸ਼ੇਅਰ ਦੀ ਕੀਮਤ 1,20,551.75 ਰੁਪਏ ਹੈ। ਇਹ ਭਾਰਤੀ ਸ਼ੇਅਰ ਬਜ਼ਾਰ ਦਾ ਸੰਭਾਵਿਤ ਸਭ ਤੋਂ ਮਹਿੰਗਾ ਸਟਾਕ ਹੈ। 1990 ’ਚ ਕੰਪਨੀ ਦੇ ਇੱਕ ਸ਼ੇਅਰ ਦੀ ਕੀਮਤ 332 ਰੁਪਏ ਸੀ।

ਦੇਵੇਂਦਰਰਾਜ ਸੁਥਾਰ