ਤੀਜੀ ਲਹਿਰ ਦਾ ਆਉਣਾ ਜਾਂ ਨਾ ਆਉਣਾ ਲੋਕਾਂ ਦੇ ਹੱਥ
ਪੂਰਾ ਸੰਸਾਰ ਇੱਕ ਬੇਯਕੀਨੀ ਦੇ ਮਾਹੌਲ ’ਚੋਂ ਲੰਘ ਰਿਹਾ ਹੈ ਕੁਝ ਦੇਸ਼ਾਂ ’ਚ ਟੀਕਾਕਰਨ ਤੇਜ਼ੀ ਨਾਲ ਹੋ ਰਿਹਾ ਹੈ, ਤਾਂ ਕੁਝ ਦੇਸ਼ਾਂ ’ਚ ਅਜਿਹੇ ਅਭਿਆਨ ਦੇ ਵਿੱਚ ਹੀ ਕੋਰੋਨਾ ਸੰਕਰਮਣ ’ਚ ਵਾਧੇ ਦੀ ਚੁਣੌਤੀ ਸਾਹਮਣੇ ਆ ਗਈ ਭਾਰਤ ’ਚ ਟੀਕਾਕਰਨ ਹੋ ਰਿਹਾ ਹੈ ਅਤੇ ਇਸ ਮਾਮਲੇ ’ਚ ਬਹੁਤ ਸਾਰਾ ਕੰਮ ਹਾਲੇ ਬਾਕੀ ਹੈ ਡੇਢ ਸਾਲ ਦੇ ਮਹਾਂਮਾਰੀ ਦੇ ਦੌਰ ’ਚ ਦੁਨੀਆਂ ਭਰ ’ਚ 18 ਕਰੋੜ ਦੇ ਆਸ-ਪਾਸ ਲੋਕ ਸੰਕਰਮਿਤ ਹੋਏ ਹਨ ਅਤੇ ਕਰੀਬ 40 ਲੱਖ ਲੋਕਾਂ ਦੀ ਮੌਤ ਹੋਈ ਹੈ ਸਾਡੇ ਦੇਸ਼ ’ਚ ਪਹਿਲੀ ਲਹਿਰ ਦੌਰਾਨ ਇੱਕ ਦਿਨ ’ਚ ਸਭ ਤੋਂ ਜ਼ਿਆਦਾ ਮੌਤਾਂ ਦੀ ਗਿਣਤੀ 1200 ਸੀ, ਜਦੋਂਕਿ ਦੂਜੀ ਲਹਿਰ ’ਚ ਇਹ ਅੰਕੜਾ 4500 ਤੋਂ ਉੱਪਰ ਰਿਹਾ ਦੂਜੀ ਲਹਿਰ ਦੇ ਵਧੇਰੇ ਸੰਕਰਮਣ ਦੇ ਕਈ ਕਾਰਨ ਹੋ ਸਕਦੇ ਹਨ ਇਨ੍ਹਾਂ ’ਚ ਇੱਕ ਵਜ੍ਹਾ ਕੋਰੋਨਾ ਵਾਇਰਸ ਦੇ ਰੂਪ ’ਚ ਬਦਲਾਅ ਹੈ ਹੁਣ ਜੋ ਸਾਡੇ ਸਾਹਮਣੇ ਵਾਇਰਸ ਦੇ ਵੈਰੀਐਂਟ ਹਨ, ਜਿਵੇਂ- ਡੈਲਟਾ, ਗਾਮਾ, ਅਲਫਾ, ਬੀਟਾ ਆਦਿ ਉਹ ਪਹਿਲਾਂ ਵਾਲੇ ਵਾਇਰਸ ਦੇ ਮਿਊਂਟੈਂਟ ਹਨ।
ਕਿਸੇ ਵੀ ਵਾਇਰਸ ’ਚ ਮਿਊਟੇਸ਼ਨ ਹੋਣਾ ਆਮ ਗੱਲ ਹੈ ਇਨ੍ਹਾਂ ਬਦਲਾਵਾਂ ’ਚ ਕੁਝ ਉਸਦੇ ਸੰਕਰਮਣ ਨੂੰ ਵਧਾਉਣ ਅਤੇ ਸੰਕਰਮਿਤ ਨੂੰ ਗੰਭੀਰ ਰੂਪ ਨਾਲ ਬਿਮਾਰ ਕਰਨ ਦਾ ਕਾਰਨ ਬਣਦੇ ਹਨ, ਜਿਸ ਨਾਲ ਉਹ ਜ਼ਲਦੀ ਖ਼ਤਮ ਨਹੀਂ ਹੁੰਦਾ ਡੈਲਟਾ ਤੋਂ ਇਲਾਵਾ ਪਹਿਲਾਂ ਜ਼ਿਕਰ ਕੀਤੇ ਸਾਰੇ ਵੈਰੀਐਂਟ ਸਾਡੇ ਦੇਸ਼ ’ਚ ਵੀ ਮਿਲੇ ਹਨ, ਪਰ ਸਭ ਤੋਂ ਜ਼ਿਆਦਾ ਸੰਕਰਮਣ ਫੈਲਾਉਣ ਵਾਲਾ ਐਲਫਾ ਹੈ, ਜੋ ਸਭ ਤੋਂ ਪਹਿਲਾਂ ਬ੍ਰਿਟੇਨ ’ਚ ਪਾਇਆ ਗਿਆ ਸੀ ਦੂਜੀ ਲਹਿਰ ਦੌਰਾਨ ਅਜਿਹਾ ਕਿਹਾ ਗਿਆ ਕਿ ਵਿਗਿਆਨੀਆਂ ਨੇ ਸਮਾਂ ਰਹਿੰਦੇ ਅਜਿਹੀ ਆਫ਼ਤ ਬਾਰੇ ਚਿਤਾਵਨੀ ਨਹੀਂ ਦਿੱਤੀ ਸੀ ਹੁਣ ਸਾਰੇ ਤੀਜੀ ਲਹਿਰ ਦੀ ਸੰਭਾਵਨਾ ਜਤਾ ਰਹੇ ਹਨ, ਜਿਸ ’ਚ ਸ਼ਾਇਦ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ ਇਸ ਕਾਰਨ ਚਿੰਤਾ ਵੀ ਜ਼ਿਆਦਾ ਹੈ ਸਾਡੇ ਇੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਆਬਾਦੀ 40 ਪ੍ਰਤੀਸ਼ਤ ਹੈ ਇਨ੍ਹਾਂ ਲਈ ਦੇਸ਼ ’ਚ ਹਾਲੇ ਵੈਕਸੀਨ ਉਪਲੱਬਧ ਨਹੀਂ ਹੈ ।
ਪਰ ਤੀਜੀ ਲਹਿਰ ਦੇ ਆਉਣ ਜਾਂ ਨਾ ਆਉਣ ਨੂੰ ਲੈ ਕੇ ਕੋਈ ਭਵਿੱਖਵਾਣੀ ਨਹੀਂ ਕਰ ਸਕਦਾ ਕਿਉਂਕਿ ਇਸ ਲਈ ਬਹੁਤ ਸਾਰੀਆਂ ਜਾਣਕਾਰੀਆਂ ਦੀ ਹਾਲੇ ਲੋੜ ਹੈ ਸੌ, ਹਾਲੇ ਜਤਾਈਆਂ ਜਾ ਰਹੀਆਂ ਸੰਭਾਵਨਾਵਾਂ ਕਿਆਸ ਹੀ ਹਨ ਪਰ ਜੋ ਵੀ ਲਹਿਰ ਆਵੇ ਅਤੇ ਜਦੋਂ ਵੀ ਆਵੇ, ਜੋ ਅਸੀਂ ਬਚਣ ਲਈ ਕਰਨਾ ਹੈ, ਉਸ ’ਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ ਅਸੀਂ ਸੰਕਰਮਣ ਤੋਂ ਬਚੇ ਰਹਿਣ ਲਈ ਜੋ ਕੁਝ ਅੱਜ ਕਰ ਰਹੇ ਹਾਂ, ਉਹੀ ਉਪਾਅ ਸਾਨੂੰ ਅੱਗੇ ਵੀ ਕਰਦੇ ਰਹਿਣਾ ਹੈ ਜੇਕਰ ਤੀਜੀ ਲਹਿਰ ਆਉਂਦੀ ਹੈ, ਤਾਂ ਅਜਿਹਾ ਕਰਨ ਨਾਲ ਉਸਦਾ ਪ੍ਰਭਾਵ ਘੱਟ ਤੋਂ ਘੱਟ ਹੋਵੇਗਾ ਤੀਜੀ ਗੱਲ, ਜੋ ਧਿਆਨ ’ਚ ਰੱਖਣੀ ਹੈ, ਉਹ ਇਹ ਹੈ ਕਿ ਵਾਇਰਸ ਦੇ ਵੱਖ-ਵੱਖ ਰੂਪਾਂ ਦਾ ਪ੍ਰਸਾਰ ਕਿੰਨਾ ਵਧਦਾ ਜਾਂ ਘਟਦਾ ਹੈ ਜੇਕਰ ਉਸ ਦਾ ਫੈਲਾਅ ਵਧਦਾ ਹੈ, ਤਾਂ ਫਿਰ ਸਾਨੂੰ ਜ਼ਿਆਦਾ ਚੌਕਸ ਹੋ ਜਾਣਾ ਚਾਹੀਦਾ ਹੈ ।
ਚੌਥੀ ਅਹਿਮ ਚੀਜ਼ ਇਹ ਹੈ ਕਿ ਅਸੀਂ ਟੀਕਾਕਰਨ ਅਭਿਆਨ ਨੂੰ ਤੇਜ਼ ਕਰਨਾ ਹੈ ਸਾਨੂੰ ਵਾਇਰਸ ਨੂੰ ਕੋਈ ਵੀ ਅਜਿਹਾ ਮੌਕਾ ਨਹੀਂ ਦੇਣਾ ਚਾਹੀਦਾ ਕਿ ਉਹ ਸਾਡੇ ’ਤੇ ਹਮਲਾਵਰ ਹੋ ਸਕੇ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਵਾਇਰਸ ਹਰ ਸਥਿਤੀ ’ਚ ਸਾਡੇ ਆਸ-ਪਾਸ ਹੈ ਭਾਵ ਉਹ ਘਰਾਂ ’ਚ ਹੈ, ਸੜਕਾਂ ’ਤੇ ਹੈ, ਭੀੜ-ਭੜੱਕੇ ਵਾਲੀ ਥਾਂ ’ਚ ਹੈ, ਸਾਡਾ ਪੂਰਾ ਧਿਆਨ ਇਸ ਨੂੰ ਰੋਕਣ ’ਤੇ ਹੋਣਾ ਚਾਹੀਦੈ ਹੁਣ ਤੱਕ ਉਪਲੱਬਧ ਜਾਣਕਾਰੀ ਮੁਤਾਬਿਕ ਇਹ ਵਾਇਰਸ ਮੂੰਹ, ਨੱਕ ਅਤੇ ਅੱਖਾਂ ਰਾਹੀਂ ਸਰੀਰ ’ਚ ਦਾਖ਼ਲ ਹੁੰਦਾ ਹੈ ਜੇਕਰ ਅਸੀਂ ਇੱਥੇ ਸਾਵਧਾਨ ਰਹੇ, ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਵਾਇਰਸ ’ਤੇ ਵੱਡੀ ਰੋਕ ਲਾ ਦਿੱਤੀ ਗਈ ਪਰ ਕੋਰੋਨਾ ਵਾਇਰਸ ਦੇ ਮਿਊਟੈਂਟ ਫੈਲਦੇ ਵੀ ਹਨ, ਤਾਂ ਇਹ ਸਾਡੇ ਹੱਥ ’ਚ ਹੈ ਕਿ ਅਸੀਂ ਤੀਜੀ ਲਹਿਰ ਨੂੰ ਆਉਣ ਦੇਈਏ ਜਾਂ ਨਹੀਂ ਹੁਣ ਸਭ ਕੁਝ ਸਾਡੇ ਵਿਹਾਰ ਅਤੇ ਰੋਗ ਰੋਕੂ ਸਮਰੱਥਾ ’ਤੇ ਨਿਰਭਰ ਕਰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।