ਕੋਰੋਨਾ ਸੰਕਟ ਦੀ ਘੜੀ ‘ਚ ਵਿਰੋਧੀ ਪਾਰਟੀਆਂ ਕਿੱਥੇ ਰਹੀਆਂ?
ਕੋਰੋਨਾ ਮਹਾਂਮਾਰੀ ਦੇ ਸੰਕਟ ਦੀ ਇਸ ਘੜੀ ‘ਚ ਭਾਰਤੀ ਲੋਕਤੰਤਰ ਦਾ ਮਹੱਤਵਪੂਰਨ ਆਧਾਰ ਮੰਨੀਆਂ ਜਾਣ ਵਾਲੀਆਂ ਵਿਰੋਧੀ ਸਿਆਸੀ ਪਾਰਟੀਆਂ ਦੀ ਭੂਮਿਕਾ ਨੇ ਬਹੁਤ ਨਿਰਾਸ਼ ਕੀਤਾ ਇਸ ਸੰਕਟ ਦੀ ਘੜੀ ‘ਚ ਵਿਰੋਧੀ ਪਾਰਟੀਆਂ ਕਿੱਥੇ ਰਹੀਆਂ? ਕੀ ਇਨ੍ਹਾਂ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ‘ਚ ਲੋਕਤੰਤਰ ਦਾ ਮਤਲਬ ਸਿਰਫ਼ ਚੋਣਾਂ ਲੜਨਾ ਅਤੇ ਸੱਤਾ ‘ਚ ਆਉਣਾ ਹੈ?
ਕੋਰੋਨਾ ਮਹਾਂਮਾਰੀ ਦੀ ਕਰੋਪੀ ਦਾ ਸਾਹਮਣਾ ਕਰਦੇ ਹੋਏ ਸਾਨੂੰ ਲਗਭਗ ਇੱਕ ਸੌ ਪੱਚੀ ਦਿਨ ਤੋਂ ਜ਼ਿਆਦਾ ਹੋ ਗਏ ਹਨ ਅਤੇ ਲਾਕਡਾਊਨ ਲੱਗੇ ਹੋਏ ਲਗਭਗ ਪਚੱਤਰ ਦਿਨ ਹੋ ਗਏ ਇਸ ਦੌਰਾਨ ਮਾਨਵਤਾ ਦੀ ਸੇਵਾ ‘ਚ ਵਿਅਕਤੀ ਪਰਿਵਾਰ, ਸਮਾਜ, ਸੰਸਥਾ ਸਾਰੇ ਆਪਣੇ-ਆਪਣੇ ਪੱਧਰ ‘ਤੇ ਲੱਗੇ ਹੋਏ ਹਨ, ਪਰ ਇਨ੍ਹਾਂ ਸੰਕਟ ਦੇ ਪਲਾਂ ‘ਚ ਵਿਰੋਧੀ ਪਾਰਟੀਆਂ ਨੇ ਆਪਣੀ ਕੋਈ ਪ੍ਰਭਾਵੀ ਅਤੇ ਸਕਾਰਾਤਮਕ ਭੂਮਿਕਾ ਨਹੀਂ ਨਿਭਾਈ ਹੈ ਸੰਕਟ ਦੀ ਇਸ ਘੜੀ ‘ਚ ਅੱਜ ਜਦੋਂ ਭਾਰਤੀ ਲੋਕਤੰਤਰ ਬਾਰੇ ਵਿਚਾਰ ਕਰੀਏ ਤਾਂ ਸਹਿਜ਼ੇ ਹੀ ਮਨ ਵਿਚ ਆਉਂਦਾ ਹੈ ਕਿ ਦੇਸ਼ ‘ਚ ਵਿਰੋਧੀ ਪਾਰਟੀ ਦੀ ਕੀ ਸਥਿਤੀ ਹੋ ਗਈ ਹੈ?
ਲੋਕਤੰਤਰ ਦੀ ਸਫ਼ਲਤਾ ਲਈ ਵਿਰੋਧੀਆਂ ਦੀ ਮਜ਼ਬੂਤੀ ਵੀ ਜ਼ਰੂਰੀ ਹੈ ਪਿਛਲੇ ਸਾਲਾਂ ‘ਚ ਵਿਰੋਧੀ ਪਾਰਟੀਆਂ ਦੀ ਸਥਿਤੀ ਦਾ ਜੋ ਸੱਚ ਸਾਹਮਣੇ ਆਇਆ ਹੈ, ਉਹ ਚਿੰਤਾਜਨਕ ਹੈ, ਉਹ ਲੋਕਤੰਤਰ ਲਈ ਘੋਰ ਨਿਰਾਸ਼ਾਜਨਕ ਅਤੇ ਮੰਦਭਾਗਾ ਹੈ ਜਦੋਂਕਿ ਮੋਦੀ ਸਰਕਾਰ ਨੇ ਕੋਰੋਨਾ ਖਿਲਾਫ਼ ਜੋ ਜੰਗ ਲੜੀ ਹੈ, ਉਸ ਦੀ ਪੂਰੇ ਸੰਸਾਰ ‘ਚ ਪ੍ਰਸੰਸਾ ਹੋਈ ਹੈ
ਚੋਣਾਂ ਤੋਂ ਲੈ ਕੇ ਸਰਕਾਰ ਬਣਾਉਣ ਤੱਕ ਵਿਰੋਧੀ ਪਾਰਟੀਆਂ ਦਾ ਧਿਆਨ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਅਤੇ ਮਜ਼ਬੂਤ ਭਾਰਤ ਨਿਰਮਾਣ ਕਰਨ ਦੀ ਬਜਾਇ ਨਿੱਜੀ ਲਾਭ ਉਠਾਉਣ ਦਾ ਹੀ ਰਿਹਾ ਹੈ ਕੀ ਇਹ ਬਿਹਤਰ ਨਾ ਹੁੰਦਾ ਕਿ ਕੋਰੋਨਾ ਸੰਕਟ ਦੇ ਸਮੇਂ ਬਿਨਾ ਕਿਸੇ ਸਿਆਸੀ ਨਫ਼ੇ- ਨੁਕਸਾਨ ਦੇ ਗਣਿਤ ਦੇ ਸੇਵਾ ਅਤੇ ਜਨ-ਕਲਿਆਣ ਦੇ ਕੁਝ ਵਿਸ਼ੇਸ਼ ਪ੍ਰਯੋਗ ਅਤੇ ਜਤਨ ਵਿਰੋਧੀ ਪਾਰਟੀਆਂ ਕਰਦੇ ਹੋਈਆਂ ਨਜ਼ਰ ਆਉਂਦੀਆਂ ਸਵਾਲ ਇਹ ਵੀ ਹੈ ਕਿ ਜੇਕਰ ਵਿਰੋਧੀ ਪਾਰਟੀਆਂ ਅਤੇ ਆਗੂ ਮੋਦੀ ਸਰਕਾਰ ਦੇ ਕੋਰੋਨਾ ਮੁਕਤੀ ਦੇ ਜਤਨਾਂ ਦੀ ਆਲੋਚਨਾ ਕਰਨ ਦੀ ਬਜਾਇ ਕੁਝ ਨਵੇਂ ਉਪਾਅ ਕਰਕੇ ਜਨਤਾ ਨੂੰ ਰਾਹਤ ਪਹੁੰਚਾਉਂਦੇ ਤਾਂ ਅਗਲੀਆਂ ਚੋਣਾਂ ‘ਚ ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲਦਾ
ਦਰਅਸਲ ਕੋਰੋਨਾ ਖਿਲਾਫ਼ ਲੜਾਈ ‘ਚ ਜਦੋਂ ਸਮੁੱਚਾ ਦੇਸ਼ ਲੜ ਰਿਹਾ ਸੀ ਉਦੋਂ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਆਲੋਚਨਾ ਅਤੇ ਵਿਰੋਧ ਦੇ ਨਵੇਂ ਮੌਕੇ ਲੱਭਣ ‘ਚ ਮਸ਼ਰੂਫ਼ ਸਨ ਇਸ ਸਮੇਂ ਮਹਾਂਰਾਸ਼ਟਰ ਸਭ ਤੋਂ ਜਿਆਦਾ ਬੂਰੇ ਦੌਰ ‘ਚ ਹੈ ਬਜਾਇ ਕਿ ਲਾਈਕ ਮਾਈਂਡ ਪਾਰਟੀਆਂ ਦੀ ਸਿਆਸੀ ਗੁਟਬੰਦੀ ਕਰਨ ਦੇ, ਆਪਣੀ ਜਵਾਬਦੇਹੀ ਸਮਝਣ ‘ਚ ਇਹ ਪਾਰਟੀਆਂ ਜਿਆਦਾ ਸਮਾਂ ਲਾਉਂਦੀਆਂ ਤਾਂ ਦੇਸ਼ਹਿੱਤ ‘ਚ ਇਨ੍ਹਾਂ ਦਾ ਯੋਗਦਾਨ ਜਿਆਦਾ ਹੋ ਸਕਦਾ ਅਤੇ ਇਨ੍ਹਾਂ ਦੀ ਸਿਆਸੀ ਸਵੀਕਾਰਤਾ ਵਧਦੀ ਇਹ ਸਮਾਂ ਕੋਰੋਨਾ ‘ਤੇ ਸਿਆਸਤ ਤੋਂ ਪ੍ਰੇਰਿਤ ਬਿਆਨਬਾਜ਼ੀ ਕਰਨ ਦਾ ਨਹੀਂ ਸਗੋਂ ਸਾਂਝੀ ਲੜਾਈ ਦਾ ਸੀ, ਜਿਸ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਗੁਆ ਦਿੱਤਾ
ਕੋਰੋਨਾ ਮਹਾਂ-ਸੰਗਰਾਮ ਸਿਆਸੀ ਪਾਰਟੀਆਂ ਦੇ ਸਿਆਸੀ ਜੀਵਨ ਨੂੰ ਚਮਕਾਉਣ ਦਾ ਇੱਕ ਮੌਕਾ ਸੀ, ਪਰ ਭਾਰਤੀ ਲੋਕਤੰਤਰ ‘ਚ ਵਿਰੋਧੀ ਪਾਰਟੀਆਂ ਆਪਣੀ ਇਸ ਤਰ੍ਹਾਂ ਦੀ ਸਾਰਥਿਕ ਭੁਮਿਕਾ ਨਿਭਾਉਣ ‘ਚ ਨਾਕਾਮ ਰਹੀਆਂ ਹਨ ਕਿਉਂਕਿ ਪਾਰਟੀਆਂ ਦੀ ਦਲਦਲ ਵਾਲੇ ਦੇਸ਼ ‘ਚ ਦਰਜਨ ਭਰ ਤੋਂ ਵੀ ਜਿਆਦਾ ਵਿਰੋਧੀ ਪਾਰਟੀਆਂ ਕੋਲ ਕੋਰੋਨਾ ਮੁਕਤੀ ਦਾ ਕੋਈ ਠੋਸ ਅਤੇ ਬੁਨਿਆਦੀ ਮੁੱਦਾ ਨਹੀਂ ਰਿਹਾ ਸੀ, ਦੇਸ਼ ਦੀ ਜਨਤਾ ਦੇ ਦਿਲਾਂ ਨੂੰ ਜਿੱਤਣ ਦਾ ਸੰਕਲਪ ਨਹੀਂ ਹੈ, ਵਿਰੋਧੀ ਪਾਰਟੀਆਂ ਦੀ ਬਿਡੰਬਨਾ ਅਤੇ ਵਿਸੰਗਤੀਆਂ ਹੀ ਇਸ ਸੰਕਟਕਾਲੀਨ ਦੌਰ ‘ਚ ਉਜਾਗਰ ਹੁੰਦੀਆਂ ਰਹੀਆਂ ਹਨ ਵਿਰੋਧੀ ਪਾਰਟੀਆਂ ਨੇ ਇਸ ਮਹਾਂਤਰਾਸਦੀ ਦੇ ਪਲਾਂ ‘ਚ ਵੀ ਮੋਦੀ ਨੂੰ ਮਾਤ ਦੀ ਹੀ ਸੋਚ ਨੂੰ ਕਾਇਮ ਰੱਖਿਆ
ਅਜਿਹਾ ਲੱਗ ਰਿਹਾ ਸੀ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ‘ਚ ਹੁਣ ਅਗਵਾਈ ਦੀ ਬਜਾਇ ਨੀਤੀਆਂ ਨੂੰ ਪ੍ਰਮੁੱਖ ਮੁੱਦਾ ਨਾ ਬਣਾਉਣ ਕਾਰਨ ਵਿਰੋਧੀ ਪਾਰਟੀਆਂ ਨਕਾਰਾ ਸਾਬਿਤ ਹੋ ਰਹੀਆਂ ਹਨ, ਆਪਣੀ ਯੋਗਤਾ ਨੂੰ ਗੁਆ ਰਹੀਆਂ ਹਨ, ਇਹੀ ਕਾਰਨ ਹੈ ਕਿ ਨਾ ਉਹ ਮੋਦੀ ਨੂੰ ਮਾਤ ਦੇ ਪਾ ਰਹੀਆਂ ਹਨ ਅਤੇ ਨਾ ਹੀ ਸੇਵਾ ਦੀ ਰਾਜਨੀਤੀ ਦੀ ਗੱਲ ਕਰਨ ਦੇ ਕਾਬਲ ਬਣ ਰਹੀਆਂ ਹਨ ਇਸ ਸਥਿਤੀ ਦਾ ਆਮ ਜਨਤਾ ਵਿਚਕਾਰ ਇਹੀ ਸੰਦੇਸ਼ ਗਿਆ ਕਿ ਵਿਰੋਧੀ ਪਾਰਟੀ ਕੋਈ ਠੋਸ ਸਿਆਸੀ ਬਦਲ ਪੇਸ਼ ਕਰਨ ਨੂੰ ਲੈ ਕੇ ਗੰਭੀਰ ਨਹੀਂ ਹਨ ਅਤੇ ਉਨ੍ਹਾਂ ਦੀ ਇੱਕਜੁਟਤਾ ‘ਚ ਉਨ੍ਹਾਂ ਦੇ ਸੌੜੇ ਸਵਾਰਥ ਅੜਿੱਕਾ ਬਣ ਰਹੇ ਹਨ
ਉਹ ਮੌਕਾਪ੍ਰਸਤ ਸਿਆਸਤ ਦੀ ਨੀਂਹ ਰੱਖਣ ਦੇ ਨਾਲ ਹੀ ਲੋਕ-ਫ਼ਤਵੇ ਦੀ ਮਨਮਰਜ਼ੀ ਦੀ ਵਿਆਖਿਆ ਕਰਨ, ਮਤਦਾਤਾ ਨੂੰ ਗੁੰਮਰਾਹ ਕਰਨ ਦੀ ਤਿਆਰੀ ‘ਚ ਹੀ ਲੱਗੀਆਂ ਰਹਿੰਦੀਆਂ ਹਨ ਇਨ੍ਹਾਂ ਸਥਿਤੀਆਂ ‘ਚ ਵਿਰੋਧੀ ਧਿਰ ਦੀ ਭੂਮਿਕਾ ‘ਤੇ ਸ਼ੱਕ ਅਤੇ ਸ਼ੰਕਾਵਾਂ ਦੇ ਬੱਦਲ ਮੰਡਰਾਉਣ ਲੱਗੇ ਹਨ
ਕਥਨੀ ਅਤੇ ਕਰਨੀ ‘ਚ ਫ਼ਰਕ ਨਾਲ ਭਰੋਸੇਯੋਗਤਾ ਘਟਦੀ ਹੈ, ਜੋ ਸਿਆਸੀ ਅਪਰਿਪੱਕਤਾ ਦਾ ਲੱਛਣ ਹੈ ਸਿਆਸੀ ਪਾਰਟੀ ਆਤਮੀਅਤਾ ਨਾਲ ਬਣਦੀ ਹੈ, ਸੰਗਠਨ ਢਾਂਚੇ ਨਾਲ ਬਣਦਾ ਹੈ, ਵਿਵਸਥਾ ਨਾਲ ਬਣਦਾ ਹੈ ਪਰ ਅੱਜ ਕਾਂਗਰਸ ‘ਚ ਇਸ ਦੀ ਘਾਟ ਹੈ ਜਿਸ ਕਾਂਗਰਸ ਨੇ ਛੇ ਦਹਾਕਿਆਂ ਤੱਕ ਦੇਸ਼ ‘ਚ ਰਾਜ ਕੀਤਾ, ਉਸ ਨੇ ਸਿਰਫ਼ ਗਾਂਧੀ ਪਰਿਵਾਰ ਦੀ ਚਿੰਤਾ ਕੀਤੀ, ਉਨ੍ਹਾਂ ਦੇ ਏਜੰਡੇ ‘ਚ ਨਾ ਕਦੇ ਸੰਗਠਨ ਰਿਹਾ, ਨਾ ਵਰਕਰ, ਨਾ ਭਾਰਤ ਰਿਹਾ ਅਤੇ ਨਾ ਕਦੇ ਭਾਰਤ ਦੀ ਜਨਤਾ ਅਤੇ ਹੁਣ ਤਾਂ ਕੋਰੋਨ ਵਰਗੇ ਸੰਕਟ ‘ਚ ਜਨਤਾ ਦੀ ਸੁਰੱਖਿਆ ਅਤੇ ਸਿਹਤ ਵੀ ਉਨ੍ਹਾਂ ਦੇ ਏਜੰਡੇ ‘ਚ ਨਹੀਂ ਹੈ ਕੁਝ ਅਪਵਾਦ ਨੂੰ ਛੱਡ ਦੇਈਏ ਤਾਂ, ਵਿਅਕਤੀ, ਵੰਸ਼ ਅਤੇ ਪਰਿਵਾਰ ਅਧਾਰਿਤ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਦੀ ਸਥਿਤੀ ਇਹੀ ਰਹੀ ਹੈ,
ਚਾਹੇ ਬਹੁਜਨ ਸਮਾਜਵਾਦੀ ਪਾਰਟੀ ਹੋਵੇ, ਰਾਸ਼ਟਰਵਾਦੀ ਕਾਂਗਰਸ ਪਾਰਟੀ ਹੋਵੇ,ਤ੍ਰਿਣਮੂਲ ਕਾਂਗਰਸ ਪਾਰਟੀ ਹੋਵੇ, ਸਮਾਜਵਾਦੀ ਪਾਰਟੀ ਹੋਵੇ, ਰਾਸ਼ਟਰੀ ਜਨਤਾ ਪਾਰਟੀ ਹੋਵੇ, ਦ੍ਰਵਿੜ ਮੁਨੇਤਰ ਕਸ਼ਗਮ ਹੋਵੇ ਜਾਂ ਕੋਈ ਹੋਰ ਪਾਰਟੀ ਇਹੀ ਕਾਰਨ ਹੈ ਕਿ ਇਹ ਸਾਰੀਆਂ ਪਾਰਟੀਆਂ ਅੱਜ ਹਾਸ਼ੀਏ ‘ਤੇ ਹਨ ਅਤੇ ਕੋਰੋਨਾ ਸਮੇਂ ‘ਚ ਉਨ੍ਹਾਂ ਦੇ ਸਿਆਸੀ ਜੀਵਨ ਦਾ ਵੀ ‘ਕਾਲ’ ਬਣਨ ਵਾਲਾ ਹੈ ਜਿੱਥੋਂ ਤੱਕ ਕਮਿਊਨਿਸਟਾਂ ਦਾ ਸਵਾਲ ਹੈ, ਉਨ੍ਹਾਂ ਨੂੰ ਤਾਂ ਭਾਰਤੀ ਰਾਸ਼ਟਰ ਦੀ ਧਾਰਨਾ ਤੋਂ ਹੀ ਪਰਹੇਜ਼ ਹੈ
ਕੋਰੋਨਾ ਵਾਇਰਸ ਦੀ ਇਸ ਮੁਸ਼ਕਿਲ ਪ੍ਰੀਖਿਆ ਦੀ ਘੜੀ ‘ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਅਤੇ ਸੰਗਠਨ ਨੇ ਸੇਵਾ ਦੀ ਸਿਆਸਤ ਦਾ ਬਿਗਲ ਵਜਾਇਆ, ਜਨ-ਜਨ ‘ਚ ਜਾਗਰਿਤੀ ਪੈਦਾ ਕੀਤੀ ਹੈ ਪਾਰਟੀ ਜਨ-ਪ੍ਰੀਖਿਆ ‘ਚ ਨਾ ਸਿਰਫ਼ ਪਾਸ ਹੋਈ ਹੈ ਸਗੋਂ ਜਨਤਾ ਦੇ ਦਿਲਾਂ ਵਿਚ ਆਪਣੀ ਅਮਿੱਟ ਛਾਪ ਸਥਾਪਿਤ ਕੀਤੀ ਹੈ ਇਸ ਸਫ਼ਲਤਾ ਦੇ ਪਿੱਛੇ ਪਾਰਟੀ ਦੇ ਆਗੂਆਂ ਦੀ ਲੜੀ ਦਾ ਨੈਤਿਕ ਸਮੱਰਥਨ ਹੈ ਜੋ ਨਿਸ਼ਚਿਤ ਹੀ ਮੇਰੂਦੰਡ ਦੇ ਰੂਪ ਵਿਚ ਕੰਮ ਕਰ ਕਰਦਾ ਹੈ
ਜੇਕਰ ਭਾਜਪਾ ਵੀ ਹੋਰ ਸਿਆਸੀ ਪਾਰਟੀਆਂ ਵਾਂਗ ਵੰਸ਼, ਪਰਿਵਾਰ, ਵਿਅਕਤੀ ਅਧਾਰਿਤ ਪਾਰਟੀ ਹੁੰਦੀ ਤਾਂ, ਕੋਰੋਨਾ ਸੰਕਟ ਦੇ ਇਸ ਸਮੇਂ ਵਿਚ ਕੀ ਹੁੰਦਾ? ਦੇਸ਼ ਦੇ ਲੋਕਤੰਤਰ ਨੂੰ ਤਾਂ ਸਿਆਸੀ ਪਾਰਟੀਆਂ ਨੇ ਹੀ ਚਲਾਉਣਾ ਹੈ ਵਿਰੋਧ ਧਿਰ ਦੀ ਮਜ਼ਬੂਤੀ ਹੀ ਲੋਕਤੰਤਰ ਦੀ ਮਜ਼ਬੂਤੀ ਹੈ ਵਿਰੋਧੀ ਆਗੂ ਦੇ ਰੂਪ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖ਼ਰਜੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੀਆਂ ਸ਼ਖਸੀਅਤਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ
ਵਿਰੋਧੀ ਪਾਰਟੀਆਂ ਦੇ ਗਠਜੋੜ ਨੇ ਵਿਚਾਰਕ, ਸਿਆਸੀ ਅਤੇ ਆਰਥਿਕ ਅਧਾਰ ‘ਤੇ ਸੱਤਾਧਾਰੀ ਪਾਰਟੀ ਭਾਜਪਾ ਦੀ ਅਲੋਚਨਾ ਤਾਂ ਪੂਰੀ ਕੀਤੀ, ਪਰ ਕੋਈ ਪ੍ਰਭਾਵਸ਼ਾਲੀ ਬਦਲ ਨਹੀਂ ਦਿੱਤਾ ਲੋਕਤੰਤਰ ਤਾਂ ਹੀ ਆਦਰਸ਼ ਸਥਿਤੀ ਵਿਚ ਹੁੰਦਾ ਹੈ ਜਦੋਂ ਮਜ਼ਬੂਤ ਵਿਰੋਧੀ ਧਿਰ ਹੁੰਦਾ ਹੈ ਅੱਜ ਆਮ ਆਦਮੀ ਮਹਿੰਗਾਈ, ਵਪਾਰ ਦੀਆਂ ਸੰਕਟਗ੍ਰਸਤ ਸਥਿਤੀਆਂ, ਬੇਰੁਜ਼ਗਾਰੀ ਆਦਿ ਸਮੱਸਿਆ ਤੋਂ ਪਰੇਸ਼ਾਨ ਹੈ, ਇਹ ਸਥਿਤੀਆਂ ਵਿਰੋਧੀ ਏਕਤਾ ਦੇ ਉਦੇਸ਼ ਨੂੰ ਨਿਵਾਂ ਮੁਕਾਮ ਦੇ ਸਕਦੀਆਂ ਹਨ, ਕਿਉਂ ਨਹੀਂ ਵਿਰੋਧੀ ਇਨ੍ਹਾਂ ਸਥਿਤੀਆਂ ਦਾ ਲਾਹਾ ਖੱਟਣ ਨੂੰ ਤੱਤਪਰ ਹੁੰਦਾ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।