ਜਦੋਂ ਅਸੀ ਪਿੰਡ ਛੱਡਿਆ
ਬਹੁਤ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ ਸਮੇਂ ਦੇ ਨਾਲ ਬਹੁਤ ਕੁੱਝ ਬਦਲ ਗਿਆ ਸੀ ਪਰ ਕੁੱਝ ਚੀਜਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇ ਸਾਡੇ ਪਿੰਡ ਦਾ ਸੁਆ ਅਤੇ ਘੱਗਰ ਦੋਵਾਂ ਦੇ ਵਿਚਕਾਰ ਸੀ ਸਾਡਾ ਛੋਟਾ ਜਿਹਾ ਪਿੰਡ ਸੁਏ ਅਤੇ ਘੱਗਰ ਦੇ ਅੱਜ ਵੀ ਉਹੀ ਹਨ ਜੋੋ ਕਿ ਅੱਜ ਤਂੋ ਪੰਦਰਾ ਵਰ੍ਹੇ ਪਹਿਲਾਂ ਸਨ ਹੱਥਾਂ ਦੇ ਖਿਡਾਏ ਨੌਜਵਾਨ ਹੋ ਚੁੱਕੇ ਸਨ ਅਤੇ ਜੋ ਨੌਜਵਾਨ ਸਨ ਉਨ੍ਹਾਂ ਦੀ ਦਾੜੀ ਵਿੱਚੋਂ ਮੇਰੀ ਦਾੜੀ ਵਾਂਗ ਚਿੱਟੇ ਚਮਕਾ ਮਾਰਨ ਲੱਗੇ ਹਨ
ਪਿੰਡ ਵਿੱਚ ਯਾਰਾ ਦੋਸਤਾਂ ਅਤੇ ਕੁੱਝ ਬਜੁਰਗਾਂ ਨੂੰ ਮਿਲਿਆ ਕੁਝ ਪੁਰਾਣੀਆਂ ਅਤੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਸ਼ਹਿਰ ਦੀ ਭੱਜ-ਦੌੜ ਦੀ ਜ਼ਿੰਦਗੀ ਤਂੋ ਥੱਕੀ ਰੂਹ ਨੂੰ ਕੁਝ ਸਕੂਨ ਦਾ ਅਹਿਸਾਸ ਹੋਇਆ ਪਿੰਡ ਘੁੰਮਣ ਤੋ ਬਾਅਦ ਜਦਂੋ ਆਪਣੇ ਜੱਦੀ ਘਰ ਵਾਲੀ ਗਲੀ ਨੂੰ ਮੁੜਿਆ ਤਾਂ ਸਾਡੇ ਪੁਰਾਣੇ ਗੁਆਂਢੀ ਅਤੇ ਘਰ ਦੀਆ ਯਾਦਾਂ ਦਿਮਾਗ ਵਿੱਚ ਇੱਕ ਫ਼ਿਲਮ ਦੀ ਤਰ੍ਹਾਂ ਸਾਹਮਣੇ ਆਉਣ ਲੱਗੀਆਂ ਲੰਘਿਆਂ ਸਮਾਂ ਕਦੇ ਵਾਪਸ ਨਹੀ ਆੳਂੁਦਾ ਇਸ ਗੱਲ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ ਪਰ ਜ਼ਿੰਦਗੀ ਦੇ ਕੁੱਝ ਅਜਿਹੇ ਪਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰਕੇ ਇਨਸਾਨ ਭਾਵੁਕ ਹੋ ਜਾਂਦਾ ਹੈ ਰਾਤ ਦਾ ਸਮਾਂ ਸੀ ਜਦੋਂ ਅਸੀਂ ਸਾਰੇ ਰਲਕੇ ਸਮਾਨ ਵਗੈਰਾ ਇੱਕਠਾ ਕਰ ਰਹੇ ਸੀ ਤਾਂ ਇਵੇ ਲੱਗ ਰਿਹਾ ਸੀ ਕਿ ਘਰ ਦੀਆਂ ਕੰਧਾਂ ਨੂੰ ਵੀ ਜਿਵੇਂ ਪਤਾ ਲੱਗ ਗਿਆ ਸੀ ਕਿ ਸਾਡੇ ਮਾਲਕ ਸਾਡੇ ਤੋ ਕੁੱਝ ਲਕੋ ਰਹੇ ਹੋਣ ਪਿੰਡ ਛੱਡਣ ਬਾਰੇ ਅਸੀ ਕੋਈ ਬਹੁਤਾ ਰੋਲਾ ਨਹੀਂ ਸੀ ਪਾਇਆ
ਸਾਨੂੰ ਡਰ ਸੀ ਕੇ ਜੇਕਰ ਗੁਆਂਢੀਆਂ ਨੂੰ ਦੱਸਿਆ ਤਾਂ ਪਿੰਡ ਨਾ ਛੱਡਕੇ ਜਾਣ ਲਈ ਜ਼ੋਰ ਪਾਉਣਗੇ ਜਿਸ ਕਾਰਨ ਸਾਨੂੰ ਪਿੰਡ ਛੱਡਣ ਸਮੇਂ ਮੁਸਕਿਲ ਆਉਣੀ ਸੀ ਇਸ ਲਈ ਮੈਂ ਬੇਬੇ ਬਾਪੂ ਨੂੰ ਵੀ ਦੋ ਦਿਨ ਪਹਿਲਾ ਹੀ ਸਹਿਰ ਕਿਸੇ ਰਿਸਤੇਦਾਰ ਘਰੇ ਛੱਡ ਆਇਆ ਸੀ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜੇਕਰ ਘਰ ਛੱਡਣ ਸਮੇ ਉਹ ਭਾਵੁੂਕ ਹੋ ਗਏ ਤਾਂ ਉਹਨਾਂ ਨੂੰ ਸਾਂਭਣਾ ਅੋਖਾ ਹੋ ਜਾਵੇਗਾ ਪਰ ਸਾਡੇ ਗੁਆਂਢੀ ਬਾਪੂ ਦਿਆਲੇ ਅਤੇ ਉਸ ਦੀ ਘਰਵਾਲੀ ਸੀਤੋ ਨੂੰ ਪਤਾ ਨਹੀਂ ਕਿੱਥੋਂ ਸੂਹ ਮਿਲ ਗਈ
ਉਹ ਰਾਤ ਵੇਲੇ ਹੀ ਸਾਡੇ ਘਰ ਆ ਬੈਠੇ ਸੀਤੋ ਬੇਬੇ ਮੇਰੇ ਗਲ੍ਹ ਲੱਗ ਰੋਣ ਲੱਗ ਪਈ ਕਿ ਅਸੀ ਦੋਵੇ ਜੀਅ ਤੁਹਾਡੇ ਸਹਾਰੇ ਦਿਨ ਕੱਟਦੇ ਸੀ ਅਤੇ ਤੁਹਾਡੇ ਬਜ਼ੁਰਗਾਂ ਨਾਲ ਦੁੱਖ-ਸੁੱਖ ਸਾਂਝਾ ਕਰ ਲਂੈਦੇ ਸੀ ਹੁਣ ਸਾਨੂੰ ਕਿਹਨੇ ਪੁੱਛਣਾ ਹੈ ਦਿਆਲੇ ਬਾਪੂ ਦੀਆਂ ਦੋ ਧੀਆਂ ਹੀ ਸਨ ਜ਼ੋ ਕਿ ਵਿਆਹ ਮਗਰੋਂ ਆਪਣੇ ਸੁਹਰੇ ਘਰ ਸੁੱਖ-ਸਾਦੀ ਰਹਿ ਰਹੀਆਂ ਸਨ ਜਿਸ ਕਾਰਨ ਉਹ ਦੋਵਂੇ-ਜੀਅ ਇਕੱਲੇ ਰਹਿ ਗਏ ਸੀ ਮੈਂ ਦਿਲਾਸਾਂ ਦਿੰਦਿਆਂ ਕਿਹਾ ਕਿ ਬੇਬੇ ਹੌਂਸਲਾ ਰੱਖ ਅਸੀਂ ਸਾਰੇ ਤੈਨੂੰ ਅਤੇ ਬਾਪੂ ਨੂੰ ਮਿਲਣ ਲਈ ਆਇਆ ਕਰਾਗੇ ਨਾਲੇ ਪਿੰਡ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ ਕੁੱਝ ਮਜਬੂਰੀਆ ਮਜਬੂਰ ਕਰ ਦਿੰਦੀਆਂ ਹਨ
ਮੈਂ ਲੰਮਾ ਹੋਕਾ ਲੈ ਕੇ ਕਿਹਾ ਦਿਆਲੇ ਬਾਪੂ ਨੇ ਜਾਣ ਲੱਗੇ ਇੱਕ ਨਸੀਹਤ ਵੀ ਦਿੱਤੀ ਸੀ ਕਿ ਪੁੱਤਰਾਂ ਸ਼ਹਿਰ ’ਚ ਚਾਦਰ ਵੇਖਕੇ ਪੈਰ ਪਸਾਰਿਓਂ ਪਿੰਡਾਂ ਵਿੱਚ ਤਾਂ ਇੱਕ ਦੂਜੇ ਦਾ ਸੋ ਪਰਦਾ ਹੁੰਦਾ ਸੁਣਿਆ ਸ਼ਹਿਰ ਵਿੱਚ ਦੁੱਧ ਦੇ ਨਾਲ ਨਾਲ ਪਾਣੀ ਵੀ ਮੁੱਲ ਮਿਲਦਾ ਹੈ ਉਹ ਸਾਰੀ ਰਾਤ ਬਚੈਨੀ ਵਿੱਚ ਲੰਘ ਗਈ ਅਤੇ ਨੀਂਦ ਨਾ ਆਈ ਸਵੇਰੇ ਛੇ ਵੱਜਦੇ ਸਾਰ ਬੱਚੇ ਬੱਸ ਵਿੱਚ ਚੜਾਏ ਸਮਾਨ ਕਿਰਾਏ ਦੀ ਟਰਾਲੀ ਵਿੱਚ ਲੱਦਿਆ ਅਤੇ ਆਪਣਾ ਚੇਤਕ ਟਰਾਲੀ ਦੇ ਪਿੱਛੇ ਲਾ ਲਿਆ ਪਿੰਡ ਤਂੋ ਬਾਹਰ ਨਿਕਲਦੇ ਇੱਕ ਪਲ ਲਈ ਲੱਗਿਆ ਕਿ ਜਿਵੇਂ ਕੋਈ ਗੁਨਾਹ ਕਰਕੇ ਜਾ ਰਿਹਾ ਹੋਵਾ ਅਤੇ ਪਿੰਡ ਦੀਆਂ ਗਲੀਆਂ ਲਾਹਨਤਾਂ ਪਾ ਰਹੀਆਂ ਹੋਣ ਕਿ ਸਾਡੇ ਵਿੱਚ ਖੇਡਣ ਦਾ ਮੁੱਲ ਤਾਂ ਮੋੜਦਾ ਜਾ ਇਹ ਸੋਚਾ ਸੋਚਦਾ ਹੋਇਆ
ਅੱਜ ਫੇਰ ਮੈਂ ਆਪਣੇ ਘਰ ਮੂਹਰੇ ਖੜਾ ਸੀ ਘਰ ਵੱਲ ਵੇਖਿਆ ਤਾ ਇੰਝ ਲੱਗਾ ਜਿਵੇ ਸਮੇਂ ਦੇ ਨਾਲ ਇਹ ਵੀ ਆਪਣਾ ਬੁਢਾਪਾ ਹੰਡਾ ਰਿਹਾ ਹੋਵੇ ਘਰ ਵਿੱਚ ਪਈਆਂ ਤਰੇੜਾਂ ਇੰਝ ਲੱਗ ਰਹੀਆਂ ਸਨ ਜਿਵਂੇ ਕਿਸੇ ਬਜ਼ੁਰਗ ਦੇ ਮੂੰਹ ’ਤੇ ਝੁਰੜੀਆਂ ਪਈਆਂ ਹੋਣ ਇੱਕ ਪਲ ਲਈ ਮੈਨੂੰ ਲੱਗਿਆ ਕਿ ਜਿਵੇ ਮੇਰੇ ਘਰ ਮੈਨੂੰ ਕਹਿ ਰਿਹਾ ਹੋਵੇ ਕਿ ਤੂੰ ਤਾ ਸਹਿਰ ਜਾਕੇ ਮੈਨੂੰ ਭੁੱਲ ਹੀ ਗਿਆ ਸੀ ਮੇਰਾ ਤਾਂ ਤੇਰੇ ਕੋਲ ਸ਼ਹਿਰ ਆਉਣਾ ਮਜਬੂਰੀ ਸੀ ਪਰ ਤੂੰ ਤਾਂ ਮੇਰੇ ਕੋਲ ਆ ਸਕਦਾ ਸੀ ਅੱਜ ਜਿੰਦਗੀ ਵਿੱਚ ਪਹਿਲੀ ਵਾਰ ਇੰਝ ਲੱਗਾ ਜਿਵੇ ਕੋਈ ਬੇਜਾਨ ਚੀਜ ਗੱਲਾਂ ਕਰਦੀ ਹੋਵੇ ਬੱਸ ਸਮਝਣ ਦੀ ਲੋੜ ਸੀ ਮੇਰੀਆਂ ਅੱਖਾਂ ਭਰ ਆਈਆਂ ਮਂੈ ਕਿਨ੍ਹਾਂ ਚਿਰ ਹੀ ਉਥੇ ਖੜਾ ਸੋਚਦਾ ਰਿਹਾ ਕਿ ਜੇ ਮਂੈ ਵੀ ਇਸ ਨੂੰ ਆਪਣਾ ਦਰਦ ਸਮਝਾ ਸਕਦਾ ਭਾਵੇ ਮਜਬੂਰੀਆਂ ਸਾਨੂੰ ਜਿੱਥੇ ਮਰਜ਼ੀ ਲੈ ਜਾਣ ਪਰ ਪਿੰਡਾਂ ਵਾਲਿਆਂ ਨੂੰ ਆਪਣੇ ਪਿੰਡ ਭੁੱਲਣੇ ਬਹੁਤ ਔਖੇ ਹਨ
ਸੰਪਰਕ :-
98788-22777
ਦਵਿੰਦਰ ਰਿੰਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.