ਜਦੋਂ ਇਰਾਦਾ ਪੱਕਾ ਹੋਵੇ

ਜਦੋਂ ਇਰਾਦਾ ਪੱਕਾ ਹੋਵੇ

ਮੈਕਸਿਮ ਗੋਰਕੀ ਦੇ ਪਿਤਾ ਬਹੁਤ ਹੀ ਗੁੱਸੇ  ਵਾਲੇ ਸਨ ਆਪਸ ‘ਚ ਗੱਲਬਾਤ ਕਰਦੇ-ਕਰਦੇ ਉਹ ਗੋਰਕੀ ਨੂੰ ਕੁੱਟ ਦਿੰਦੇ ਸਨ ਗੋਰਕੀ ਪੜ੍ਹਨਾ ਚਾਹੁੰਦਾ ਸੀ ਪਰੰਤੂ ਉਸਦੇ ਪਿਤਾ ਉਸਨੂੰ ਹਰ ਸਮੇਂ ਕੰਮ ‘ਚ ਹੀ ਲਾਈ ਰੱਖਣਾ ਚਾਹੁੰਦੇ ਸਨ, ਤਾਂ ਕਿ ਉਹ ਪੜ੍ਹਨ ‘ਚ ਪੈਸਾ ਬਰਬਾਦ ਨਾ ਕਰੇ ਗੋਰਕੀ ਕੁਝ ਸਮੇਂ ਤੱਕ ਤਾਂ ਸਾਰਾ ਕੁਝ ਸਹਿਣ ਕਰਦਾ ਰਿਹਾ ਉਸਦੀ ਪੜ੍ਹਨ ਦੀ ਇੱਛਾ ਦਿਨੋਂ-ਦਿਨ ਵਧਦੀ ਗਈ ਪਰੰਤੂ ਨਾਲ ਹੀ ਪਿਤਾ ਜੀ ਦੇ ਕੁੱਟਣ ਦਾ ਡਰ ਵੀ ਰਹਿੰਦਾ ਸੀ ਅਜਿਹੇ ‘ਚ ਗੋਰਕੀ ਨੇ ਇੱਕ ਤਰਕੀਬ ਕੱਢੀ ਉਨ੍ਹਾਂ ਨੇ ਇੱਕ ਕਬਾੜੀਏ ਦੀ ਦੁਕਾਨ ‘ਤੇ ਨੌਕਰੀ ਕਰ ਲਈ ਕਬਾੜੀਏ ਦੀ ਦੁਕਾਨ ‘ਤੇ ਹਜ਼ਾਰਾਂ ਪੁਸਤਕਾਂ ਆਉਂਦੀਆਂ ਤਾਂ ਉਹ ਖਾਲੀ ਸਮੇਂ ‘ਚ ਚਾਰ ਪੁਸਤਕਾਂ ਲੈ ਕੇ ਪੜ੍ਹਨ ਬੈਠ ਜਾਂਦਾ ਇਸ ਕੰਮ ‘ਚ ਪਿਤਾ ਜੀ ਦਾ ਪੈਸਾ ਵੀ ਨਹੀਂ ਲੱਗ ਰਿਹਾ ਸੀ ਪਰੰਤੂ ਗੋਰਕੀ ਦੀ ਸਮਝ ‘ਚ ਕੁਝ ਵੀ ਨਾ ਆਉਂਦਾ ਪਰ ਜਿਸ ਦਾ ਇਰਾਦਾ  ਪੱਕਾ ਹੋਵੇ, ਉਹ ਕਿੱਥੇ ਚੁੱਪ ਬੈਠ ਸਕਦਾ ਹੈ

ਗੋਰਕੀ ਨੂੰ ਜੋ ਸਮਝ ਨਾ ਆਉਂਦਾ ਤਾਂ ਉਹ ਕਬਾੜੀਏ ਮਾਲਕ ਤੋਂ ਜਾਂ ਫਿਰ ਦੁਕਾਨ ‘ਤੇ ਆਉਣ ਵਾਲੇ ਗ੍ਰਾਹਕਾਂ ਤੋਂ ਪੁੱਛ ਲੈਂਦਾ ਹੌਲੀ-ਹੌਲੀ ਉਸ ਨੂੰ ਅੱਖਰਾਂ ਦਾ, ਫਿਰ ਸ਼ਬਦਾਂ ਦਾ ਤੇ ਅੰਤ ‘ਚ ਅਰਥਾਂ ਦਾ ਗਿਆਨ ਵੀ ਹੋ ਗਿਆ ਉਸ ਨੇ ਆਪਣੇ ਵਿਚਾਰ ਇੱਕ ਸਮਾਚਾਰ ਪੱਤਰ ‘ਚ ਛਪਣ ਲਈ ਭੇਜੇ ਸੰਪਾਦਕ ਤੋਂ ਵਧਾਈ ਪੱਤਰ ਮਿਲਣ ‘ਤੇ ਉਹ ਨਵੇਂ ਉਤਸ਼ਾਹ ਨਾਲ ਲਿਖਣ ਦੇ ਕੰਮ ‘ਚ ਲੱਗ ਗਿਆ ਜਾਣਦੇ ਹੋ, ਇਸਦਾ ਕੀ ਨਤੀਜਾ ਨਿੱਕਲਿਆ? ਕਬਾੜੀਏ ਦੀ ਦੁਕਾਨ ‘ਤੇ ਨੌਕਰੀ ਕਰਨ ਵਾਲੇ ਉਸ ਨੌਜਵਾਨ ਨੇ ਇੱਕ ਪੁਸਤਕ ‘ਮਾਂ’ ਨਾਂਅ ਨਾਲ ਲਿਖ ਦਿੱਤੀ ਜੋ ਸੰਸਾਰ ਦੀਆਂ ਸਰਵਸ੍ਰੇਸ਼ਠ ਪੁਸਤਕਾਂ ‘ਚੋਂ ਇੱਕ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.