ਜਦੋਂ ਕੋਰੋਨਾ ਗਿਆ ਹੀ ਨਹੀਂ, ਤਾਂ ਵਾਪਸੀ ਕਿਵੇਂ !

Corona

ਜਦੋਂ ਕੋਰੋਨਾ ਗਿਆ ਹੀ ਨਹੀਂ, ਤਾਂ ਵਾਪਸੀ ਕਿਵੇਂ !

ਦੇਸ਼ ‘ਚ ਦੀਵਾਲੀ ਤੋਂ ਬਾਅਦ ਕੋਰੋਨਾ ਇੱਕ ਵਾਰ ਫ਼ਿਰ ਤੇਜ਼ੀ ਨਾਲ ਵਧ ਰਿਹਾ ਹੈ ਸਥਿਤੀ ਨੂੰ ਦੇਖਦੇ ਹੋਏ ਰਾਜਾਂ ਨੇ ਪਾਬੰਦੀ ਵੀ ਲਾਉਣੀ ਸ਼ੁਰੂ ਕਰ ਦਿੱਤੀ ਹੈ ਬੀਤੀ 20 ਨਵੰਬਰ ਤੋਂ ਗੁਜਰਾਤ ਦਾ ਅਹਿਮਦਾਬਾਦ ਪਹਿਲਾ ਅਜਿਹਾ ਸ਼ਹਿਰ ਬਣਿਆ ਜਿੱਥੇ ਰਾਤ ਦਾ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹਾਲਾਂਕਿ ਇਹ ਐਲਾਨ 23 ਨਵੰਬਰ ਤੱਕ ਲਈ ਹੀ ਸੀ ਮੱਧ ਪ੍ਰਦੇਸ਼ ਦੇ 5 ਜਿਲ੍ਹਿਆਂ ‘ਚ ਰਾਤ ਦਾ ਕਰਫ਼ਿਊ ਅਤੇ ਰਾਜਸਥਾਨ ‘ਚ ਧਾਰਾ 144 ਨਾਲ ਕੁਝ ਜਿਲ੍ਹਿਆਂ ਹ’ਚ ਰਾਤ ਦਾ ਕਰਫ਼ਿਊ ਦੇਖਿਆ ਜਾ ਸਕਦਾ ਹੈ

ਹਰਿਆਣਾ ਸਰਕਾਰ ਨੇ ਪਿਛਲੇ ਮਹੀਨੇ ਸਕੂਲ ਖੋਲ੍ਹਣ ਦਾ ਜੋ ਫੈਸਲਾ ਕੀਤਾ ਸੀ ਹੁਣ ਕਈ ਸਕੂਲਾਂ ‘ਚ ਕੋਰੋਨਾ ਧਮਾਕੇ ਨੂੰ ਦੇਖਦਿਆਂ 30 ਨਵੰਬਰ ਤੱਕ ਸੂਬੇ ਦੇ ਸਾਰੇ ਸਕੂਲ ਬੰਦ ਹਨ ਮੁੰਬਈ ‘ਚ ਸਕੂਲ 31 ਦਸੰਬਰ ਤੱਕ ਬੰਦ ਕਰ ਦਿੱਤੇ ਹਨ ਉਥੇ ਕੋਰੋਨਾ ਦੀ ਦੂਜੀ ਤੇ ਤੀਜੀ ਲਹਿਰ ਦੀ ਮਾਰ ‘ਚ ਇੱਕ ਵਾਰ ਫ਼ਿਰ ਭਾਰਤ ਆ ਗਿਆ ਹੈ ਦਿੱਲੀ ਦੀ ਸਥਿਤੀ ਪਹਿਲਾਂ ਦੀ ਤੁਲਨਾ ‘ਚ ਹੋਰ ਭਿਆਨਕ ਹੈ ਪੀੜਤ ਲੋਕਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ ਅਤੇ ਮੌਤ ਦਾ ਅੰਕੜਾ ਵੀ ਇੱਥੇ ਡਰਾਉਣ ਵਾਲਾ ਦੇਖਿਆ ਜਾ ਸਕਦਾ ਹੈ

ਦਿੱਲੀ ਦੇ ਮੁੱਖ  ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਦੌਰਾਨ ਬਜਾਰਾਂ ‘ਚ ਲੋਕਾਂ ਦੀ ਲਾਪਰਵਾਹੀ ਨੂੰ ਜਿੰਮੇਵਾਰ ਮੰਨਿਆ ਹੈ ਕਿਉਂਕਿ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਲੋਕਾਂ ਨੇ ਨਹੀਂ ਕੀਤਾ ਇੱਕ ਪਾਸੇ ਜਿੱਥੇ ਭਾਰਤ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ‘ਚ ਘਾਟ ਦੇਖੀ ਜਾ ਰਹੀ ਹੈ ਉਥੇ ਦਿੱਲੀ ਸਮੇਤ ਕੁਝ ਰਾਜਾਂ  ‘ਚ ਇਸ ‘ਚ ਇਜਾਫ਼ਾ ਹੋਣਾ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ ਅੰਕੜੇ ਦੱਸਦੇ ਹਨ ਕਿ ਭਾਰਤ ‘ਚ ਪ੍ਰਤੀਦਿਨ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੱਕ ਪਹੁੰਚ ਗਈ ਸੀ ਜੋ ਹੁਣ ਘਟ ਕੇ ਅੱਧੇ ਤੋਂ ਵੀ ਘੱਟ ਹੈ ਪਰ ਮੌਜ਼ੂਦਾ ਸਮੇਂ ‘ਚ ਕੋਰੋਨਾ ਦੀ ਜੋ ਲਹਿਰ ਆਈ ਹੈ ਉਹ ਅੰਕੜਿਆਂ ‘ਚ ਇਜਾਫ਼ਾ ਕਰ ਰਹੀ ਹੈ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਕੋਰੋਨਾ ਘਟ ਰਿਹਾ ਸੀ ਨਾ ਕਿ ਖ਼ਤਮ ਹੋ ਰਿਹਾ ਸੀ ਇਸ ਗਿਰਾਵਟ ਨੂੰ ਲੋਕਾਂ ਨੇ ਖਾਤਮਾ ਸਮਝਣ ਦੀ ਜੋ ਗਲਤੀ ਕੀਤੀ ਇÂ ਉਸ ਦੀ ਕੀਮਤ ਹੈ

ਲਾਪਰਵਾਹੀ ਕਾਰਨ ਕੋਰੋਨਾ ਦੀ ਦਰ ‘ਚ ਜੋ ਵਾਧਾ ਆਇਆ ਹੈ ਉਹ ਇਸ ਕਹਾਵਤ ‘ਤੇ ਜ਼ੋਰ ਦੇ ਰਿਹਾ ਹੈ ਕਿ ‘ਆ ਬੈਲ ਮੁਝੇ ਮਾਰ’ ਮੂੰਹ ‘ਤੇ ਮਾਸਕ ਅਤੇ ਦੋ ਗਜ਼ ਦੀ ਦੂਰੀ ਲੋਕ ਮਾਨਸਿਕਤਾ ‘ਤੇ ਸਮੇਂ ਦੇ ਨਾਲ ਕਿਉਂ ਭਾਰੀ ਪੈਣ ਲੱਗੀ ਇਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਤਿਉਹਾਰੀ ਸੀਜਨ ‘ਚ ਜੋ ਲਾਪਰਵਾਹੀ ਹੋਈ 25 ਮਾਰਚ ਤੋਂ ਜਾਰੀ ਲਾਕਡਾਊਨ ਅਤੇ ਲਗਾਤਾਰ ਜਾਰੀ ਕੋਰੋਨਾ ਦੀ ਲੜਾਈ ‘ਚ ਲੋਕਾਂ ਦਾ ਜੀਵਨ ਸੰਘਰਸ਼ ਇਸ ਕਦਰ ਵਧ ਗਿਆ ਕਿ ਕੋਰੋਨਾ ਨੂੰ ਮਾਤ ਦੇਂਦੇ-ਦੇਂਦੇ ਮੌਤ ਦੀ ਵੱਲ ਖਿੱਚਦਾ ਗਿਆ ਇਸ ਦੇ ਪਿੱਛ ਵੱਡੀ ਵਜ੍ਹਾ ਜ਼ਰੂਰਤਾਂ ਦੀ ਪੂਰਤੀ ‘ਚ ਲਾਪਰਵਾਹੀ ਦਾ ਹੋਣਾ ਹੈ

ਇੰਡੀਆ ਗੇਟ ‘ਤੇ ਭੀੜ ਹੋਵੇ ਜਾਂ ਚਾਂਦਨੀ ਚੌਂਕ ‘ਤੇ ਖਰੀਦਦਾਰੀ ਫ਼ਿਰ ਵਿਆਹ, ਬਰਾਤ, ਤਿਉਹਾਰਾਂ ‘ਚ ਕੀਤੀ ਗਈ ਲਾਪਰਵਾਹੀ ਅਤੇ ਦੀਵਾਲੀ ‘ਚ ਹੋਈ ਘੋਰ ਲਾਪਰਵਾਹੀ ਕੋਰੋਨਾ ਨੂੰ ਮੁਖ਼ਰ ਹੋਣ ਦਾ ਮੌਕਾ ਦੇ ਦਿੱਤਾ ਪਹਾੜੀ ਰਾਜ ਉਤਰਾਖੰਡ ਵੀ ਕੋਰੋਨਾ ਦੇ ਮਾਮਲੇ ‘ਚ ਕਾਫ਼ੀ ਸੰਭਲ ਗਿਆ ਸੀ ਪਰ ਇਨੀਂ ਦਿਨੀਂ ਹਾਲਾਤ ਇੱਥੇ ਵੀ ਭਾਰੀ ਵਾਧੇ ਨਾਲ ਸਾਸ਼ਨ-ਪ੍ਰਸ਼ਾਸਨ ਲਈ ਨਵੀਂ ਕਸਰਤ ਬਣਾ ਰਹੇ ਹਨ ਪੁਲਿਸ ਮਾਸਕ ਨਾ ਪਹਿਨਣ ਵਾਲਿਆਂ ਦੇ ਚਾਲਾਨ ਕੱਟ ਰਹੀ ਹੈ ਅਤੇ ਜ਼ਰੂਰਤ ਪੈਣ ‘ਤੇ ਬਲ ਪ੍ਰਯੋਗ ਵੀ ਕਰ ਰਹੀ ਹੈ ਜੁਰਮਾਨੇ ਦੀ ਰਾਸ਼ੀ ਵੀ ਵਧਾ ਦਿੱਤੀ ਹੈ ਪਰ ਕੋਰੋਨਾ ਦਾ ਇਨ੍ਹਾਂ ਸਭ ਨਾਲ ਕੀ ਲੈਣਾ ਦੇਣਾ, ਸਮਝਣਾ ਤਾਂ ਜਨਤਾ ਨੇ ਹੈ ਉਂਜ ਜਨਤਾ ਵੀ ਕੀ ਕਰੇ ਰੁਜ਼ਗਾਰ ਤੋਂ ਲੈ ਕੇ ਤਮਾਮ ਕਾਰੋਬਾਰ ਖੁੱਸ ਗਏ ਹਨ ਪਾਈ ਪਾਈ ਦੀ ਮੋਹਤਾਜ਼ ਜਨਤਾ ਜੀਵਨ ਸੰਘਰਸ਼ ‘ਚ ਅਜਿਹੀ ਉਲਝੀ ਹੈ ਕਿ ਉਸ ਨੂੰ ਕੋਰੋਨਾ ਤੋਂ ਵੱਡੀ ਉਸ ਦੀ ਖੁਦ ਦੀ ਸਮੱਸਿਆ ਹੋ ਗਈ ਹੈ

ਸਵਾਲ ਹੈ ਕਿ ਕੋਰੋਨਾ ਵਾਪਸ ਗਿਆ ਸੀ ਜਾਂ ਵਾਪਸੀ ਕੀਤੀ ਹੈ ਵਿਗਿਆਨੀ ਪਹਿਲਾਂ ਹੀ ਇਸ ਗੱਲ ਦੀ ਚਿੰਤਾ ਪ੍ਰਗਟ ਕਰ ਚੁੱਕੇ ਹਨ ਕਿ ਸਰਦੀਆਂ ਦੇ ਮੌਸਮ ‘ਚ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ੀ ਆ ਸਕਦੀ ਹੈ ਨੀਤੀ ਕਮਿਸ਼ਨ ਦੀ ਇੱਕ ਰਿਪੋਰਟ ‘ਚ ਵੀ ਇਹ ਜਿਕਰ ਸੀ ਕਿ ਸਰਦੀਆਂ ‘ਚ ਕੋਰੋਨਾ ਖਤਰਨਾਕ ਹੋ ਸਕਦਾ ਹੈ ਇਹ ਤਮਾਤ ਸ਼ੱਕ ਵਧੇ ਹੋਏ ਕੇਸਾਂ ਨੂੰ ਦੇਖਦਿਆਂ ਹੋਏ ਸਹੀ ਸਾਬਤ ਹੋ ਰਹੇ ਹਨ  ਦੁਨੀਆ ਪਹਿਲਾਂ ਵੀ ਕੋਰੋਨਾ ਨੂੰ ਮੰਨਣ ਲਈ ਤਿਆਰ ਨਹੀਂ ਸੀ ਅਤੇ ਹੁਣ ਇੱਕ ਵਾਰ ਫਿਰ ਅਚਾਨਕ ਇਸ ਪਲਟਵਾਰ ‘ਤੇ ਵੀ ਕੁਝ ਖਾਸ ਤਿਆਰ ਨਹੀਂ ਦਿਖਾਈ ਦਿੰਦੀ ਫਰਾਂਸ ‘ਚ ਅਕਤੂਬਰ ਦੇ ਆਖ਼ਰ ‘ਚ ਆਈ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਹੈਲਥ ਐਮਰਜੰਸੀ ਲਾਈ ਗਈ

ਫਰਾਂਸ ‘ਚ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਬ੍ਰਿਟੇਨ ‘ਚ ਵੀ ਫਰਾਂਸ ‘ਚ ਲੋਕਾਂ ਦੀ ਐਂਟਰੀ ‘ਤੇ ਬੈਨ ਲਾ ਦਿੱਤਾ ਗਿਆ ਕੇਵਲ ਓਹੀ ਆ ਸਕਦੇ ਹਨ ਜਿਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਜ਼ਰੂਰੀ ਦਸਤਾਵੇਜ ਰੱਖ ਹੋਣਗੇ ਜਰਮਨੀ ‘ਚ ਵੀ ਇੱਕ ਵਾਰ ਫਿਰ ਦੇਸ਼ਪੱਧਰੀ ਲਾਕਡਾਊਨ ਲਾ ਦਿੱਤਾ ਗਿਆ ਹਾਲਾਂਕਿ ਫਰਾਂਸ ਅਤੇ ਜਰਮਨੀ ‘ਚ ਬ੍ਰਿਟੇਨ ਦੀ ਤੁਲਨਾ ‘ਚ ਹਰ ਦਿਨ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਹੈ

ਜਿਕਰਯਗ ਹੈ ਕਿ ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਕਾਰਨ ਲਾਈ ਗਈ ਪਾਬੰਦੀ ਨੂੰ ਸਖ਼ਤ ਕਰਨ ਦਾ ਨਿਰਦੇਸ਼ ਜਾਰੀ ਕੀਤਾ ਸੀ ਇਸ ‘ਚ ਕੋਈ ਦੋ ਰਾਇ ਨਹੀਂ ਕਿ ਕੋਰੋਨਾ ਦੇ ਵਾਧੇ ਨਾਲ ਅਰਥਵਿਵਸਥਾ ਇੱਕ ਵਾਰ ਫ਼ਿਰ ਭੂਚਾਲ ਦਾ ਸ਼ਿਕਾਰ ਹੋਵੇਗੀ ਯੂਰਪ ‘ਚ ਕੋਰੋਨਾ ਸੰਕਟ ਦੇ ਦੁਬਾਰਾ ਉਭਾਰ ਦੌਰਾਨ ਉਕਤ ਤਮਾਮ ਦੇਸ਼ਾਂ ਤੋਂ ਇਲਾਵਾ ਅਮੀਰ, ਸਲੋਵਾਕੀਆ, ਰੋਮਾਨੀਆ, ਚੈਕ ਗਣਰਾਜ ਆਦਿ ਸਾਰਿਆਂ ‘ਚ ਸਖਤਾਈ ਇੱਕ ਵਾਰ ਫ਼ਿਰ ਦੇਖੀ ਜਾ ਸਕਦੀ ਹੈ

ਹੈਰਾਨੀ ਇਹ ਵੀ ਹੈ ਕਿ ਅਮਰੀਕਾ ‘ਚ ਅਜਿਹੀ ਵੀ ਘਟਨਾ ਸਾਹਮਣੇ ਆਈ ਹੈ ਕਿ ਕੋਰੋਨਾ ਦੁਬਾਰਾ ਵੀ ਹੋਇਆ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੋ ਲੋਕ ਕੋਰੋਨਾ ਵਾਇਰਸ ਤੋਂ ਠੀਕ ਵੀ ਹੋ ਗਏ ਹਨ ਉਨ੍ਹਾਂ ਨੂੰ ਸੋਸ਼ਲ ਡਿਸਟੈਂਟਿੰਗ, ਮਾਸਕ ਅਤੇ ਹੱਥ ਧੋਣ ਵਰਗੀਆਂ ਸੇਧਾਂ ਦਾ ਪਾਲਣ ਕਰਨਾ ਚਾਹੀਦਾ ਹੈ ਹੋ ਸਕਦਾ ਹੈ ਕਿ ਇਸ ਗਲਤਫ਼ਹਿਮੀ ਨਾਲ ਵੀ ਕੋਰੋਨਾ ਦੀ ਗਿਣਤੀ ਵਧੀ ਹੋਵੇ ਕਿ ਜਿਸ ਨੂੰ ਇਹ ਵਾਇਰਸ ਹੋ ਗਿਆ ਉਸ ਨੂੰ ਦੁਬਾਰਾ ਨਾ ਤਾਂ ਹੋਵੇਗਾ ਅਤੇ ਨਾ ਹੀ ਉਹ ਕਿਸੇ ਲਈ ਖ਼ਤਰਾ ਹੈ ਇਹ ਵੀ ਯਕੀਨੀ ਤੌਰ ‘ਤੇ ਕਹਿਣਾ ਸ਼ਾਇਦ ਮੁਸ਼ਕਿਲ ਹੈ ਕਿ ਜੋ ਬਚਾਅ ਦੇ ਤਰੀਕੇ ਦੱਸੇ ਗਏ ਹਨ ਉਹ ਬਿਲਕੁਲ ਦਰੁਸਤ ਹਨ

ਵਿਗਿਆਨੀ ਕੋਰੋਨਾ ਵਾਇਰਸ ਅਤੇ ਉਸ ਦੀ ਇਮਿਊਨਿਟੀ ਨੂੰ ਲੈ ਕੇ ਹੁਣ ਵੀ ਸਪੱਸ਼ਟ ਨਹੀਂ ਹੈ ਕੀ ਹਰ ਕੋਈ ਵਾਇਰਸ ਤੋਂ ਬਾਅਦ ਇਮਊਨ ਹੋ ਸਕਦਾ ਹੈ ਜੇਕਰ ਹੋ ਵੀ ਸਕਦਾ ਹੈ ਤਾਂ ਕਦੋਂ ਤੱਕ ਇਮਯੂਨ ਬਣਿਆ ਰਹੇਗਾ ਹਾਲੇ ਇਸ ਦਾ ਕੋਈ ਖਾਸ ਨਤੀਜਾ ਆਇਆ ਨਹੀਂ ਫ਼ਿਲਹਾਲ ਦੁਨੀਆ ਕੋਰੋਨਾ ਨਾਲ ਨਿਪਟਣ ਲਈ ਆਪਣੇ ਆਪਣੇ ਢੰਗ ਹੈ ਮਾਸਕ, ਸਰੀਰਕ ਦੂਰੀ ਅਤੇ ਨਮਸਤੇ ਦੀ  ਸੰਸਕ੍ਰਿਤੀ ਪੂਰੀ ਦੁਨੀਆ ‘ਚ ਫੈਲੀ ਹੈ ਫ਼ਿਰ ਵੀ ਕੋਰੋਨਾ ਫੈਲ ਰਿਹਾ ਹੈ ਹਾਲੇ ਵੀ ਕੋਰੋਨਾ ਨੂੰ ਲੈ ਕੇ ਕੋਈ ਟੀਕਾ ਨਹੀਂ ਆਇਆ ਹੈ

ਹਾਲਾਂਕਿ ਰੂਸ, ਬ੍ਰਿਟੇਨ, ਅਮਰੀਕਾ ਸਮੇਤ ਕਈ ਦੇਸ਼ ਇਸ ਦਾ ਦਾਅਵਾ ਕਰ ਰਹੇ ਹਨ ਭਾਰਤ ‘ਚ ਵੀ ਇਸ ਦੀ ਜਾਂਚ ਜਾਰੀ ਹੈ ‘ ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ ਦਾ ਨਾਅਰਾ ਬੁਲੰਦਾ ਹੈ ਇਸ ਦੇ ਬਾਵਜੂਦ ਇਸ ਦੇ ਅਜਿਹੇ ਸਲੋਗਨ ਇੱਕ ਸੀਮਾ ਤੋਂ ਬਾਅਦ ਕਾਰਗਰ ਦਿਖਾਈ ਨਹੀਂ’ ਦੇ ਰਹੇ ਹਨ ਮਨੋਵਿਗਿਆਨਕ ਤੌਰ ‘ਤੇ ਸ਼ਾਇਦ ਲੋਕ ਇਹ ਮੰਨ ਬੈਠੇ ਸਨ ਕਿ ਕੋਰੋਨਾ ਦੇਸ਼ ‘ਚੋਂ ਚਲਾ ਗਿਆ ਜਾਂ ਖ਼ਤਮ ਹੋਣ ਦੇ ਕੰਢੇ ‘ਤੇ ਹੈ ਜਦੋਂ ਕਿ ਉਸ ਦੀ ਭਿਆਨਕ ਸਥਿਤੀ ਇਹ ਦੱਸਦੀ ਹੈ ਕਿ ਉਹ ਗਿਆ ਹੀ ਨਹੀਂ ਸੀ ਜ਼ਾਹਿਰ ਹੈ ਕਿ ਇਹ ਘੋਰ ਲਾਪਰਵਾਹੀ ਦਾ ਨਤੀਜਾ ਹੈ ਸਪੱਸ਼ਟ ਹੈ ਕਿ ਕੋਰੋਨਾ ਨੂੰ ਉਦੋਂ ਤੱਕ ਗਿਆ ਹੋਇਆ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਇੱਕ ਵੀ ਪੀੜਤ ਦੇਸ਼ ‘ਚ ਨਾ ਹੋਵੇ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.