ਸਰਚ ਇੰਜਣ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਤੇ ਕਿਵੇਂ ਹੋਂਦ ’ਚ ਆਇਆ?

What is a search engine

ਅਸੀਂ ਇੰਟਰਨੈੱਟ ’ਤੇ ਕੁਝ ਲੱਭਣ ਲਈ ਸਰਚ ਇੰਜਣ ਦੀ ਵਰਤੋਂ ਕਰਦੇ ਹਾਂ ਕੀ ਅਸੀਂ ਇਹ ਜਾਣਦੇ ਹਾਂ ਕਿ ਸਰਚ ਇੰਜਣ ਹੈ ਕੀ? ਇਹ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਵੇਂ ਹੋਂਦ ਵਿੱਚ ਆਇਆ??ਆਓ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰੀਏ। ਸਰਚ ਇੰਜਣ ਇੱਕ ਸਾਫਟਵੇਅਰ ਪ੍ਰੋਗਰਾਮ ਹੈ ਜੋ ਯੂਜ਼ਰ ਵੱਲੋਂ ਲੱਭੇ ਗਏ ਵਾਕੰਸ਼ਾਂ ਅਤੇ ਕੀਵਰਡਸ ਦੇ ਆਧਾਰ ’ਤੇ ਜਾਣਕਾਰੀ ਯੂਜ਼ਰ ਨੂੰ ਇੰਟਰਨੈੱਟ ਤੋਂ ਲੱਭ ਕੇ ਦਿੰਦਾ ਹੈ।

ਸਰਚ ਇੰਜਣ ਇੰਟਰਨੈੱਟ ਤੋਂ ਜਾਣਕਾਰੀ ਲੱਭਣ ਲਈ ਵੈੱਬ ਕ੍ਰਾਲਿੰਗ ਤਕਨੀਕ ਦੀ ਵਰਤੋਂ ਕਰਦਾ ਹੈ। ਵੈੱਬ ਕ੍ਰਾਲਰ ਵੱਲੋਂ ਇੰਟਰਨੈੱਟ ਤੋਂ ਵੈੱਬ ਪੇਜ਼ਾਂ ਨੂੰ ਲੱਭ ਕੇ, ਉਨ੍ਹਾਂ ਦੀ ਸਮੀਖਿਆ ਕਰਕੇ, ਉਨ੍ਹਾਂ ਨੂੰ ਸ਼੍ਰੇਣੀਬੱਧ ਕਰਕੇ, ਉਨ੍ਹਾਂ ’ਤੇ ਇੰਡੈਕਸ ਲਾਇਆ ਜਾਂਦਾ ਹੈ। ਜਦੋਂ ਵੀ ਅਸੀਂ ਸਰਚ ਇੰਜਣ ’ਤੇ ਕੁਝ ਲੱਭਦੇ ਹਾਂ ਤਾਂ ਸਰਚ ਇੰਜਣ ਇੰਡੈਕਸ ਕੀਤੇ ਇਨ੍ਹਾਂ ਵੈੱਬ ਪੇਜ਼ਾਂ ਵਿੱਚੋਂ ਸਾਡੇ ਵੱਲੋਂ ਲੱਭੇ ਗਏ ਵਾਕੰਸ਼ਾਂ ਅਤੇ ਕੀਵਰਡਸ ਦੇ ਅਧਾਰ ’ਤੇ ਡਾਟੇ ਨੂੰ ਲੱਭਦਾ ਹੈ ਤੇ ਸਾਡੇ ਵੱਲੋਂ ਲੱਭੇ ਡਾਟੇ ਦੇ ਨਾਲ ਮੇਲ ਖਾਣ ਵਾਲੇ ਵੈੱਬ ਪੇਜ਼ਾਂ ਦੀ ਸੂਚੀ ਸਾਨੂੰ ਪ੍ਰਦਰਸ਼ਿਤ ਕਰਦਾ ਹੈ। ਸਰਚ ਇੰਜਣ ਵੱਲੋਂ ਪ੍ਰਦਰਸ਼ਿਤ ਕੀਤੀ ਵੈੱਬ ਪੇਜ਼ਾਂ ਦੀ ਸੂਚੀ ਨੂੰ ਸਰਚ ਇੰਜਣ ਪੇਜ ਰਿਜਲਟ ਕਿਹਾ ਜਾਂਦਾ ਹੈ।

ਸਰਚ ਇੰਜਣ ਕਿਵੇਂ ਹੋਂਦ ’ਚ ਆਇਆ? What is a search engine?

ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰਚ ਇੰਜਣ ਕਿਵੇਂ ਹੋਂਦ ਵਿੱਚ ਆਇਆ? ਆਓ! ਇਸ ਨੂੰ ਜਾਣੀਏ ਸਰਚ ਇੰਜਣ ਦਾ ਮੱੁਢ 1990 ਦੇ ਦਹਾਕੇ ਤੋਂ ਪਹਿਲਾਂ 1945 ਵਿੱਚ ਵੈਨੇਵਰ ਬੁਸ਼ ਦੇ ਲੇਖ ‘ਜਿਵੇਂ ਅਸੀਂ ਸੋਚ ਸਕਦੇ ਹਾਂ’ ਦੇ ਨਾਲ ਬੱਝ ਚੱੁਕਾ ਸੀ। ਆਪਣੇ ਇਸ ਲੇਖ ਵਿੱਚ ਵੈਨੇਵਰ ਬੁਸ਼ ਨੇ ਆਧੁਨਿਕ ਹਾਈਪਰਲਿੰਕਸ ਦੇ ਉਲਟ ਨਾ ਜੁੜੀਆਂ ਐਨੋਟੇਸ਼ਨਾਂ ਦੇ ਨਾਲ ਖੋਜ ਦੀਆਂ ਲਾਇਬ੍ਰੇਰੀਆਂ ਦੀ ਕਲਪਨਾ ਕੀਤੀ ਸੀ। ਵੈਨੇਵਰ ਬੁਸ਼ ਵੱਲੋਂ ਆਪਣੇ ਲੇਖ ਵਿੱਚ ਪੇਸ਼ ਕੀਤੀਆਂ ਲਿੰਕ ਵਿਸ਼ਲੇਸ਼ਣ ਦੀਆਂ ਹਾਈਪਰ ਖੋਜ ਤੇ ਪੇਜ ਰੈਂਕ ਐਲਗੋਰਿਦਮਾਂ ਸਰਚ ਇੰਜਣਾਂ ਦਾ ਮਹਤਵਪੂਰਨ ਹਿੱਸਾ ਬਣ ਗਈਆਂ।

1990 ਵਿੱਚ ਪਹਿਲਾ ਸਰਚ ਇੰਜਣ ਆਰਚੀ ਐਲਨ ਐਮਟੇਜ ਵੱਲੋਂ ਬਣਾਇਆ ਗਿਆ ਸੀ। ਆਰਚੀ ਸਰਚ ਇੰਜਣ ਜਨਤਕ ਕਣਟ ਸਰਵਰਾਂ ’ਤੇ ਪਈਆਂ ਫਾਈਲਾਂ ਨੂੰ ਇੰਡੈਕਸ ਕਰਦਾ ਸੀ ਤਾਂ ਕਿ ਉਹ ਉਨ੍ਹਾਂ ਨੂੰ ਸੌਖੇ ਤਰੀਕੇ ਨਾਲ ਲੱਭ ਸਕੇ ਇਸ ਲਈ ਉਹ ਣਯਫ਼ਗ਼ਯੁ ਪ੍ਰੋਟੋਕੋਲ ਦੀ ਵਰਤੋਂ ਕਰਦਾ ਸੀ। 1991 ਵਿੱਚ ਵਲਰਡ ਵਾਈਡ ਵੈੱਬ ਦੇ ਨਿਰਮਾਤਾ ਟਿਮ ਬਰਨਰਸ ਲੀ ਨੇ ਵੈੱਬਸਾਈਟਾਂ ਦੇ ਤਡਛ ਲੱਭਣ ਲਈ ਵਰਚੁਅਲ ਲਾਇਬ੍ਰੇਰੀ ਬਣਾਈ। 1993 ਵਿੱਚ ਜੋਨਾਥਨ ਫਲੈਚਰ ਨੇ ਜੰਪ ਸਟੇਸ਼ਨ ਨਾਂਅ ਦਾ ਸਰਚ ਇੰਜਣ ਬਣਾਇਆ। ਇਹ ਸਰਚ ਇੰਜਣ ਵੈੱਬ ਪੇਜ ਦਾ ਸਿਰਲੇਖ ਅਤੇ ਹੈਡਰ ਇਕੱਠੇ ਦਿਖਾਉਂਦਾ ਸੀ।

ਸਰਚ ਇੰਜਣ ਕਿਵੇਂ ਕੰਮ ਕਰਦਾ ਹੈ? What is a search engine?

1994 ਵਿੱਚ ਡੇਵਿਡ ਫਿਲੋ ਤੇ ਜੈਰੀ ਯਾਂਗ ਨੇ ਯਾਹੂ ਸਰਚ ਬਣਾਇਆ ਇਹ ਇੰਟਰਨੈੱਟ ’ਤੇ ਉਪਲੱਬਧ ਵੈੱਬ ਪੇਜ਼ਾਂ ਦਾ ਇਕੱਠ ਸੀ। ਇਸਦੇ ਵਿੱਚ ਤਡਛ ਦੇ ਮਨੁੱਖ ਵੱਲੋਂ ਬਣਾਏ ਵਰਣਨ ਸ਼ਾਮਲ ਸਨ। ਜਾਣਕਾਰੀ ਵਾਲੀਆਂ ਵੈੱਬਸਾਈਟਾਂ ਇਸ ਦੇ ਵਿੱਚ ਮੁਫਤ ਵਿੱਚ ਜੋੜੀਆਂ ਜਾ ਸਕਦੀਆਂ ਹਨ ਪਰ ਵਪਾਰਕ ਵੈੱਬਸਾਈਟਾਂ ਲਈ ਭੁਗਤਾਨ ਕਰਨਾ ਪੈਂਦਾ ਸੀ।

1994 ਵਿੱਚ ਹੀ ਮਾਈਕਲ ਲੋਰੇਨ ਨੇ ਲਾਇਕੋਸ ਸਰਚ ਇੰਜਣ ਬਣਾਇਆ ਸੀ। 1996 ਵਿੱਚ ਲੈਰੀ ਪੇਜ ਤੇ ਸਰਗੇਈ ਬਿ੍ਰਨ ਨੇ ਬੈਕਰਬ ਨਾਂਅ ਦਾ ਸਰਚ ਇੰਜਣ ਬਣਾਇਆ ਸੀ। ਇਸ ਵਿੱਚ ਵੈੱਬਸਾਈਟਾਂ ਨੂੰ ਰੈਂਕ ਦੇਣ ਲਈ ਬੈਕਲਿੰਕਸ ਦੀ ਵਰਤੋਂ ਕੀਤੀ ਗਈ ਸੀ। ਬੈਕਲਿੰਕਸ ਤੁਹਾਨੂੰ ਇਹ ਦਿਖਾਉਂਦੇ ਕਿ ਕਿਵੇਂ ਇੱਕ ਵੈੱਬਸਾਈਟ ਕਿਸੇ ਹੋਰ ਵੈੱਬਸਾਈਟ ਦੇ ਨਾਲ ਲਿੰਕ ਕਰਦੀ ਹੈ ਇਸ ਨੂੰ ਇੱਕ ਵੋਟ ਵਜੋਂ ਗਿਣਿਆ ਜਾਂਦਾ ਹੈ।

1998 ਵਿੱਚ ਸਰਚ ਇੰਜਣ ਲਾਂਚ ਕੀਤਾ ਗਿਆ What is a search engine?

1998 ਵਿੱਚ ਗੂਗਲ ਕੰਪਨੀ ਵੱਲੋਂ ਆਪਣਾ ਸਰਚ ਇੰਜਣ ਲਾਂਚ ਕੀਤਾ ਗਿਆ। 2000 ਵਿੱਚ ਟੀਓਮਾ ਸਰਚ ਇੰਜਣ ਜਾਰੀ ਕੀਤਾ ਗਿਆ। 2004 ਵਿੱਚ ਮਾਈਕ੍ਰੋਸਾਫਟ ਕੰਪਨੀ ਨੇ ਆਪਣਾ ਸਰਚ ਇੰਜਣ ਜਢਝ ਜਾਰੀ ਕੀਤਾ। 2007 ਵਿੱਚ ਗੂਗਲ ਕੰਪਨੀ ਵੱਲੋਂ ਆਪਣੇ ਸਰਚ ਇੰਜਣ ਵਿੱਚ ਯੂਨੀਵਰਸਲ ਖੋਜ ਦੀ ਵਿਸ਼ੇਸ਼ਤਾ ਜੋੜੀ ਗਈ ਜਿਸ ਨੇ ਯੂਜ਼ਰ ਨੂੰ ਖਬਰਾਂ, ਵੀਡੀਓ, ਤਸਵੀਰਾਂ ਆਦਿ ਲੱਭਣ ਵਿੱਚ ਸਹਾਇਤਾ ਕੀਤੀ। 2009 ਵਿੱਚ ਮਾਈਕ੍ਰੋਸਾਫਟ ਕੰਪਨੀ ਨੇ ਆਪਣੇ ਸਰਚ ਇੰਜਣ ਜਢਝ ਦਾ ਨਾਂਅ ਬਦਲਕੇ ੲੜਗ਼ਲ ਰੱਖ ਦਿਤਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਰਚ ਇੰਜਣ ਲਗਾਤਾਰ ਵਿਕਾਸ ਦਾ ਨਤੀਜਾ ਹੈ ਤੇ ਇਹ ਵਿਕਾਸ ਹੁਣ ਵੀ ਜਾਰੀ ਹੈ।

ਅੰਮਿ੍ਰਤਬੀਰ ਸਿੰਘ
ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ