Happy Wedding Anniversary: (ਰਾਜ ਸਿੰਗਲਾ) ਲਹਿਰਾਗਾਗਾ। ਅੱਜ ਦੇ ਦੌਰ ’ਚ ਜਿੱਥੇ ਲੋਕ ਆਪਣਾ ਜਨਮ ਦਿਨ,ਯਾਰ-ਦੋਸਤਾਂ ਦਾ ਜਨਮਦਿਨ ਜਾਂ ਆਪਣੇ ਵਿਆਹ ਦੀ ਵਰ੍ਹੇਗੰਢ, ਹਰ ਅਜਿਹੇ ਪ੍ਰੋਗਰਾਮਾਂ ’ਚ ਕਲੱਬਾਂ, ਰੈਸਟੋਰੈਂਟਾਂ ’ਚ ਪਾਰਟੀ ਰਾਹੀਂ ਨਾਲ ਫਜ਼ੂਲ ਖਰਚੀ ਕਰਕੇ ਮਨਾਉਂਦੇ ਹਨ। ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਹਮੇਸ਼ਾ ਪਰਹਿਤ ਪਰਮਾਰਥ ਦੇ 167 ਮਾਨਵਤਾ ਭਲਾਈ ਕਾਰਜ ਕਰਨ ਲਈ ਤਿਆਰ ਰਹਿੰਦੇ ਹਨ। ਇਹਨਾਂ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ ਲਹਿਰਾਗਾਗਾ ਤੋਂ ਸੱਚ ਕਹੂੰ ਦੇ ਪੱਤਰਕਾਰ ਰਾਜ ਸਿੰਗਲਾ ਅਤੇ ਉਨਾਂ ਦੀ ਧਰਮ ਪਤਨੀ ਗੁਰਪ੍ਰੀਤ ਸਿੰਗਲਾ ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ’ਤੇ ਵਾਤਾਵਰਨ ਸੁਰੱਖਿਆ ਲਈ ਪੌਦੇ ਲਗਾਏ।
ਇਹ ਵੀ ਪੜ੍ਹੋ: Permanent Treatment Of Cervical: ਪੂਜਨੀਕ ਗੁਰੂ ਜੀ ਨੇ ਦੱਸਿਆ ਸਰਵਾਈਕਲ ਦਾ ਪੱਕਾ ਇਲਾਜ
ਦੱਸੇ ਦੇਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ਤੁਸੀਂ ਕੋਈ ਵੀ ਤਿਊਹਾਰ ਜਿਵੇਂ ਜਨਮਦਿਨ ਜਾਂ ਵਰ੍ਹੇਗੰਢ ਆਦਿ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੋਏ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੇ ਹੋ ਤਾਂ ਤੁਹਾਡੀਆਂ ਖੁਸ਼ੀਆਂ ਕਈ ਗੁਣਾ ਵੱਧ ਜਾਂਦੀਆਂ ਹਨ। Happy Wedding Anniversary