ਅੰਬਾਲਾ ਦੇ ਮੁਲਾਣਾ ਦੇ ਐੱਮਐੱਮ ਹਸਪਤਾਲ ਵਿੱਚ ਪਹਿਲੀ ਸਰਜਰੀ ਹੋਈ ਸਫ਼ਲ, ਦੋ ਸਰਜਰੀਆਂ ਹੋਣੀਆਂ ਬਾਕੀ
- 2014 ’ਚ ਪਿਤਾ ਦੀ ਹੋ ਚੁੱਕੀ ਮੌਤ, ਮਾਂ ਨੇ ਵੀ ਛੱਡਿਆ ਬੱਚਿਆਂ ਦਾ ਸਾਥ
ਕਰਨਾਲ (ਵਿਜੇ ਸ਼ਰਮਾ)। ਕਹਿੰਦੇ ਹਨ ਕਿ ਜਦੋਂ ਮਾਸੂਮ ਬੱਚੇ ਦੇ ਸਿਰ ਤੋਂ ਮਾਪਿਆਂ ਦਾ ਪਰਛਾਵਾਂ ਉੱਠਦਾ ਹੈ ਤਾਂ ਉਸ ਦੀ ਜ਼ਿੰਦਗੀ ਪਹਾੜ ਵਰਗੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਗਰੀਬੀ, ਲਾਚਾਰੀ, ਬਦਕਿਸਮਤੀ ਦਾ ਪ੍ਰਭਾਵ ਉਸ ਨੂੰ ਹੋਰ ਤੋੜ ਦਿੰਦਾ ਹੈ। ਜਿਸ ਉਮਰ ਵਿੱਚ ਮਾਪਿਆਂ ਦੇ ਪਿਆਰ ਅਤੇ ਹੱਥਾਂ ਵਿੱਚ ਖਿਡੌਣੇ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਹ ਹੱਥ ਅੱਜ ਕਿਸੇ ਸਹਾਰੇ ਦੀ ਤਲਾਸ਼ ਵਿੱਚ ਹਨ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਕਰੋੜਾਂ ਦੀ ਇਸ ਅਬਾਦੀ ਵਿੱਚ ਕੋਈ ਵਿਰਲਾ ਹੀ ਹੈ ਜੋ ਕਿਸੇ ਦਾ ਦਰਦ ਮਹਿਸੂਸ ਕਰਦਾ ਹੈ। (Welfare Work)
ਪ੍ਰਾਕਸੀਮਲ ਹਾਈਪੋ ਸਪੇਡੀਆਸ ਬਿਮਾਰੀ ਤੋਂ ਪੀੜਤ ਬੱਚੇ ਦਾ ਡੇਰਾ ਸ਼ਰਧਾਲੂਆਂ ਨੇ ਸ਼ੁਰੂ ਕਰਵਾਇਆ ਇਲਾਜ | Welfare Work
ਅੱਜ ‘ਸੱਚ ਕਹੂੰ’ ਤੁਹਾਨੂੰ ਅਜਿਹੇ ਹੀ 13 ਸਾਲ ਦੇ ਮਾਸੂਮ ਅਨਾਥ ਬੱਚੇ ਅਨੁਸ ਕੁਮਾਰ ਦੇ ਦਰਦ ਬਾਰੇ ਦੱਸਣ ਜਾ ਰਿਹਾ ਹਾਂ, ਜਿਸ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਸੀਐੱਮ ਸਿਟੀ ਜ਼ਿਲ੍ਹਾ ਕਰਨਾਲ ਦੇ ਬਿਆਨਾ ਬਲਾਕ ਦੇ ਪਿੰਡ ਹਿਨੋਰੀ ਦੇ ਰਹਿਣ ਵਾਲੇ ਅਨੂਸ਼ ਕੁਮਾਰ ਦੇ ਪਿਤਾ ਵੇਦਪਾਲ ਦੀ 2014 ਵਿੱਚ ਗੰਭੀਰ ਬਿਮਾਰੀ ਕਾਰਨ ਇਲਾਜ ਨਾ ਹੋਣ ਕਾਰਨ ਪੀਜੀਆਈ ਵਿੱਚ ਮੌਤ ਹੋ ਗਈ ਸੀ। ਦੋ ਛੋਟੀਆਂ ਭੈਣਾਂ ਦਾ ਇਕਲੌਤਾ ਭਰਾ ਵੀ ਬਚਪਨ ਤੋਂ ਹੀ ਗੰਭੀਰ ਬਿਮਾਰੀ ਤੋਂ ਪੀੜਤ ਸੀ। ਅਜਿਹੇ ’ਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਮਾਂ ਰੀਨਾ ਦੇਵੀ ਵੀ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਗਈ।
ਬਲਾਕ ਬਿਆਨਾ ਦੀ ਸਾਧ-ਸੰਗਤ ਚੁੱਕ ਰਹੀ ਸਾਰਾ ਖਰਚਾ | Welfare Work
ਜਾਣਕਾਰੀ ਦਿੰਦਿਆਂ ਹਰਿਆਣਾ ਦੇ 85 ਮੈਂਬਰ ਸੁਖਵਿੰਦਰ ਇੰਸਾਂ, 85 ਮੈਂਬਰ ਸੁਭਾਸ਼ ਇੰਸਾਂ, ਤੰਨੁਜ ਇੰਸਾਂ ਅਤੇ ਪ੍ਰਦੀਪ ਇੰਸਾਂ ਨੇ ਦੱਸਿਆ ਕਿ ਇਸ ਬੱਚੇ ਨੂੰ ਇਲਾਜ ਲਈ ਅੱੈਮਐੱਮ ਹਸਪਤਾਲ ਮੁਲਾਣਾ, ਅੰਬਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਬੱਚੇ ਦੀ ਪਹਿਲੀ ਸਰਜਰੀ ਹੋਈ ਹੈ, ਜਦੋਂਕਿ ਦੋ ਸਰਜਰੀਆਂ ਹੋਣੀਆਂ ਬਾਕੀ ਹਨ।
ਬੱਚੇ ਦੇ ਇਲਾਜ ਦਾ ਸਾਰਾ ਖਰਚਾ, ਜੋ ਕਿ ਤਿੰਨ ਲੱਖ ਰੁਪਏ ਤੋਂ ਵੱਧ ਹੈ, ਜ਼ਿਲ੍ਹਾ ਕਰਨਾਲ ਦੇ ਬਲਾਕ ਬਿਆਨਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਲੋੜਵੰਦਾਂ ਦੀ ਮੱਦਦ ਕਰਨ ਦਾ ਸਿੱਖਿਆ ਦਿੱਤੀ ਹੈ ਜਿਸ ਦੇ ਚੱਲਦਿਆਂ ਅਸੀਂ ਹੀ ਨਹੀਂ, ਸਗੋਂ ਦੁਨੀਆਂ ਭਰ ਵਿੱਚ ਡੇਰਾ ਸੱਚਾ ਸੌਦਾ ਦੇ 6.5 ਕਰੋੜ ਤੋਂ ਵੱਧ ਸ਼ਰਧਾਲੂ ਮਾਨਵਤਾ ਅਤੇ ਇਨਸਾਨੀਅਤ ਦੀ ਸੇਵਾ ਵਿੱਚ ਦਿਨ-ਰਾਤ ਲੱਗੇ ਹੋਏ ਹਨ।
ਪ੍ਰਾਕਸੀਮਲ ਹਾਈਪੋ ਸਪੇਡੀਆਸਿਸ ਬਿਮਾਰੀ ਤੋਂ ਪੀੜਤ ਹੈ ਬੱਚਾ
ਬੱਚੇ ਦਾ ਜਨਮ ਹੀ ਪ੍ਰਾਕਸੀਮਲ ਹਾਈਪੋ ਸਪੇਡੀਆਸਿਸ ਬਿਮਾਰੀ ਨਾਲ ਹੋਇਆ ਸੀ। ਇਹ ਬਿਮਾਰੀ ਪਿਸ਼ਾਬ ਨਾਲੀ ਨਾਲ ਸਬੰਧਿਤ ਹੈ। ਜਿਸ ਦੀ ਸਰਜਰੀ ’ਤੇ ਡਾਕਟਰਾਂ ਨੇ ਲੱਖਾਂ ਦਾ ਖਰਚਾ ਦੱਸਿਆ ਸੀ। ਇਸ ਅਨਾਥ ਬੱਚੇ ਦਾ ਇੱਕੋ-ਇੱਕ ਸਹਾਰਾ ਸੀ, 80 ਸਾਲਾਂ ਦੀ ਦਾਦੀ ਫੁੱਲੋ ਦੇਵੀ। ਜਿਨ੍ਹਾਂ ਦੀ ਪੈਨਸ਼ਨ ਨਾਲ ਇਨ੍ਹਾਂ ਬੱਚਿਆਂ ਦਾ ਪੇਟ ਪਾਲਿਆ ਜਾ ਰਿਹਾ ਸੀ। ਅਜਿਹੇ ’ਚ ਦੁੱਖ-ਤਕਲੀਫ਼ਾਂ ਨਾਲ ਤੜਫ ਰਹੇ 13 ਸਾਲ ਦੇ ਇਸ ਮਾਸੂਮ ਦਾ ਇਲਾਜ ਕਰਵਾਉਣਾ ਬਹੁਤ ਔਖਾ ਸੀ।