Malout News: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸੈਂਕੜੇ ਲੋੜਵੰਦਾਂ ਨੂੰ ਵੰਡੇ ਗਰਮ ਕਪੜੇ
- ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਾਨਵਤਾ ਭਲਾਈ ਕਾਰਜ ਆਰੰਭੇ ਜਾਣਗੇ : ਜਿੰਮੇਵਾਰ | Malout News
Malout News: ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿਚ ਸਹਿਯੋਗ ਕਰਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਲੋੜਵੰਦਾਂ ਦੇ ਦੁੱਖ ਦਰਦ ਨੂੰ ਆਪਣਾ ਸਮਝ ਕੇ ਮਾਨਵਤਾ ਭਲਾਈ ਕਾਰਜਾਂ ਵਿਚ ਅੱਗੇ ਵਧ ਰਹੀ ਹੈ। ਇਸੇ ਕੜੀ ਤਹਿਤ ਮਲੋਟ ਦੇ ਜੋਨ 6 ਦੀ ਸਾਧ-ਸੰਗਤ ਨੇ ਲੋੜਵੰਦਾਂ ਨੂੰ ਗਰਮ ਕੱਪੜੇ ਵੰਡ ਕੇ ਮਾਨਵਤਾ ਦੀ ਸੇਵਾ ਵਿਚ ਸਹਿਯੋਗ ਕੀਤਾ।
Read Also : Body Donation: ਬਲਾਕ ਸੁਨਾਮ ਦੇ ਲੱਖਾ ਸਿੰਘ ਇੰਸਾਂ ਹੋਏ ਸਰੀਰਦਾਨੀਆਂ ‘ਚ ਸ਼ਾਮਲ
ਜਾਣਕਾਰੀ ਦਿੰਦੇ ਹੋਏ 85 ਮੈਂਬਰ ਪੰਜਾਬ ਰਿੰਕੂ ਇੰਸਾਂ, ਸਤੀਸ਼ ਹਾਂਡਾ ਇੰਸਾਂ, ਸਤਵੰਤ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜੋਨ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਨੇ ਦਸਿਆ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚੋਂ 118ਵੇਂ ਭਲਾਈ ਕਾਰਜ ਕਲਾਥ ਬੈਂਕ ਵਿਚੋਂ ਸੰਦੀਪ ਨਗਰ ਅਤੇ ਪਿੰਡ ਦਾਨੇਵਾਲਾ ਵਿਚ ਰਹਿੰਦੇ ਲੋੜਵੰਦਾਂ ਨੂੰ 642 ਗਰਮ ਕੱਪੜੇ ਅਤੇ ਬੂਟ ਵੰਡੇ ਗਏ ਹਨ, ਜਿਨ੍ਹਾਂ ਵਿਚ 110 ਟੋਪੀਆਂ, 50 ਗਰਮ ਸਾਲ, 15 ਗਰਮ ਸੂਟ, 41 ਗਰਮ ਪਜਾਮੀਆਂ, 25 ਗਰਮ ਪਜਾਮੇ, 246 ਜੋੜੇ ਜੁਰਾਬਾਂ, 50 ਗਰਮ ਟੀ ਸ਼ਰਟਾਂ, 12 ਪੈਟਾਂ, 93 ਜੋੜੀਆਂ ਔਰਤਾਂ ਅਤੇ ਬੱਚਿਆਂ ਦੇ ਬੂਟ ਵੰਡੇ ਗਏ ਹਨ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਾਨਵਤਾ ਭਲਾਈ ਕਾਰਜ ਕੀਤੇ ਜਾਣਗੇ।
Malout News
ਇਸ ਮੌਕੇ ਜੋਨ 6 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਧਰਮਵੀਰ ਇੰਸਾਂ, ਗਗਨ ਇੰਸਾਂ, ਸੋਨੂੰ ਮਿਗਲਾਨੀ ਇੰਸਾਂ, ਗੁਰਿੰਦਰ ਇੰਸਾਂ, ਸੁਖਦਰਸ਼ਨ ਸਿੰਘ ਦੀਪੂ ਇੰਸਾਂ, ਨਗਮਾ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਕਮਲ ਇੰਸਾਂ, ਰਜਨੀ ਇੰਸਾਂ, ਸੁਮਨ ਇੰਸਾਂ, ਊਸ਼ਾ ਇੰਸਾਂ ਅਤੇ ਗੁੱਡੀ ਇੰਸਾਂ ਮੌਜੂਦ ਸਨ। ਇਸ ਮੌਕੇ ਸੇਵਾਦਾਰ ਦੀਪਕ ਮੱਕੜ ਇੰਸਾਂ, ਮੁਖਤਿਆਰ ਸਿੰਘ ਇੰਸਾਂ, ਸੁਖਵਿੰਦਰ ਸਿੰਘ ਇੰਸਾਂ, ਚੰਦਰ ਮੋਹਨ ਸੇਠੀ ਇੰਸਾਂ, ਕੁਲਦੀਪ ਸਿੰਘ ਇੰਸਾਂ, ਨਵਦੀਪ ਇੰਸਾਂ, ਯੋਗੇਸ਼ ਇੰਸਾਂ, ਸੁਰੇਸ਼ ਇੰਸਾਂ, ਰਾਮ ਕਿਸ਼ਨ ਇੰਸਾਂ, ਜੁਬਿਨ ਇੰਸਾਂ, ਅਤੁਲ ਇੰਸਾਂ, ਅਰੁਣ ਇੰਸਾਂ, ਲਵਿਸ਼ ਇੰਸਾਂ, ਅਨਮੋਲ ਇੰਸਾਂ, ਸੰਦੀਪ ਇੰਸਾਂ ਵੀਰੂ, ਬੀਰਜ ਇੰਸਾਂ, ਰਾਮ ਸੇਵਕ ਇੰਸਾਂ, ਕੁਲਦੀਪ ਇੰਸਾਂ, ਪ੍ਰਦੀਪ ਇੰਸਾਂ, ਪੂਜਾ ਇੰਸਾਂ, ਸਰੋਜ ਇੰਸਾਂ, ਆਸ਼ਾ ਇੰਸਾਂ, ਮੂਰਤੀ ਇੰਸਾਂ, ਸੁਨੀਤਾ ਇੰਸਾਂ, ਸਾਵਿਤਰੀ ਇੰਸਾਂ, ਸਤਿਆ ਇੰਸਾਂ ਚਰਨਜੀਤ ਇੰਸਾਂ, ਸੰਜੋਲੀ ਇੰਸਾਂ ਸੁਨੀਤਾ ਗੁਪਤਾ ਇੰਸਾਂ ਅਤੇ ਸਮਾਲਤੀ ਇੰਸਾਂ ਆਦਿ ਮੌਜੂਦ ਸਨ।
ਅਵਤਾਰ ਮਹੀਨੇ ਦੇ 15 ਦਿਨ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਰਹੇ ਸਮਰਪਿਤ | Malout News
- ਬਲਾਕ ਮਲੋਟ ਦੀ ਸਾਧ ਸੰਗਤ ਨੇ ਪਵਿੱਤਰ ਅਵਤਾਰ ਮਹੀਨੇ ਦੇ 15 ਦਿਨ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਹੇ। ਵਰਨਣਯੋਗ ਹੈ ਕਿ 3 ਜਨਵਰੀ ਨੂੰ ਜੋਨ 4 ਦੇ ਸੇਵਾਦਾਰ ਅਸ਼ੋਕ ਗਰੋਵਰ ਅਤੇ ਪਰਿਵਾਰ ਵਲੋਂ ਆਪਣੇ ਪਿਤਾ ਸੱਚਖੰਡਵਾਸੀ ਸ਼੍ਰੀ ਰਾਮ ਪ੍ਰਕਾਸ਼ ਗਰੋਵਰ ਦੀ ਯਾਦ ਵਿਚ 160 ਬੱਚਿਆਂ ਨੂੰ ਟੋਪੀਆਂ ਅਤੇ ਜੁਰਾਬਾਂ ਵੰਡੀਆਂ ਗਈਆਂ।
- 8 ਜਨਵਰੀ ਨੂੰ ਸੰਨੀ ਚਕਤੀ ਅਤੇ ਪ੍ਰਵੀਨ ਚਕਤੀ ਨੇ ਆਪਣੇ ਪੁੱਤਰ ਸੁਖਲੀਨ ਚਕਤੀ ਦੀ ਯਾਦ ਵਿੱਚ 11 ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਅਤੇ ਕੰਬਲ ਵੰਡੇ ਗਏ।
- 11 ਜਨਵਰੀ ਨੂੰ ਜੋਨ 2 ਦੀ ਸਾਧ-ਸੰਗਤ ਨੇ ਝੁੱਗੀ ਝੌਂਪੜੀਆਂ ‘ਚ ਰਹਿੰਦੇ ਲੋੜਵੰਦ ਲੋਕਾਂ ਨੂੰ ਕੜਾਕੇ ਦੀ ਠੰਢ ਦੌਰਾਨ 500 ਦੇ ਕਰੀਬ ਗਰਮ ਕੱਪੜੇ ਵੰਡੇ ਗਏ।
ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰਹਿੰਦੀ ਹੈ : 85 ਮੈਂਬਰ ਪੰਜਾਬ
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰਹਿੰਦੀ ਹੈ ਜੋ ਕਿ ਸ਼ਲਾਘਾਯੋਗ ਹੈ।