Welfare Work: ਮਲੋਟ (ਮਨੋਜ)। ਬੀਤੇ ਦਿਨੀਂ ਰਮੇਸ਼ ਕੁਮਾਰ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਨਵੀਆਂ ਮੈਡੀਕਲ ਖਜਾਂ ਲਈ ਦਾਨ ਕੀਤਾ ਸੀ। ਸੱਚਖੰਡਵਾਸੀ ਸਰੀਰਦਾਨੀ ਰਮੇਸ਼ ਕੁਮਾਰ ਇੰਸਾਂ ਨਮਿੱਤ ਨਾਮ ਚਰਚਾ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਹੋਈ ਇਸ ਵਿੱਚ ਰਿਸ਼ਤੇਦਾਰਾਂ, ਸਾਧ-ਸੰਗਤ ਤੇ ਪਤਵੰਤਿਆਂ ਨੇ ਸ਼ਿਰਕਤ ਕਰਕੇ ਰਮੇਸ਼ ਕੁਮਾਰ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪਰਿਵਾਰ ਵੱਲੋਂ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ।
Read Also : Welfare Work: ਬਲਾਕ ਨਾਭਾ ਦੇ ਛੇਵੇਂ ਸਰੀਰ ਦਾਨੀ ਬਣੇ ਰਾਜੇਸ਼ ਕੁਮਾਰ ਇੰਸਾਂ
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ ਤੇ ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ’ਚੋਂ ਅਨਮੋਲ ਬਚਨ ਵੀ ਪੜ੍ਹੇ ਗਏ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ’ਚੋਂ ਸੰਤੋਸ਼ ਰਾਣੀ ਇੰਸਾਂ, ਅਨੀਤਾ ਰਾਣੀ, ਸ਼ੈਲੀ ਰਾਣੀ, ਆਸ਼ਾ ਰਾਣੀ, ਤਾਰਾ, ਅੰਜੂ ਰਾਣੀ, ਸਵਿੱਤਰਾ, ਅਸ਼ੋਕ ਕੁਮਾਰ, ਵਿਜੈ ਕੁਮਾਰ, ਅਮਿਤ ਕੁਮਾਰ, ਬ੍ਰਿਜ ਲਾਲ, ਜਗਮਾਲ, ਰੋਸ਼ਨ ਲਾਲ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਰਾਹੁਲ ਇੰਸਾਂ, Welfare Work
ਬਲਰਾਜ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ’ਚ ਸਾਧ-ਸੰਗਤ ਮੌਜੂਦ ਸੀ। ਜ਼ਿਕਰਯੋਗ ਹੈ ਕਿ ਰਮੇਸ਼ ਕੁਮਾਰ ਇੰਸਾਂ ਨਿਵਾਸੀ ਦਾਨੇਵਾਲਾ (ਮਲੋਟ) ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਉਨ੍ਹਾਂ ਦਾ ਮ੍ਰਿਤਕ ਸਰੀਰ ਨਵੀਆਂ ਡਾਕਟਰੀ ਖੋਜਾਂ ਲਈ ਐਸਜੀਆਰਆਰ ਇੰਸਟੀਚਿਊਟ ਆਫ਼ ਮੈਡੀਕਲ ਐਂਡ ਹੈਲਥ ਸਾਇੰਸਿਜ਼, ਮਹੰਤ ਇੰਦਰੇਸ਼ ਹਸਪਤਾਲ, ਪਟੇਲ ਨਗਰ, ਦੇਹਰਾਦੂਨ ਨੂੰ ਦਾਨ ਕੀਤਾ ਸੀ।