Imd Alert: ਹਿਸਾਰ (ਸੰਦੀਪ ਸਿੰਘਮਾਰ)। ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਸੋਮਵਾਰ ਤੋਂ ਉੱਤਰ ਪੱਛਮੀ ਭਾਰਤ ’ਚ ਲੂ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਦੇ ਆਸਾਰ ਹਨ। ਆਈਐੱਮਡੀ ਅਨੁਸਾਰ 10-12 ਜੂਨ ਤੱਕ ਪੂਰਬ ਉੱਤਰ ਮੱਧ ਪ੍ਰਦੇਸ਼, ਝਰਖੰਡ, ਬਿਹਾਰ, ਗੰਗਈ ਪੱਛਮੀ ਬੰਗਾਲ ਦੇ ਵੱਖ ਵੱਖ ਹਿੱਸਿਆਂ ’ਚ ਲੂ ਚੱਲਣ ਦੀ ਸੰਭਾਵਨਾਂ ਹੈ। ਜਦੋਂਕਿ 10-12 ਜੂਨ ਦੌਰਾਨ ਓੜੀਸ਼, ਪੰਜਾਬ, ਹਰਿਆਣਾ 10-12 ਜੂਨ ਦੌਰਾਨ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ, ਬਾਲਿਟੀਸਤਾਨ, ਮੁਜੱਫਰਾਬਾਦ ਤੇ ਹਿਮਾਚਲ ਪ੍ਰਦੇਸ਼ ’ਚ ਲੂ ਦੀ ਸਥਿਤੀ ਰਹੇਗੀ। (weather update today)
Also Read : ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਲੱਗੀ ਭਿਆਨਕ ਅੱਗ
ਆਈਐੱਮਡੀ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਪੂਰਬ ਤੇ ਪੂਰਬ ਮੱਧ ਭਾਰਤ, ਉੱਤਰ ਪ੍ਰਦੇਸ਼ ਤੇ ਉੱਪਰ ਪੂਰਬ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆ ’ਚ ਲੂ ਦੀ ਲਹਿਰ ਜਾਰੀ ਰਹਿਣ ਦਾ ਅਨੁਮਾਨ ਹੈ। ਦੱਖਣ ਪੱਛਮੀ ਮਾਨਸੂਨ ਦੇ ਬਾਰੇ ਆਈਐੱਮਡੀ ਨੇ ਕਿਹਾ ਕਿ ਇਹ ਅੱਜ ਮੱਧ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਦੱਖਣੀ ਮਹਾਂਰਾਸ਼ਟਰ, ਤੇਲੰਗਾਨਾ ਤੇ ਦੱਖਣੀ ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਦੱਖਣੀ ਓੜੀਸ਼ਾ ਤੇ ਕੰਢੀ ਆਂਧਰਾ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ’ਚ ਅੱਗੇ ਵਧ ਗਿਆ ਹੈ। (Imd Alert)
ਆਈਐੱਮਡੀ ਨੇ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ਦੌਰਾਨ ਮੱਧ ਅਰਬ ਸਾਗਰ ਦੇ ਬਾਕੀ ਹਿੱਸਿਆਂ, ਮਹਾਂਰਾਸ਼ਟਰ ਤੇ ਕੰਢੀ ਅਤੇ ਉੱਤਰੀ ਅੰਤਰਿਕ ਕਰਨਾਟਕ ’ਚ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 9 ਤੋਂ 11 ਤਰੀਕ ਦੌਰਾਨ ਮਹਾਂਰਾਸ਼ਟਰ ਅਤੇ ਕਰਨਾਟਕ ’ਚ ਵੱਖ ਵੱਖ ਥਾਵਾਂ ’ਤੇ ਬਹੁਤ ਜ਼ਿਆਦਾ ਮੀਂਹ ਪਵੇਗਾ। (weather update today)
Also Read : ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 91.46 ਕਰੋੜ ਰੁਪਏ ਦੀ ਰਾਸ਼ੀ ਜਾਰੀ
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪੂਰਬੀ ਭਾਰਤ ’ਚ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੇ ਅਗਲੇ ਪੰਜ ਦਿਨਾਂ ਦੌਰਾਨ ਰਾਜਸਥਾਨ ਨੂੰ ਛੱਡ ਕੇ ਉੱਤਰ ਪੱਛਮੀ ਭਾਰਤ ’ਚ ਤਿੰਨ ਚਾਰ ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਲਾਇਆ ਹੈ। ਆਈਐੱਮਡੀ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਮੱਧ ਭਾਰਤ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ ਕੋਈ ਵੱਡਾ ਬਦਲਾਅ ਨਹੀਂ ਹੋਣਾ ਅਤੇ ਉਸ ਤੋਂ ਬਾਅਦ ਦੋ ਤਿੰਨ ਡਿਗਰੀ ਸੈਲਸੀਅਸ ਵਧਣ ਦੀ ਉਮੀਦ ਹੈ।