Weather : ਮੌਸਮ ਅਨੁਸਾਰ ਬਦਲੋ ਜੀਵਨਸ਼ੈਲੀ

Weather

Weather : ਮੌਸਮ ’ਚ ਆ ਰਹੀਆਂ ਭਾਰੀ ਤਬਦੀਲੀਆਂ ਕਾਰਨ ਸਿਰਫ਼ ਕੰਮ-ਧੰਦੇ ਹੀ ਨਹੀਂ ਪ੍ਰਭਾਵਿਤ ਹੋ ਰਹੇ ਸਗੋਂ ਇਹ ਤਬਦੀਲੀ ਜਾਨਲੇਵਾ ਵੀ ਸਾਬਤ ਹੋ ਰਹੀ ਹੈ। ਉੱਤਰੀ ਭਾਰਤ ’ਚ ਹੀਟ ਸਟ੍ਰੋਕ ਕਾਰਨ ਮੌਤਾਂ ਦੀ ਚਰਚਾ ਹੈ। ਨੋਇਡਾ ’ਚ ਇੱਕ ਹੀ ਦਿਨ ਅੱਧੀ ਦਰਜ਼ਨ ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਹੈ। ਇਸੇ ਤਰ੍ਹਾਂ ਹੀ ਪੰਜਾਬ, ਹਰਿਆਣਾ ਤੇ ਰਾਜਸਥਾਨ ਕਈ ਹੋਰ ਰਾਜਾਂ ਅੰਦਰ ਵੀ ਗਰਮੀ ਦਾ ਕਹਿਰ ਜਾਰੀ ਹੈ। ਜੇਕਰ ਵੇਖਿਆ ਜਾਵੇ ਤਾਂ ਇਸੇ ਸਾਲ ਠੰਢ ਵੀ ਕੜਾਕੇ ਦੀ ਪਈ ਹੈ।

Also Read : Weather Update Punjab: ਆਮ ਨਾਲੋਂ 5.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਜ਼ਿਆਦਾ ਗਰਮ ਇਹ ਜਿਲ੍ਹਾ

ਜਿਹੜੀ ਗਰਮੀ ਮਈ ’ਚ ਪੈਂਦੀ ਸੀ ਉਸ ਤੋਂ ਜ਼ਿਆਦਾ ਅਪਰੈਲ ’ਚ ਪੈ ਗਈ। ਜੂਨ ਵਰਗਾ ਮੌਸਮ ਮਈ ’ਚ ਆ ਗਿਆ ਜਿੱਥੋਂ ਤੱਕ ਮਨੁੱਖੀ ਜਾਨਾਂ ਜਾਣ ਜਾਂ ਬਿਮਾਰੀਆਂ ਦਾ ਸਬੰਧ ਹੈ ਆਮ ਲੋਕ ਮੌਸਮ ਅਨੁਸਾਰ ਆਪਣੀ ਜੀਵਨਸ਼ੈਲੀ ਬਦਲਣ ਨੂੰ ਤਿਆਰ ਨਹੀਂ ਹਨ। ਸਰਕਾਰਾਂ ਐਡਵਾਇਜ਼ਰੀ ਜ਼ਰੂਰ ਜਾਰੀ ਕਰਦੀਆਂ ਹਨ ਪਰ ਲੋਕਾਂ ਦੀ ਸੋਚ ਹੁੰਦੀ ਹੈ ਕਿ ਇਹ ਤਾਂ ਹਰ ਸਾਲ ਹੀ ਹੁੰਦਾ ਹੈ ਤੇ ਸਰਕਾਰਾਂ ਦਾ ਤਾਂ ਕੰਮ ਹੀ ਇਹੀ ਹੈ। (Weather)

ਲਾਪ੍ਰਵਾਹੀ ਵਾਲੀ ਮਾਨਸਿਕਤਾ ਕਾਰਨ ਲੋਕ ਕਿਸੇ ਨਵੀਂ ਜਾਣਕਾਰੀ ਨੂੰ ਪੁਰਾਣੀ ਘਸੀ-ਪਿਟੀ ਗੱਲ ਕਹਿ ਕੇ ਦਰਕਿਨਾਰ ਕਰ ਦਿੰਦੇ ਹਨ। ਖਾਣ-ਪੀਣ ਬਦਲਣਾ ਤਾਂ ਦੂਰ ਦੀ ਗੱਲ, ਲੋਕ ਘਰੋਂ ਨਿੱਕਲਣ ਜਾਂ ਨਾ ਨਿੱਕਲਣ ਬਾਰੇ ਕਿਸੇ ਵੀ ਸਲਾਹ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਜ਼ਰੂਰੀ ਹੈ ਲੋਕ ਸਿਹਤ ਸਬੰਧੀ ਸਲਾਹਕਾਰੀ ਦਾ ਲਾਭ ਉਠਾਉਣ। ਉਂਜ ਸਰਕਾਰਾਂ ਨੂੰ ਵੀ ਮੌਸਮ ਦੀ ਤਬਦੀਲੀ ਅਨੁਸਾਰ ਪੀਣ ਵਾਲੇ ਪਾਣੀ ਦੇ ਪ੍ਰਬੰਧ ਤੇ ਜਨਤਕ ਥਾਵਾਂ ’ਤੇ ਗਰਮੀ ਤੋਂ ਬਚਣ ਦੇ ਪ੍ਰਬੰਧ ਸਬੰਧੀ ਠੋਸ ਯੋਜਨਾ ਬਣਾਉਣੀ ਚਾਹੀਦੀ ਹੈ। (Weather)