Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ

Rajasthan Weather Alert
Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ

ਅੱਜ ਵੀ 19 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ | IMD Alert

  • ਭਲਕੇ ਤੋਂ ਰੁਕ ਸਕਦਾ ਹੈ ਮੀਹ ਦਾ ਦੌਰ

ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Alert: ਰਾਜਸਥਾਨ ’ਚ ਮਾਨਸੂਨ ਦਾ ਆਖਰੀ ਪੜਾਅ ਜਾਰੀ ਹੈ। ਸ਼ੁੱਕਰਵਾਰ ਨੂੰ ਉਦੈਪੁਰ, ਬਾਂਸਵਾੜਾ, ਡੂੰਗਰਪੁਰ, ਪ੍ਰਤਾਪਗੜ੍ਹ ਸਮੇਤ 7 ਤੋਂ ਜ਼ਿਆਦਾ ਜ਼ਿਲ੍ਹਿਆਂ ’ਚ 2 ਇੰਚ ਤੱਕ ਮੀਂਹ ਪਿਆ। ਦੂਜੇ ਪਾਸੇ ਪੱਛਮੀ ਜ਼ਿਲ੍ਹਿਆਂ (ਜੈਸਲਮੇਰ ਤੇ ਫਲੋਦੀ) ’ਚ ਗਰਮੀ ਦਾ ਕਹਿਰ ਜਾਰੀ ਹੈ। ਇੱਥੇ ਤਾਪਮਾਨ 40 ਡਿਗਰੀ ਸੈਲਸੀਅਸ ਰਹਿੰਦਾ ਹੈ। ਮੌਸਮ ਮਾਹਿਰਾਂ ਨੇ ਅੱਜ ਸੂਬੇ ਦੇ 19 ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਦੋਂ ਕਿ ਭਲਕੇ ਤੋਂ ਸੂਬੇ ’ਚ ਬਰਸਾਤ ਰੁਕਣ ਦੀ ਸੰਭਾਵਨਾ ਹੈ। Rajasthan Weather Alert

Read This : India vs Bangladesh: ਕਾਨਪੁਰ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ, ਭਲਕੇ ਵੀ ਮੀਂਹ ਦਾ ਅਲਰਟ

ਦੱਖਣੀ ਰਾਜਸਥਾਨ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜਵਾਹਰ ਸਾਗਰ ਡੈਮ ਤੋਂ ਲਗਾਤਾਰ ਪਾਣੀ ਦੀ ਨਿਕਾਸੀ ਕਾਰਨ ਕੋਟਾ ਬੈਰਾਜ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਹੈ। ਪੱਧਰ ਨੂੰ ਘੱਟ ਕਰਨ ਲਈ ਸ਼ਨਿੱਚਰਵਾਰ ਨੂੰ ਬੈਰਾਜ ਦੇ ਦੋ ਗੇਟ ਤਿੰਨ ਫੁੱਟ ਤੱਕ ਖੋਲ੍ਹ ਦਿੱਤੇ ਗਏ। ਅਧਿਕਾਰੀਆਂ ਮੁਤਾਬਕ ਜੇਕਰ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਹੋਰ ਗੇਟ ਖੋਲ੍ਹੇ ਜਾ ਸਕਦੇ ਹਨ। ਇਸ ਸੀਜਨ ’ਚ ਸੱਤ ਫੁੱਟ ਦੀ ਦੂਰੀ ’ਤੇ ਬੈਰਾਜ ਦੇ 6 ਗੇਟ ਖੋਲ੍ਹ ਕੇ 1 ਵਾਰ ’ਚ 50 ਹਜਾਰ ਕਿਊਸਿਕ ਪਾਣੀ ਦੀ ਨਿਕਾਸੀ ਕੀਤੀ ਗਈ। Rajasthan Weather Alert

ਬਾਂਸਵਾੜਾ ’ਚ ਸਭ ਤੋਂ ਜ਼ਿਆਦਾ ਪਿਆ ਮੀਂਹ | Rajasthan Weather Alert

ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਜ਼ਿਆਦਾ 50 ਮਿਲੀਮੀਟਰ ਮੀਂਹ ਬਾਂਸਵਾੜਾ ਦੇ ਦਾਨਪੁਰ ’ਚ ਦਰਜ ਕੀਤਾ ਗਿਆ। ਇੱਥੇ ਉਦੈਪੁਰ ਦੇ ਲਸਾਦੀਆ ’ਚ 48, ਸਾਹਦਾ ’ਚ 24, ਸਿਰੋਹੀ ਦੇ ਆਬੂ ਰੋਡ ’ਚ 22, ਰਾਜਸਮੰਦ ਦੇ ਅਮੇਠ ’ਚ 11, ਕੋਟਾ ਦੇ ਸੰਗੋਦ ’ਚ 15, ਝਾਲਾਵਾੜ ਦੇ ਗੰਗਧਰ ’ਚ 29, ਜਾਲੋਰ ਦੇ ਭੀਨਮਲ ’ਚ 21, ਸ਼੍ਰੀ ਗੰਗਾਨਰ ਤੇ ਬੈਂਕਾਟ ’ਚ 12 ਮਿਮੀ, ਡੂੰਗਰਪੁਰ ’ਚ ਬਾੜਮੇਰ ਦੇ ਰਾਮਸਰ ’ਚ 22 ਮਿਲੀਮੀਟਰ, ਪ੍ਰਤਾਪਗੜ੍ਹ ਦੇ ਧਾਰਿਆਵਾੜ ’ਚ 8 ਤੇ ਬਾਰਾਨ ਦੇ ਛਾਬੜਾ ’ਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਫਲੋਦੀ-ਜੈਸਲਮੇਰ ’ਚ ਤਾਪਮਾਨ ਅਜੇ ਵੀ 40 ’ਤੇ | Rajasthan Weather Alert

ਅੱਧੇ ਰਾਜਸਥਾਨ ਤੋਂ ਮਾਨਸੂਨ ਦੇ ਰਵਾਨਗੀ ਨਾਲ ਗਰਮੀ ਤੇਜ ਹੋ ਗਈ ਹੈ। ਪੱਛਮੀ ਰਾਜਸਥਾਨ ਦੇ ਜ਼ਿਲ੍ਹਿਆਂ ’ਚ ਪਾਰਾ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ। ਭਲਕੇ ਦਿਨ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜੈਸਲਮੇਰ ’ਚ 40.4 ਡਿਗਰੀ ਸੈਲਸੀਅਸ, ਫਲੋਦੀ ’ਚ 40.6, ਬਾੜਮੇਰ ’ਚ 39.1, ਬੀਕਾਨੇਰ ’ਚ 38, ਗੰਗਾਨਗਰ ’ਚ 37.8 ਤੇ ਜਲੌਰ ’ਚ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Rajasthan Weather Alert