Water Crisis: ਪਾਣੀ ਦੀ ਸੰਭਾਲ ਜ਼ਰੂਰੀ

Water Crisis

Water Crisis: ਪਾਣੀ ਸੰਕਟ, ਪਾਣੀ ਗੁਣਵੱਤਾ ਅਤੇ ਸੋਕੇ ਨਾਲ ਜੂਝ ਰਹੇ ਖੇਤਰਾਂ ਦੀਆਂ ਵਧਦੀਆਂ ਖ਼ਬਰਾਂ ਨਾਲ, ਪਾਣੀ ਸੰਭਾਲ ਅਤੇ ਪਾਣੀ ਦੇ ਵਸੀਲਿਆਂ ਦੀ ਜ਼ਿਆਦਾ ਸੁਚੱਜੀ ਵਰਤੋਂ ਕਰਨਾ ਅੱਜ ਸਮੇਂ ਦੀ ਮੰਗ ਬਣ ਗਿਆ ਹੈ ਵਧਦੀ ਅਬਾਦੀ ਦੀਆਂ ਲੋੜਾਂ ਦੀ ਪੂਰਤੀ ਅਤੇ ਖੇਤੀ ਪੈਦਾਵਾਰ ਲਈ ਰਵਾਇਤੀ ਪਾਣੀ ਦੇ ਸਰੋਤਾਂ, ਜ਼ਮੀਨ ਅਤੇ ਜ਼ਮੀਨ ਹੇਠਲੇ ਪਾਣੀ ਦੇ ਵਸੀਲਿਆਂ ਦੇ ਤੁਰੰਤ ਵਿਕਾਸ ਅਤੇ ਸਾਂਭ-ਸੰਭਾਲ ਦੀ ਵੀ ਅੱਜ ਬਹੁਤ ਲੋੜ ਹੈ ਸੰਸਾਰ ਦੀ ਅਬਾਦੀ ’ਚ ਲਗਭਗ 18 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਭਾਰਤ ’ਚ ਸਿਰਫ਼ 4 ਫੀਸਦੀ ਪਾਣੀ ਦੇ ਵਸੀਲੇ ਹਨ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਅਬਾਦੀ ਦੇ ਵਾਧੇ ਨੂੰ ਦੇਖਦਿਆਂ ਆਉਣ ਵਾਲੇ ਸਮੇਂ ’ਚ ਪਾਣੀ ਸੰਕਟ ਦੀ ਸਥਿਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਭਾਰਤ ਸੰਸਾਰ ਦੀ ਕੁੱਲ ਪਾਣੀ ਦੀ ਵਰਤੋਂ ਦੇ ਇੱਕ ਚੌਥਾਈ ਤੋਂ ਜ਼ਿਆਦਾ ਪਾਣੀ ਵਰਤਦਾ ਹੈ।

Read This : ਡਰਾਉਣ ਲੱਗਾ ਧਰਤੀ ਹੇਠਲੇ ਪਾਣੀ ਦਾ ਸੰਕਟ

ਭਾਰਤੀ ਪਾਣੀ ਦੇ ਵਸੀਲਿਆਂ ਨੂੰ ਜਲਵਾਯੂ ਸੰਕਟ, ਮਾਨਸੂਨੀ ਬਰਸਾਤ ਦੇ ਨਾਲ-ਨਾਲ ਰੇਤ ਮਾਈਨਿੰਗ ਵਰਗੇ ਸਥਾਨਕ ਕਾਰਨਾਂ ਤੋਂ ਵੀ ਗੰਭੀਰ ਖ਼ਤਰਾ ਹੈ ਬੰਨ੍ਹਾਂ ਅਤੇ ਵਿਕਾਸ ਪ੍ਰਾਜੈਕਟਾਂ ਦੀ ਵਜ੍ਹਾ ਨਾਲ ਸਭ ਤੋਂ ਲੰਮੀਆਂ ਨਦੀਆਂ ਅੱਜ ਤੇਜ਼ੀ ਨਾਲ ਸੁੱਕਦੀਆਂ ਜਾ ਰਹੀਆਂ ਹਨ ਟਿਊਬਵੈਲ ਲਈ ਬੋਰ ਪੁੱਟਣ ’ਚ ਤੇਜ਼ੀ ਆਉਣ ਤੋਂ ਪਹਿਲਾਂ ਖੂਹਾਂ ’ਚ ਨੱਕੋ-ਨੱਕ ਪਾਣੀ ਰਹਿੰਦਾ ਸੀ, ਪਰ ਸਫਲ ਟਿਊਬਵੈਲਾਂ ਦੀ ਪੂਰੀ ਇੱਕ ਲੜੀ ਤਿਆਰ ਹੋਣ ਤੋਂ ਬਾਅਦ ਖੂਹ ਸਮੇਂ ਤੋਂ ਪਹਿਲਾਂ ਸੁੱਕਣ ਲੱਗੇ ਹਨ ਸੰਸਾਰਕ ਪੱਧਰ ’ਤੇ ਅਬਾਦੀ ਦੇ ਵਾਧੇ ਨਾਲ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ ਇੱਕ ਵੱਡੀ ਚੁਣੌਤੀ ਬਣਦੀ ਜਾ ਰਿਹਾ ਹੈ ਅੱਜ ਸੋਕੇ ਅਤੇ ਫ਼ਸਲ ਦੀ ਬਰਬਾਦੀ ਤੋਂ ਪ੍ਰਭਾਵਿਤ ਲੱਖਾਂ ਕਿਸਾਨ ਜੀਵਨ ਲਈ ਸੰਘਰਸ਼ ਕਰ ਰਹੇ ਹਨ ਇਸ ਲਈ ਵਾਤਾਵਰਣਕ ਤੰਤਰ ਦਾ ਸੰਤੁਲਨ ਕਾਇਮ ਰੱਖਣ, ਜੈਵ-ਵਿਭਿੰਨਤਾ ਨੂੰ ਸੁਰੱਖਿਅਤ ਕਰਨ ਅਤੇ ਜਲਵਾਯੂ ਬਦਲਾਅ ਨੂੰ ਘੱਟ ਕਰਨ ਲਈ ਪਾਣੀ ਦੀ ਸੰਭਾਲ ਬੇਹੱਦ ਜ਼ਰੂਰੀ ਹੈ। Water Crisis

LEAVE A REPLY

Please enter your comment!
Please enter your name here