ਹਿੰਸਾ ਦੀ ਰੋਕਥਾਮ ਜ਼ਰੂਰੀ

Violence Prevention Important

ਹਿੰਸਾ ਦੀ ਰੋਕਥਾਮ ਜ਼ਰੂਰੀ

ਪਜਾਬ ’ਚ ਉੱਘੇ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਬੇਹੱਦ ਦੁਖਦਾਈ ਘਟਨਾ ਹੈ ਇਸ ਮਾਮਲੇ ਨੇ ਸਮਾਜ ’ਚ ਵਧ ਰਹੀ ਹਿੰਸਾ ਦੀ ਸਮੱਸਿਆ ਦੇ ਖਤਰਨਾਕ ਰੂਪ ਨੂੰ ਸਾਹਮਣੇ ਲਿਆਂਦਾ ਹੈ ਕੁਝ ਲੋਕ ਸਰਕਾਰੀ ਸੁਰੱਖਿਆ ’ਚ ਕਟੌਤੀ ਨੂੰ ਹਿੰਸਾ ਦਾ ਕਾਰਨ ਮੰਨ ਰਹੇ ਹਨ, ਕੁਝ ਗੈਂਗਸਟਰ ਹਿੰਸਾ ਦੀ ਗੱਲ ਕਰ ਰਹੇ ਹਨl

ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਦੇ ਤਹਿ ਤੱਕ ਜਾਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ ਪਰ ਇਹ ਤੱਥ ਜ਼ਰੂਰ ਹਨ ਕਿ ਸਰਕਾਰਾਂ ਤੇ ਸਮਾਜ ਨੇ ਸੱਭਿਆਚਾਰ ’ਚ ਆ ਰਹੀ ਉਸ ਗਿਰਾਵਟ ਵੱਲ ਧਿਆਨ ਨਹੀਂ ਦਿੱਤਾ ਜਿਸ ਦੀ ਦੁਹਾਈ ਬੁੱਧੀਜੀਵੀ ਤੇ ਲੇਖਕ ਪਿਛਲੇ ਕਈ ਦਹਾਕਿਆਂ ਤੋਂ ਦੇ ਰਹੇ ਸਨ ਆਪ ਸਰਕਾਰ ਨੇ ਹਿੰਸਕ ਘਟਨਾਵਾਂ ਦੇ ਖਾਤਮੇ ਲਈ ਏਡੀਜੀਪੀ ਅਧਿਕਾਰੀ ਤੱਕ ਬਦਲ ਦਿੱਤੇ ਹਨ ਤੇ ਅਧਿਕਾਰੀਆਂ ਨੂੰ ਸਖਤੀ ਵਰਤਣ ਦੇ ਨਿਰਦੇਸ਼ ਦੇ ਦਿੱਤੇ ਹਨ ਇਸ ਦੇ ਬਾਵਜੂਦ ਹਿੰਸਾ ਦੀਆਂ ਜੜ੍ਹਾਂ ਮਜ਼ਬੂਤ ਹਨl

ਅਸਲ ’ਚ ਹਿੰਸਾ ਦਾ ਮਾਮਲਾ ਓਨਾ ਸਿੱਧ-ਪੱਧਰਾ ਨਹੀਂ ਜਿੰਨਾਂ ਇਸ ਬਾਰੇ ਸਿਆਸੀ ਬਿਆਨਬਾਜ਼ੀ ’ਚ ਧੜਾਧੜ ਦੂਸ਼ਣਬਾਜ਼ੀ ਕਰ ਜਾਂਦੀ ਹੈ ਹਿੰਸਾ ਦੀਆਂ ਜੜ੍ਹਾਂ ਸਾਡੇ ਸਮਾਜਿਕ ਢਾਂਚੇ ਤੋਂ ਲੈ ਕੇ ਆਰਥਿਕ ਤੇ ਰਾਜਨੀਤਿਕ ਢਾਂਚੇ ਤੱਕ ਫੈਲੀਆਂ ਹੋਈਆਂ ਹਨ ਪ੍ਰਸ਼ਾਸਨਿਕ ਢਾਂਚੇ ਦੀਆਂ ਖਾਮੀਆਂ ਕਾਰਨ ਅਪਰਾਧੀ ਅਨਸਰ ਕਾਮਯਾਬ ਹੋ ਜਾਂਦੇ ਹਨ ਅੰਤਰਰਾਜ਼ੀ ਰਣਨੀਤੀ ਦੇ ਕੌਮੀ ਰਣਨੀਤੀ ਦੀ ਘਾਟ ਕਾਰਨ ਅਪਰਾਧ ਵਧ ਰਹੇ ਹਨ ਦੂਜੇ ਪਾਸੇ ਪੁਲਿਸ ਢਾਂਚਾ ਦਰੁਸਤ ਤੇ ਆਧੁਨਿਕ ਨਾ ਹੋਣਾ ਵੀ ਹਿੰਸਾ ’ਚ ਵਾਧੇ ਦਾ ਕਾਰਨ ਹੈl

ਮੁੰਬਈ ਤੇ ਦਿੱਲੀ ਵਰਗੇ ਮਹਾਂਨਗਰਾਂ ’ਚ ਝਪਟਮਾਰ ਗਿਰੋਹਾਂ ਅਤੇ ਜੇਬ੍ਹ ਕਤਰਿਆਂ ਦਾ ਹੱਲ ਨਹੀਂ ਨਿੱਕਲ ਸਕਿਆ ਤਾਂ ਸ਼ਾਤਿਰ ਤੇ ਪੇਸ਼ੇਵਰ ਅਪਰਾਧੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਖਤਮ ਕਰਨਾ ਆਪਣੇ-ਆਪ ’ਚ ਵੱਡਾ ਮਸਲਾ ਹੈ ਸਿਆਸਤ ਤੇ ਅਪਰਾਧ ਦਾ ਗਠਜੋੜ ਵੀ ਕੋਈ ਲੁਕਿਆ ਹੋਇਆ ਨਹੀਂ ਬੀਤੇ ਸਮੇਂ ’ਚ ਵੱਡੇ-ਵੱਡੇ ਸਿਆਸਤਦਾਨਾਂ ਦੀ ਬਾਹੂਬਲੀਆਂ ਨਾਲ ਨੇੜਤਾ ਅਤੇ ਫੋਨ ’ਤੇ ਗੱਲਬਾਤ ਵਰਗੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਕਈ ਸਾਬਕਾ ਗੈਂਗਸਟਰ ਖੁਦ ਮੰਨ ਚੁੱਕੇ ਹਨl

ਕਿ ਉਹਨਾਂ ਨੂੰ ਮੰਨੇ-ਪ੍ਰਮੰਨੇ ਸਿਆਸੀ ਆਗੂਆਂ ਨੇ ਅਪਰਾਧਾਂ ਦੀ ਦੁਨੀਆ ’ਚ ਦਾਖਲ ਕਰਕੇ ਆਪਣਾ ਉੱਲੂ ਸਿੱਧਾ ਕੀਤਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿਆਸਤ ’ਚ ਸੁਧਾਰ ਤੋਂ ਬਿਨਾਂ ਹਿੰਸਾ ਦਾ ਖਾਤਮਾ ਕਾਫ਼ੀ ਔਖਾ ਹੈ ਜਦੋਂ ਸਿਆਸੀ ਆਗੂ ਕੁਰਸੀ ਦੇ ਲੋਭ ’ਚ ਆਪਣਾ ਚਰਿੱਤਰ ਦਾਅ ’ਤੇ ਲਾਉਣ ਤੋਂ ਗੁਰੇਜ ਕਰਕੇ ਇਮਾਨਦਾਰੀ ਨਾਲ ਰਾਜਨੀਤੀ ਕਰਨਗੇ ਅਤੇ ਪੁਲਿਸ ਏਨੀ ਕੁ ਅਜ਼ਾਦ ਹੋਵੇਗੀ ਕਿ ਉਹ ਅਪਰਾਧੀਆਂ ਨੂੰ ਬੇਖੌਫ਼ ਹੋ ਕੇ ਹੱਥ ਪਾ ਸਕੇਗੀ ਤਾਂ ਹਿੰਸਾ ਦੇ ਖਾਤਮੇ ਦਾ ਮੁੱਢ ਜ਼ਰੂਰ ਬੱਝੇਗਾ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੇ ਕਲਚਰ ਨੂੰ ਬਦਲਣ ਦੀ ਜ਼ਰੂਰਤ ਹੈ ਜੋ ਛੋਟੇ-ਛੋਟੇ ਬੱਚਿਆਂ ਨੂੰ ਹਿੰਸਕ ਪ੍ਰਵਿਰਤੀ ਵੱਲ ਮੋੜਦਾ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ