Donald Trump: ਅਮਰੀਕਾ ਦੇ ਮਜ਼ਬੂਤ ਲੋਕਤੰਤਰ ’ਚ ਹਿੰਸਾ

Donald Trump

ਦੁਨੀਆ ਦੇ ਸਭ ਤੋਂ ਸਫ਼ਲ ਮੰਨੇ ਜਾਣ ਵਾਲੇ ਲੋਕਤੰਤਰ ’ਚ ਅਰਾਜਕਤਾ ਦੇ ਸਾਮਰਾਜ ’ਚ ਹਿੰਸਾ ਛੱਲਾਂ ਮਾਰ ਰਹੀ ਹੈ ਅਮਰੀਕਾ ਦੇ ਪੈਨਸਿਲਵੇਨੀਆ ’ਚ 13 ਜੁਲਾਈ 2024 ਸ਼ਨਿੱਚਵਾਰ ਦੀ ਸਵੇਰ 6:10 ਵਜੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੁਣਾਵੀ ਸਭਾ ਅਚਾਨਕ ਗੋਲੀਆਂ ਦੀ ਅਵਾਜ਼ ਨਾਲ ਗੂੰਜ ਉੱਠੀ ਟਰੰਪ ਹਮਲਾਵਰ ਦੇ ਨਿਸ਼ਾਨੇ ’ਤੇ ਸਨ, ਬੰਦੂਕ ਦੀ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਛੂੰਹਦੀ ਹੋਈ ਲੰਘ ਗਈ ਗੋਲੀ ਲੱਗਦਿਆਂ 78 ਸਾਲਾ ਟਰੰਪ ਝੁਕ ਗਏ ਅਤੇ ਤੁਰੰਤ ਆਪਣੇ ਆਤਮਬਲ ਦੀ ਪ੍ਰੇਰਨਾ ਨਾਲ ਮੁੱਠੀ ਲਹਿਰਾਉਂਦੇ ਹੋਏ ਖੜ੍ਹੇ ਹੋਏ ਅਤੇ ਬੋਲੇ, ‘ਫਾਈਟ, ਫਾਈਟ!’ ਇੱਕ ਆਗੂ ਦੀ ਐਨੀ ਦਲੇਰੀ ਨੇ ਸਭਾ ’ਚ ਹਾਜ਼ਰ ਹੈਰਾਨ ਰਹਿ ਗਏ ਵੋਟਰਾਂ ’ਚ ਜਾਨ ਫੂਕ ਦਿੱਤੀ ਅਤੇ ਉਹ ਨਾਅਰੇ ਲਾ ਕੇ ਆਪਣੀ ਜਿੰਦਾਦਿਲੀ ਦਾ ਸਬੂਤ ਦੇਣ ਲੱਗ ਗਏ। Donald Trump

ਦੁਨੀਆ ਦੇ ਸਭ ਤੋਂ ਮਜ਼ਬੂਤ ਲੋਕਤੰਤਰ ਮੰਨੇ ਜਾਣ ਵਾਲੇ ਅਮਰੀਕੀਆਂ ਨੇ ਟਰੰਪ ਪ੍ਰਤੀ ਜੋ ਸੱਚੀ ਹਮਦਰਦੀ ਜਤਾਈ ਹੈ, ਉਸ ਨਾਲ ਕਿਹਾ ਜਾ ਸਕਦਾ ਹੈ ਕਿ ਟਰੰਪ ਦਾ ਚੁਣਾਵੀ ਪੱਲੜਾ ਭਾਰੀ ਹੋਣ ਜਾ ਰਿਹਾ ਹੈ ਦਰਅਸਲ ਵਰਤਮਾਨ ’ਚ ਜਿੰਨੇ ਵੀ ਲੋਕਤੰਤਰਿਕ ਦੇਸ਼ ਹਨ, ਉਹ ਫਿਰਕਾਪ੍ਰਸਤੀ ਹੋਂਦ ਅਤੇ ਹਿੰਸਾ ਤੋਂ ਗ੍ਰਸਤ ਦਿਖਾਈ ਦੇ ਰਹੇ ਹਨ ਇਸ ਲਈ ਇਨ੍ਹਾਂ ਦੇਸ਼ਾਂ ’ਚ ਨਸਲੀਅਤ ਅਤੇ ਸਥਾਨਕ ਜਾਤੀ ਹੋਂਦ ਵਧ ਰਹੀ ਹੈ ਇਸ ਲਈ ਸਥਾਨਕ ਲੋਕ ਬਾਹਰੀ ਪ੍ਰਵਾਸੀਆਂ ਤੋਂ ਮੁਕਤੀ ਦੇ ਉਪਾਅ ਵੀ ਲੱਭਣ ਲਈ ਕਾਹਲੇ ਦਿਖਾਈ ਦੇ ਰਹੇ ਹਨ ਟਰੰਪ ’ਤੇ ਹਮਲਾ ਇਸ ਕਾਰਨ ਵੀ ਹੋ ਸਕਦਾ ਹੈ? ਹਾਲਾਂਕਿ ਟਰੰਪ ਦੇ ਹਮਲਾਵਰ ਨੂੰ ਸੁਰੱਖਿਆ ਕਰਮੀਆਂ ਨੇ ਤੁਰੰਤ ਮਾਰ ਸੁੱਟਿਆ, ਇਸ ਲਈ ਉਸ ਦੀ ਮਨਸ਼ਾ ਨੂੰ ਹੁਣ ਜਾਣ ਸਕਣਾ ਸੰਭਵ ਨਹੀਂ ਰਿਹਾ। Donald Trump

Read This : Indian Railways: ਭਾਰਤੀ ਰੇਲ ਲਈ ਸੁਚੱਜੀ ਪਹਿਲ ਦੀ ਲੋੜ

ਦੱਖਣਪੰਥੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ‘ਟਰੁੱਥ ਸੋਸ਼ਲ’ ’ਤੇ ਲਿਖਿਆ ਵੀ ਹੈ ਕਿ ‘ਭਗਵਾਨ ਨੇ ਹੀ ਉਹ ਸਭ ਹੋਣ ਤੋਂ ਰੋਕ ਲਿਆ, ਜਿਸ ਬਾਰੇ ਸੋਚਿਆ ਵੀ ਨਹੀਂ ਸੀ ਅਜਿਹੇ ਸਮੇਂ ’ਚ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਇਕੱਠੇ ਰਹੀਏ ਅਤੇ ਅਮਰੀਕੀਆਂ ਦੇ ਤੌਰ ’ਤੇ ਅਪਣਾ ਮੂਲ ਚਰਿੱਤਰ ਬਣਾਈ ਰੱਖੀਏ ਅਸੀਂ ਮਜ਼ਬੂਤ ਅਤੇ ਦ੍ਰਿੜ ਸੰਕਲਪਿਤ ਬਣੇ ਰਹੀਏ ਅਤੇ ਬੁਰਾਈ ਨੂੰ ਨਾ ਜਿੱਤਣ ਦੇਈਏ ਅਸੀਂ ਡਰਾਂਗੇ ਨਹੀਂ ਮੈਂ ਜੁਝਾਰੂ ਬਣਿਆ ਰਹਾਂਗਾ’ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਕਤਲ ਦੀ ਇਸ ਕੋਸ਼ਿਸ਼ ਦੀ ਹਰ ਕਿਸੇ ਨੂੰ ਨਿੰਦਾ ਕਰਨੀ ਚਾਹੀਦੀ ਹੈ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਅਮਰੀਕਾ ’ਚ ਇਸ ਤਰ੍ਹਾਂ ਦੀ ਹਿੰਸਾ ਪਹਿਲਾਂ ਕਦੇ ਨਹੀਂ ਹੋਈ ਅਤੇ ਨਾ ਹੀ ਇਹ ਹਿੰਸਾ ਨੂੰ ਕੋਈ ਥਾਂ ਮਿਲਣ ਵਾਲੀ ਹੈ ਅਮਰੀਕੀ ਮੀਡੀਆ ਨੇ ਅਮਰੀਕਾ ’ਚ ਬਣੇ। ਵਰਤਮਾਨ ਹਾਲਾਤਾਂ ਨੂੰ ਸਮਝਦਿਆਂ ਠੀਕ ਹੀ ਕਿਹਾ ਹੈ ਕਿ ‘ਇਹ ਭਿਆਨਕ ਪਲ ਹੈ। Donald Trump

ਦੇਸ਼ ਦੇ ਲੋਕਤੰਤਰ ਦੇ ਸਾਹਮਣੇ ਸਿਆਸੀ ਹਿੰਸਾ ਨਾਲ ਪੈਦਾ ਹੋਣ ਵਾਲੇ ਖਤਰੇ ਦੀ ਗੰਭੀਰ ਚਿਤਾਵਨੀ ਹੈ’ ਦਰਅਸਲ ਅਮਰੀਕਾ ’ਚ ਇਹ ਹਾਲਾਤ ਦੋਵਾਂ ਪਾਰਟੀਆਂ ਦੇ ਮੁੱਖ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਨਸਲਭੇਦ ਅਤੇ ਹਿੰਸਾ ਨਾਲ ਜੁੜੇ ਭੜਕਾਊ ਬਿਆਨ ਦੇਣ ਕਾਰਨ ਪੈਦਾ ਹੋਏ ਹਨ ਟਰੰਪ ਬੰਦੂਕ ਲਾਬੀ ਦੇ ਹਮਾਇਤੀ ਰਹੇ ਹਨ ਸੱਤਾ ’ਚ ਆਉਣ ਤੋਂ ਬਾਅਦ ਬਾਇਡੇਨ ਪ੍ਰਸ਼ਾਸਨ ਨੇ ਬੰਦੂਕ ਸੰਸਕ੍ਰਿਤੀ ’ਤੇ ਰੋਕ ਲਾਉਣ ਦੀਆਂ ਤਜਵੀਜ਼ਾਂ ਕੀਤੀਆਂ ਹੋਈਆਂ ਹਨ ਟਰੰਪ ਨੇ ਇਸ ਸਾਲ ਫਰਵਰੀ ’ਚ ਹੋਈ ਇੱਕ ਰੈਲੀ ’ਚ ਬਚਨ ਦਿੱਤਾ ਸੀ ਕਿ ਉਹ ਜੇਕਰ ਰਾਸ਼ਟਰਪਤੀ ਬਣਦੇ ਹਨ ਤਾਂ ਇਸ ਨੂੰ ਰੋਕ ਨੂੰ ਹਟਾ ਦੇਣਗੇ ਅਮਰੀਕਾ ਦੀ ਕੁੱਲ ਅਬਾਦੀ 31.50 ਕਰੋੜ ਹੈ, ਇਸ ਅਬਾਦੀ ਦੀ ਤੁਲਨਾ ’ਚ ਉਸ ਦਾ ਜ਼ਮੀਨੀ ਖੇਤਰ ਬਹੁਤ ਵੱਡਾ, ਭਾਵ 98,33,520 ਵਰਗ ਕਿਲੋਮੀਟਰ ਹੈ। Donald Trump

Read This : Ukraine Peace Conference: ਬ੍ਰਗੇਨਸਟਾਕ ਦੇ ਨਤੀਜਿਆਂ ਦਾ ਮੁਲਾਂਕਣ

ਐਨੀ ਵੱਡੀ ਜ਼ਮੀਨ ਦੇ ਮਾਲਕ ਅਮਰੀਕਾ ਨਾਲ ਵਿਡੰਬਨਾ ਇਹ ਵੀ ਰਹੀ ਹੈ ਕਿ 15ਵੀਂ ਸ਼ਤਾਬਦੀ ਤੱਕ ਇਸ ਦੀ ਕੋਈ ਅਜ਼ਾਦ ਰਾਸ਼ਟਰ ਦੇ ਰੂਪ ’ਚ ਪਛਾਣ ਨਹੀਂ ਸੀ ਦੁਨੀਆ ਸਿਰਫ਼ ਏਸ਼ੀਆ, ਯੂਰਪ ਅਤੇ ਅਫਰੀਕਾ ਮਹਾਂਦੀਪਾਂ ਤੋਂ ਹੀ ਜਾਣੂ ਸੀ। 1492 ’ਚ ਨਵੀਂ ਦੁਨੀਆ ਦੀ ਖੋਜ ’ਚ ਨਿੱਕਲੇ ਕ੍ਰਿਸਟੋਫਰ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਹਾਲਾਂਕਿ ਕੋਲੰਬਸ ਅਮਰੀਕਾ ਦੀ ਬਜਾਇ ਭਾਰਤ ਦੀ ਖੋਜ ’ਚ ਨਿੱਕਲਿਆ ਸੀ ਪਰ ਰਸਤਾ ਭਟਕ ਕੇ ਉਹ ਅਮਰੀਕਾ ਪਹੁੰਚ ਗਿਆ ਉੁਥੋਂ ਦੇ ਲੋਕਾਂ ਨੂੰ ਉਸ ਨੇ ‘ਰੈੱਡ ਇੰਡੀਅਨ’ ਕਹਿ ਕੇ ਪੁਕਾਰਿਆ ਕਿਉਂਕਿ ਇਹ ਤਾਂਬੇ ਰੰਗ ਦੇ ਸਨ ਅਤੇ ਪ੍ਰਾਚੀਨ ਭਾਰਤੀਆਂ ਨਾਲ ਇਨ੍ਹਾਂ ਦੀ ਨਸਲ ਮੇਲ ਖਾਂਦੀ ਸੀ ਹਾਲਾਂਕਿ ਇਸ ਖੇਤਰ ’ਚ ਆਉਣ ਤੋਂ ਬਾਅਦ ਕੋਲੰਬਸ ਜਾਣ ਗਿਆ ਸੀ ਕਿ ਉਹ ਭਾਰਤ ਦੀ ਬਜਾਇ ਕਿਤੇ ਹੋਰ ਪਹੁੰਚ ਗਿਆ ਹੈ। Donald Trump

1607 ’ਚ ਅੰਗਰੇਜਾਂ ਨੇ ਵਰਜੀਨੀਆ ’ਚ ਆਪਣੀਆਂ ਬਸਤੀਆਂ ਵਸਾਈਆਂ ਇਸ ਤੋਂ ਬਾਅਦ ਫਰਾਂਸ, ਸਪੇਨ ਅਤੇ ਨੀਦਰਲੈਂਡ ਨੇ ਬਸਤੀਆਂ ਬਣਾਈਆਂ

ਬਾਵਜ਼ੂਦ ਉਸ ਦਾ ਇਸ ਦੁਰਲਭ ਖੇਤਰ ’ਚ ਆਗਮਨ ਇਤਿਹਾਸ ਅਤੇ ਭੂਗੋਲ ਲਈ ਇੱਕ ਕ੍ਰਾਂਤੀਕਾਰੀ ਪਹਿਲ ਸੀ 17ਵੀਂ ਸਤਾਬਦੀ ’ਚ ਅਸਟਰੇਲੀਆ ਅਤੇ ਹੋਰ ਪ੍ਰਸ਼ਾਂਤ ਮਹਾਂਸਾਗਰੀ ਦੀਪ ਸਮੂਹਾਂ ਦੀ ਖੋਜ ਕਪਤਾਨ ਜੇਮਸ ਕੁਕ ਨੇ ਕੀਤੀ ਜੇਮਸ ਨੇ ਇੱਥੇ ਕਈ ਪ੍ਰਵਾਸੀਆਂ ਦੀਆਂ ਬਸਤੀਆਂ ਨੂੰ ਆਬਾਦ ਕੀਤਾ ਇਸ ਲੜੀ ’ਚ 1607 ’ਚ ਅੰਗਰੇਜਾਂ ਨੇ ਵਰਜੀਨੀਆ ’ਚ ਆਪਣੀਆਂ ਬਸਤੀਆਂ ਵਸਾਈਆਂ ਇਸ ਤੋਂ ਬਾਅਦ ਫਰਾਂਸ, ਸਪੇਨ ਅਤੇ ਨੀਦਰਲੈਂਡ ਨੇ ਬਸਤੀਆਂ ਬਣਾਈਆਂ 1733 ਤੱਕ ਇੱਥੇ 13 ਬਸਤੀਆਂ ਹੋਂਦ ’ਚ ਆ ਗਈਆਂ ਇਨ੍ਹਾਂ ਸਭ ’ਤੇ ਬ੍ਰਿਟੇਨ ਦੀ ਮਾਲਕੀ ਕਾਇਮ ਹੋ ਗਈ 1775 ’ਚ ਬ੍ਰਿਟੇਨ ਖਿਲਾਫ ਜੰਗ ਛਿੜ ਗਈ 4 ਜੁਲਾਈ 1776 ’ਚ ਜਾਰਜਜ਼ ਵਾਸ਼ਿੰਗਟਨ ਦੀ ਅਗਵਾਈ ’ਚ ਅਮਰੀਕੀ ਜਨਤਾ ਨੇ ਜਿੱਤ ਪ੍ਰਾਪਤ ਕਰ ਲਈ ਅਤੇ ਸੰਯੁਕਤ ਰਾਜ ਅਮਰੀਕਾ ਦਾ ਗਠਨ ਕਰਕੇ ਅਜ਼ਾਦ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ’ਚ ਉਹ ਹੋਂਦ ’ਚ ਆ ਗਿਆ ਇਸ ਲਈ ਕਿਹਾ ਜਾਂਦਾ ਹੈ। Donald Trump

ਇੱਕ ਵੱਡਾ ਸਵਾਲ ਇਹ ਵੀ ਖੜ੍ਹਾ ਹੋਇਆ ਹੈ ਕਿ ਅਮਰੀਕਾ ਮਹਾਂਦੀਪ ਦੇ ਜੋ ਰੈੱਡ ਇੰਡੀਅਨ ਨਸਲ ਦੇ ਮੂਲ ਨਿਵਾਸੀ ਸਨ

ਕਿ ਅਮਰੀਕਾ ਦੇ ਇਤਿਹਾਸ ਅਤੇ ਹੋਂਦ ’ਚ ਦੁਨੀਆ ਦੇ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਰਿਹਾ ਹੈ ਨਾਲ ਹੀ ਇੱਥੇ ਇੱਕ ਵੱਡਾ ਸਵਾਲ ਇਹ ਵੀ ਖੜ੍ਹਾ ਹੋਇਆ ਹੈ ਕਿ ਅਮਰੀਕਾ ਮਹਾਂਦੀਪ ਦੇ ਜੋ ਰੈੱਡ ਇੰਡੀਅਨ ਨਸਲ ਦੇ ਮੂਲ ਨਿਵਾਸੀ ਸਨ, ਉਹ ਹਾਸ਼ੀਏ ’ਤੇ ਚਲੇ ਗਏ ਭਾਵ, ਮੂਲ ਅਮਰੀਕੀ ਤਾਂ ਵਾਂਝੇ ਰਹਿ ਗਏ, ਅਲਬੱਤਾ ਵਿਦੇਸ਼ੀ ਪ੍ਰਵਾਸੀ ਪ੍ਰਤਿਭਾਵਾਨ ਪਰ ਚਲਾਕ ਅਮਰੀਕਾ ਦੇ ਮਾਲਕ ਬਣ ਬੈਠੇ ਇਸ ਵਿਰੋਧਾਭਾਸ ਦਾ ਮੁਲਾਂਕਣ ਕਰਕੇ ਟਰੰਪ ਆਪਣੇ ਪੂਰੇ ਕਾਰਜਕਾਲ ’ਚ ਚਿੰਤਤ ਦਿਖਾਈ ਦਿੰਦੇ ਰਹੇ ਹਨ ਨਤੀਜੇ ਵਜੋਂ ਅਮਰੀਕਾ ਫਸਟ ਦੀ ਨੀਤੀ ਨੂੰ ਮਹੱਤਵ ਦਿੰਦੇ ਰਹੇ, ਜਿਸ ਨੇ ਰੰਗਭੇਦੀ ਮਾਨਸਿਕਤਾ ਨੂੰ ਹਿੰਸਾ ’ਚ ਬਦਲਣ ਦਾ ਕੰਮ ਕੀਤਾ ਟਰੰਪ ਇਸ ਸਾਲ ਨਵੰਬਰ ’ਚ ਫਿਰ ਤੋਂ ਰਾਸ਼ਟਰਪਤੀ ਬਣਦੇ ਹਨ ਤਾਂ ਇੱਕ ਵਾਰ ਫਿਰ ਅਮਰੀਕਾ ’ਚ ਰਾਸ਼ਟਰਵਾਦ ਅਤੇ ਅਮਰੀਕੀ ਪਹਿਲਾਂ ਦਾ ਨਾਅਰਾ ਬੁਲੰਦ ਹੁੰਦਾ ਦਿਖਾਈ ਦੇਵੇਗਾ। Donald Trump

ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)