Masoom Sharma : ਗੀਤਾਂ ’ਚ ਹਿੰਸਾ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਦਾ ਮੁੱਦਾ ਇੱਕ ਵਾਰ ਫਿਰ ਚਰਚਾ ’ਚ ਆ ਗਿਆ ਹੈ ਇੱਕ ਹਰਿਆਣਵੀ ਗਾਇਕ ਦੇ ਗਾਣੇ ਬੈਨ ਹੋਣ ਤੋਂ ਬਾਅਦ ਇਸ ਸਬੰਧੀ ਚਰਚਾ ਛਿੜ ਗਈ ਹੈ ਇੱਕ ਪ੍ਰਸਿੱਧ ਪੰਜਾਬੀ ਗਾਇਕ ਨੇ ਇਸ ਪਾਬੰਦੀ ਨੂੰ ਗਲਤ ਕਰਾਰ ਦਿੱਤਾ ਹੈ ਉਹਨਾਂ ਦਾ ਤਰਕ ਹੈ ਕਿ ਹਥਿਆਰ ਤਾਂ ਫਿਲਮਾਂ ’ਚ ਵੀ ਵਿਖਾਏ ਜਾਂਦੇ ਹਨ ਤੇ ਬਾਹੂਬਲੀ ਵਰਗੀਆਂ ਫਿਲਮਾਂ ’ਚ 100-100 ਬੰਦਿਆਂ ਦੇ ਹਥਿਆਰਾਂ ਨਾਲ ਮਾਰੇ ਜਾਣ ਦੇ ਦ੍ਰਿਸ਼ ਪੇਸ਼ ਕੀਤੇ ਜਾਂਦੇ ਹਨ ਗਾਇਕ ਦੇ ਇਸ ਤਰਕ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸੰਗੀਤ ਤੇ ਮਨੋਰੰਜਨ ਦੇ ਕਈ ਹੋਰ ਰੂਪਾਂ ਦੀ ਆਪਣੀ ਪ੍ਰਕਿਰਤੀ, ਪ੍ਰਸੰਗ, ਪ੍ਰਯੋਜਨ ਤੇ ਪ੍ਰਭਾਵ ਹੁੰਦਾ ਹੈ।
ਇਹ ਵੀ ਪੜ੍ਹੋ : Moga News: ਅੱਗ ਲੱਗਣ ਨਾਲ ਗਰੀਬਾਂ ਦੀਆਂ 15 ਝੁੱਗੀਆਂ ਹੋਈਆਂ ਸੜ ਕੇ ਸੁਆਹ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਦਿ ਜੁਗਾਦਿ ਤੋਂ ਕਵਿਤਾ/ਮਹਾਂਕਾਵਿ ਵਿੱਚ ਯੁੱਧ ਚਿਤਰਨ ਮਿਲਦਾ ਹੈ ਜਿਸ ਨੂੰ ਅੱਜ ਵਾਂਗ ਨਕਾਰਾਤਮਕ ਸ਼੍ਰੇਣੀ ’ਚ ਰੱਖਿਆ ਜਾ ਸਕਦਾ ਜੰਗ ਚਿਤਰਨ (ਹਥਿਆਰ ਪ੍ਰਦਰਸ਼ਨ) ਮਾੜਾ ਨਹੀਂ ਕਿਉਂਕਿ ਹਥਿਆਰਾਂ ਦਾ ਮਕਸਦ ਸਹੀ ਹੁੰਦਾ ਹੈ ਨਿਹੱਥਿਆਂ ਦੀ ਰਾਖੀ, ਆਤਮਾ ਰੱਖਿਆ ਤੇ ਮਨੁੱਖੀ ਸਮਾਜ ਦੀ ਬਿਹਤਰੀ ਲਈ ਚੁੱਕੇ ਗਏ ਹਥਿਆਰਾਂ ਤੇ ਵਰਤਮਾਨ ਗੀਤਾਂ ਵਿਚਲੇ ਵਰਣਨ ’ਚ ਕੋਈ ਸਮਾਨਤਾ ਨਹੀਂ ਹੈ ਇਤਿਹਾਸਕ ਘਟਨਾ (ਜੰਗ) ਦਾ ਯਥਾਰਥ ਚਿਤਰਨ ਹਥਿਆਰਾਂ ਦੇ ਦ੍ਰਿਸ਼ ਨਾਲ ਹੀ ਸੰਭਵ ਹੈ ਜ਼ੁਲਮ ਦੇ ਖਿਲਾਫ ਜੰਗ ਚਿਤਰਨ ਸਹੀ ਹੈ। Masoom Sharma
ਪਰ ਸਿਰਫ ਨਿੱਜੀ ਟਕਰਾਅ ਅਤੇ ਕਲਪਿਤ ਘਟਨਾਵਾਂ ਲਈ ਹਥਿਆਰਾਂ ਨੂੰ ਪੇਸ਼ ਕਰਨਾ ਬੇਤੁਕਾ ਤੇ ਸਮਾਜ ਲਈ ਖਤਰਨਾਕ ਹੈ ਹਿੰਸਾ ਭਰੇ ਗੀਤਾਂ ਦਾ ਮਾੜਾ ਅਸਰ ਸਮਾਜ ’ਚ ਵੇਖਣ ਨੂੰ ਮਿਲ ਰਿਹਾ ਹੈ ਜੇਕਰ ਸਮਾਜਿਕ ਤੱਥਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸੋਸ਼ਲ ਮੀਡੀਆ ’ਤੇ ਹਿੰਸਾ ਭਰੇ ਗੀਤਾਂ ਦੀ ਭਰਮਾਰ ਕਾਰਨ ਨੌਜਵਾਨ ਹਿੰਸਾ ’ਚ ਸ਼ਾਮਲ ਹੋਏ ਹਨ ਹਥਿਆਰਾਂ ਦੀ ਪੇਸ਼ਕਾਰੀ ਕਿਸੇ ਸਿਰਜਣਾਤਮਕ, ਰੱਖਿਆਤਮਕ ਤੇ ਸਮਾਜਿਕ ਪ੍ਰਵਾਨਗੀ ਦੇ ਅੰਤਰਗਤ ਹੀ ਸਹੀ ਹੈ ਮਕਸਦ ਤੇ ਪੇਸ਼ਕਾਰੀ ਦੇ ਢੰਗ-ਤਰੀਕੇ ਦਾ ਹੀ ਫਰਕ ਤੇ ਮਹੱਤਵ ਹੈ।