Villages of India: ਸਰਕਾਰ ਦੀ ਪਿੰਡਾਂ ’ਤੇ ਹੋਈ ਨਜ਼ਰ ਸਵੱਲੀ, ਇਸ ਸਹੂਲਤ ਨਾਲ ਲੈਸ ਹੋਣਗੇ ਪਿੰਡ, ਕੀ ਤੁਹਾਡਾ ਪਿੰਡ ਵੀ ਆਵੇਗਾ ਇਸ ਸੂਚੀ ਵਿੱਚ, ਹੁਣੇ ਦੇਖੋ

Villages of India

Villages of India: ਗ੍ਰਾਮ ਪੰਚਾਇਤਾਂ ਨੂੰ ਪੰਜ ਦਿਨ ਹਰ ਘੰਟੇ ਉਪਲਬਧ ਹੋਵੇਗੀ ਮੌਸਮ ਦੀ ਭਵਿੱਖਬਾਣੀ

ਨਵੀਂ ਦਿੱਲੀ (ਏਜੰਸੀ)। ਪੰਚਾਇਤੀ ਰਾਜ ਮੰਤਰਾਲਾ ਅੱਜ ਤੋਂ ਭਾਰਤ ਦੇ ਮੌਸਮ ਵਿਭਾਗ (ਆਈਐੱਮਡੀ), ਧਰਤੀ ਵਿਗਿਆਨ ਮੰਤਰਾਲੇ ਦੇ ਸਹਿਯੋਗ ਨਾਲ ਰੋਜ਼ਾਨਾ ਮੌਸਮ ਦੀ ਭਵਿੱਖਬਾਣੀ ਅਤੇ ਹਰ ਘੰਟੇ ਦੇ ਹਿਸਾਬ ਨਾਲ ਮੌਸਮ ਦੀ ਭਵਿੱਖਬਾਣੀ ਪ੍ਰਦਾਨ ਕਰਨ ਲਈ ਗ੍ਰਾਮ ਪੰਚਾਇਤ ਪੱਧਰੀ ਮੌਸਮ ਦੀ ਭਵਿੱਖਬਾਣੀ ਦੀ ਇਤਿਹਾਸਕ ਪਹਿਲਕਦਮੀ ਕਰਨ ਜਾ ਰਿਹਾ ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਅਤੇ ਜ਼ਮੀਨੀ ਪੱਧਰ ’ਤੇ ਆਫ਼ਤ ਨਾਲ ਨਜਿੱਠਣ ਦੀ ਤਿਆਰੀ ਦੇ ਉਦੇਸ਼ ਨਾਲ ਕੀਤੀ ਗਈ ਇਸ ਪਹਿਲ ਨਾਲ ਦੇਸ਼ ਭਰ ਦੇ ਕਿਸਾਨਾਂ ਅਤੇ ਪੇਂਡੂਆਂ ਨੂੰ ਲਾਭ ਪਹੁੰਚਾਵੇਗੀ।

Read Also : Crime News: ਬਲਾਇੰਡ ਵਿਅਕਤੀ ਨਾਲ ਲੁੱਟ-ਖੋਹ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ

ਸਥਾਨਕ ਮੌਸਮ ਦੀ ਭਵਿੱਖਬਾਣੀ ਪਹਿਲੀ ਵਾਰ ਗ੍ਰਾਮ ਪੰਚਾਇਤ ਪੱਧਰ ’ਤੇ ਮੌਸਮ ਵਿਭਾਗ ਵੱਲੋਂ ਵਿਸਤ੍ਰਿਤ ਸੈਂਸਰ ਕਵਰੇਜ਼ ਨਾਲ ਉਪਲਬਧ ਹੋਵੇਗੀ। ਮੌਸਮ ਦੀ ਭਵਿੱਖਬਾਣੀ ਮੰਤਰਾਲੇ ਦੇ ਡਿਜ਼ੀਟਲ ਪਲੇਟਫਾਰਮ ਈ-ਗ੍ਰਾਮ ਸਵਰਾਜ ਵੱਲੋਂ ਪ੍ਰਸਾਰਿਤ ਕੀਤੀ ਜਾਵੇਗੀ। ਈ-ਗ੍ਰਾਮ ਸਵਰਾਜ ਕੁਸ਼ਲ ਪ੍ਰਸ਼ਾਸਨ, ਪ੍ਰੋਜੈਕਟ ਟਰੈਕਿੰਗ ਅਤੇ ਸਰੋਤ ਪ੍ਰਬੰਧਨ ਨੂੰ ਸਮਰੱਥ ਬਣਾਉਂਦਾ ਹੈ, ਮੇਰੀ ਪੰਚਾਇਤ ਐਪ ਨਾਗਰਿਕਾਂ ਨੂੰ ਸਥਾਨਕ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉਠਾਉਣ ਦੀ ਇਜਾਜ਼ਤ ਦੇ ਕੇ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਪਿੰਡ ਦਾ ਨਕਸ਼ਾ, ਇੱਕ ਸਥਾਨਕ ਯੋਜਨਾ ਉਪਕਰਨ ਹੈ, ਜੋ ਵਿਕਾਸ ਪ੍ਰੋਜੈਕਟਾਂ ਲਈ ਭੂ-ਸਥਾਨਕ ਜਾਣਕਾਰੀ ਪ੍ਰਦਾਨ ਕਰਦਾ ਹੈ। Villages of India

ਮੌਸਮ ਦੀ ਭਵਿੱਖਬਾਣੀ ਦੀ ਸ਼ੁਰੂਆਤ ਗ੍ਰਾਮ ਪੰਚਾਇਤ ਪੱਧਰ ’ਤੇ ਮੌਸਮ ਨਾਲ ਸਬੰਧਿਤ ਬੇਯਕੀਨੀਆਂ ਤੋਂ ਖੇਤੀਬਾੜੀ ਉਪਜੀਵਿਕਾ ਦੀ ਰੱਖਿਆ ਕਰਨ ਅਤੇ ਕੁਦਰਤੀ ਆਫ਼ਤਾਂ ਲਈ ਪੇਂਡੂ ਤਿਆਰੀਆਂ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਕੰਮ ਕਰੇਗੀ। ਗ੍ਰਾਮ ਪੰਚਾਇਤਾਂ ਨੂੰ ਤਾਪਮਾਨ, ਮੀਂਹ, ਹਵਾ ਦੀ ਗਤੀ ਅਤੇ ਬੱਦਲ ਛਾਏ ਰਹਿਣ ਬਾਰੇ ਰੋਜ਼ਾਨਾ ਜਾਣਕਾਰੀ ਮਿਲੇਗੀ, ਜਿਸ ਨਾਲ ਕਿਸਾਨਾਂ ਨੂੰ ਬਿਜਾਈ, ਸਿੰਚਾਈ ਅਤੇ ਵਾਢੀ ਦੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਮਹੱਤਵਪੂਰਨ ਫੈਸਲੇ ਲੈਣ ਵਿੱਚ ਮੱਦਦ ਮਿਲੇਗੀ।

Villages of India

ਇਹ ਸਾਧਨ ਆਫ਼ਤ ਪ੍ਰਬੰਧਨ ਅਤੇ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਨੂੰ ਵੀ ਮਜ਼ਬੂਤ ਕਰਨਗੇ। ਇਸ ਤੋਂ ਇਲਾਵਾ ਚੱਕਰਵਾਤ ਅਤੇ ਭਾਰੀ ਮੀਂਹ ਵਰਗੀਆਂ ਮੌਸਮੀ ਘਟਨਾਵਾਂ ਬਾਰੇ ਪੰਚਾਇਤ ਪ੍ਰਤੀਨਿਧੀਆਂ ਨੂੰ ਐੱਸਐੱਮਐੱਸ ਚਿਤਾਵਨੀਆਂ ਭੇਜੀਆਂ ਜਾਣਗੀਆਂ, ਜਿਸ ਨਾਲ ਜੀਵਨ, ਫਸਲਾਂ ਅਤੇ ਜਾਇਦਾਦ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਹ ਉਪਰਾਲਾ ਜ਼ਮੀਨੀ ਪੱਧਰ ’ਤੇ ਜਲਵਾਯੂ-ਸਹਿਣਸ਼ੀਲ ਭਾਈਚਾਰਿਆਂ ਦੇ ਨਿਰਮਾਣ ਵੱਲ ਇੱਕ ਤਬਦੀਲੀ ਵਾਲਾ ਕਦਮ ਹੈ।

LEAVE A REPLY

Please enter your comment!
Please enter your name here