ਭੂਟਾਨ ਦੀ ਜ਼ਮੀਨ ’ਤੇ ਚੀਨ ਨੇ ਵਸਾਇਆ ਪਿੰਡ
ਚੀਨ ਆਪਣੀਆਂ ਚਲਾਕੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ ਦੁਨੀਆ ਦੇ ਦੇਸ਼ ਜਦੋਂ ਆਪਣੀ ਆਬਾਦੀ ਨੂੰ ਕੋਰੋਨਾ ਸੰਕਟ ਤੋਂ ਛੁਟਕਾਰੇ ਲਈ ਜੂਝ ਰਹ ਹਨ, ਉਦੋਂ ਅਜਿਹੇ ਵਾਇਰਸ ਕਾਲ ’ਚ ਚੀਨ ਆਪਣੇ ਸਮਰਾਜਵਾਦੀ ਮਨਸੂਬਿਆਂ ਨੂੰ ਹੱਲਾਸ਼ੇਰੀ ਦੇਣ ’ਚ ਲੱਗਾ ਹੋਇਆ ਹੈ। ਸੰਸਾਰਿਕ ਸੰਸਥਾਵਾਂ ਅਤੇ ਮਹਾਂਸ਼ਕਤੀਆਂ ਦੀ ਵੀ ਉਸ ਨੂੰ ਪਰਵਾਹ ਨਹੀਂ ਹੈ ਉਸ ਦੀ ਕੁਟਿਲ ਚਾਲ ਦਾ ਤਾਜ਼ਾ ਖੁਲਾਸਾ ਆਸਟਰੇਲੀਆਈ ਮੀਡੀਆ ਨੇ ਕੀਤਾ ਕਿ ਚੀਨ ਨੇ ਭੂਟਾਨ ਦੀ ਜ਼ਮੀਨ ’ਚ ਅੱਠ ਕਿ.ਮੀ. ਅੰਦਰ ਵੜ ਕੇ ਗਿਆਲਾਫ਼ੁਗ ਨਾਂਅ ਦਾ ਪਿੰਡ ਵਸਾ ਲਿਆ ਹੈ ਇਹੀ ਨਹੀਂ ਇਥੇ ਚੀਨ ਨੇ ਭਵਨ, ਸੜਕਾਂ, ਪੁਲਿਸ ਸਟੇਸ਼ਨ ਅਤੇ ਥਲਸੈਨਾ ਦੇ ਕੈਂਪ ਵੀ ਬਣਾ ਲਏ ਹਨ। ਪਿੰਡ ’ਚ ਬਿਜਲੀ ਦੀ ਸਪਲਾਈ ਲਈ ਊਰਜਾ ਪਲਾਂਟ, ਗੁਦਾਮ ਅਤੇ ਚੀਨ ਦੀ ਕਮਿਊਨਿਸ਼ਟ ਪਾਰਟੀ ਦਾ ਦਫ਼ਤਰ ਵੀ ਖੁੱਲ੍ਹ ਗਿਆ ਹੈ ਪਿੰਡ ’ਚ 100 ਤੋਂ ਜਿਆਦਾ ਲੋਕ ਰਹਿ ਰਹੇ ਹਨ।
ਪਹਾੜਾਂ ’ਤੇ ਆਉਣ -ਜਾਣ ਦਾ ਯਾਕ ਵੀ 100 ਦੀ ਗਿਣਤੀ ’ਚ ਮੌਜੂਦ ਹੈ ਇਹ ਜ਼ਮੀਨ ਭੂਟਾਨ ਦਾ ਹਿੱਸਾ ਤਾਂ ਨਿਵਿਰਵਾਦ ਹੈ, ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੀ ਸੀਮਾ ਵੀ ਇਸ ਖੇਤਰ ਨਾਲ ਜੁੜਦੀ ਹੈ ਚੀਨ ਆਪਣੀ ਵਿਸਤਾਰਵਾਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਅਰੁਣਾਚਲ ’ਤੇ ਵੀ ਦਾਅਵਾ ਜੜਦਾ ਰਹਿੰਦਾ ਹੈ ਦਰਅਸਲ ਭੂਟਾਨ ਦੀ ਜ਼ਮੀਨ ’ਤੇ ਕਬਜ਼ਾ ਤਾਂ ਇੱਕ ਬਹਾਨਾ ਹੈ, ਉਸ ਦਾ ਅਸਲੀ ਨਿਸ਼ਾਨਾ ਤਾਂ ਅਰੁਣਾਚਲ ਹੈ। ਚੀਨ ਅਤੇ ਭੂਟਾਨ ਵਿਚਕਾਰ 470 ਕਿ.ਮੀ. ਲੰਮੀ ਸੀਮਾ ਜੁੜੀ ਹੋਈ ਹੈ ਉਹ ਭਲੀਭਾਂਤੀ ਜਾਣਦਾ ਹੈ ਕਿ ਛੋਟੇ ਜਿਹੇ ਦੇਸ਼ ਤਿੱਬਤ ਨੂੰ ਜਿਸ ਅਨੈਤਿਕ ਦਖ਼ਲ ਨਾਲ ਖੋਹ ਲਿਆ ਹੈ, ਉਸ ਤਰ੍ਹਾਂ ਭੂਟਾਨ ਨੂੰ ਵੀ ਕਬਜ਼ੇ ’ਚ ਲੈ ਲਵੇਗਾ।
ਦਰਅਸਲ ਚੀਨ ਨੂੰ ਆਪਣੀ ਇੱਕ ਅਰਬ 40 ਕਰੋੜ ਦੀ ਅਬਾਦੀ ਅਤੇ ਵੱਡੀ ਫੌਜ ’ਤੇ ਘਮੰਡ ਹੈ ਇਸ ਲਈ ਫੌਜ ਨੇ ਪਿੰਡ ’ਚ ਇੱਕ ਵੱਡਾ ਬੈਨਰ ਟੰਗ ਦਿੱਤਾ ਹੈ ਇਸ ’ਤੇ ਲਿਖਿਆ ਹੈ, ‘ਸ਼ੀ ਜਿੰਨਪਿੰਗ ’ਤੇ ਵਿਸ਼ਵਾਸ ਬਣਾਈ ਰੱਖੋ ’ ਜਦੋਂ ਕਿ ਸੀਮਾ ਵਿਵਾਦ ਸਬੰਧੀ ਦੇਸ਼ਾਂ ਵਿਚਕਾਰ ਕੁਨਮਿੰਗ ਸ਼ਹਿਰ ’ਚ 25 ਬੈਠਕਾਂ ਹੋ ਗਈਆਂ ਹਨ, ਜੋ ਬੇਨਤੀਜਾ ਰਹੀਆਂ ਫ਼ਿਲਹਾਲ, ਭੂਮੀ ਦੇ ਇਸ ਟੁਕੜੇ ’ਤੇ ਹਮਲਾ ਕਰਕੇ ਚੀਨ ਨੇ ਦੇਵਾਂ ਦੇਸ਼ਾਂ ਵਿਚਕਾਰ ਹੋਏ 1998 ਦੇ ਸਮਝੌਤੇ ਨੂੰ ਨਕਾਰ ਦਿੱਤਾ ਹੈ। 1980 ’ਚ ਚੀਨ ਨੇ ਜੋ ਨਕਸਾ ਜਨਤਕ ਕੀਤਾ ਸੀ, ਉਸ ’ਚ ਗਿਆਲਾਫੁਗ ਗ੍ਰਾਮ ਨੂੰ ਭੂਟਾਨ ਦੀ ਸੀਮਾ ’ਚ ਦਿਖਾਇਆ ਹੈ ਚੀਨ ਨੇ ਇਸ ਦੇ ਪਹਿਲਾਂ ਇਸ ਭੂਖੰਡ ’ਤੇ ਕਦੇ ਆਪਣਾ ਅਧਿਕਾਰ ਕਰਨ ਦਾ ਦਾਅਵਾ ਨਹੀਂ ਕੀਤਾ।
ਚੀਨ ਭੂਟਾਨ ਦੀ 12 ਫੀਸਦੀ ਜ਼ਮੀਨ ’ਤੇ ਦਾਅਵਾ ਕਰਦਾ ਹੈ ਚੀਨੀ ਮਾਮਲਿਆਂ ਦੇ ਮਾਹਿਰ ਰਾਬਰਟ ਬਰਨੇਟ ਦਾ ਕਹਿਣਾ ਹੈ ਕਿ ਚੀਨ ਇਹ ਸਭ ਸੋਚੀ ਸਮਝੀ ਰਣਨੀਤੀ ਤਹਿਤ ਕਰ ਰਿਹਾ ਹੈ ਚੀਨ ਦੀ ਮਨਸ਼ਾ ਹੈ ਕਿ ਇਸ ਦਖ਼ਲਅੰਦਾਜ਼ੀ ਦਾ ਭੂਟਾਨ ਵਿਰੋਧ ਕਰੇ ਅਤੇ ਚੀਨ ਇਸ ਜ਼ਮੀਨ ’ਤੇ ਆਪਣਾ ਅਧਿਕਾਰਿਕ ਦਾਵਆ ਠੋਕ ਦੇਵੇ। ਦਰਅਸਲ ਬੁੱਧ ਨੂੰ ਮੰਨਣ ਵਾਲੇ ਚੀਨ, ਭੂਟਾਨ ਅਤੇ ਤਿੱਬਤ ’ਚ ਕਈ ਸਮਾਨਤਾਵਾਂ ਹਨ ਨਤੀਜੇ ਵਜੋਂ ਭਿਨਤਾਵਾਂ ਦਾ ਪਤਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਚੀਨ ਨੂੰ ਭੂਟਾਨ ਦੇ ਭਾਰਤ ਤੋਂ ਮਧੁਰ, ਵਪਾਰਿਕ, ਸਾਮਰਿਕ ਅਤੇ ਕੂਟਨੀਤਿਕ ਸਬੰਧ ਹੋਣਾ ਵੀ ਰੜਕਦਾ ਹੈ ਇਸ ਲਈ ਚੀਨ ਭੂਟਾਨ ਦੇ ਬਹਾਨੇ ਭਾਰਤ ਨੂੰ ਵੀ ਉਕਸਾਉਣਾ ਚਾਹੁੰਦਾ ਹੈ ਚੀਨ ਨੇ ਹੁਣ ਭੂਟਾਨ ਦੇ ਡੋਕਲਾਮ ਖੇਤਰ ’ਚ ਘੁਸਪੈਠ ਕੀਤੀ ਸੀ, ਉਦੋਂ ਭਾਰਤ ਦੀ ਦਖ਼ਲਅੰਦਾਜੀ ਕਰਕੇ ਉਸ ਨੂੰ ਪਿੱਛੇ ਹਟਣਾ ਪਿਆ ਸੀ ਇਹ ਫਾਂਸ ਵੀ ਚੀਨ ਨੂੰ ਚੁੰਭ ਰਹੀ ਹੈ।
ਚੀਨ ਨੇ ਇਸ ਘੁਸਪੈਠ ਤੋਂ ਪਹਿਲਾਂ ਡੋਕਲਾਮ ਖੇਤਰ ਨੂੰ ਵੀ ਹਥਿਆਉਣਾ ਚਾਹਿਆ ਸੀ ਚਲਾਕੀ ਕਰਦਿਆਂ ਚੀਨ ਨੇ ਇਸ ਨੂੰ ਚੀਨੀ ਨਵਾਂ ਨਾਮ ਡੋਗਲਾਂਗ ਦੇ ਦਿੱਤਾ ਸੀ, ਜਿਸ ਨਾਲ ਇਹ ਖੇਤਰ ਉਸ ਦੀ ਵਿਰਾਸਤ ਦਾ ਹਿੱਸਾ ਲੱਗੇ ਇਸ ਖੇਤਰ ਸਬੰਧੀ ਚੀਨ ਅਤੇ ਭੂਟਾਨ ਵਿਚਕਾਰ ਕਈ ਦਹਾਕਿਆਂ ਤੋਂ ਵਿਵਾਦ ਜਾਰੀ ਹੈ। ਚੀਨ ਇਸ ’ਤੇ ਆਪਣਾ ਮਾਲਕਾਨਾ ਹੱਕ ਪ੍ਰਗਟਾਉਂਦਾ ਹੈ, ਜਦੋਂ ਕਿ ਅਸਲ ’ਚ ਇਹ ਭੂਟਾਨ ਦੀ ਮਾਲਕੀਵਾਲਾ ਦਾ ਖੇਤਰ ਹੈ ਚੀਨ ਸੜਕ ਦੇ ਬਹਾਨੇ ਇਸ ਖੇਤਰ ’ਚ ਸਥਾਈ ਘੂਸਪੈਠ ਦੀ ਕੋਸ਼ਿਸ ’ਚ ਹੈ, ਜਦੋਂ ਕਿ ਭੂਟਾਨ ਇਸ ਨੂੰ ਆਪਣੀ ਵਿਰਾਸਤ ’ਤੇ ਹਮਲਾ ਮੰਨਦਾ ਹੈ ਦਰਅਸਲ, ਚੀਨ ਅਰਸੇ ਤੋਂ ਇਸ ਕਵਾਇਦ ’ਚ ਲੱਗਿਆ ਹੈ ਕਿ ਚੁੰਬਾ ਘਾਟੀ ਜੋ ਕਿ ਭੂਟਾਨ ਅਤੇ ਸਿੱਕਮ ਦੇ ਠੀਕ ਵਿਚਕਾਰ ’ਚ ਸਿਲੀਗੁੜੀ ਵੱਲ 15 ਕਿਲੋਮੀਟਰ ਦੀ ਚੌੜਾਈ ਦੇ ਨਾਲ ਵਧਦੀ ਹੈ, ਉਸ ਦਾ ਇੱਕ ਵੱਡਾ ਹਿੱਸਾ ਸੜਕ ਨਿਰਮਾਣ ਦੇ ਬਹਾਨੇ ਖੋਹ ਲਵੇ ।
ਚੀਨ ਨੇ ਇਸ ਮਕਸਦ ਦੀ ਪੂਰਤੀ ਲਈ ਭੂਟਾਨ ਨੂੰ ਇਹ ਲਾਲਚ ਵੀ ਦਿੱਤਾ ਸੀ, ਕਿ ਉਹ ਲੋਕਲਾਮ ਪਠਾਰ ਦਾ 269 ਵਰਗ ਕਿਲੋਮੀਟਰ ਭੂ-ਖੇਤਰ ਨੂੰ ਦੇ ਦੇਵੇ ਅਤੇ ਉਸ ਦੇ ਬਦਲੇ ’ਚ ਭੂਟਾਨ ਦੇ ਉਤਰ ਪੱਛਮੀ ਇਲਾਕੇ ’ਚ ਲਗਭਗ 500 ਵਰਗ ਕਿਲੋਮੀਟਰ ਜ਼ਮੀਨ ਲੈ ਲਵੇ ਪਰ 2001 ’ਚ ਜਦੋਂ ਇਹ ਤਜਵੀਜ਼ ਚੀਨ ਨੇ ਭੂਟਾਨ ਨੂੰ ਦਿੱਤੀ ਸੀ, ਫ਼ਿਰ ਉਥੋਂ ਦੇ ਸ਼ਾਸਕ ਜਿਗਮੇਂ ਸਿਗਯੇ ਵਾਂਗਚੂਕ ਨੇ ਭੂਟਾਨ ਦੀ ਰਾਸ਼ਟਰੀ ਵਿਧਾਨਸਭਾ ’ਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਭੂਟਾਨ ਨੂੰ ਇਸ ਤਰ੍ਹਾਂ ਦੀ ਕੋਈ ਤਜਵੀਜ਼ ਮਨਜੂਰ ਨਹੀਂ ਛੋਟੇ ਜਿਹੇ ਦੇਸ਼ ਦੀ ਇਸ ਦ੍ਰਿੜਤਾ ਨਾਲ ਚੀਨ ਆਹਤ ਹੈ ਇਸ ਲਈ ਜਖ਼ਮੀ ਸੱਪ ਦੀ ਤਰ੍ਹਾਂ ਉਹ ਆਪਣੇ ਫੂੰਕਾਰ ਨਾਲ ਭਾਰਤ ਅਤੇ ਭੂਟਾਨ ਨੂੰ ਡੰਗ ਲੈਣ ਦੀ ਹਰਕਤ ਕਰਦਾ ਰਹਿੰਦਾ ਹੈ।
ਭਾਰਤ ਅਤੇ ਭੂਟਾਨ ਵਿਚਕਾਰ 1950 ’ਚ ਹੋਈ ਸੰਧੀ ਮੁਤਾਬਿਕ ਭਾਰਤੀ ਫੌਜ ਦੀ ਇੱਕ ਟੁਕੜੀ ਭੂਟਾਨ ਦੀ ਫੌਜ ਨੂੰ ਸਿਖਲਾਈ ਦੇਣ ਲਈ ਭੂਟਾਨ ’ਚ ਹਮੇਸ਼ਾਂ ਤੈਨਾਤ ਰਹਿੰਦੀ ਹੈ ਇਸ ਕਾਰਨ ਜਦੋਂ ਚੀਨ ਭੂਟਾਨ ਅਤੇ ਸਿੱਕਮ ਸਰਹੱਦ ਦੀ ਤਿਕੋਣ ’ਤੇ ਸੜਕ ਨਿਰਮਾਣ ਦੇ ਕੰਮ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਹੈ, ਤਾਂ ਭੂਟਾਨ ਇਸ ਨੂੰ ਆਪਣੀ ਭੂਗੋਲਿਕ ਅਖੰਡਤਾ ਅਤੇ ਵਿਰਾਸਤ ’ਚ ਦਖ਼ਲਅੰਦਾਜ਼ੀ ਮੰਨ ਕੇ ਇਤਰਾਜ਼ ਪ੍ਰਗਟ ਕਰਦਾ ਹੈ ਲਿਹਾਜਾ ਸੰਧੀ ਅਨੁਸਾਰ ਭਾਰਤੀ ਫੌਜ ਦਾ ਦਖ਼ਲ ਜ਼ਰੂਰੀ ਹੋ ਜਾਂਦਾ ਹੈ।
ਅਮਰੀਕੀ ਰੱਖਿਆ ਮੰਤਰਾਲੇ ਦੀ ਜੂਨ-2016 ’ਚ ਆਈ ਰਿਪੋਰਟ ਨੇ ਭਾਰਤ ਨੂੰ ਸੁਚੇਤ ਕੀਤਾ ਸੀ ਕੀ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ’ਤੇ ਆਪਣੀ ਫੌਜ ਸ਼ਕਤੀ ਅਤੇ ਸਾਮਰਿਕ ਆਉਣ ਜਾਣ ਦੇ ਸਾਧਨ ਵਧਾ ਰਿਹਾ ਹੈ ਭਾਰਤ ਅਤੇ ਚੀਨ ਵਿਚਕਾਰ ਅਕਸਾਈ ਚਿਨ ਸਬੰਧੀ ਕਰੀਬ 4000 ਕਿ.ਮੀ. ਸਰਹੱਦ ਵਿਵਾਦ ਹੈ ਤਿੱਬਤ ਅਤੇ ਅਰੁਣਾਚਲ ’ਚ ਵੀ ਸਰਹੱਦ ਦਖ਼ਲਅੰਦਾਜੀ ਕਰਕੇ ਚੀਨ ਵਿਵਾਦ ਖੜਾ ਕਰਦਾ ਰਹਿੰਦਾ ਹੈ। 2015 ’ਚ ਉੱਤਰੀ ਲੱਦਾਖ ਦੀ ਭਾਰਤੀ ਸੀਮਾ ’ਚ ਵੜ ਕੇ ਚੀਨ ਦੇ ਫੌਜੀਆਂ ਨੇ ਆਪਣੇ ਤੰਬੂ ਲਾ ਕੇ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਸੀ ਉਦੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਅਧਿਕਾਰੀਆਂ ਵਿਚਕਾਰ 5 ਦਿਨ ਤੱਕ ਚੱਲੀ ਗੱਲਬਾਤ ਤੋਂ ਬਾਅਦ ਚੀਨੀ ਫੌਜ ਵਾਪਸ ਪਰਤੀ ਸੀ ਚੀਨ ਬ੍ਰਹਮਪੁੱਤਰ ਨਦੀ ’ਤੇ ਬੰਨ੍ਹ ਬਣਾ ਕੇ ਪਾਣੀ ਦਾ ਵਿਵਾਦ ਵੀ ਖੜਾ ਕਰਦਾ ਰਹਿੰਦਾ ਹੈ ਦਰਅਸਲ ਚੀਨ ਵਿਸਥਾਰਵਾਦੀ ਅਤੇ ਵਰਚੁਸਵਾਦੀ ਰਾਸ਼ਟਰ ਦੀ ਮਾਨਸਿਕਤਾ ਰੱਖਦਾ ਹੈ।
ਉਸ ਦੀ ਦੱਖਣੀ ਚੀਨ ਸਾਗਰ ਅਤੇ ਏਕਾਧਿਕਾਰ ਸਬੰਧੀ ਵਿਅਤਨਾਮ, ਫ਼ਿਲੀਪੀਂਸ, ਤਾਈਵਾਨ, ਅਤੇ ਦੱਖਣੀ ਪੂਰਬੀ ਏਸ਼ਿਆਈ ਦੇਸ਼ਾਂ ਦੇ ਨਾਲ ਠਣੀ ਹੋਈ ਹੈ ਭਾਰਤ ਸਮੇਤ 13 ਦੇਸ਼ਾਂ ਦੇ ਨਾਲ ਚੀਨ ਦਾ ਸਰਹੱਦੀ ਵਿਵਾਦ ਚੱਲ ਰਿਹਾ ਹੈ । ਨੇਪਾਲ, ਬੰਗਲਾਦੇਸ਼, ਮਿਆਂਮਾਰ, ਸ੍ਰੀਲੰਕਾ ਥਾਈਲੈਂਡ ਅਤੇ ਭੂਟਾਨ ’ਚ ਲਗਾਤਾਰ ਚੀਨ ਦਾ ਦਖ਼ਲਅੰਦਾਜ਼ੀ ਵਧ ਰਹੀ ਹੈ, ਜੋ ਭਾਰਤ ਲਈ ਅਸੰਨ ਖ਼ਤਰਾ ਹੈ ਇਨ੍ਹਾਂ ਦੇਸ਼ਾਂ ਨਾਲ ਜੁੜੇ ਕਈ ਮਾਮਲੇ ਅੰਤਰਰਾਸ਼ਟਰੀ ਪੰਚਾਇਤ ’ਚ ਵੀ ਚੱਲ ਰਹੇ ਹਨ। ਇਸਦੇ ਬਾਵਜ਼ੂਦ ਚੀਨ ਆਪਣੇ ਅੜਿਅਲ ਰਵੱਈਏ ਤੋਂ ਬਾਜ਼ ਨਹੀਂ ਆਊਂਦਾ ਹੈ ਦਰਅਸਲ ਉਸ ਦੀ ਅਸਲੀ ਮਨਸਾ ਦੂਜੇ ਦੇਸ਼ਾਂ ਦੇ ਕੁਦਰਤੀ ਸਾਧਨ ਹੜੱਪਣਾ ਹੈ ਇਸ ਲਈ ਅੱਜ ਉੱਤਰ ਕੋਰੀਆ ਅਤੇ ਪਾਕਿਸਤਾਨ ਨੂੰ ਛੱਡ ਕੇ ਜਿਆਹਾ ਕੋਈ ਹੋਰ ਦੇਸ਼ ਨਹੀਂ, ਜਿਸ ਨੂੰ ਚੀਨ ਆਪਣਾ ਪੱਕਾ ਦੋਸਤ ਮੰਨਦਾ ਹੋਵੇ।
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।