ਪਿੰਡ ਚਮੇਲੀ ਦੇ ਡੇਰਾ ਸ਼ਰਧਾਲੂਆਂ ਕਾਰੋਨਾ ਵਾਇਰਸ ਤੋਂ ਬਚਾਅ ਲਈ 200 ਮਾਸਕ ਵੰਡੇ

ਪਿੰਡ ਚਮੇਲੀ ਦੇ ਡੇਰਾ ਸ਼ਰਧਾਲੂਆਂ ਕਾਰੋਨਾ ਵਾਇਰਸ ਤੋਂ ਬਚਾਅ ਲਈ 200 ਮਾਸਕ ਵੰਡੇ

ਕੋਟਕਪੂਰਾ,(ਸੁਭਾਸ਼) ਇੱਥੋਂ ਥੋੜ੍ਹੀ ਦੂਰ ਪਿੰਡ ਚਮੇਲੀ ਵਿਖੇ ਸਾਧ-ਸੰਗਤ ਵੱਲੋਂ ਕਾਰੋਨਾ ਵਾਇਰਸ ਤੋਂ ਬਚਾਉਣ ਲਈ ਪਿੰਡ ਦੇ ਨਿਵਾਸੀਆਂ ਲਈ ਮੂੰਹ ‘ਤੇ ਬੰਨਣ ਲਈ 200 ਮਾਸਕ ਵੰਡੇ ਗਏ। ਪਿੰਡ ਦੇ ਭੰਗੀਦਾਸ ਸੁਖਦੇਵ ਸਿੰਘ ਇੰਸਾਂ, ਠਾਣਾ ਸਿੰਘ ਇੰਸਾਂ, ਬਲਜੀਤ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ ਅਤੇ ਭੋਲੀ ਕੌਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ ਕਾਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਉਣ ਲਈ ਪਿੰਡ ਦੇ ਲੋਕਾਂ ਲਈ ਮੁਫਤ ਮਾਸਕ ਵੰਡੇ ਜਾ ਰਹੇ ਹਨ। ਜਦਕਿ ਬਜਾਰ ਵਿੱਚ ਮਾਸਕ ਘੱਟੋ-ਘੱਟ 10 ਰੁਪਏ ਪ੍ਰਤੀ ਮਾਸਕ ਵਿੱਕ ਰਿਹਾ ਹੈ ਜੋ ਆਰਥਿਕ ਪੱਖੋਂ ਕਮਜੋਰ ਪਰਿਵਾਰ ਨਹੀਂ ਖਰੀਦ ਸਕਦਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।