ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ‘ਤੇ ਵਿਜੀਲੈਂਸ ਵੱਲੋਂ ਰੇਡ

vijay inder singla

ਲਗਭਗ ਤਿੰਨ ਘੰਟੇ ਘਰ ਅੰਦਰ ਕੀਤੀ ਚੈਕਿੰਗ | vijay inder singla

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ (vijay inder singla) ਦੇ ਘਰ ਪਟਿਆਲਾ ਵਿਖੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਰੇਡ ਕੀਤੀ ਗਈ । ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਲੱਗਭਗ ਤਿੰਨ ਘੰਟੇ ਘਰ ਅੰਦਰ ਫਰੋਲਾ-ਫਰਾਲੀ ਕੀਤੀ ਗਈ। ਘਰ ਅੰਦਰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਮੌਜੂਦ ਨਹੀਂ ਸਨ। ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਚੈਕਿੰਗ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ।

ਇਹ ਵੀ ਪੜ੍ਹੋ : ਨਿਊਯਾਰਕ ’ਚ ਹੋਏ ਵਿਰੋਧ ’ਤੇ ਬੋਲੇ ਰਾਜਾ ਵੜਿੰਗ, ਨਾ ਖਾਲਿਸਤਾਨ ਬਣਿਆ ਨਾ ਬਣੇਗਾ

ਵਿਜੇਇੰਦਰ ਸਿੰਗਲਾ ਦੇ ਘਰ ਅੰਦਰ 11 ਵਜੇ ਸ਼ੁਰੂ ਹੋਈ ਇਹ ਰੇਡ ਲਗਭਗ 1 ਵਜੇ ਖ਼ਤਮ ਹੋਈ ਅਤੇ ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਚੁੱਪ-ਚੁਪੀਤੇ ਆਪਣੀਆ ਗੱਡੀਆ ਵਿੱਚ ਬਹਿ ਕੇ ਚੱਲਦੀ ਬਣੀ। ਦੱਸਣਯੋਗ ਹੈ ਕਿ ਸਿੰਗਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਘਿਰੇ ਹੋਏ ਹਨ ਅਤੇ ਪਿਛਲੇ ਸਮੇਂ ਤੋਂ ਇਸ ਮਾਮਲੇ ਤੇ ਕਾਰਵਾਈ ਠੱਪ ਵਰਗੀ ਦਿਖਾਈ ਦੇ ਰਹੀ ਸੀ। ਇਸ ਚੈਕਿੰਗ ਤੋਂ ਬਾਅਦ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

LEAVE A REPLY

Please enter your comment!
Please enter your name here