ਪਲੀਤ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਉਣੇ ਸਮੇਂ ਦੀ ਵੱਡੀ ਲੋੜ : ਐਸਐਸਪੀ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਜੀਲੈਂਸ ਈ.ਓ. ਡਬਲਯੂ ਅਧਿਕਾਰੀਆਂ ਨੇ ਸਥਾਨਕ ਦਫ਼ਤਰ ਵਿਖੇ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਤੇ ਹਰਿਆ-ਭਰਿਆ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ ਪਹਿਲਾ ਪੌਦਾ ਲਾਉਣ ਦੀ ਰਸਮ ਐਸਐਸਪੀ ਵਿਜੀਲੈਂਸ ਈਓਡਬਲਿਊ ਰੁਪਿੰਦਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਐਸਐਸਪੀ ਵਿਜੀਲੈਂਸ ਈ.ਓ.ਡਬਲਿਊ ਰੁਪਿੰਦਰ ਸਿੰਘ ਨੇ ਕਿਹਾ ਕਿ ਮਨੁੱਖ ਤੇ ਕੁਦਰਤ ਦਾ ਅਟੁੱਟ ਰਿਸ਼ਤਾ ਹੈ। ਇਸ ਲਈ ਮਨੁੱਖ ਨੂੰ ਕੁਦਰਤ ਨੂੰ ਬਚਾਉਣ ਲਈ ਵਾਤਾਵਰਣ ਨੂੰ ਸ਼ੁੱਧ ਰੱਖਣਾ ਬਹੁਤ ਜਰੂਰੀ ਹੈ। ਜਿਸ ਲਈ ਸਭ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦਾ ਨੁਕਸਾਨ ਮਨੁੱਖ ਲਈ ਘਾਤਕ ਹੈ। Ludhiana News
ਇਸ ਲਈ ਕਦੇ ਵੀ ਕੁਦਰਤ ਦਾ ਨੁਕਸਾਨ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਸ਼ੁੱਧ ਵਾਤਾਵਰਨ ਹੀ ਮਨੁੱਖਾਂ ਤੇ ਜੀਵ-ਜੰਤੂਆਂ ਦੇ ਲੰਮੇ ਤੇ ਨਿਰੋਗ ਜੀਵਨ ਦਾ ਆਧਾਰ ਬਣਦਾ ਹੈ। ਉਨ੍ਹਾਂ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੌਦੇ ਲਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਸੰਭਾਲਣ ਲਈ ਵੀ ਯਤਨ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀਐਸਪੀ ਰਾਜਨ ਸ਼ਰਮਾ, ਡੀਐਸਪੀ ਜੋਗਿੰਦਰ ਪਾਲ, ਡੀਐਸਪੀ ਇੰਦਰਪਾਲ ਸਿੰਘ, ਏਐਸਆਈ ਜਗਰੂਪ ਸਿੰਘ ਰੀਡਰ, ਏਐਸਆਈ ਲਖਮੋਹਣ ਸਿੰਘ ਰੀਡਰ, ਏਐਸਆਈ ਚਰਨਜੀਤ ਸਿੰਘ, ਏਐਸਆਈ ਤਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ। (Ludhiana News)