ਮਾਰਕੀਟ ਕਮੇਟੀ ਡਕਾਲਾ ਦੇ ਵਾਈਸ ਚੇਅਰਮੈਨ ਨੇ ਜੁਆਇਨ ਕਰਨ ਤੋਂ ਪਹਿਲਾਂ ਹੀ ਦਿੱਤਾ ਅਸਤੀਫਾ

ਪਾਰਟੀ ਅੰਦਰ ਸੀਨੀਅਰ ਵਰਕਰਾਂ ਦੀ ਕੋਈ ਕਦਰ ਨਹੀਂ: ਡਾ. ਰਾਜ ਕੁਮਾਰ

ਡਕਾਲਾ, (ਰਾਮ ਸਰੂਪ ਪੰਜੋਲਾ) ਮਾਰਕੀਟ ਕਮੇਟੀ ਡਕਾਲਾ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਡਾ. ਰਾਜ ਕੁਮਾਰ ਨੇ ਚੇਅਰਮੈਨ ਨਾ ਬਣਾਏ ਜਾਣ ਦੇ ਰੋਸ ਵਜੋਂ ਜੁਆਇਨ ਕਰਨ ਤੋਂ ਪਹਿਲਾਂ ਹੀ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ‘ਚ ਪੁਰਾਣੇ ਸੀਨੀਅਰ ਵਰਕਰਾਂ ਦੀ ਕੋਈ ਕਦਰ ਨਹੀਂ ਹੈ। ਦਲ ਬਦਲੂਆਂ ਨੂੰ ਆਹੁਦਿਆਂ ‘ਤੇ ਨਿਵਾਜਿਆ ਜਾ ਰਿਹਾ ਹੈ। ਸਾਡਾ ਪਰਿਵਾਰ ਪੀੜੀਆਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਲਾਰੇ ‘ਚ ਰੱਖ ਕੇ ਮਾਰਕੀਟ ਕਮੇਟੀ ਦਾ ਚੇਅਰਮੈਨ ਕਿਸੇ ਹੋਰ ਨੂੰ ਲਗਾ ਦਿੱਤਾ ਹੈ। ਜਿਹੜਾ ਕਿ ਕਦੇ ਅਕਾਲੀ ਦਲ ‘ਚ ਤੇ ਕਦੇ ਕਿਸੇ ਹੋਰ ਪਾਰਟੀ ‘ਚ ਜਿਸ ਦੀ ਕੋਈ ਪਾਰਟੀ ਹੀ ਨਹੀਂ  ਹੈ ।

ਇਸ ਕਰਕੇ ਰੋਸ ਵਜੋਂ ਉਹਨਾਂ ਆਪਣੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੁੱਛੇ ਜਾਣ ‘ਤੇ ਕਿ ਹਲਕਾ ਵਿਧਾਇਕ ਨੇ ਅਜਿਹਾ ਕੀਤਾ ਹੈ ਤਾਂ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਦਾ ਇਸ ਵਿਚ ਕੋਈ ਕਸੂਰ ਨਹੀਂ ਉਹਨਾਂ ਨੇ ਤਾਂ ਉਸਦਾ ਨਾਂਅ ਚੇਅਰਮੈਨ ਵਾਸਤੇ ਲਿਸਟ ‘ਚ ਪਾ ਕੇ ਭੇਜਿਆ ਸੀ।ਇਹ ਸਾਰਾ ਕੁਝ ਮਹਾਰਾਣੀ ਸਾਹਿਬ ਨੇ ਕੀਤਾ ਹੈ। ਇਸ ਲਈ ਉਹ ਕਾਂਗਰਸ ਪਾਰਟੀ ਹਾਈ ਕਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹੈ ਕਿ ਇਸ ਦੀ ਜਾਂਚ ਕਰਵਾਈ ਜਾਵੇ, ਨਹੀ ਤਾਂ ਉਹ ਹਲਕੇ ਦੇ ਸੀਨੀਅਰ ਵਰਕਰਾਂ ਨਾਲ ਸਲਾਹ ਕਰਕੇ ਅਗਲੇਰੀ ਕਾਰਵਈ ਤਹਿ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।