ਅੱਜ ਦੇਸ਼ ਭਰ ‘ਚ ਕੇਂਦਰ ਸਰਕਾਰ ਵੱਲੋਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਭਾਰਤੀ ਯੋਗ ਦੀ ਮਹੱਤਤਾ ਨੂੰ ਸੰਯੁਕਤ ਰਾਸ਼ਟਰ ਨੇ ਸਵੀਕਾਰ ਕਰਕੇ ਇਸ ਨੂੰ ਅੰਤਰਰਾਸ਼ਟਰੀ ਦਿਵਸ ਦਾ ਦਰਜਾ ਦਿੱਤਾ ਹੈ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪੁਰਖਿਆਂ ਵੱਲੋਂ ਤਿਆਰ ਕੀਤੀ ਯੋਗ ਵਿਧੀ ਸਰੀਰ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਤੇ ਮਜ਼ਬੂਤੀ ਦਾ ਆਧਾਰ ਹੈ ਜਿਹੜੀ ਕੌਮ ਆਪਣੀ ਵਿਰਾਸਤ ਨੂੰ ਸੰਭਾਲਦੀ ਹੈ ਉਸ ਨੂੰ ਵਕਤ ਦੇ ਠੇਡੇ (ਥਪੇੜੇ) ਨਹੀਂ ਖਾਣੇ ਪੈਂਦੇ ਪਰ ਇਹ ਨਿਰਾਸ਼ਾ ਵਾਲੀ ਗੱਲ ਹੈ ਕਿ ਅਜੇ ਵੀ ਯੋਗ ਨੂੰ ਸਿਆਸੀ ਤੇ ਫਿਰਕੂ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ ਸਿਰਫ਼ ਐਨਡੀਏ ਨਾਲ ਸਬੰਧਿਤ ਸਰਕਾਰਾਂ ਵਾਲੇ ਰਾਜਾਂ ਅੰਦਰ ਹੀ ਯੋਗ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ‘ਚ ਸਿਰਫ਼ ਖਾਨਾਪੂਰਤੀ ਹੀ ਹੋ ਰਹੀ ਹੈ ਦਰਅਸਲ ਯੋਗ ਨੂੰ ਸਿਰਫ਼ ਇੱਕ ਦਿਨ ਤੱਕ ਸੀਮਤ ਰੱਖਣਾ ਜਾਂ ਸਰਕਾਰੀ ਪ੍ਰੋਗਰਾਮਾਂ ਤੱਕ ਸੀਮਤ ਰੱਖਣ ਨਾਲ ਅਸੀਂ ਨਿਸ਼ਾਨੇ ‘ਤੇ ਨਹੀਂ ਪਹੁੰਚ ਸਕਦੇ 21 ਜੂਨ ਤਾਂ ਸਿਰਫ਼ ਸੁਨੇਹਾ ਤੇ ਪ੍ਰੇਰਨਾ ਦੇਣ ਦਾ ਹੀ ਦਿਵਸ ਹੈ ਯੋਗ ਦਾ ਅਸਲ ਫਾਇਦਾ ਤਾਂ ਇਸ ਨੂੰ ਰੋਜਾਨਾ ਜਿੰਦਗੀ ਦਾ ਹਿੱਸਾ ਬਣਾਉਣ ਨਾਲ ਹੀ ਮਿਲੇਗਾ ਸਰਕਾਰ ਨੇ ਅੰਤਰਰਾਸ਼ਟਰੀ ਦਿਵਸ ‘ਤੇ ਪਿਛਲੇ 5 ਸਾਲਾਂ ਤੋਂ ਪ੍ਰੋਗਰਾਮ ਰੱਖਵਾ ਕੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਇਹ ਹੁਣ ਜਨਤਾ ਦਾ ਵੀ ਫਰਜ਼ ਹੈ ਕਿ ਇਹ ਅਨਮੋਲ ਵਿਰਾਸਤ ਨਾਲ ਅਗਲੀਆਂ ਪੀੜ੍ਹੀਆਂ ਨੂੰ ਜੋੜਿਆ ਜਾਵੇ ਆਧੁਨਿਕ ਜੀਵਨ ਸ਼ੈਲੀ ਨੇ ਮਨੁੱਖ ਨੂੰ ਸੁਸਤ, ਆਲਸੀ ਤੇ ਰੋਗੀ ਬਣਾ ਕੇ ਰੱਖ ਦਿੱਤਾ ਹੈ ਹਸਪਤਾਲਾਂ ‘ਚ ਬੱਸ ਅੱਡਿਆਂ ਵਾਂਗ ਭੀੜ ਨਜ਼ਰ ਆ ਰਹੀ ਹੈ ਨਵੀਂ ਪੀੜ੍ਹੀ ਖਾਣ ਪੀਣ ਤੇ ਪਹਿਨਣ ਦੀ ਸ਼ੌਕੀਨ ਤਾਂ ਹੈ ਪਰ ਆਪਣੇ ਪੁਰਖਿਆਂ ਵਾਂਗ ਪੌਸਟਿਕ ਖੁਰਾਕ ਖਾਣ ਤੇ ਸਿਹਤ ਦੀ ਸੰਭਾਲ ਪ੍ਰਤੀ ਜਾਗਰੂਕ ਨਹੀਂ ਨੌਜਵਾਨ ਨੂੰ ਜਿੰਨਾ ਨਿਕੰਮਾ ਟੈਲੀਵੀਜਨ ਨੇ ਬਣਾਇਆ ਸੀ ਉਸ ਤੋਂ ਦਸ ਗੁਣਾਂ ਜਿਆਦਾ ਨਿਕੰਮਾ ਇੰਟਰਨੈਟ ਨੇ ਬਣਾ ਦਿੱਤਾ ਹੈ ਬਿਨਾਂ ਤੰਦਰੁਸਤੀ ਤਰੱਕੀ, ਖੁਸ਼ਹਾਲੀ ਤੇ ਸੁਰੱਖਿਆ ਦੀ ਆਸ ਨਹੀਂ ਕੀਤੀ ਜਾ ਸਕਦੀ ਯੋਗ ਵਰਗੀ ਮੁਫ਼ਤ ਤੇ ਕਾਰਗਾਰ ਵਿਧੀ ਦਾ ਫਾਇਦਾ ਲੈ ਕੇ ਤੰਦਰੁਸਤੀ ਹਾਸਲ ਕਰਨੀ ਚਾਹੀਦੀ ਹੈ ਇੰਨਾ ਹੀ ਨਵੀਂ ਪੀੜ੍ਹੀ ਨੂੰ ਤਲੀਆਂ ਚਟਪਟੀਆਂ ਚੀਜਾਂ ਖਾਣ ਦੀ ਬਜਾਇ, ਦੁੱਧ, ਦਹੀਂ, ਲੱਸੀ, ਘਿਓ ਵਰਗੀਆਂ ਰਵਾਇਤੀ ਭਾਰਤੀ ਖੁਰਾਕਾਂ ਤੋਂ ਜਾਣੂੰ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ ਤੰਦਰੁਸਤੀ ਸਮੁੱਚੀ ਮਨੁੱਖਤਾ ਨਾਲ ਸਬੰਧਿਤ ਹੈ ਇਸ ਦਾ ਕਿਸੇ ਦੇਸ਼, ਧਰਮ, ਜਾਤ , ਰੰਗ ਨਸਲ ਨਾਲ ਕੋਈ ਸਬੰਧ ਨਹੀਂ ਅੱਜ ਅਮਰੀਕੀ, ਕੈਨੇਡੀਅਨ, ਯੋਗ ਕਰਕੇ ਕੋਈ ਹਿੰਦੂ ਨਹੀਂ ਬਣਨ ਲੱਗੇ ਤੇ ਨਾ ਹੀ ਲਾਹੌਰ ਯੋਗਾ ਕਰਨ ਵਾਲੇ ਕੋਈ ਕਾਫ਼ਰ ਬਣਨ ਲੱਗੇ ਹਨ ਸਾਰੀ ਮਨੁੱਖਤਾ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਜੀਵਨ ਬਤੀਤ ਕਰੇ, ਇਸ ਵਾਸਤੇ ਹਰ ਜਤਨ ਕਰਨਾ ਚਾਹੀਦਾ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।