ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ
ਯੂਨੈਸਕੋ ਮੁਤਾਬਿਕ, ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ, ਜਿਸ ਨੂੰ ਉਹ ਬੋਲਦੇ ਜਾਂ ਸਮਝਦੇ ਹਨ ਭਾਰਤ ’ਚ ਇਹ ਅੰਦਾਜ਼ਾ ਲਗਭਗ 35 ਫੀਸਦੀ ਹੈ, ਜਿਸ ਵਿਚ ਅੰਗਰੇਜ਼ੀ ਮੀਡੀਅਮ ਨਾਲ ਪੜ੍ਹਨ ਵਾਲੇ ਕਈ ਬੱਚੇ ਵੀ ਸ਼ਾਮਲ ਹਨ ਦੇਸ਼ ’ਚ 22 ਅਧਿਕਾਰਕ ਭਾਸ਼ਾਵਾਂ ਅਤੇ ਅਣਗਿਣਤ ਬੋਲੀਆਂ ਹਨ ਹਰ ਬੋਲੀ ਅਤੇ ਭਾਸ਼ਾ ਦਾ ਖੁਸ਼ਹਾਲ ਇਤਿਹਾਸ ਰਿਹਾ ਹੈ ਮਾਂ-ਬੋਲੀ ਨੂੰ ਹੱਲਾਸ਼ੇਰੀ ਦੇਣ ਨਾਲ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਹੋ ਸਕਦੀ ਹੈ ਸੰਯੁਕਤ ਰਾਸ਼ਟਰ ਅਨੁਸਾਰ, ਹਰ ਦੋ ਹਫਤਿਆਂ ’ਚ ਇੱਕ ਭਾਸ਼ਾ ਆਪਣੇ ਨਾਲ ਸੰਪੂਰਨ ਸੱਭਿਆਰਕ ਅਤੇ ਬੌਧਿਕ ਵਿਰਾਸਤ ਲੈ ਕੇ ਗਾਇਬ ਹੋ ਜਾਂਦੀ ਹੈ। Mother Tongue
ਸੰਸਾਰ ’ਚ ਬੋਲੀਆਂ ਜਾਣ ਵਾਲੀਆਂ ਅੰਦਾਜ਼ਨ ਸੱਤ ਹਜ਼ਾਰ ਭਾਸ਼ਾਵਾਂ ’ਚੋਂ ਘੱਟੋ-ਘੱਟ 45 ਫੀਸਦੀ ਅਲੋਪ ਹੋਣ ਕੰਢੇ ਹਨ
ਇਸ ਸੰਸਾਰਿਕ ਸੰਸਥਾ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਸੰਸਾਰ ’ਚ ਬੋਲੀਆਂ ਜਾਣ ਵਾਲੀਆਂ ਅੰਦਾਜ਼ਨ ਸੱਤ ਹਜ਼ਾਰ ਭਾਸ਼ਾਵਾਂ ’ਚੋਂ ਘੱਟੋ-ਘੱਟ 45 ਫੀਸਦੀ ਅਲੋਪ ਹੋਣ ਕੰਢੇ ਹਨ ਅਜਿਹੇ ਸਮੇਂ ’ਚ ਜਦੋਂ ਭਾਸ਼ਾਈ ਵਿਭਿੰਨਤਾ ਖਤਰੇ ’ਚ ਹਨ, ਭਾਸ਼ਾਵਾਂ ਤੇਜ਼ੀ ਨਾਲ ਅਲੋਪ ਹੋ ਰਹੀਆਂ ਹਨ, ਉਦੋਂ ਭਾਸ਼ਾਵਾਂ ਦੀ ਸੁਰੱਖਿਆ ਦੀ ਦਿਸ਼ਾ ’ਚ ਸਕੂਲਾਂ ’ਚ ਮਾਂ-ਬੋਲੀ ’ਚ ਸਿੱਖਿਆ ਦੇਣ ਦਾ ਯਤਨ ਇੱਕ ਜ਼ਰੂਰੀ ਕਦਮ ਹੋ ਸਕਦਾ ਹੈ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਵੱਖ-ਵੱਖ ਮੰਚਾਂ ਤੋਂ ਮਾਂ-ਬੋਲੀ ’ਚ ਸਿੱਖਿਆ ਦੀ ਪੁਰਜ਼ੋਰ ਵਕਾਲਤ ਕੀਤੀ ਸੀ ਸਾਲ 1937 ’ਚ ਵਰਧਾ ’ਚ ਹੋਈ ਅਖਿਲ ਭਾਰਤੀ ਸਿੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ‘ਨਵੀਂ ਤਾਲੀਮ’ ਸਿੱਖਿਆ ਪ੍ਰਣਾਲੀ ਨਾਲ ਦੇਸ਼ਵਾਸੀਆਂ ਨੂੰ ਜਾਣੂ ਕਰਵਾਇਆ ਸੀ। Mother Tongue
ਦੇਸ਼ ਦੇ ਬੱਚਿਆਂ ਨੂੰ ਮਾਂ-ਬੋਲੀ ’ਚ ਸਿੱਖਿਆ ਦੇਣ ਦੀ ਗੱਲ ਸ਼ਾਮਲ ਸੀ
ਜਿਸ ’ਚ ਦੇਸ਼ ਦੇ ਬੱਚਿਆਂ ਨੂੰ ਮਾਂ-ਬੋਲੀ ’ਚ ਸਿੱਖਿਆ ਦੇਣ ਦੀ ਗੱਲ ਸ਼ਾਮਲ ਸੀ ਕਿਸੇ ਵੀ ਦੇਸ਼ ਦੀ ਸੱਭਿਆਚਾਰਕ ਤਰੱਕੀ ’ਚ ਮਾਂ-ਬੋਲੀ ਦਾ ਪ੍ਰਯੋਗ ਇੱਕ ਜ਼ਰੂਰੀ ਤੱਤ ਹੁੰਦਾ ਹੈ ਮਾਂ-ਬੋਲੀ ਨਾਲ ਬੱਚੇ ਦੀ ਵਿਅਕਤੀਗਤ, ਸਮਾਜਿਕ ਤੇ ਸੱਭਿਆਚਾਰਕ ਪਛਾਣ ਵੀ ਸ਼ਾਮਲ ਹੁੰਦੀ ਹੈ ਇਸ ਲਈ ਮਾਂ-ਬੋਲੀ ’ਚ ਸਿੱਖਿਆ ਪ੍ਰਾਪਤ ਕਰਨ ’ਚ ਬੱਚੇ ਨੂੰ ਮਾਣ ਮਹਿਸੂਸ ਹੁੰਦਾ ਹੈ ਵਧਦੀ ਉਮਰ ਨਾਲ ਮਾਂ-ਬੋਲੀ ਪ੍ਰਤੀ ਇਹ ਜੁੜਾਅ ਹੋਰ ਵੀ ਵਧਦਾ ਜਾਂਦਾ ਹੈ, ਜਿਸ ਦਾ ਲਾਭ ਬੱਚਿਆਂ ਨੂੰ ਸਿੱਖਿਆ ਵਿਚ ਸਫਲਤਾ ਦੇ ਰੂਪ ’ਚ ਮਿਲਦਾ ਹੈ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ’ਚ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਕਰਦੀ ਹੈ ਪੱਛੜੇ ਖੇਤਰਾਂ ’ਚ ਹਿੰਦੀ, ਅੰਗਰੇਜ਼ੀ ਜਾਂ ਹੋਰ ਬਾਹਰੀ ਭਾਸ਼ਾ ’ਚ ਸਿੱਖਿਆ ਕੁਝ ਬੱਚਿਆਂ ਦੇ ਸਿੱਖਿਅਕ ਵਿਕਾਸ ’ਚ ਰੁਕਾਵਟ ਬਣ ਜਾਂਦੀ ਹੈ। Mother Tongue
ਅਜਿਹੇ ਬੱਚਿਆਂ ਨੂੰ ਸਿੱਖਣ ’ਚ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ, ਜਿਸ ਨਾਲ ਕਈ ਵਾਰ ਉਹ ਆਤਮ-ਵਿਸ਼ਵਾਸ ਨੂੰ ਛੱਡ ਦਿੰਦੇ ਹਨ ਤੇ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਦੇ ਹਨ ਇਸ ਤਰ੍ਹਾਂ ਉਹ ਪੜ੍ਹਾਈ ’ਚ ਪੱਛੜ ਜਾਂਦੇ ਹਨ ਅਤੇ ਇੱਕ ਮਹਿਰ ਮਨੁੱਖੀ ਵਸੀਲੇ ਦੇ ਰੂਪ ’ਚ ਖੁਦ ਨੂੰ ਵਿਕਸਿਤ ਨਹੀਂ ਕਰ ਪਾਉਂਦੇ ਹਨ ਜੋ ਵਿਦਿਆਰਥੀ ਆਪਣੀ ਮਾਂ-ਬੋਲੀ ’ਚ ਸਿੱਖਦੇ ਹਨ, ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ਬਿਹਤਰ ਹੁੰਦੀ ਹੈ ਕਿਸੇ ਵਿਸ਼ਾਵਸਤੂ ਜਾਂ ਪਾਠ ਸਮੱਗਰੀ ਨੂੰ ਸਮਝਣ ’ਚ ਸੌਖ ਹੁੰਦੀ ਹੈ ਜਦੋਂ ਬੱਚਾ ਆਪਣੀ ਮਾਂ-ਬੋਲੀ ’ਚ ਚੰਗੇ ਢੰਗ ਨਾਲ ਸਮਝਦਾ ਹੈ, ਤਾਂ ਉਸ ਦੇ ਨਤੀਜੇ ਬਿਹਤਰ ਹੁੰਦੇ ਹਨ ਇਸ ਦੇ ਉਲਟ ਜੇਕਰ ਵਿਦਿਆਰਥੀ ਦੂਜੀ ਭਾਸ਼ਾ ਸਕੂਲ ਆ ਕੇ ਸਿੱਖਦਾ ਹੈ, ਤਾਂ ਉਸ ਨੂੰ ਉਸ ਭਾਸ਼ਾ ਨੂੰ ਸਮਝਣ ’ਚ ਸਮਾਂ ਲੱਗਦਾ ਹੈ। Mother Tongue
ਮਾਂ-ਬੋਲੀ ’ਚ ਹੀ ਪੜ੍ਹਨ ਦਾ ਮੌਕਾ ਮਿਲੇ ਤਾਂ ਇਸ ਵਾਧੂ ਮਿਹਨਤ ਤੋਂ ਉਸ ਨੂੰ ਬਚਾਇਆ ਜਾ ਸਕਦਾ ਹੈ
ਜੇਕਰ ਉਸ ਨੂੰ ਮਾਂ-ਬੋਲੀ ’ਚ ਹੀ ਪੜ੍ਹਨ ਦਾ ਮੌਕਾ ਮਿਲੇ ਤਾਂ ਇਸ ਵਾਧੂ ਮਿਹਨਤ ਤੋਂ ਉਸ ਨੂੰ ਬਚਾਇਆ ਜਾ ਸਕਦਾ ਹੈ, ਜਿਸ ਦਾ ਲਾਭ ਉਸ ਨੂੰ ਵਿਸ਼ਾ ਸਮੱਗਰੀ ਨੂੰ ਛੇਤੀ ਖ਼ਤਮ ਕਰਨ ’ਚ ਮਿਲ ਸਕਦਾ ਹੈ ਇਹੀ ਵਜ੍ਹਾ ਹੈ ਕਿ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ਨੂੰ ਸਮਝਣ ਦੀ ਰਫ਼ਤਾਰ ਵਧਾਉਣ ’ਚ ਸਹਾਇਕ ਹੈ ਮਾਂ-ਬੋਲੀ ਕਿਸੇ ਵੀ ਵਿਅਕਤੀ ਦੇ ਦਿਲ ’ਚ ਖਾਸ ਸਥਾਨ ਰੱਖਦੀ ਹੈ ਮਾਂ-ਬੋਲੀ ਦੇ ਸਹਾਰੇ ਵਿਅਕਤੀ ਜੀਵਨਭਰ ਆਪਣੀਆਂ ਭਾਵਨਾਵਾਂ, ਇੱਛਾਵਾਂ ਤੇ ਜ਼ਰੂਰਤਾਂ ਨੂੰ ਪ੍ਰਗਟ ਕਰਦਾ ਹੈ ਮਾਂ-ਬੋਲੀ ’ਚ ਸਿੱਖਿਆ ਵਿਦਿਆਰਥੀ ਨੂੰ ਇਹ ਅਹਿਸਾਸ ਦਿਵਾਉਂਦੀ ਹੈ ਕਿ ਉਹ ਘਰੇ ਜਿਸ ਭਾਸ਼ਾ ਦੀ ਵਰਤੋਂ ਕਰਦਾ ਹੈ। Mother Tongue
Read This : ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ’ਤੇ ਨਹੀਂ ਹੋਵੇਗੀ ਕਾਰਵਾਈ, ਮਿਲੇਗਾ ਇਨਾਮ
ਉਸ ਨੂੰ ਸਕੂਲ ’ਚ ਵੀ ਪੂਰਾ ਸਨਮਾਨ ਮਿਲਦਾ ਦੇਖ ਕੇ ਉਸ ਨੂੰ ਆਪਣੀ ਮਾਂ-ਬੋਲੀ ’ਤੇ ਮਾਣ ਹੁੰਦਾ ਹੈ ਨਤੀਜੇ ਵਜੋਂ ਉਸ ਦੇ ਦਿਲ ’ਚ ਆਪਣੀ ਮਾਂ-ਬੋਲੀ ਨੂੰ ਉੱਚਾਈ ’ਤੇ ਲਿਜਾਣ ਦਾ ਭਾਵ ਵਿਕਸਿਤ ਹੁੰਦਾ ਹੈ ਇਸ ਤਰ੍ਹਾਂ ਹਰ ਭਾਸ਼ਾ ਨੂੰ ਸੁਰੱਖਿਅਤ ਕਰਨ ’ਚ ਮੱਦਦ ਮਿਲ ਸਕਦੀ ਹੈ ਉੱਥੇ, ਦੂਜੇ ਪਾਸੇ ਮਾਂ-ਬੋਲੀ ’ਚ ਸਿੱਖਿਆ ਮੁਹੱਈਆ ਹੋਣ ਨਾਲ ਵਿਦਿਆਰਥੀਆਂ ’ਚ ਸਿੱਖਣ ਦਾ ਨੁਕਸਾਨ, ਡ੍ਰਾਪਆਊਟ ਦਰ ਅਤੇ ਸਿੱਖਿਆ ਦੇ ਬਾਈਕਾਟ ਨੂੰ ਰੋਕਿਆ ਜਾ ਸਕਦਾ ਹੈ ਕੋਈ ਵੀ ਸਿੱਖਿਆ ਫਿਰ ਸਾਰਥਿਕ ਹੁੰਦੀ ਹੈ, ਜਦੋਂ ਬੱਚੇ ਉਸ ਭਾਸ਼ਾ ਨਾਲ ਜੁੜਾਅ ਮਹਿਸੂਸ ਕਰਦੇ ਹਨ, ਜਿਸ ਜ਼ਰੀਏ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। Mother Tongue
ਆਪਣੇਪਣ ਦਾ ਇਹੀ ਭਾਵ ਉਸ ਨੂੰ ਪੜ੍ਹਨ ਨੂੰ ਪ੍ਰੇਰਿਤ ਕਰਦਾ ਹੈ
ਆਪਣੇਪਣ ਦਾ ਇਹੀ ਭਾਵ ਉਸ ਨੂੰ ਪੜ੍ਹਨ ਨੂੰ ਪ੍ਰੇਰਿਤ ਕਰਦਾ ਹੈ ਇਸ ਨਾਲ ਪੜ੍ਹਾਈ ਪ੍ਰਤੀ ਉਸ ਦੀ ਰੁਚੀ ਵਧਦੀ ਹੈ ਨਤੀਜੇ ਵਜੋਂ ਉਹ ਰੋਜ਼ ਸਕੂਲ ਜਾਣ ਤੇ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਉਤਸ਼ਾਹਿਤ ਰਹਿੰਦਾ ਹੈ ਮਾਂ-ਬੋਲੀ ਦੀ ਵਰਤੋਂ ਤੋਂ ਬਿਨਾਂ ਬੱਚਿਆਂ ਦੀ ਸਮਰੱਥਾ ਅਕਸਰ ਬਰਬਾਦ ਹੋ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਸਿੱਖਿਆ ਨਾਕਾਮੀ ਅਤੇ ਵਿਕਾਸ ’ਚ ਕਮੀ ਆਉਂਦੀ ਹੈ ਜਦੋਂ ਬੱਚਾ ਮਾਂ-ਬੋਲੀ ’ਚ ਸਿੱਖਦਾ ਹੈ, ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸਹਿਜ਼ਤਾ ਨਾਲ ਸੰਵਾਦ ਕਰ ਸਕਦਾ ਹੈ ਨਾਲ ਹੀ, ਅਨਪੜ੍ਹ ਮਾਤਾ-ਪਿਤਾ ਤੇ ਘਰ ਦੇ ਹੋਰ ਮੈਂਬਰ, ਜੋ ਆਪਣੀ ਮਾਂ-ਬੋਲੀ ਤੋਂ ਇਲਾਵਾ ਦੂਜੀ ਭਾਸ਼ਾ ਨਹੀਂ ਸਮਝਦੇ ਹਨ, ਉਨ੍ਹਾਂ ਨਾਲ ਬੱਚਿਆਂ ਨੂੰ ਵਿਚਾਰ-ਵਟਾਂਦਰਾ ਕਰਨ ’ਚ ਸਹਿਜ਼ਤਾ ਹੁੰਦੀ ਹੈ ਅਜਿਹੇ ’ਚ ਬੱਚਿਆਂ ਵੱਲੋਂ ਮਾਂ-ਬੋਲੀ ਦੀ ਵਰਤੋਂ ਪਰਿਵਾਰਕ ਸਬੰਧ ਨੂੰ ਮਜ਼ਬੂਤ ਬਣਾਉਂਦੀ ਹੈ। Mother Tongue
ਇਸ ਤਰ੍ਹਾਂ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ਨੂੰ ਮਜ਼ਬੂਤ ਬਣਾਉਂਦੀ ਹੈ
ਇਸ ਤਰ੍ਹਾਂ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਉਨ੍ਹਾਂ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ ਤੇ ਉੱਜਵਲ ਭਵਿੱਖ ਵੱਲ ਤੋਰੀ ਰੱਖਦੀ ਹੈ ਮਾਂ-ਬੋਲੀ ’ਚ ਸਿੱਖਿਆ ਨਾਲ ਬੱਚੇ ਦੀ ਅਲੋਚਨਾਤਮਕ, ਵਿਸ਼ਲੇਸ਼ਣਾਤਮਕ ਅਤੇ ਤਰਕਪੂਰਨ ਪ੍ਰਕਿਰਿਆ ਦੇ ਵਿਕਾਸ ’ਚ ਮੱਦਦ ਮਿਲਦੀ ਹੈ, ਜਿਸ ਨਾਲ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਯੁੂਨੈਸਕੋ 2022-2032 ਦੀ ਮਿਆਦ ਨੂੰ ਸਵਦੇਸ਼ੀ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਦਹਾਕੇ ਦੇ ਰੂਪ ’ਚ ਮਨਾ ਰਿਹਾ ਹੈ ਇਸ ਦਾ ਮਕਸਦ ਸਵਦੇਸ਼ੀ ਲੋਕਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਨੂੰ ਸੁਰੱਖਿਅਤ, ਮੁੜ ਸੁਰਜੀਤ ਅਤੇ ਹੱਲਾਸ਼ੇਰੀ ਦੇਣ ਦਾ ਅਧਿਕਾਰ ਯਕੀਨੀ ਕਰਨਾ ਹੈ ਹਾਲਾਂਕਿ, ਮਾਂ-ਬੋਲੀ ’ਚ ਸਿੱਖਿਆ ਦੀ ਸ਼ੁਰੂਆਤ ਦੀ ਦਿਸ਼ਾ ’ਚ ਚੁਣੌਤੀਆਂ ਵੀ ਘੱਟ ਨਹੀਂ ਹਨ ਸਭ ਤੋਂ ਮੁੱਖ ਚੁਣੌਤੀ ਵਸੀਲਿਆਂ ਦੀ ਕਮੀ ਹੈ। Mother Tongue
ਦਰਅਸਲ ਸਕੂਲਾਂ ’ਚ ਮਾਂ-ਬੋਲੀ ’ਚ ਕਿਤਾਬਾਂ ਅਤੇ ਸਿੱਖਿਆ ਸਮੱਗਰੀ ਨਾ ਹੋਣ ਨਾਲ ਬੱਚਿਆਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ ’ਚ ਸਿੱਖਿਆ ਦੇਣਾ ਮੁਸ਼ਕਿਲ ਹੋ ਸਕਦਾ ਹੈ ਦੂਜੀ ਚੁਣੌਤੀ ਅਧਿਆਪਕਾਂ ’ਚ ਸਿਖਲਾਈ ਦੀ ਕਮੀ ਹੋ ਸਕਦੀ ਹੈ ਜੇਕਰ ਅਧਿਆਪਕ ਮਾਂ-ਬੋਲੀ ’ਚ ਪੜ੍ਹਾਉਣ ’ਚ ਮਾਹਿਰ ਨਾ ਹੋਣ, ਤਾਂ ਉਹ ਆਪਣੇ ਬੱਚਿਆਂ ਨੂੰ ਵਿਸ਼ਾ ਵਸਤੂ ਨੂੰ ਬਹੁਤ ਚੰਗੇ ਢੰਗ ਨਾਲ ਪੇਸ਼ ਨਹੀਂ ਕਰ ਸਕਦਾ ਹੈ ਤੀਜੀ ਚੁਣੌਤੀ ਇਸ ਰੂਪ ’ਚ ਹੋ ਸਕਦੀ ਹੈ ਕਿ ਕਈ ਵਾਰ ਮਾਂ-ਬੋਲੀ ’ਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਲਈ ਉੱਚ ਸਿੱਖਿਆ ਅਤੇ ਰੁਜ਼ਗਾਰ ਲਈ ਸੀਮਿਤ ਮੌਕੇ ਮਹੱਈਆ ਹੋ ਸਕਦੇ ਹਨ ਫਿਲਹਾਲ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਕਾਰਾਂ, ਸੰਗਠਨਾਂ ਅਤੇ ਭਾਈਚਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ, ਤਾਂ ਕਿ ਮਾਂ-ਬੋਲੀ ’ਚ ਸਿੱਖਿਆ ਦੀ ਮੌਜੂਦਾ ਸਥਿਤੀ ’ਚ ਸੁਧਾਰ ਲਿਆਂਦਾ ਜਾ ਸਕੇ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸੁਧੀਰ ਕੁਮਾਰ