Indian languages: ਮਹਾਂਰਾਸ਼ਟਰ ਸਰਕਾਰ ਨੇ ਸੂਬੇ ਦੇ ਸਰਕਾਰੀ ਦਫਤਰਾਂ ’ਚ ਮਰਾਠੀ ਬੋਲੀ ਦੀ ਵਰਤੋਂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਪਿਛਲੇ ਸਾਲ ਪੰਜਾਬ ਸਰਕਾਰ ਨੇ ਵੀ ਦੁਕਾਨਦਾਰਾਂ/ਵਪਾਰੀਆਂ, ਕਾਰੋਬਾਰੀਆਂ ਨੂੰ ਵੀ ਆਪਣੇ ਅਦਾਰਿਆਂ/ਦੁਕਾਨਾਂ ਦੇ ਬੋਰਡ ਪੰਜਾਬੀ ’ਚ ਲਿਖਣ ਦੀ ਅਪੀਲ ਕੀਤੀ ਸੀ ਅਸਲ ’ਚ ਦੇਸ਼ ਦਾ ਵਿਕਾਸ ਦੇਸ਼ ਦੀ ਸੰਸਕ੍ਰਿਤੀ ਨੂੰ ਸੰਭਾਲਣ ਨਾਲ ਹੀ ਸੰਭਵ ਹੈ ਭਾਵੇਂ ਅੰਗਰੇਜ਼ੀ ਸਮੇਤ ਹੋਰਨਾਂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ ਚੰਗੀ ਗੱਲ ਹੈ ਪਰ ਮਾਂ-ਬੋਲੀ ਦਾ ਸਥਾਨ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਇਸ ਵਿਗਿਆਨਕ ਸੱਚ ਨੂੰ ਸਵੀਕਾਰ ਕੀਤਾ ਸੀ ਕਿ ਕਿਸੇ ਦੇਸ਼ ਦੀ ਹੋਂਦ, ਪਛਾਣ ਤੇ ਤਰੱਕੀ ਦਾ ਆਧਾਰ ਉੱਥੋਂ ਦੀਆਂ ਭਾਸ਼ਾਵਾਂ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। Indian languages
ਇਹ ਖਬਰ ਵੀ ਪੜ੍ਹੋ : Farmers News: 14 ਫਰਵਰੀ ਨੂੰ ਮੀਟਿੰਗ ’ਚ ਕੋਈ ਗੱਲ ਨਾ ਬਣੀ, ਤਾਂ 25 ਫਰਵਰੀ ਨੂੰ ਹੋਵੇਗਾ ਮੁੜ ਦਿੱਲੀ ਕੂਚ: ਪੰਧੇਰ
ਆਪਣੀ ਮਾਂ-ਬੋਲੀ ਤੋਂ ਵੱਖ ਹੋ ਕੇ ਕਿਸੇ ਦੇਸ਼ ਦੀ ਹੋਂਦ ਹੀ ਨਹੀਂ ਰਹਿ ਜਾਂਦੀ ਇਸ ਲਈ ਸੰਵਿਧਾਨ ’ਚ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਦੇਸ਼ ਦੇ ਵੱਖ-ਵੱਖ ਸੂਬਿਆਂ, ਖੇਤਰਾਂ ’ਚ ਬੋਲੀਆਂ ਜਾਣ ਵਾਲੀਆਂ 22 ਰਾਸ਼ਟਰੀ ਭਾਸ਼ਾਵਾਂ ਦੇਸ਼ ਦੀ ਵੰਨ-ਸੁਵੰਨੀ ਸੰਸਕ੍ਰਿਤੀ ਦਾ ਆਧਾਰ ਹਨ ਭਾਵੇਂ ਸੂਬਾ ਸਰਕਾਰਾਂ ਆਪਣੀ-ਆਪਣੀ ਬੋਲੀ ਦੇ ਵਿਕਾਸ ਲਈ ਹੁਕਮ ਜਾਰੀ ਕਰਦੀਆਂ ਹਨ ਪਰ ਇਹ ਲੋਕਾਂ ਦੀ ਵੀ ਆਪਣੀ ਸਮਝ ਤੇ ਫਰਜ਼ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਮਾਂ-ਬੋਲੀ ਦੇ ਮਹੱਤਵ ਨੂੰ ਸਮਝ ਕੇ ਬੋਲੀ ਨੂੰ ਅਪਣਾਉਣ ਤੇ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਫਰਾਂਸ, ਜਰਮਨ, ਇਟਲੀ ਸਮੇਤ ਦੁਨੀਆ ਦੇ ਵਿਕਸਿਤ ਮੁਲਕਾਂ ਨੇ ਅੰਗਰੇਜ਼ੀ ਭਾਸ਼ਾ ਤੱਕ ਸੀਮਿਤ ਨਾ ਰਹਿ ਕੇ ਆਪਣੀਆਂ ਰਾਸ਼ਟਰੀ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਸਹੀ ਫੈਸਲੇ ਲਏ ਹਨ। Indian languages