ਅਮਰੀਕਾ ‘ਚ ਚੋਣਾਂ ਬਨਾਮ ਭਾਰਤ-ਚੀਨ ਸਬੰਧ
ਦੁਨੀਆ ਦੇ ਤਾਕਤਵਰ ਮੁਲਕ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਸਬੰਧੀ ਪ੍ਰਚਾਰ ਜ਼ੋਰਾਂ ‘ਤੇ ਹੈ ਡੈਮੋਕ੍ਰੇਟਿਕ ਤੇ ਰਿਪਬਲਿਕਨ ਪਾਰਟੀਆਂ ਮੈਦਾਨ ‘ਚ ਹਨ ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਲਈ ਜ਼ੋਰ ਲਾ ਰਹੇ ਹਨ ਦੂਜੇ ਪਾਸੇ ਡੈਮੋਕ੍ਰੇਟ ਜੋ ਬਾਈਡੇਨ ਟਰੰਪ ਤੋਂ ਅੱਗੇ ਦੱਸੇ ਜਾ ਰਹੇ ਹਨ ਚੋਣਾਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਚੋਣਾਂ ‘ਚ ਭਾਰਤ-ਚੀਨ ਦਰਮਿਆਨ ਟਕਰਾਅ ਚੋਣਾਂ ਦਾ ਮੁੱਦਾ ਬਣਿਆ ਹੋਇਆ ਹੈ ਖ਼ਬਰਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੀ ਹੈ ਜਿਵੇਂ ਇਹ ਚੋਣਾਂ ਭਾਰਤ ‘ਚ ਹੋ ਰਹੀਆਂ ਹੋਣ
ਟਰੰਪ ਆਪਣੀ ਪਾਰਟੀ ਦੇ ਨਾਲ-ਨਾਲ ਨਿੱਜੀ ਤੌਰ ‘ਤੇ ਵੀ ਭਾਰਤ ਨਾਲ ਨੇੜਤਾ ਦਾ ਅਹਿਸਾਸ ਕਰਵਾਉਣ ਦਾ ਜ਼ੋਰ ਲਾ ਰਹੇ ਹਨ ਡੈਮੋਕ੍ਰੇਟ ਪਾਰਟੀ ਕਮਲਾ ਹੈਰਿਸ ਰਾਹੀਂ ਭਾਰਤ ਨਾਲ ਆਪਣੇ ਸਬੰਧ ਦਰਸਾ ਰਹੀ ਹੈ ਦਰਅਸਲ ਦੋਵੇਂ ਪਾਰਟੀਆਂ ਪ੍ਰਵਾਸੀ ਭਾਰਤੀਆਂ ਦੀ ਵੋਟ ‘ਤੇ ਨਜ਼ਰ ਰੱਖੀ ਬੈਠੀਆਂ ਹਨ ਤੇ ਦੋਵਾਂ ਵੱਲੋਂ ਹੀ ਭਾਰਤ-ਚੀਨ ਵਿਵਾਦ ‘ਚ ਭਾਰਤ ਦੀ ਹਮਾਇਤ ਕੀਤੀ ਜਾ ਰਹੀ ਹੈ ਜਿੱਥੇ ਡੋਨਾਲਡ ਟਰੰਪ ਕੋਵਿਡ-19 ਅਤੇ ਟਰੇਡ ਵਾਰ ‘ਚ ਚੀਨ ਨਾਲ ਆਪਣੀ ਦੁਸ਼ਮਣੀ ਕੱਢ ਰਿਹਾ ਹੈ, ਉਥੇ ਭਾਰਤ ਨਾਲ ਵਿਵਾਦ ‘ਚ ਚੀਨ ਨੂੰ ਨਿਸ਼ਾਨੇ ‘ਤੇ ਲਿਆ ਰਿਹਾ ਹੈ
ਡੈਮੋਕ੍ਰੇਟ ਨਰਮ ਸੁਰ ‘ਚ ਚੀਨ ਦੀ ਵਿਰੋਧਤਾ ਕਰਕੇ ਅਸਿੱਧੇ ਤੌਰ ‘ਤੇ ਭਾਰਤ ਦੀ ਹਮਾਇਤ ਕਰ ਰਹੇ ਹਨ ਭਾਰਤੀ ਵੋਟਰਾਂ ਦਾ ਫਾਇਦਾ ਕਿਸ ਨੂੰ ਮਿਲੇਗਾ ਇਹ ਚੋਣਾਂ ਦੇ ਨਤੀਜੇ ਹੀ ਦੱਸਣਗੇ ਪਰ ਸੱਤਾ ਹਾਸਲ ਕਰਨ ਲਈ ਦੋਵੇਂ ਪਾਰਟੀਆਂ ਹਰ ਤਰੀਕਾ ਵਰਤ ਰਹੀਆਂ ਹਨ ਬਿਨਾਂ ਸ਼ੱਕ ਇਸ ਰੁਝਾਨ ‘ਚ ਭਾਰਤ ਦੇ ਪੱਖ ਦੀ ਮਹੱਤਤਾ ਵਧੀ ਹੈ, ਫ਼ਿਰ ਵੀ ਇਸ ਮਾਮਲੇ ‘ਚ ਭਾਰਤ ਨੂੰ ਚੌਕਸ ਰਹਿਣਾ ਪਵੇਗਾ ਚੀਨ ਨੂੰ ਥਾਂ ਸਿਰ ਰੱਖਣ ਲਈ ਭਾਰਤ ਨੂੰ ਕੂਟਨੀਤਿਕ ਲੜਾਈ ਮਜ਼ਬੂਤੀ ਨਾਲ ਲੜਨੀ ਪਵੇਗੀ
ਇਸ ਮਾਮਲੇ ‘ਚ ਅੰਤਰਰਾਸ਼ਟਰੀ ਭਾਈਚਾਰੇ ਦੀ ਹਮਾਇਤ ਫਾਇਦੇਮੰਦ ਹੁੰਦੀ ਹੈ ਪਰ ਇਸ ਲੜਾਈ ਨੂੰ ਦੁਨੀਆ ਦੇ ਦੋ ਗੁੱਟਾਂ ਦੀ ਲੜਾਈ ਬਣਨ ਤੋਂ ਵੀ ਰੋਕਣਾ ਪਵੇਗਾ ਉਂਜ ਭਾਰਤ ਚੀਨ ਨਾਲ ਆਪਣੇ ਵਿਵਾਦਾਂ ਨੂੰ ਦੋਪਾਸੀ ਵਿਵਾਦ ਦੇ ਰੂਪ ‘ਚ ਨਿਪਟ ਰਿਹਾ ਹੈ ਫਿਰ ਵੀ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਕਰਕੇ ਇਸ ਦੀ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਸ਼ੁਰੂ ਹੋ ਗਈ ਹੈ ਤੇ ਇਸ ਨਾਲ ਚੀਨ ਦਾ ਪੱਖ ਕਮਜ਼ੋਰ ਹੋਣ ਦੀ ਸੰਭਾਵਨਾ ਹੈ ਆਪਣੇ ਦਾਇਰੇ ਵਿੱਚ ਰਹਿ ਕੇ ਭਾਰਤ ਨੂੰ ਆਪਣਾ ਪੱਖ ਮਜ਼ਬੂਤ ਕਰਨਾ ਚਾਹੀਦਾ ਹੈ ਚੀਨ ਨੂੰ ਗਲਵਾਨ ਘਾਟੀ ਦੇ ਮਾਮਲੇ ‘ਚ ਦੂਹਰੀ ਖੇਡ ਖੇਡਣ ਦੀ ਬਜਾਇ ਸਪੱਸ਼ਟਤਾ ਤੇ ਇਮਾਨਦਾਰੀ ਨਾਲ ਮਾਮਲਾ ਸੁਲਝਾਉਣਾ ਚਾਹੀਦਾ ਹੈ ਜੇਕਰ ਇਮਾਨਦਾਰੀ ਨਾਲ ਚੱਲਿਆ ਜਾਏ ਤਾਂ ਟੇਬਲ-ਟਾਕ ਵਧੀਆ ਨਤੀਜੇ ਲਿਆ ਸਕਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.