Motivational Quotes: ਬਲੀਦਾਨ ਇਸ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦੈ ਯਾਦ

Motivational Quotes

ਅਨੋਖਾ ਬਲਿਦਾਨ | Motivational Quotes

ਪਵਿੱਤਰ ਗੀਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ। ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲਿਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਇਆ ਗਿਆ ਵਿਸ਼ਾਲ ਕੋਣਾਰਕ ਸੂਰਜ ਮੰਦਿਰ ਸਾਰੇ ਯਤਨ ਕਰਨ ਤੋਂ ਬਾਅਦ ਵੀ ਪੂਰਾ ਨਹੀਂ ਹੋ ਰਿਹਾ ਸੀ। ਕਾਰੀਗਰ ਨਿਰਾਸ਼ ਹੋ ਰਹੇ ਸਨ। ਰਾਜੇ ਨੇ ਚਿਤਾਵਨੀ ਦਿੱਤੀ ਕਿ ਫਲਾਣੇ ਦਿਨ ਤੱਕ ਜੇਕਰ ਮੰਦਰ ਪੂਰਾ ਨਾ ਹੋਇਆ ਤਾਂ ਸਾਰੇ ਕਾਰੀਗਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਸਾਰੇ ਕਾਰੀਗਰ ਭੈਅਭੀਤ ਸਨ।

Read Also : Summer Fruits: ਗਰਮੀਆਂ ’ਚ ਜ਼ਰੂਰ ਖਾਓ ਇਹ ਫ਼ਲ, ਸਰੀਰ ਰਹੇਗੀ ਬਿਲਕੁਲ ਤਰੋਤਾਜ਼ਾ

ਸਮਾਂ ਪੂਰਾ ਹੋ ਰਿਹਾ ਸੀ। ਉਸੇ ਸਮੇਂ ਇੱਕ ਕਾਰੀਗਰ ਦਾ 12 ਵਰ੍ਹਿਆਂ ਦਾ ਬੇਟਾ ਧਰਮਪਦ, ਜੋ ਪਿੰਡ ’ਚ ਰਹਿ ਕੇ ਸ਼ਿਲਪ ਵਿੱਦਿਆ ਸਿੱਖ ਰਿਹਾ ਸੀ, ਪਿਤਾ ਨੂੰ ਮਿਲਣ ਆਇਆ। ਸਾਰਿਆਂ ਦੇ ਡਰ ਨੂੰ ਜਾਣ ਕੇ ਉਸ ਨੇ ਮੰਦਿਰ ਨੂੰ ਪੂਰਾ ਕਰਨ ਦੀ ਮਨਜ਼ੂਰੀ ਮੰਗੀ। ਬਾਲ ਅਵਸਥਾ ’ਚ ਹੋਣ ਕਾਰਨ ਉਸ ਦਾ ਤਾਂ ਪਹਿਲਾ ਹੀ ਮੌਕਾ ਸੀ। ਅੰਤ ’ਚ ਜ਼ਿੰਦਗੀ ਦੀ ਉਮੀਦ ਨਾਲ ਧਰਮਪਦ ਨੂੰ ਮਨਜ਼ੂਰੀ ਦਿੱਤੀ ਗਈ। ਆਖ਼ਰੀ ਦਿਨ ਕੰਮ ਪੂਰਾ ਹੋਇਆ। Motivational Quotes

ਸਾਰੇ ਹੈਰਾਨ ਹੋਏ ਪਰ ਪਲ ’ਚ ਫਿਰ ਸਾਰੇ ਕਾਰੀਗਰਾਂ ਦੇ ਮਨਾਂ ’ਚ ਡਰ ਪੈਦਾ ਹੋਇਆ। ਉਨ੍ਹਾਂ ਨੂੰ ਲੱਗਾ ਕਿ ਜੇਕਰ ਰਾਜੇ ਨੂੰ ਪਤਾ ਲੱਗੇਗਾ ਕਿ ਮੰਦਿਰ ਪੂਰਾ ਕਰਨ ਦਾ ਕੰਮ ਧਰਮਪਦ ਦਾ ਹੈ ਤਾਂ ਰਾਜਾ ਉਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਦੇਵੇਗਾ। ਇਹ ਜਾਣ ਕੇ ਸਾਰਿਆਂ ਦੀ ਰੱਖਿਆ ਲਈ ਧਰਮਪਦ ਨੇ ਸਮੁੰਦਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਸਾਰੇ ਇਹ ਬਲੀਦਾਨ ਵੇਖ ਕੇ ਹੈਰਾਨ ਰਹਿ ਗਏ। ਸੂਰਜ ਮੰਦਿਰ ਕੋਣਾਰਕ ਦੇ ਨਾਲ ਧਰਮਪਦ ਦਾ ਗੁਣਗਾਨ ਪਿੰਡ-ਪਿੰਡ ’ਚ ਅੱਜ ਵੀ ਗਾਇਆ ਜਾਂਦਾ ਹੈ।