ਨਵੀਂ ਵਿਆਹੀ ਜੋੜੀ ਨੇ ਲਾਇਆ ਪੌਦਾ
ਸੰਗਰੂਰ 16 ਅਗਸਤ (ਨਰੇਸ਼ ਕੁਮਾਰ)। ਤੁਸੀਂ ਵਿਆਹ ਤਾਂ ਬਹੁਤ ਦੇਖੇ ਹੋਣਗੇ ਪਰ ਇਸ ਤਰ੍ਹਾਂ ਦਾ ਸਾਦਾ ਤੇ ਅਨੋਖਾ ਵਿਆਹ (Unique Marriage) ਸ਼ਾਇਦ ਹੀ ਪਹਿਲਾਂ ਵੇਖਿਆ ਹੋਵੇ। ਇਹ ਵਿਆਹ ਸੀ ਪੱਤਰਕਾਰ ਗੁਰਤੇਜ ਇੰਸਾਂ ਮਲੇਰਕੋਟਲਾ ਦੀ ਪੁੱਤਰੀ ਰਮਨਦੀਪ ਸ਼ਰਮਾ ਇੰਸਾਂ ਪਿੰਡ ਤੱਖਰ ਕਲਾਂ ਅਤੇ ਅਮਨਦੀਪ ਕੁਮਾਰ ਇੰਸਾਂ ਪੁੱਤਰ ਭੋਲਾ ਰਾਮ ਪਿੰਡ ਮਹਿਤਾ ਬਲਾਕ ਤਪਾ ਭਦੌੜ ਦਾ। ਮਾਲੇਰਕੋਟਲਾ-ਰਾਏਕੋਟ ਰੋਡ ਸਥਿਤ ਬਧਰਾਵਾਂ ਨਾਮ ਚਰਚਾ ਘਰ ਵਿੱਚ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਸਰੂਪ ਅੱਗੇ ਬੇਨਤੀ ਸਬਦ ਲਗਾ ਕੇ ਦਿਲਜੋੜ ਮਾਲਾ ਪਾ ਕੇ ਵਿਆਹ ਹੋਇਆ।

ਇਸ ਮੌਕੇ ਪ੍ਰੇਮੀ ਨਰੇਸ਼ ਅਰੋੜਾ ਨੇ ਬੇਨਤੀ ਸਬਦ ਬੋਲ ਕੇ ਵਿਆਹ ਦੀ ਰਸਮ ਪੂਰੀ ਕਾਰਵਾਈ। ਵਿਆਹ ਤੋਂ ਬਾਅਦ ਨਵੀਂ ਜੋੜੀ ਨੇ ਨਾਮ ਚਰਚਾ ਘਰ ਵਿੱਚ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਪੌਦਾ ਵੀ ਲਗਾਇਆ ਅਤੇ ਡੇਰਾ ਸੱਚਾ ਸੌਦਾ ਦੀ ਪਾਵਨ ਮਰਯਾਦਾ ਅਨੁਸਾਰ ਰਸਮਾਂ ਨਿਭਾਈਆਂ। ਇਸ ਮੌਕੇ ਲੜਕਾ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ 15ਮੈਂਬਰ ਨਰੇਸ਼ ਅਰੋੜਾ , ਬਲਾਕ ਭੰਗੀਦਾਸ ਸੁਖਵਿੰਦਰ ਇੰਸਾ , ਕੁਲਵਿੰਦਰ ਇੰਸਾ 15ਮੈਂਬਰ ਅਤੇ ਸਾਂਤੀ ਸਰੂਪ 15ਮੈਂਬਰ ਹਾਜ਼ਿਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.














