ਖਾਕੀ ਵਰਦੀ ‘ਚ ਪਲੈਨਿੰਗ ਨਾਲ ਅਣਪਛਾਤਿਆਂ ਨੇ ਲੁੱਟਿਆ ਸੀਮੇਂਟ ਨਾਲ ਭਰਿਆ ਟਰੱਕ

ਪੁਲਿਸ ਵੱਲੋਂ ਖਾਲੀ ਟਰੱਕ ਕਰ ਲਿਆ ਗਿਆ ਬਰਾਮਦ

ਫਿਰੋਜ਼ਪੁਰ, (ਸਤਪਾਲ ਥਿੰਦ)। ਐਕਸੀਡੈਂਟ ਦਾ ਦੋਸ਼ ਲਾ ਕੇ ਪਲੈਨਿੰਗ ਨਾਲ 4 ਅਣਪਛਾਤੇ ਵਿਅਕਤੀ ਬੰਗਾਲੀ ਵਾਲਾ ਪੁੱਲ ਕੋਲ ਜਾ ਰਹੇ ਸੀਮੈਂਟ ਦੇ ਭਰੇ ਟਰੱਕ ਨੂੰ ਲੈ ਕੇ ਫਰਾਰ ਹੋ ਗਏ । ਫਿਲਹਾਲ ਪੁਲਿਸ ਨੇ ਕਾਰਵਾਈ ਕਰਦਿਆ ਹਰੀਕੇ ਕੋਲੋਂ ਲੱਟਿਆ ਗਿਆ ਟਰੱਕ ਖਾਲੀ ਬਰਾਮਦ ਕਰ ਲਿਆ ਗਿਆ ਕਿ ਜਦ ਕਿ ਇਸ ‘ਚ ਲੱਦਿਆ ਸੀਮੇਂਟ ਲੁਟੇਰਿਆ ਵੱਲੋਂ ਲਾ ਲਿਆ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੱਖੂ ਤੋਂ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਰਾਜੂ ਸਿੰਘ ਵਾਸੀ ਜਵਾਹਰ ਨਗਰ, ਰਾਮਪੁਰਾ ਫੂਲ ਬਿਆਨ ਦਰਜ ਕਰਵਾਏ ਸਨ ਕਿ ਉਹ ਗੁਰਜੰਟ ਸਿੰਘ ਵਾਸੀ ਬੁਰਜ ਢਿੱਲਵਾਂ ਦੇ ਟਰੱਕ ਨੰਬਰ ਪੀਬੀ 03 ਏਐੱਫ 6477 ‘ਤੇ ਕਰੀਬ 15 ਸਾਲ ਤੋਂ ਡਰਾਈਵਰੀ ਕਰ ਰਿਹਾ ਹੈ ਅਤੇ ਬੀਤੀ ਦੇਰ ਸ਼ਾਮ ਨੂੰ ਉਹ ਟਰੱਕ ਉਪਰ 400 ਬੈਗ ਸੀਮੇਂਟ ਮਾਰਕਾ ਅਲਟ੍ਰਾਟੈਕ ਲੋਡ ਕਰਕੇ ਦੀਨਾ ਨਗਰ ਗੁਰਦਾਸਪੁਰ ਲਈ ਜਾ ਰਿਹਾ ਸੀ, ਜਦ ਉਹ ਪੁਲ ਬੰਗਾਲੀ ਕੋਲ ਪਹੁੰਚਿਆ ਤਾਂ 4 ਅਣਪਛਾਤੇ ਆਦਮੀ ਕਾਰ ਤੇ ਆਏ ਤੇ ਉਸ ਦੇ ਟਰੱਕ ਨੂੰ ਰੁਕਵਾ ਲਿਆ

ਜਿਸ ਵਿਚੋਂ 2 ਨੌਜਵਾਨ ਨਿਕਲ ਜਿਨਾਂ ਵਿਚ ਇਕ ਨੇ ਖਾਕੀ ਵਰਦੀ ਪਾਈ ਹੋਈ ਸੀ ਤੇ ਦੂਜਾ ਸਿਵਲ ਵਿਚ ਸੀ, ਜਿਨਾਂ ਨੇ ਕਿਹਾ ਕਿ ਤੂੰ ਐਕਸੀਡੈਂਟ ਕਰਕੇ ਆਇਆ ਹੈ ਤੇ ਤੈਨੂੰ ਥਾਣੇ ਲੈ ਕੇ ਜਾਣਾ ਹੈ, ਜਿਹਨਾ ਨੇ ਟਰੱਕ ਦੀ ਚਾਬੀ ਲੈ ਲਈ ਤੇ ਟਰੱਕ ਸਟਾਰਟ ਕਰਕੇ ਹਰੀਕੇ ਸਾਈਡ ਨੂੰ ਲੈ ਗਏ ਅਤੇ ਉਸ ਨੂੰ ਕਾਰ ਵਿਚ ਬਿਠਾ ਕੇ ਜ਼ੀਰਾ ਸਾਇਡ ਨੂੰ ਕਾਰ ਮੋੜ ਲਈ ਤੇ ਅੱਗੇ ਜਾ ਕੇ ਜੀ ਟੀ ਰੋਡ ਤੇ ਉਸ ਦਾ ਮੋਬਾਇਲ ਫੋਨ ਲੈ ਲਿਆ ਅਤੇ ਉਸ ਨੂੰ ਉਤਾਰ ਕੇ ਜ਼ੀਰਾ ਸਾਈਡ ਨੂੰ ਚਲੇ ਗਏ।

ਰਾਜੂ ਨੇ ਦੱਸਿਆ ਕਿ ਚੋਰੀ ਸੀਮੇਂਟ ਦੀ ਕੀਮਤ ਡੇਢ ਲੱਖ ਰੁਪਏ ਹੈ। ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਜੂ ਸਿੰਘ ਦੇ ਬਿਆਨਾਂ ਤੇ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।