ਛਾਤੀ ਵਿੱਚ ਦਰਦ ਦੀ ਅਹਿਮੀਅਤ ਸਮਝੋ
ਭਾਰਤ ‘ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਅਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ -ਪੀਣ ਰਹਿਣ -ਸਹਿਣ ਤੇ ਤਣਾਅਪੂਰਨ ਜੀਵਨ ਸ਼ੈਲੀ ਦਿਲ ਦੇ ਰੋਗ ਨੂੰ ਹੱਲਾ-ਸ਼ੇਰੀ ਦਿੰਦੇ ਹਨ। ਭਾਰਤ ਵਿੱਚ ਖਾਣ ਪੀਣ ‘ਤੇ ਕੋਈ ਪਾਬੰਦੀ ਨਹੀਂ ਅਤੇ ਨਾ ਹੀ ਖਾਣ-ਪੀਣ ਦੀ ਮਾਤਰਾ ਤਹਿ ਹੈ। ਅਜਿਹੇ ‘ਚ ਦਿਲ ਨੂੰ ਉਹ ਖੁਰਾਕ ਨਹੀਂ ਮਿਲਦੀ, ਜੋ ਮਿਲਣੀ ਚਾਹੀਦੀ ਹੈ, ਇਸ ਕਰਕੇ ਦਿਲ ਨੂੰ ਵਧ ਦਬਾਅ ਝੱਲਣਾ ਪੈਂਦਾ ਹੈ। ਨਾਲ ਹੀ ਇਹ ਵੀ ਵੇਖਿਆ ਗਿਆ ਹੈ ਕਿ ਖਾਣ-ਪੀਣ ‘ਚ ਦੇਸੀ ਘਿਓ,ਹਾਈਡ੍ਰੋਜਨੇਟਿਡ ਆਇਲ, ਨਾਰੀਅਲ ਦਾ ਤੇਲ ਆਦਿ ਵਰਗੀਆਂ ਚਰਬੀਆਂ (ਫੈਟ) ਦੀ ਖਪਤ ਵਧੀ ਹੈ।
ਖਾਣ-ਪੀਣ ਚ ਇਕ ਪਾਸੇ ਚੀਨੀ ਦੀ ਅਧਿਕਤਾ ਤਾਂ ਦੂਜੇ ਪਾਸੇ ਨਮਕ ਅਤੇ ਖੱਟੀਆਂ ਚੀਜ਼ਾਂ ਵਾਧੂ ਖਾਧੀਆਂ ਜਾਂਦੀਆਂ ਹਨ। ਸ਼ੂਗਰ ਦੀ ਬਿਮਾਰੀ ਪੈਦਾ ਹੋ ਰਹੀ ਹੈ। ਨਮਕ ਤੇ ਨਮਕ ਵਾਲੀਆਂ ਬਣਾਈਆਂ ਚੀਜ਼ਾਂ ਜ਼ਿਆਦਾ ਵਰਤਣ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ, ਜਿਸ ਇਸ ਨਾਲ ਲੋਕ ਦਿਲ ਦੇ ਰੋਗਾਂ ਦੇ ਸ਼ਿਕਾਰ ਹੁੰਦੇ ਹਨ। ਦੇਰ ਰਾਤ ਬੈਠ ਕੇ ਕੰਮ ਕਰਦੇ ਰਹਿਣ ਦੀ ਆਦਤ ਤੇ ਸਰੀਰਕ ਕਸਰਤ ਨਾ ਕਰਨ ਵਾਲੇ ਲੋਕ ਕਿਸੇ ਲੋਕ ਇਸ ਰੋਗ ਦਾ ਸ਼ਿਕਾਰ ਵਧ ਹੁੰਦੇ ਹਨ। ਹੁਣ ਤਾਂ ਬੈਠ ਕੇ ਕਰਨ ਵਾਲੇ ਕਾਰੋਬਾਰ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਕਾਫੀ ਵੱਧ ਗਏ ਹਨ, ਜਿੱਥੇ ਕਈ ਕਈ ਘੰਟੇ ਲੱਗ ਰਹਿ ਕੇ ਕੰਮ ਕਰਨਾ ਪੈਂਦਾ ਹੈ। ਲੋਕਾਂ ਵਿੱਚ ਚੱਲਣ-ਫਿਰਨ ਦੀ ਆਦਤ ਘੱਟ ਹੁੰਦੀ ਜਾ ਰਹੀ ਹੈ।
ਸਰੀਰਕ ਕਸਰਤ ਲਈ ਲੋਕਾਂ ਨੂੰ ਟਾਈਮ ਨਹੀਂ ਮਿਲ ਰਿਹਾ। ਦਿਲ ਦੇ ਰੋਗ ਦਾ ਰੁਝਾਨ ਹੈ ਕਿ ਇਹ ਪਿਤਾ-ਪੁਰਖੀ ਵੀ ਚੱਲਦਾ ਹੈ ਅਤੇ ਦੂਜੀ ਪੀੜੀ ਇਸ ਨਾਲ ਘੱਟ ਉਮਰ ਵਿੱਚ ਹੀ ਅਸਰ ਅੰਦਾਜ ਹੋ ਜਾਂਦੀ ਹੈ। ਜਦ ਵਿਅਕਤੀ ਦੀ ਛਾਤੀ ‘ਚ ਦਰਦ ਹੁੰਦਾ ਹੈ ਤਾਂ ਉਹ ਸਮਝ ਨਹੀਂ ਸਕਦਾ ਕਿ ਇਹ ਇਸ ਦਰਦ ਨੂੰ ਗੈਸ ਦਾ ਦਰਦ ਸਮਝੇ ਜਾਂ ਹਾਰਟ ਅਟੈਕ (ਅੰਜਾਇਨਾ) ਦਾ? ਅਕਸਰ ਇਸ ਨੂੰ ਉਹ ਗੈਸ ਦਾ ਦਰਦ ਸਮਝ ਕੇ ਟਾਲਦਾ ਰਹਿੰਦਾ ਹੈ। ਜਦੋਂ ਇਹ ਦਰਦ ਅਸਹਿ ਹੋ ਜਾਵੇ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਨਾਲ ਸੰਪਰਕ ਕੀਤਾ ਜਾਵੇ , ਜਦੋਂ ਬੰਦਾ ਡਾਕਟਰ ਕੋਲ ਜਾਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸਾਰੀ ਜਾਂਚ ਕਰਵਾਉਂਦਾ ਹੈ। ਬਲੱਡ ਪ੍ਰੈਸ਼ਰ,ਡਾਇਬਿਟੀਜ ਦੇ ਨਾਲ ਨਾਲ, ਈਸੀਜੀ ਦੀ ਜਾਂਚ ਕੀਤੀ ਜਾਂਦੀ ਹੈ।
ਈਸੀਜੀ ਤੋਂ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਨੂੰ ਹਾਰਟ ਅਟੈਕ ਹੋਇਆ ਹੈ ਜਾਂ ਨਹੀਂ ? ਪਰ ਇਹ ਪਤਾ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਦੀ ਹਾਲਤ ਕੀ ਹੈ ? ਕਈ ਵਾਰ ਈਸੀਜੀ ਠੀਕ ਠਾਕ ਆਉਣ ਤੋਂ ਬਾਅਦ ਵੀ ਹਾਰਟ ਅਟੈਕ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਟੀਐਮਟੀ ਟੈਸਟ ਕਰਵਾਇਆ ਜਾਂਦਾ ਹੈ। ਈਕੋ ਕਾਰਡੀਓਗ੍ਰਾਫੀ ਵੀ ਕੀਤੀ ਜਾਂਦੀ ਹੈ। ਖਾਣ-ਪੀਣ ਚ ਚਰਬੀ ਵਾਲੇ ਤੱਤ ਮਸਲਨ ਘਿਓ,ਤੇਲ,ਮੱਖਣ, ਮਾਸ, ਸ਼ਰਾਬ,ਚਾਹ,ਕੌਫੀ ਆਦਿ ਤੇ ਕੰਟਰੋਲ ਜ਼ਰੂਰੀ ਹੈ। ਸੁਬ੍ਹਾ ਸਵੇਰੇ ਹਰ ਬੰਦੇ ਨੂੰ ਪੰਤਾਲੀ ਮਿੰਟ ਤੇਜ਼ੀ ਨਾਲ ਟਹਿਲਣਾ ਚਾਹੀਦਾ ਹੈ। ਸਾਡੇ ਦਿਲ ਦੇ ਰੋਗ ਤੋਂ ਬਚਣ ਲਈ ਜ਼ਰੂਰੀ ਹੈ। ਸਿਗਰਟਨੋਸ਼ੀ ਤੇ ਸ਼ਰਾਬ ਦੀ ਵਰਤੋਂ ਨੁਕਸਾਨਦੇਹ ਹੈ।
ਨਿਯਮਿਤ ਸੰਗੀਤ ਸੁਣਨਾ ਤਣਾਅ ਘੱਟ ਕਰਨ ਵਿੱਚ ਸਹਾਇਕ ਹੁੰਦਾ ਹੈ। ਦਿਲ ਦੇ ਰੋਗ ਤੋਂ ਬਚਾਅ ਲਈ ਸਾਨੂੰ ਪਹਿਲਾਂ ਹੀ ਸਾਵਧਾਨੀ ਵਰਤਨੀ ਚਾਹੀਦੀ ਹੈ। 35 ਸਾਲ ਦੀ ਉਮਰ ਤੋਂ ਪਿੱਛੋਂ ਮਿੱਠੇ ਦੀ ਵਰਤੋਂ ਤੇ ਕੰਟਰੋਲ ਰੱਖੋ। ਨਮਕ ਵੀ ਸੀਮਤ ਮਾਤਰਾ ‘ਚ ਹੀ ਲਓ। ਜੇ ਦਿਲ ਦੇ ਦੌਰੇ ਤੋਂ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਵਿਅਕਤੀ ਦਿਲ ਦੇ ਰੋਗ ਅਤੇ ਉਸ ਨਾਲ ਸਬੰਧਤ ਬਿਮਾਰੀਆਂ ਦਾ ਸ਼ਿਕਾਰ ਹੈ ਤਾਂ ਪਚਾਨਵੇਂ ਫ਼ੀਸਦੀ ਰੋਗੀਆਂ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਜੇ ਪੱਚੀ ਸਾਲ ਦੀ ਉਮਰ ‘ਚ ਪ੍ਰੀਵੈਂਟਿਵ ਚੈਕਅੱਪ ਕੀਤਾ ਜਾਵੇ ਤਾਂ ਵਿਅਕਤੀ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਪਰਿਵਾਰਕ ਇਤਿਹਾਸ ਹੋਣ ਦੇ ਬਾਵਜੂਦ ਦਿਲ ਦੇ ਜੋਖਮ ਨੂੰ ਘੱਟ ਕਰ ਸਕਦਾ ਹੈ।
ਕਾਰਡੀਅਕ ਸਟੈੱਮ ਸੈੱਲ ਤਕਨੀਕ:
ਗਲੋਬਲ ਹੈਲਥ ਪ੍ਰਾਈਵੇਟ ਲਿਮਟਿਡ ਨੇ ਕਾਰਡੀਡਆਕ ਸਟੈੱਮ ਸੈੱਲ ਤਕਨੀਕ ਦੀ ਗੋਲੀ ਚਲਾਈ ਹੈ, ਉਹ ਰੋਗੀਆਂ ਲਈ ਵਰਦਾਨ ਸਾਬਿਤ ਤੋਂ ਰਹੀ ਹੈ। ਇਸ ਥਰੈਪੀ ਵਿੱਚ ਸਟੈਮ ਸੈਲ ਦਿਲ ਦੇ ਰੋਗੀਆਂ ਦੇ ਆਪਣੇ ਖੂਨ ਤੋਂ ਲੈ ਜਾਂਦੇ ਹਨ। ਸਟੈਮ ਸੈੱਲ ਨੂੰ ਰੋਗਗ੍ਰਸਿਤ ਦਿਲ ‘ਚ ਟਰਾਂਸਪਲਾਂਟ ਕਰਨ ਤੋਂ ਪਹਿਲਾਂ ਟਰਾਂਸ ਮਾਇਓਕਾਰਡੀਅਲ ਰੀਵਸਕੂਲਰਾਇਜੇਸ਼ਨ ਇਲਾਜ ਦੀ ਤਕਨੀਕ ਵਰਤੀ ਜਾਂਦੀ ਹੈ। ਇਲਾਜ ਦੀ ਵਿਧੀ ਵਿੱਚ ਇੱਕ ਹਜ਼ਾਰ ਵਾਟ ਪਾਵਰ ਵਾਲੀ ਕਾਰਡੀਅਕ ਲੇਜਰ ਮਸ਼ੀਨ ਰਾਹੀਂ ਦਿਲ ਦੀਆਂ ਮਾਸਪੇਸ਼ੀਆਂ ‘ਚ ਸੁਰਾਖ ਬਣਾਏ ਜਾਂਦੇ ਹਨ ਕਿ ਅਕਸਰ ਇੱਕ ਮਿਲੀ ਮੀਟਰ ਲੰਮਾ ਹੁੰਦਾ ਹੈ ਅਤੇ ਇਹ ਸੁਰਾਖ ਪੰਜਾਹ ਮਿਲੀ ਸਕਿੰਟ ਜਾਂ ਉਸ ਤੋਂ ਵੀ ਘੱਟ ਸਮੇਂ ‘ਚ ਬਣਾਇਆ ਜਾਂਦਾ ਹੈ।
ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਇਆਂ ਕਿਹਾ ਦਮ ਦਿਲ ਦੇ ਚੈਂਬਰ ਵੈਂਟਰੀਕਲ ਵਿੱਚੋਂ ਖੂਨ ਦਿਲ ਦੀਆਂ ਉਨ੍ਹਾਂ ਮਾਸ ਪੇਸ਼ੀਆਂ ਵਿੱਚ ਜਿਹਨਾਂ ਚ ਖੂਨ ਦੀ ਸਪਲਾਈ ਘੱਟ ਰਹੀ ਹੈ ਉਹਨਾਂ ਸੁਰਾਖਾਂ ਰਾਹੀਂ ਪੂਰੀ ਤਰ੍ਹਾਂ ਪਹੁੰਚ ਸਕੇ। ਕਰੀਬ ਵੀਹ ਤੋਂ ਤੀਹ ਸੁਰਾਖ ਰੋਗਗ੍ਰਸਤ ਦਿਲ ਨੂੰ ਲੋੜ ਮੁਤਾਬਕ ਲ਼ੇਜ਼ਰ ਉੂਰਜਾ ਰਾਹੀਂ ਬਣਾਏ ਜਾਂਦੇ ਹਨ। ਇਹਨਾਂ ਸੁਰਾਖਾਂ ‘ਚੋਂ ਬਾਹਰੀ ਸੁਰਾਖ ਆਪਣੇ ਆਪ ਬੰਦ ਹੋ ਜਾਂਦਾ ਹੈ। ਪਰ ਅੰਦਰਲਾ ਸੁਰਾਖ ਤੇ ਬਰੀਕ ਛੇਕਾਂ ਦਾ ਆਇਤਨ ਬਰਕਰਾਰ ਰਹਿੰਦਾ ਹੈ।
ਫਿਰ ਦਿਲ ਦੇ ਰੋਗੀ ਦੇ ਆਪਣੇ ਆਪਣੇ ਖੂਨ ਤੋਂ ਲਏ ਗਏ ਸਟੈਮ ਸੈਲ ਨੂੰ ਰੋਗ ਗ੍ਰਸਤ ਦਿਲ ਵਾਲੇ ਹਿੱਸੇ ਵਿੱਚ ਟਰਾਂਸਪਲਾਂਟ ਕਰਦੇ ਹਨ। ਟਰਾਂਸਪਲਾਂਟ ਦੋ ਵਿਧੀਆਂ ਨਾਲ ਕਰਦੇ ਹਨ। ਪਹਿਲੀ ਵਿਧੀ ‘ਚ ਦਿਲ ਦੀ ਧਮਨੀ ਸੰਚਾਰ ਕੋਰੋਨਰੀ ਸਰਕੁਲੇਸ਼ਨ ਰਾਹੀਂ ਸਟੈਮ ਸੇਲ ਨੂੰ ਸਿੱਧੇ ਧਮਣੀ ‘ਚ ਪਹੁੰਚਾਉਂਦੇ ਹਨ।ਦੂਜਾ ਤਰੀਕਾ ਇੰਟਰਾ ਕਾਰਡੀਅਲ ਇੰਜੈਕਸ਼ਨ ਰਾਹੀਂ ਸਟੈਮ ਸੈਲ ਨੂੰ ਟਰਾਂਸਪਲਾਂਟ ਕੀਤਾ ਜਾਂਦਾ ਹੈ। ਇੰਟਰਾ ਕੋਰੋਨਰੀ ਟਰਾਂਸਫਰ ਕਰਨ ਦਾ ਤਰੀਕਾ ਵੱਧ ਸੁਰੱਖਿਅਤ ਤੇ ਕਾਰਗਰ ਹੈ।
ਅਕਸਰ ਦਿਲ ਵੱਧ ਬਲੱਡ ਸਰਕੂਲੇਸ਼ਨ ਦੀ ਮੰਗ ਕਰਦਾ ਹੈ। ਇਸ ਮੰਗ ਦੀ ਪੂਰਤੀ ਕਰਨ ਲਈ ਟਰਾਂਸਪਲਾਂਟ ਕੀਤੇ ਸਟੈਮ ਸੈਲ ਧਮਣੀਆਂ ਦੇ ਨਵੇਂ ਨੈੱਟਵਰਕ ਨੂੰ ਵਿਕਸਿਤ ਕਰਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਤਕਨੀਕ ਉਨ੍ਹਾਂ ਰੋਗੀਆਂ ਲਈ ਵਰਦਾਨ ਹੈ, ਜਿਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਹੋ ਚੁੱਕਿਆ ਹੁੰਦਾ ਹੈ ਅਤੇ ਜੋ ‘ਇਸਕੀਮੀਆਂ’ ਤੋਂ ਪੀੜਤ ਹਨ। ਕਾਰਡੀਕ ਸਟੈਮ ਸੈਲ ਤਕਨੀਕ ਦਿਲ ਦੇ ਦੌਰੇ ਨਾਲ ਹਰਜਾ ਗ੍ਰਸਿਤ ਮਾਂਸਪੇਸ਼ੀਆਂ ਚ ਨਵੇਂ ਟਿਸ਼ੂ ਵਿਕਸਤ ਕਰਨ ‘ਚ ਸਹਾਇਕ ਹੁੰਦੀ ਹੈ; ਇੰਜਾਇਨਾ, ਸਰੀਰਕ ਉੂਰਜਾ ਦੀ ਘਾਟ ਦੇ ਸਾਹ ਫੁੱਲਣ ਵਰਗੀ ਹਾਲਤ ‘ਚ ਸਟੈਮ ਸੈਲ ਤਕਨੀਕ ਕਾਫੀ ਰਾਹਤ ਪਹੁੰਚਾਉਂਦੀ ਹੈ।
ਇੰਜੋਗ੍ਰਾਫੀ ਤੇ ਸਰਜਰੀ:
ਤਣਾਅ-ਪੀ੍ਰਖਣ ਲਈ ਈਕੋ-ਥੈਲੀਅਮ ਜਾਂਚ ਕੀਤੀ ਜਾਂਦੀ ਹੈ। ਦਿਲ ਦਾ ਰੋਗ ਜਦੋਂ ਖਤਰਨਾਕ ਪੜ੍ਹਾਅ ਤੇ ਪਹੁੰਚ ਜਾਂਦਾ ਹੈ, ਉਦੋਂ ਈਕੋ ਤੇ ਸਟਰੈਸ ਥੈਲੀਅਮ ਡਿਟੈਕਟ ਟੈਸਟ ਕਰਵਾਇਆ ਜਾਂਦਾ ਹੈ। ਉਸ ਪਿਛੋਂ ਐਂਜੀਓਗ੍ਰਾਫੀ ਕਰਵਾਈ ਜਾਂਦੀ ਹੈ। ਸੀਨੇ, ਛਾਤੀ ਤੇ ਸਰੀਰ ਦੇ ਉਪਰੀ ਹਿੱਸਿਆਂ ਚ ਹੋਣ ਵਾਲੇ ਦਰਦ ਨੂੰ ਪੇਟ ਗੈਸ ਕਾਰਨ ਹੋਣ ਵਾਲਾ ਦਰਦ ਹੀ ਨਾ ਸਮਝਿਆ ਜਾਵੇ। ਉਸੇ ਵਕਤ ਜੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਈ ਜਾਵੇ ਤਾਂ, ਉਸ ਦਰਦ ਦਾ ਅਸਲੀ ਕਾਰਨ ਪਤਾ ਲੱਗ ਜਾਂਦਾ ਹੈ।
ਐਂਜੀਓਗਰਾਫੀ ਪਿੱਛੋਂ ਉਸ ਤੋਂ ਅੱਗੇ ਦੀਆਂ ਕਈ ਆਧੁਨਿਕ ਜਾਂਚ ਤਕਨੀਕਾਂ ਉਭਰ ਕੇ ਸਾਹਮਣੇ ਆਈਆਂ ਹਨ ਮਸਲਨ ਸਪਾਇਰਲ ਸੀ ਟੀ, ਕਾਰਡੀਅਕ ਐਮ ਆਰ ਆਈ, ਟੀ ਈ ਈ, 3-ਡੀ ਈਕੋ ਤਕਨੀਕਾਂ ਸਬੰਧਿਤ ਸਾਰੀਆਂ ਬਿਮਾਰੀਆਂ ਦਾ ਪਤਾ ਲਾਉਣ ‘ਚ ਸਮਰੱਥਾ ਰੱਖਣ ਵਾਲੀਆਂ ਹਨ। ਦਿਲ ਦੀਆਂ ਇੱਕ ਦੋ ਨਾਲੀਆਂ ਬੰਦ ਹੋ ਜਾਣ ਤਾਂ ਸਟੰਟਾਂ ਦੀ ਵਰਤੋਂ ਨਾਲ ਇੰਜੀਓਪਲਾਸਟੀ, ਬੈਲੂਨਿੰਗ ਕੀਤੀ ਜਾਂਦੀ ਹੈ। ਜੇ ਸਪਾਈਨਲ ਬਲਾਕ ਹੋਵੇ ਤਾਂ ਬਾਈਪਾਸ ਸਰਜਰੀ ਨਾਲ ਇਲਾਜ ਹੁੰਦਾ ਹੈ।
ਦਿਲ ਦਾ ਰਾਹ ਪੇਟ ਤੋਂ ਹੋ ਕੇ ਜਾਂਦਾ ਹੈ। ਇਹ ਗੱਲ ਦਿਲ ਦੀ ਸਿਹਤ ‘ਤੇ ਵੀ ਲਾਗੂ ਹੁੰਦੀ ਹੈ। ਖਾਣੇ ‘ਚ ਟਰਾਂਸਫੈਟ ਤੇ ਬੈਡ ਕੋਲੈਸਟਰੋਲ ਦੀ ਵੱਡੀ ਮਾਤਰਾ ਲੈਣ ਦੀ ਕੀਮਤ ਤੁਹਾਡੇ ਨਾਜੁਕ ਦਿਲ ਨੂੰ ਚੁਕਾਉਣੀ ਪੈਂਦੀ ਹੈ; ਉਹ ਦਿਲ ਸਰੀਰ ਨੂੰ ਠੀਕ ਤਰ੍ਹਾਂ ਨਾਲ ਖੂਨ ਨਹੀਂ ਪਹੁੰਚਾ ਸਕਦਾ। ਭਾਰਤੀ ਸ਼ਾਕਾਹਾਰੀ ਭੋਜਨ ਦਿਲ ਲਈ ਬੇਹੱਦ ਫਾਇਦੇਮੰਦ ਹੈ। ਜੇ ਤੁਹਾਡਾ ਵਜਨ ਤਾਂ ਰੋਜ਼ਾਨਾ ਘੱਟ ਹੈ ਤਾਂ 35 ਕੈਲਰੀ/ਕਿਲੋ ਤੇ ਜੇ ਵਜ਼ਨ ਵੱਧ ਹੈ ਤਾਂ 25 ਕੈਲਰੀ/ ਕਿੱਲੋ ਦੇ ਹਿਸਾਬ ਨਾਲ ਭੋਜਨ ਖਾਓ।
ਭੋਜਨ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਤੇ ਫੈਟ ਦਾ ਸਹੀ ਸੰਤੁਲਨ ਹੋਵੇ। ਹਰੀਆਂ ਸਬਜ਼ੀਆਂ (ਭਰਪੂਰ ਫੋਲੇਟ) ਜਿਵੇਂ ਪਾਲਕ, ਸਲਾਦ ਆਦਿ ਜ਼ਰੂਰ ਲਵੋ। ਟਮਾਟਰ ‘ਚ ਲਾਈਕੋਪੀਨ ਹੁੰਦਾ ਹੈ ਜੋ ਦਿਲ ਦੇ ਦੌਰੇ ਦੀ ਸੰਭਾਵਨਾ ਘਟਾਉਂਦਾ ਹੈ। ਫਾਈਬਰ (ਸਾਬਤ ਅਨਾਜ) ਵਰਤਣ ਨਾਲ ਸਰੀਰ ‘ਚ ਵਾਧੂ ਫੈਟ ਘੱਟ ਹੁੰਦੀ ਹੈ। ਖਣਿਜ,ਪ੍ਰੋਟੀਨ, ਵਿਟਾਮਿਨ ਵਰਗੇ ਪਦਾਰਥ ਸਾਬਿਤ ਅਨਾਜ ‘ਚ ਹੁੰਦੇ ਹਨ। ਫਾਈਬਰ ਨਾਲ ਕੋਲੈਸਟਰੋਲ ਘੱਟਦਾ ਹੈ। ਬ੍ਰਾਊਨ ਚੌਲ, ਰੋਟੀ-ਦਾਲ, (ਸੇਮ,ਮਸਰ ਤੇ ਮਟਰ ਆਦਿ) ਠੀਕ ਹਨ। ਬਾਦਾਮ ਦਿਲ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਖਰਾਬ ਕੋਲੇਸਟ੍ਰੋਲ ਘਟਦੀ ਹੈ।
ਡਾ. ਅਜੀਤਪਾਲ ਸਿੰਘ ਐਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ।
9815629301
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।