ਕਦੇ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਵੱਲੋਂ ਗੁਰਮੁਖ ਸਿੰਘ ਮੁਸਾਫ਼ਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲੈ ਲਿਆ ਗਿਆ ਪਰ ਮੁਸਾਫ਼ਰ ਇਹ ਅਹੁਦਾ ਲੈਣ ਤੋਂ ਭੱਜ ਕੇ ਕਿਧਰੇ ਜਾ ਲੁਕੇ। ਬੜੀ ਮੁਸ਼ਕਲ ਨਾਲ ਉਨਾਂ ਦੇ ਸਾਥੀ ਆਗੂਆਂ ਨੇ ਉਨਾਂ ਨੂੰ ਲੱਭਿਆ ਤੇ ਫਿਰ ਮਿੰਨਤਾਂ ਤਰਲੇ ਕਰਕੇ ਮਨਾਇਆ। ਹੁਣ ਹਲਾਤ ਇਹ ਹਨ ਕਿ ਅਹੁਦੇ ਪਿੱਛੇ ਪਾਰਟੀ ਹੀ ਤੋੜ ਦਿੱਤੀ ਜਾਂਦੀ ਹੈ। ਅਹੁਦਾ ਤੇ ਸਿਆਸਤ ਇੱਕ ਦੂਜੇ ‘ਚ ਇੰਨੇ ਰਚ-ਮਿਚ ਗਏ ਹਨ ਕਿ ‘ਅਹੁਦਾ’ ਸ਼ਬਦ ਪਾਸੇ ਕਰਦਿਆਂ ਸਿਆਸਤ ਸ਼ਬਦ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਤਾਜ਼ਾ ਮਿਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹੈ।
ਖਹਿਰਾ ਨੇ ਬਠਿੰਡਾ ਦੇ ਆਪਣੇ ਧੜੇ ਦੇ 7 ਵਿਧਾਇਕਾਂ ਦੇ ਸਹਿਯੋਗ ਨਾਲ ਕਨਵੈਨਸ਼ਨ ਕਰ ਲਈ ਹਾਲਾਂਕਿ ਉਨਾਂ ਦੇ ਸਾਥੀ ਦੋ ਹੋਰ ਵਿਧਾਇਕ ਤਾਂ ਇਸ ਕਨਵੈਨਸ਼ਨ ‘ਚ ਨਹੀਂ ਆਏ ਇਕੱਠ ਵਾਸਤੇ ਇਸ ਤਰਾਂ ਜ਼ੋਰ ਲਾਇਆ ਗਿਆ ਜਿਵੇਂ ਉਹ ਕਿਸੇ ਲੋਕ ਮਸਲੇ ‘ਤੇ ਸਰਕਾਰ ਖਿਲਾਫ ਮੋਰਚਾ ਖੋਲ• ਰਹੇ ਹੋਣ। ਕਨਵੈਨਸ਼ਨ ਦਾ ਵੱਡਾ ਮੁੱਦਾ ਇਹੀ ਸੀ ਖਹਿਰਾ ਨੂੰ ਉਨਾਂ ਤੋਂ ਖੋਹਿਆ ਗਿਆ। ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵਾਪਸ ਕੀਤਾ ਜਾਵੇ। ਕਨਵੈਨਸ਼ਨ ‘ਚ ਪੁੱਜੇ ਵਿਧਾਇਕਾਂ ਨੇ ਵੀ ਇਸ ਮੰਗ ‘ਤੇ ਜ਼ੋਰ ਦਿੱਤਾ।
ਇਸ ਘਟਨਾ ਨਾਲ ਸ਼ੁਰੂ ਤੋਂ ਹੀ ਵਿਵਾਦਾਂ ‘ਚ ਉਲਝੀ ਆਮ ਆਦਮੀ ਪਾਰਟੀ ਦੀ ਤਾਣੀ ਹੋਰ ਉਲਝ ਗਈ ਹੈ ਨਾ ਤਾਂ ਪਾਰਟੀ ਦੇ ਅੰਦਰ ਲੋਕਤੰਤਰ ਹੈ ਕਿ ਉਹ ਵਿਰੋਧੀ ਧਿਰ ਦੇ ਆਗੂ ਨੂੰ ਬਦਲਣ ਲਈ ਵਿਧਾਇਕਾਂ ਦੀ ਮੀਟਿੰਗ ਤੇ ਨਾ ਹੀ ਆਗੂ ਹੀ ਅਨੁਸ਼ਾਸਨ ਪਸੰਦ ਹਨ ਕਿ ਉਹ ਮੀਡੀਆ ‘ਚ ਜਾਣ ਦੀ ਬਜਾਇ ਪਾਰਟੀ ਮੰਚ ‘ਤੇ ਆਪਣੀ ਗੱਲ ਰੱਖਣ ਆਮ ਆਦਮੀ ਪਾਰਟੀ ‘ਚ ਖਾਸ ਅਹੁਦਿਆਂ ਦੀ ਦੌੜ ‘ਚ ਆਦਰਸ਼ ਰੁਲਦੇ ਨਜ਼ਰ ਆ ਰਹੇ ਹਨ। ਜਨਤਾ ਦੇ ਹਿੱਤਾਂ ਦੀ ਗੱਲ ਕਰਨ ਦੀ ਥਾਂ ਸਾਰੇ ਸੂਬੇ ਦੀ ਲੀਡਰਸ਼ਿਪ ਨੂੰ ਇੱਕ ਅਹੁਦੇ ਦੇ ਲੋਭ ਨੇ ਲਪੇਟ ਲਿਆ ਹੈ। ਕਾਂਗਰਸ ਤੇ ਅਕਾਲੀ ਦਲ ਲਈ ‘ਆਪ’ ਦੀ ਦੁਰਦਸ਼ਾ ਫਾਇਦੇਮੰਦ ਸਿੱਧ ਹੋਵੇਗੀ।
ਇਸੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਪਹਿਲੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਨ ਮੌਕੇ ਲੋਕਾਂ ਸਾਹਮਣੇ ਆਦਰਸ਼ ਰੱਖਿਆ ਸੀ ਕਿ ਉਹ ਸਰਕਾਰੀ ਬੰਗਲਾ ਨਹੀਂ ਲੈਣਗੇ। ਖਹਿਰਾ ਵੱਲੋਂ ਸਰਕਾਰੀ ਕੋਠੀ ਖਾਲੀ ਕਰਨ ਲਈ ਕੁਝ ਦਿਨਾਂ ਦੀ ਮੋਹਲਤ ਮੰਗੀ ਗਈ ਸੀ। ਪੰਜਾਬ ਨੂੰ ਇਸ ਵਕਤ ਜ਼ਰੂਰਤ ਹੈ। ਜਨਤਕ ਮੁੱਦਿਆਂ ਦੀ ਅਵਾਜ਼ ਉਠਾਉਣ ਦੀ ਦੂਜੇ ਪਾਸੇ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਹਨ ਜੋ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਕਾਰਵਾਈ ਲਈ ਆਪਣੀ ਪਾਰਟੀ ਖਿਲਾਫ ਸੰਘਰਸ਼ ਕਰ ਰਹੇ ਹਨ। ਇਸੇ ਤਰਾਂ ਭ੍ਰਿਸ਼ਟ ਅਫਸਰਾਂ ਖਿਲਾਫ ਸਿੱਧੂ ਦੀ ਲੜਾਈ ਆਪਣੀ ਸਰਕਾਰ ਨਾਲ ਹੋ ਰਹੀ ਹੈ। ਨਵਜੋਤ ਸਿੱਧੂ ਦੇ ਪਰਿਵਾਰ ਨੇ ਵਿਰੋਧ ਹੋਣ ਕਰਕੇ ਸਰਕਾਰ ‘ਚ ਦੋ ਅਹਿਮ ਅਹੁਦੇ ਹੀ ਠੁਕਰਾ ਦਿੱਤੇ ਅਹੁਦਿਆਂ ਦੇ ਤਿਆਗ ਲਈ ਸਿੱਧੂ ਪੂਰੇ ਪੰਜਾਬ ਲਈ ਮਿਸਾਲ ਬਣ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।