ਰਾਜ ਸਭਾ ‘ਚ ਯੂਏਪੀਏ ਬਿੱਲ ਪਾਸ

UAPA, Bill Passes, Rajya Sabha

ਹੁਣ ਕੋਈ ਵੀ ਵਿਅਕਤੀ ਐਲਾਨਿਆ ਜਾ ਸਕੇਗਾ ਅੱਤਵਾਦੀ

ਏਜੰਸੀ, ਨਵੀਂ ਦਿੱਲੀ ਕਿਸੇ ਵਿਅਕਤੀ ਨੂੰ ਅੱਤਵਾਦੀ ਐਲਾਨ ਕਰਨ ਦੀ ਤਜਵੀਜ਼ ਵਾਲੇ ਗੈਰ ਕਾਨੂੰਨੀ ਗਤੀਵਿਧੀ ਰੋਕੂ (ਸੋਧ) ਬਿੱਲ, 2019 ‘ਤੇ ਅੱਜ ਸੰਸਦ ਦੀ ਮੋਹਰ ਲੱਗ ਗਈ ਰਾਜ ਸਭਾ ਨੇ ਇਸ ਨੂੰ ਵੋਟਿੰਗ ਰਾਹੀਂ ਪਾਸ ਕਰ ਦਿੱਤਾ ਜਦੋਂÎਕ ਲੋਕ ਸਭਾ ਨੇ ਇਸ ਨੂੰ 24 ਜੁਲਾਈ ਨੂੰ ਮਨਜ਼ੂਰੀ ਦੇ ਦਿੱਤੀ ਸੀ ਰਾਜ ਸਭਾ ਨੇ ਬਿੱਲ ਨੂੰ ਅੱਜ 42 ਦੇ ਮੁਕਾਬਲੇ 147 ਵੋਟਾਂ ਨਾਲ ਪਾਸ ਕੀਤਾ ਇਸ ਤੋਂ ਪਹਿਲਾਂ ਵਿਰੋਧੀ ਮੈਂਬਰਾਂ ਨੇ ਇਸ ਬਿੱਲ ਨੂੰ ਵਿਅਕਤੀ ਦੀ ਅਜ਼ਾਦੀ ਦਾ ਉਲੰਘਣਾ ਕਰਨ ਵਾਲਾ ਦੱਸਦਿਆਂ ਇਸ ਨੂੰ ਵਿਸਥਾਰ ਸਮੀਖਿਆ ਲਈ ਪ੍ਰਵਰ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਪਰ ਸਦਨ ਨੇ ਇਸ ਉਮੀਦ ਦੇ ਮਤੇ ਨੂੰ 85 ਦੇ ਮੁਕਾਬਲੇ 104 ਵੋਟਾਂ ਨਾਲ ਰੱਦ ਕਰ ਦਿੱਤਾ ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਕਿਹਾ, ‘ਚਿਦੰਬਰਮ ਜੀ ਨੇ ਕਿਹਾ ਕਿ ਜਦੋਂ  ਸੰਸਥਾ ਵਿਅਕਤੀ ਨਾਲ ਬਣਦੀ ਹੈ

ਤਾਂ ਜਦੋਂ ਸੰਸਥਾ ਨੂੰ ਪਾਬੰਦਿਤ ਕਰ ਰਹੇ ਹੋ ਤਾਂ ਵਿਅਕਤੀ ਨੂੰ ਕਿਉਂ? ਮੇਰਾ ਤਰਕ ਹੈ ਕਿ ਸੰਸਥਾ ਵਿਅਕਤੀ ਨਾਲ ਬਣਦੀ ਹੈ ਉਸ ਦੇ ਸੰਵਿਧਾਨ ਨਾਲ ਨਹੀਂ ਬਣਦੀ ਇੱਕ ਸੰਸਥਾ ‘ਤੇ ਪਾਬੰਦੀ ਲਾਉਂਦੇ ਹੋ ਤਾਂ ਉਹ ਦੂਜੀ ਸੰਸਥਾ ਖੋਲ੍ਹ ਲੈਂਦੇ ਹਨ ਨਵੀਂ ਸੰਸਥਾ ‘ਤੇ ਪਾਬੰਦੀ ਲਾਉਣ ਲਈ ਸਬੂਤ ਇਕੱਠਾ ਕਰਨ ‘ਚ ਦੋ ਹੋਰ ਸਾਲ ਲੱਗ ਜਾਂਦੇ ਹਨ ਉਦੋਂ ਤੱਕ ਉਹ ਅੱਤਵਾਦ ਫੈਲਾਉਂਦੇ ਰਹਿੰਦੇ ਹਨ ਮੈਂ ਕਹਿੰਦਾ ਹਾਂ ਕਿ ਘਟਨਾ ਨੂੰ ਅੰਜਾਮ ਸੰਸਥਾ ਨਹੀਂ ਦਿੰਦੀ ਵਿਅਕਤੀ ਦਿੰਦਾ ਹੈ, ਕਾਨੂੰਨ ਦੀ ਗਲਤ ਵਰੋਂ ਕਰਕੇ ਵਿਅਕਤੀ ਪਾਬੰਦੀ ਤੋਂ ਬਾਅਦ ਨਵੀਂਆਂ-ਨਵੀਂਆਂ ਦੁਕਾਨਾਂ ਖੋਲ੍ਹ ਲੈਂਦਾ ਹੈ ਅਸੀਂ ਕਦੋਂ ਤੱਕ ਪਾਬੰਦੀ ਲਾਉਂਦੇ ਰਹਾਂਗੇ, ਜਦੋਂ ਤੱਕ ਵਿਅਕਤੀ ਨੂੰ ਅੱਤਵਾਦੀ ਐਲਾਨ ਨਹੀਂ ਕਰਦੇ, ਇਨ੍ਹਾਂ ਦੇ ਇਰਾਦਿਆਂ ‘ਤੇ ਲਗਾਮ ਲਾਉਣੀ ਅਸੰਭਵ ਹੈ

ਭਗਵੰਤ ਮਾਨ ਵੱਲੋਂ ਮਜੀਠੀਆ ਪਰਿਵਾਰ ‘ਤੇ ਸ਼ਬਦੀ ਹਮਲਾ

ਲੋਕ ਸਭਾ ‘ਚ ਆਮ ਆਦਮੀ ਪਾਰਟੀ ਦੇ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ?ਜਲ੍ਹਿਆਂਵਾਲੇ ਬਾਗ ਦੇ ਮਾਮਲੇ ‘ਚ ਨਿਸ਼ਾਨੇ ‘ਤੇ ਲਿਆ ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲੇ ਬਾਗ ‘ਚ ਗੋਲੀ ਚਲਾਉਣ ਵਾਲੇ ਦਿਨ ਸ਼ਾਮ ਨੂੰ ਜਨਰਲ ਡਾਇਰ ਨੇ ਮਜੀਠੀਆ ਪਰਿਵਾਰ ਦੇ ਘਰ ਖਾਣਾ ਖਾਧਾ ਸੀ