ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਦਿਵਿਆਂਗ ਵਿਅਕਤੀ ਕਰ ਸਕਦੇ ਹਨ ਅਰਜ਼ੀਆਂ ਅਪਲਾਈ-ਡਾ. ਤੇਅਵਾਸਪ੍ਰੀਤ ਕੌਰ

Sach Kahoon Punjabi Desk Picture
Published On

ਜਿਨਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ, ਉਹ ਉਸ ਨੂੰ ਡਿਜੀਟਲ ਕਰਵਾਉਣ
ਬਠਿੰਡਾ, 15 ਦਸੰਬਰ (ਸੱਚ ਕਹੂੰ ਨਿਊਜ਼)। ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆਂ ਕਰਵਾਈਆਂ ਜਾਂਦੀਆਂ ਸਕੀਮਾਂ ਦੇ ਲਾਭ ਲੈਣ ਲਈ ਦਿਵਿਆਂਗਜਨ ਵਿਅਕਤੀਆਂ ਲਈ ਯੂ.ਡੀ.ਆਈ.ਡੀ. (ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ) ਇੱਕੋਂ-ਇੱਕ ਦਸਤਾਵੇਜ਼ ਹੈ। ਦਿਵਿਆਂਗਜਨ ਵਿਅਕਤੀ www.swavlambancard.gov.in ਵੈਬਸਾਈਟ ’ਤੇ ਜਾ ਕੇ ਨੇੜਲੇ ਸੇਵਾ ਕੇਂਦਰ, ਸਰਕਾਰੀ ਹਸਪਤਾਲ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ’ਚ ਕਾਰਡ ਬਣਵਾਉਣ ਲਈ ਅਰਜੀਆਂ ਦੇ ਸਕਦੇ ਹਨ। ਇਹ ਜਾਣਕਾਰੀ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਸਾਂਝੀ ਕੀਤੀ।

Udid

ਡਾ. ਤੇਅਵਾਸਪ੍ਰੀਤ ਕੌਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਡ ਜਾਰੀ ਹੋਣ ਤੋਂ ਬਾਅਦ ਦਿਵਿਆਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਵਾਰ-ਵਾਰ ਹਸਪਤਾਲਾਂ ’ਚ ਨਹੀਂ ਆਉਣਾ ਪਵੇਗਾ। ਉਨਾਂ ਦੱਸਿਆ ਕਿ ਜਿਨਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ, ਉਹ ਉਸ ਨੂੰ ਡਿਜੀਟਲ ਕਰਵਾਉਣ। ਜਿਨਾਂ ਨੇ ਅਜੇ ਤੱਕ ਇਹ ਕਾਰਡ ਨਹੀਂ ਬਣਵਾਇਆ, ਉਹ ਨਵੇ ਕਾਰਡ ਲਈ ਅਪਲਾਈ ਕਰਨ।

ਉਨਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਅਨੇਕਾਂ ਲਾਭ ਲੈਣ ਲਈ ਦਿਵਿਆਂਜਨ ਦੀ ਪਛਾਣ ਤੇ ਤਸਦੀਕ ਕਰਨ ਦਾ ਦਸਤਾਵੇਜ਼ ਹੈ। ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆਂ ਕਰਵਾਈਆਂ ਜਾਂਦੀਆਂ ਸਕੀਮਾਂ ਦੇ ਲਾਭ ਲੈਣ ਲਈ ਇਹ ਸਨਾਖਤੀ ਕਾਰਡ ਲਾਹੇਵੰਦ ਸਿੱਧ ਹੁੰਦਾ ਹੈ । ਉਨਾਂ ਜ਼ਿਲੇ ਦੇ ਸਾਰੇ ਦਿਵਿਆਂਗਜਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਿਵਿਆਂਗਤਾ ਸਬੰਧੀ ਵਿਲੱਖਣ ਸਨਾਖਤੀ ਕਾਰਡ ਬਣਾਉਣ।
ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਿਆਂਗਜਨਾਂ ਦੀਆਂ ਕਿਸਮਾਂ ਜਿਵੇਂ ਕਿ ਅੰਨੇਪਨ, ਘੱਟ ਨਜ਼ਰ, ਕੁਸਟ ਰੋਗ, ਮਾਨਸਿਕ ਬਿਮਾਰੀ, ਬੌਧਿਕ ਅਪੰਗਤਾ, ਬੋਲਾਪਨ, ਗੁੰਗਾਪਨ, ਐਸਿਡ ਅਟੈਕ ਪੀੜਤ, ਹੀਮੇਫਿਲਿਆ, ਥੈਲੇ ਸੀਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ-ਫਿਰਨ ਦੀ ਕਮਜ਼ੋਰੀ, ਮਾਸਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੈਰੋਸਿਸ, ਬੌਣਾਪਨ, ਸਿਕਲ ਸੈੱਲ ਰੋਗ, ਪਾਰਕਿੰਸਨਸ ਰੋਗ, ਬੋਲਣ ਅਤੇ ਸਮਝਣ ਦੀ ਅਯੋਗਤਾ, ਖਾਸ ਸਿਖਲਾਈ ਅਯੋਗਤਾ, ਆਟਿਜਮ ਸਪੈਕਟ੍ਰਮ ਡਿਸਆਰਡਰ ਅਤੇ ਬੋਲੇ-ਅੰਨੇਪਨ ਸਮੇਤੀ ਕੋਈ ਅਯੋਗਤਾ ਆਦਿ ਸ਼ਾਮਿਲ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

About The Author

Related Posts