ਇੱਕ ਏਕੇ-47, ਐਮ 4 ਅਮਰੀਕੀ ਕਾਰਬਾਈਨ, ਛੇ ਚਾਈਨਜ਼ ਪਿਸਤੌਲ ਤੇ ਮੈਗਜ਼ੀਨ ਬਰਾਮਦ
ਸ੍ਰੀਨਗਰ। ਜੰਮੂ ਕਸ਼ਮੀਰ ‘ਚ ਪੁਲਿਸ ਨੇ ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ‘ਤੇ ਹਥਿਆਰ ਤੇ ਗੋਲਾ ਬਾਰੂਦ ਸਮੇਤ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀਆਂ ਕੋਲ ਬਰਾਮਦ ਹਥਿਆਰਾਂ ‘ਚੋਂ ਐਮ 4 ਅਮਰੀਕੀ ਕਾਰਬਾਈਨ ਵੀ ਸ਼ਾਮਲ ਹੈ। ਅਧਿਕਾਰਿਕ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਥਿਆਰਾਂ ਦੀ ਸਪਲਾਈ ਸਬੰਧੀ ਪੁਖ਼ਤਾ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਜਵਾਹਰ ਸੁਰੰਗ ਕੋਲ ਇੱਕ ਟਰੱਕ ਨੂੰ ਰੋਕਿਆ।
ਸੂਤਰਾਂ ਨੇ ਕਿਹਾ, ਸੁਰੱਖਿਆ ਬਲਾਂ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ‘ਚ ਇੱਕ ਏਕੇ-47, ਐਮ 4 ਅਮਰੀਕੀ ਕਾਰਬਾਈਨ, ਛੇ ਚਾਈਨਜ਼ ਪਿਸਤੌਲ ਤੇ ਮੈਗਜ਼ੀਨ ਬਰਾਮਦ ਹੋਏ।” ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਟਰੱਕ ‘ਚ ਸਵਾਰ ਦੋ ਵਿਕਅਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਨੇ ਕਿਹਾ, ਫੜੇ ਗਏ ਮੁਲਜ਼ਮਾਂ ਦੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਦਾ ਸ਼ੱਕ ਹੈ। ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ‘ਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.