Gas Geyser Leak: ਗੀਜਰ ਦੀ ਗੈਸ ਚਡ਼੍ਹਨ ਨਾਲ ਦੋ ਭੈਣਾਂ ਦੀ ਦਰਦਨਾਕ ਮੌਤ

Gas Geyser Leak
Gas Geyser Leak: ਗੀਜਰ ਦੀ ਗੈਸ ਚਡ਼੍ਹਨ ਨਾਲ ਦੋ ਭੈਣਾਂ ਦੀ ਦਰਦਨਾਕ ਮੌਤ

ਗੀਜਰ ਦੀ ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ | Gas Geyser Leak

Gas Geyser Leak: (ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ ‘ਚ ਗੀਜਰ ਦੀ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਗਿਆ। ਗੈਸ ਗੀਜ਼ਰ ਲੀਕ ਹੋਣ ਕਾਰਨ ਦੋ ਭੈਣਾਂ ਦੀ ਮੌਤ ਹੋ ਗਈ। ਦੋਵੇਂ ਭੈਣਾਂ ਨਹਾਉਣ ਲਈ ਬਾਥਰੂਮ ’ਚ ਗਈਆਂ ਸਨ। ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ। ਮ੍ਰਿਤਕ ਲੜਕੀਆਂ ਦੀ ਪਛਾਣ ਸ਼ਰਨਜੋਤ ਕੌਰ (10) ਅਤੇ ਪ੍ਰਭਜੋਤ ਕੌਰ (12) ਵਜੋਂ ਹੋਈ ਹੈ। ਪ੍ਰਭਜੋਤ 7ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਸ਼ਰਨਜੋਤ ਕੌਰ 5ਵੀਂ ਜਮਾਤ ਦੀ ਸੀ। ਉਹ ਭੋਗਪੁਰ ਦੇ ਪਿੰਡ ਲਦੋਈ ਦੀ ਵਸਨੀਕ ਸੀ। ਦੋਵੇਂ ਲੜਕੀਆਂ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਕੰਮ ਕਰਦੇ ਹਨ। ਦੋਵੇਂ ਆਪਣੇ ਦਾਦਾ ਜੀ ਕੋਲ ਰਹਿੰਦੇ ਸਨ।

ਇਹ ਵੀ ਪੜ੍ਹੋ: Punjab Police: ਪੰਜਾਬ ‘ਚ ਅੱਤਵਾਦੀ ਅਰਸ਼ ਡੱਲਾ ਦੇ 4 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ

ਜਾਣਕਾਰੀ ਮੁਤਾਬਕ ਦੋਵੇਂ ਭੈਣਾਂ ਬਾਥਰੂਮ ‘ਚ ਨਹਾਉਣ ਗਈਆਂ ਸਨ ਜਦੋਂ ਉਹ ਕਾਫੀ ਦੇਰ ਤੱਕ ਉਹ ਬਾਹਰ ਨਹੀਂ ਆਈਆਂ ਤਾਂ ਉਨ੍ਹਾਂ ਦੇ ਛੋਟਾ ਭਰਾ ਨੇ ਮਾਰੀ ਜਦੋਂ ਕੋਈ ਹਲਚਲ ਨਹੀਂ ਹੋਈ ਤਾਂ ਉਸ ਨੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਬਾਥਰੂਮ ਦਾ ਦਰਵਾਜ਼ਾ ਤੋਡ਼ ਗਿਆ। ਦੋਵੇਂ ਭੈਣਾਂ ਅੰਦਰ ਬੇਹੋਸ਼ ਪਈਆਂ ਸਨ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਦੋਵਾਂ ਨੂੰ ਬਾਹਰ ਕੱਢਿਆ ਗਿਆ। ਦੋਵੇਂ ਕੁੜੀਆਂ ਕੋਈ ਹਿਲਜੁਲ ਨਹੀਂ ਕਰ ਰਹੀਆਂ ਸਨ। ਜਿਸ ਕਾਰਨ ਉਹਨਾਂ ਨੂੰ ਤੁਰੰਤ ਡਾਕਟਰਾਂ ਕੋਲ ਲਿਜਾਇਆ ਗਿਆ। ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। Gas Geyser Leak