ਹਨੁੰਮਾਨਗੜ੍ਹ ’ਚ ਭਾਰੀ ਮੀਂਹ ਕਾਰਨ ਛੱਤ ਡਿੱਗੀ, 2 ਭਰਾਵਾਂ ਦੀ ਮੌਤ
- ਬਨਾਮ ਨਦੀ ’ਚ ਤੇਜ਼ ਵਾਧੇ ਕਾਰਨ ਜੈਪੁਰ-ਸ਼ਿਵਾੜ ਮਾਰਗ ਬੰਦ
- 11 ਜ਼ਿਲ੍ਹਿਆਂ ’ਚ ਅੱਜ ਭਾਰੀ ਮੀਂਹ ਦਾ ਅਲਰਟ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਪਿੱਛਲੇ ਇੱਕ ਹਫਤੇ ਤੋਂ ਲਗਾਤਾਰ ਪੈ ਰਹੇ ਮਾਨਸੂਨ ਦੇ ਮੀਂਹ ਦੀ ਰਫਤਾਰ ਹੁਣ ਘੱਟ ਗਈ ਹੈ। ਹਾਲਾਂਕਿ ਅੱਜ ਵੀ ਰਾਜਸਥਾਨ ਦੇ 11 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਹੈ। ਨਾਲ ਹੀ ਸ਼੍ਰੀ ਗੰਗਾਨਗਰ, ਹਨੁੰਮਾਨਗੜ੍ਹ ਸਮੇਤ ਕੁੱਝ ਜ਼ਿਲ੍ਹਿਆਂ ’ਚ ਪਿੱਛਲੇ 24 ਘੰਟਿਆਂ ਤੋਂ ਰੂਕ-ਰੂਕ ਕੇ ਮੀਂਹ ਪੈ ਰਿਹਾ ਹੈ। ਹਨੁੰਮਾਨਗੜ੍ਹ ’ਚ ਭਾਰੀ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ ਹੈ। ਇਹ ਹਾਦਸੇ ’ਚ 2 ਭਰਾਵਾਂ ਦੀ ਮੌਤ ਹੋ ਗਈ ਹੈ। ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਨਦੀਆਂ-ਨਾਲੇ ਵੀ ਉਫਾਨ ’ਤੇ ਚੱਲ ਰਹੇ ਹਨ। ਟੋਂਕ-ਸਵਾਈ ਮਾਧੋਪੁਰ ’ਚ ਵੀਰਵਾਰ-ਸ਼ੁੱਕਰਵਾਰ ਪਏ ਭਾਰੀ ਮੀਂਹ ਤੋਂ ਬਾਅਦ ਬਨਾਸ ਨਦੀ ਉਫਾਨ ’ਤੇ ਚੱਲ ਰਹੀ ਹੈ। ਜਿਸ ਕਾਰਨ ਜੈਪੁਰ-ਚੌਥ ਦਾ ਬਰਵਾੜਾ-ਸ਼ਿਵਾੜ ਮਾਰਗ ਸ਼ਨਿੱਚਰਵਾਰ ਤੋਂ ਬੰਦ ਕੀਤਾ ਹੋਇਆ ਹੈ। ਜਦਕਿ, ਮੱਧ-ਪ੍ਰਦੇਸ਼ ਨੂੰ ਜੋੜਨ ਵਾਲਾ ਕੋਟਾ-ਸ਼ਓਪੁਰ ਮਾਰਗ 20 ਘੰਟੇ ਬੰਦ ਰਹਿਣ ਤੋਂ ਬਾਅਦ ਅੱਜ ਭਾਵ ਐਂਤਵਾਰ ਸਵੇਰੇ ਖੁੱਲ੍ਹਿਆ ਹੈ।
ਬੀਕਾਨੇਰ ’ਚ ਭਾਰੀ ਮੀਂਹ ਕਾਰਨ ਭਰਿਆ ਪਾਣੀ | Rajasthan Weather Update
ਬੀਕਾਨੇਰ ਦੇ ਲੂਣਕਰਨਸਰ ’ਚ ਐਤਵਾਰ ਸਵੇਰੇ ਕਰੀਬ 2 ਘੰਟੇ ਲਗਾਤਾਰ ਮੀਂਹ ਪਿਆ। ਕਸਬੇ ਦੇ ਜ਼ਿਆਦਾਤਰ ਮੁਹੱਲਿਆਂ ’ਚ ਪਾਣੀ ਭਰਿਆ ਹੋਇਆ ਹੈ। ਹੇਠਲੇ ਇਲਾਕਿਆਂ ’ਚ ਪਾਣੀ ਲਗਭਗ ਇੱਕ ਫੁੱਟ ਤੱਕ ਭਰ ਚੁੱਕਿਆ ਹੈ। ਲੂਣਕਰਨਸਰ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇ ’ਤੇ ਭਾਰੀ ਮੀਂਹ ਕਾਰਨ ਦੋਵੇਂ ਪਾਸੇ ਹੀ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Rajasthan Weather Update)
ਹਨੁੰਮਾਨਗੜ੍ਹ ’ਚ ਮਕਾਨ ਦੀ ਛੱਤ ਡਿੱਗੀ, 2 ਭਰਾਵਾਂ ਦੀ ਮੌਤ | Rajasthan Weather Update
ਹਨੁੰਮਾਨਗੜ੍ਹ ’ਚ ਮੀਂਹ ਕਾਰਨ ਟਿੱਬੀ ਤਹਿਸੀਲ ਦੇ ਰਾਠੀਖੇੜਾ ਪੰਚਾਇਤ ਦੇ ਪਿੰਡ ਚੱਕ 2 ਜੀਜੀਆਰ ’ਚ ਇੱਕ ਮਕਾਨ ਦੀ ਛੱਤ ਡਿੱਗ ਗਈ। ਹਾਦਸੇ ’ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਦੋਵੇਂ ਮ੍ਰਿਤਕਾਂ ਦੀ ਪਛਾਣ ਅਮਿਤ ਤੇ ਸੁਮਿਤ ਦੇ ਰੂਪ ’ਚ ਹੋਈ ਹੈ, ਜਦਕਿ ਇਨ੍ਹਾਂ ਦੇ ਪਰਿਵਾਰ ਦੇ 3 ਹੋਰ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ’ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਪਰਿਵਾਰ ਮੁੱਖ ਰੂਪ ਤੋਂ ਬਿਹਾਰ ਦਾ ਹੈ। ਹਨੁੰਮਾਨਗੜ੍ਹ ’ਚ ਕਈ ਸਾਲਾਂ ਤੋਂ ਉਹ ਖੇਤਿਹਰ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। (Rajasthan Weather Update)
ਜੈਪੁਰ-ਸ਼ਿਵਾੜ-ਬਰਵਾੜਾ ਮਾਰਗ ਕੱਲ੍ਹ ਤੋਂ ਬੰਦ | Rajasthan Weather Update
ਟੋਂਕ ਤੇ ਸਵਾਈ ਮਾਧੋਪੁਰ ਦੇ ਚੌਥ ਇਲਾਕੇ ’ਚ ਹੋਈ ਭਾਰੀ ਬਾਰਿਸ਼ ਨਾਲ ਬਨਾਸ ਨਦੀ ’ਚ ਸ਼ਨਿੱਚਰਵਾਰ ਦੁਪਹਿਰ ਅਚਾਨਕ ਉਫਾਨ ਆ ਗਿਆ ਹੈ। ਇਸ ਦਾ ਅਸਰ ਐਤਵਾਰ ਸਵੇਰ ਤੱਕ ਦਿਖਾਈ ਦੇ ਰਿਹਾ ਹੈ। ਇਹ ਚੌਥ ਦਾ ਬਰਵਾੜਾ ਤੋਂ ਸ਼ਿਵਾੜ ਅਤੇ ਜੈਪੁਰ ਜਾਣ ਵਾਲੇ ਮਾਰਗ ’ਤੇ ਦੇਵਲੀ ਤੇ ਏਂਚੇਰ ਪਿੰਡ ਕੋਲ ਬਣੇ ਪੁੱਲ ਦੇ ਉੱਪਰ ਦੀ ਪਾਣੀ ਚੱਲ ਰਿਹਾ ਹੈ। ਇਸ ਨਾਲ ਸ਼ਿਵਾੜ ਤੋਂ ਚੌਥ ਦਾ ਬਰਵਾੜਾ ਤੇ ਜੈਪੁਰ ਮਾਰਗ ਪਿੱਛਲੇ 19 ਘੰਟਿਆਂ ਤੋਂ ਬੰਦ ਪਿਆ ਹੈ। ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।