ਮੋਗਾਦਿਸ਼ੁ, ਏਜੰਸੀ।
ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ‘ਚ ਸ਼ਨਿੱਚਰਵਾਰ ਨੂੰ ਦੋ ਕਾਰ ਬੰਬ ਧਮਾਕੇ ਹੋਏ ਜਿਸ ਵਿੱਚ ਦੋ ਵਿਅਕਤੀ ਜਖਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਮੇਜਰ ਅਹਿਮਦ ਨੂਰ ਨੇ ਦੱਸਿਆ ਕਿ ਸ਼ਹਿਰ ਦੇ ਮੱਧ ‘ਚ ਸਥਿਤ ਮੁੱਖ ਮਾਰਗ ‘ਤੇ ਇਹ ਕਾਰ ਬੰਬ ਧਮਾਕੇ ਹੋਏ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਅੱਤਵਾਦੀਆਂ ਨੇ ਕਾਰ ‘ਚ ਬੰਬ ਰੱਖੇ ਸਨ। ਉਨ੍ਹਾਂ ਦੱਸਿਆ ਕਿ ਇੱਕ ਕਾਰ ਪਾਰਕਿੰਗ ਕੀਤੀ ਹੋਈ ਸੀ ਜਦੋਂ ਕਿ ਦੂਜੀ ਕਾਰ ‘ਚ ਦੋ ਵਿਅਕਤੀ ਸਵਾਰ ਜੋ ਜਖਮੀ ਹੋਏ ਹਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਰਾਂ ‘ਚ ਬੰਬ ਕਿਸਨੇ ਰੱਖੇ ਸਨ। ਇਸਲਾਮੀ ਅੱਤਵਾਦੀ ਸਮੂਹ ਅਲ ਸ਼ਬਾਬ ਮੋਗਾਦਿਸ਼ੁ ਅਤੇ ਅਫਰੀਕੀ ਦੇਸ਼ ਦੇ ਕਈ ਹਿੱਸਿਆਂ ‘ਚ ਬੰਬ ਧਮਾਕਿਆਂ ਨੂੰ ਅੰਜਾਮ ਦਿੰਦਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।